Tag Archive "june-1984"

‘1984 ਅਣਚਿਤਵਿਆ ਕਹਿਰ`: ਲਹੂ ਨਾਲ ਭਿੱਜੇ ਇਤਿਹਾਸ ਦੀ ਸਿਧਾਂਤਿਕ ਵਿਆਖਿਆ

ਸਿੱਖ ਸਿਧਾਂਤਕਾਰ ਸ. ਅਜਮੇਰ ਸਿੰਘ ਸਿੱਖ ਪੰਥ ਦੇ ਰਜਾਸੀ ਅਤੇ ਧਾਰਮਿਕ ਸੰਘਰਸ਼ ਦੀ ਸਿਧਾਂਤਕ ਵਿਆਖਿਆ ਕਰਦਿਆਂ ਆਪਣੀ ਤੀਜ਼ੀ ਅਤੇ ਬਹੁਮੁੱਲੀ ਕਿਤਾਬ ‘1984 ਅਣਚਿਤਵਿਆ ਕਹਿਰ` ਨਾਲ ਪੰਥ ਦੇ ਵਿਹੜੇ ਵਿਚ ਜਿਹੜੀਆਂ ਗੱਲਾਂ ਅਤੇ ਤੱਥ ਪੇਸ਼ ਕੀਤੇ ਹਨ ਉਸ ਨਾਲ ਆਪਣੀਆਂ ਪਹਿਲੀਆਂ ਕਿਤਾਬਾਂ ਦੇ ਅਗਲੇ ਪੜਾਅ ਵਜੋਂ ਨੇ ਇਸ ਬਹੁਮੁੱਲੀ ਕਿਤਾਬ ਨਾਲ ਸਿੱਖ ਪੰਥ ਬੌਧਿਕ ਹਲਕਿਆਂ ਵਿਚ ਗੰਭੀਰ ਚਰਚਾ ਛੇੜ ਦਿੱਤੀ ਹੈ। 20ਵੀਂ ਸਦੀ ਦੇ ਸਿੱਖ ਸੰਘਰਸ਼ ਬਾਰੇ ਜਿਸ ਦਲੇਰੀ, ਸਿਧਾਂਤਕ ਸਪੱਸ਼ਟਤਾ ਅਤੇ ਜਿੰਨੀ ਵੱਡੀ ਬੌਧਿਕ ਮਿਹਨਤ ਨਾਲ ਆਪ ਜੀ ਨੇ ਸਿੱਖ ਵਲਵਿਆਂ ਨੂੰ ਪੇਸ਼ ਕੀਤਾ ਹੈ,

1984 ਦੇ ਕਤਲੇਆਮਾਂ ਖਿਲਾਫ ਕੈਨੇਡਾ ਤੋਂ ਉਠਦੀਆਂ ਆਵਾਜ਼ਾਂ ਕੈਪਟਨ ਨੂੰ ਡਰਾ ਰਹੀਆਂ ਹਨ: ਖਾਲੜਾ ਮਿਸ਼ਨ

ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਅਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਆਖਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਿੱਖ ਨਸਲਕੁਸ਼ੀ ਖਿਲਾਫ ਕੈਨੇਡਾ ਦੀ ਧਰਤੀ ਤੋਂ ਉੱਠ ਰਹੀ ਆਵਾਜ਼ ਤੋਂ ਭੈਅ-ਭੀਤ ਹੋ ਕੇ ਕੈਨੇਡਾ ਦੇ ਰੱਖਿਆ ਮੰਤਰੀ ਖਿਲਾਫ ਊਟ-ਪਟਾਂਗ ਬਿਆਨਬਾਜ਼ੀ ਕਰ ਰਹੇ ਹਨ। ਖਾਲੜਾ ਮਿਸ਼ਨ ਦੇ ਸਪੋਕਸਮੈਨ ਸਤਵਿੰਦਰ ਸਿੰਘ ਪਲਾਸੋਰ, ਪ੍ਰਚਾਰ ਸਕੱਤਰ ਪ੍ਰਵੀਨ ਕੁਮਾਰ, ਮੀਤ ਪ੍ਰਧਾਨ ਵਿਰਸਾ ਬਹਿਲਾਂ, ਕੇਂਦਰੀ ਕਮੇਟੀ ਮੈਂਬਰ ਸਤਵੰਤ ਸਿੰਘ ਮਾਣਕ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਡਿਪਟੀ ਚੇਅਰਮੈਨ ਕ੍ਰਿਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਕੈਪਟਨ ਅ

ਜੂਨ 84 ਦੇ ਹਮਲੇ ਦੌਰਾਨ ਬਰਤਾਨੀਆ ਦੀ ਭੂਮਿਕਾ ਬਾਰੇ ਗੁਪਤ ਫਾਈਲਾਂ ਜਨਤਕ ਕੀਤੀਆਂ ਜਾਣ: ਸਿੱਖ ਫੈਡਰੇਸ਼ਨ

ਭਾਰਤੀ ਫੌਜੀ ਵਲੋਂ ਜੂਨ 1984 'ਚ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਕੀਤੇ ਹਮਲੇ 'ਚ ਬਰਤਾਨੀਆ ਦੀ ਭੂਮਿਕਾ ਨਾਲ ਸਬੰਧਤ ਗੁਪਤ ਫਾਈਲਾਂ ਜਨਤਕ ਕੀਤੇ ਜਾਣ ਦੀ ਮੰਗ ਬਰਤਾਨੀਆ ਵਿਚ ਫਿਰ ਉੱਠਣ ਲੱਗੀ ਹੈ।

ਦਲ ਖ਼ਾਲਸਾ ਵਲੋਂ “ਘੱਲੂਘਾਰਾ ਯਾਦਗਾਰੀ ਮਾਰਚ” 3 ਜੂਨ ਨੂੰ ਅੰਮ੍ਰਿਤਸਰ ਵਿਖੇ

ਜੂਨ 1984 ਦੇ ਘੱਲੂਘਾਰੇ ਦੀ 32ਵੀਂ ਵਰ੍ਹੇਗੰਢ ਨੂੰ ਮਨਾਉਂਦਿਆਂ ਦਲ ਖਾਲਸਾ ਵੱਲੋਂ 3 ਜੂਨ ਨੂੰ ਅੰਮ੍ਰਿਤਸਰ ਸ਼ਹਿਰ ਵਿੱਚ ਘੱਲੂਘਾਰਾ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਹੈ। ਅੱਜ ਇੱਥੇ ਪ੍ਰੈਸ ਕਾਨਫਰੰਸ ਵਿੱਚ ਇਹ ਐਲਾਨ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਭਾਰਤੀ ਹਕੂਮਤ ਵੱਲੋਂ ਕੀਤੇ ਗਏ ਉਸ ਜਾਲਮਾਨਾ ਹਮਲੇ ਦੀ ਦਰਦ ਭਰੀ ਯਾਦ ਅੱਜ ਵੀ ਤਾਜ਼ਾ ਹੈ ਤੇ ਜ਼ਖ਼ਮ ਅੱਜ ਵੀ ਹਰੇ ਹਨ।

ਦਲ ਖ਼ਾਲਸਾ ਵਲੋਂ 3 ਜੂਨ ਨੂੰ ‘ਘੱਲੂਘਾਰਾ ਯਾਦਗਾਰੀ ਮਾਰਚ’ ਅਤੇ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ

ਦਲ ਖਾਲਸਾ ਵਲੋਂ ਦਰਬਾਰ ਸਾਹਿਬ ਹਮਲੇ ਦੇ ਰੋਸ ਅਤੇ ਰੋਹ ਵਜੋਂ, ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚੋਂ ਲੁੱਟੇ ਵੱਡਮੁੱਲੇ ਖਜ਼ਾਨੇ ਵਿਰੁੱਧ ਅਤੇ ਫੌਜੀ ਹਮਲੇ ਦੌਰਾਨ ਮਾਰੇ ਗਏ ਨਿਰਦੋਸ਼ੇ ਲੋਕਾˆ ਦੇ ਕਤਲੇਆਮ ਦੇ ਦੋਸ਼ੀਆਂ ਵਿਰੁੱਧ ਅੰਤਰਰਾਸ਼ਟਰੀ ਸੰਸਥਾ ਯੂ.ਐਨ.ਓ ਕੋਲੋਂ ਕਾਰਵਾਈ ਦੀ ਮੰਗ ਨੂੰ ਲੈ ਕੇ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ ਦਿਤਾ ਗਿਆ ਹੈ। ਇਸ ਤੋਂ ਪਹਿਲਾਂ ਜਥੇਬੰਦੀ ਵਲੋਂ 3 ਜੂਨ ਦੀ ਸ਼ਾਮ ਨੂੰ ਅੰਮ੍ਰਿਤਸਰ ਵਿਖੇ ਘੱਲੂਘਾਰਾ ਯਾਦਗਾਰੀ ਮਾਰਚ ਕਢਿਆ ਜਾਵੇਗਾ ਜਿਸ ਵਿੱਚ ਨੌਜਵਾਨ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ।

ਜੂਨ 84 ਦੀ ਯਾਦ ਵਿਚ ਲੰਡਨ ਵਿਖੇ ਰੋਸ ਮੁਜਾਹਰੇ ਦੀਆਂ ਤਿਆਰੀਆਂ ਜ਼ੋਰਾਂ ’ਤੇ

ਭਾਰਤ ਸਰਕਾਰ ਵਲੋਂ ਜੂਨ 1984 ਵਿਚ ਦਰਬਾਰ ਸਾਹਿਬ ’ਤੇ ਕੀਤੇ ਗਏ ਵਹਿਸ਼ੀ ਹਮਲੇ ਦੀ ਯਾਦ ਵਿਚ 5 ਜੂਨ ਦਿਨ ਐਤਵਾਰ ਨੂੰ ਲੰਡਨ ਦੀਆਂ ਸਮੂਹ ਸਿੱਖ ਜਥੇਬੰਦੀਆਂ ਰੋਸ ਮੁਜਾਹਰਾ ਕਰ ਰਹੀਆਂ ਹਨ।

ਜੂਨ 1984: ਜ਼ਖਮ ਨੂੰ ਸੂਰਜ ਬਣਨ ਦਿਉ – ਡਾ. ਗੁਰਭਗਤ ਸਿੰਘ

ਜੂਨ 1984 ਦਾ ਉਪਰੇਸ਼ਨ ਬਲੂ ਸਟਾਰ, ਇਕ ਵੱਡਾ ਘੱਲੂਘਾਰਾ ਸੀ। ਇਹ ਇਕ ਜ਼ਖਮ ਹੈ ਜੋ ਸਿੱਖ ਕੌਮ ਦੀ ਸਿਮਰਤੀ ਵਿਚੋਂ ਜਾ ਨਹੀਂ ਸਕਦਾ। ਇਹ ਇਕ ਪੀੜ ਹੈ, ਇਕ ਕਸਕ ਹੈ ਜੋ ਕਦੇ ਪੂਰੀ ਤਰ੍ਹਾਂ ਮਿਟ ਨਹੀਂ ਸਕਦੀ। ਜਿਨ੍ਹਾਂ ਕੌਮਾਂ ਦੀ ਸਿਰਜਨਾ ਪਰਮ ਨੈਤਿਕਤਾ ਉੱਤੇ ਹੋਈ ਹੋਵੇ-ਜੋ ਸਿੱਖ ਕੌਮ ਲਈ ਦੈਵੀ ਅਤੇ ਸ਼ਾਇਰਾਨਾ ਸਮਾਜ ਸੰਗਠਿਤ ਕਰਨ ਲਈ ਕਰਮਸ਼ੀਲ ਰਹਿਣਾ ਹੈ-ਉਨ੍ਹਾਂ ਨੂੰ ਵੱਡੇ ਘਾਉ ਸਹਿਣੇ ਪੈਂਦੇ ਹਨ। ਵਚਨਬੱਧ ਅਮਲ ਵਿਚ ਟਕਰਾਉ ਲਾਜ਼ਮੀ ਹੈ। ਇਹ ਕਿਸੇ ਸੰਕਟ ਦੀ ਘੜੀ ਵਿਚ, ਵਿਰੋਧਾਂ ਦੇ ਤਿੱਖੇ ਹੋਣ ਸਮੇਂ, ਅਗਲੇ ਇਤਿਹਾਸ ਵਿਚ ਵੀ ਆਉਂਦਾ ਰਹੇਗਾ, ਜਦੋਂ ਤੱਕ ਕੁੱਲ ਜਗਤ ਵਿਚ ਨਿਆਂ, ਦੈਵਿਤਾ ਅਤੇ ਸ਼ਾਇਰੀ ਨਾਲ ਸੰਪੰਨ ਸਮਾਜ ਨਹੀਂ ਉੱਸਰ ਜਾਂਦਾ। ਸਿੱਖੀ ਦੀ ਵਚਨਬੱਧਤਾ ਕੇਵਲ ਇਕ ਖਿੱਤੇ ਤਕ ਸੀਮਿਤ ਨਹੀਂ, ਇਹ ਕੁੱਲ ਜਗਤ ਲਈ ਹੈ, ਇਸ ਤੋਂ ਵੀ ਅੱਗੇ ਜਾ ਕੇ ਕੁੱਲ ਕਾਇਨਾਤ ਪ੍ਰਤੀ ਹੈ।

ਸ਼੍ਰੀ ਦਰਬਾਰ ਸਾਹਿਬ ‘ਤੇ ਹਮਲਾ, ਵੀਹਵੀਂ ਸਦੀ ਦੀ ਅਣਸਾਵੀਂ ਜੰਗ —ਰਾਜਵਿੰਦਰ ਸਿੰਘ ਰਾਹੀ

'ਤਿੰਨ ਜੂਨ ਤੋਂ ਲੈ ਕੇ ਛੇ ਜੂਨ ਤੱਕ ਲਗਾਤਾਰ ਤਿੰਨ ਦਿਨ ਤੇ ਤਿੰਨ ਰਾਤਾਂ ਜੁਝਾਰੂ ਸਿਘਾਂ ਵਲੋਂ ਫੌਜ ਦੇ ਕਹਿਰੀ ਹਮਲਿਆਂ ਨੂੰ ਪਛਾੜ ਕੇ ਰੱਖਿਆ ਗਿਆ। ਸੈਂਕੜੇ ਕਮਾਂਡੋਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਪਰਕਰਮਾ ਉਨ੍ਹਾਂ ਲਈ ਕਤਲਗਾਹ ਸਾਬਤ ਹੋਈ। ਅਖ਼ੀਰ ਛਿਥੇ ਪਏ ਫੌਜੀ ਕਮਾਂਡਰਾਂ ਵਲੋਂ ਛੇ ਜੂਨ ਦੀ ਸਵੇਰ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਟੈਂਕਾਂ ਨਾਲ ਹਮਲਾ ਕੀਤਾ ਗਿਆ ਅਤੇ ਗੋਲੇ ਮਾਰ ਮਾਰ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ। ਹੁਣ ਸਿਰਫ਼ ਸੰਤ ਭਿੰਡਰਾਂਵਾਲਿਆਂ ਕੋਲ ਗਿਣਤੀ ਦੇ ਜੁਝਾਰੂ ਹੀ ਰਹਿ ਗਏ ਸਨ, ਉਹ ਵੀ ਲਗਭਗ ਜ਼ਖ਼ਮੀ ਹਾਲਤ ਵਿਚ। ਅੰਤ ਇਨ੍ਹਾਂ ਜੁਝਾਰੂਆਂ ਵਲੋਂ ਅਰਦਾਸਾ ਸੋਧ ਕੇ ਭਾਰਤੀ ਫੌਜ ਨਾਲ ਨੰਗੇ ਧੜ ਲੜਨ ਦਾ ਫੈਸਲਾ ਕੀਤਾ ਗਿਆ। [.....]

ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਸਬੰਧੀ ਰਿਪੋਰਟ ਸੰਯੁਕਤ ਰਾਸ਼ਟਰ ਨੇ ਕੀਤੀ ਪ੍ਰਵਾਨ

ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ ਤਹਿਤ ਭਾਰਤੀ ਫੌਜ ਵੱਲੋਂ ਜੂਨ 1984ਵਿੱਚ ਕੀਤੇ ਹਮਲੇ ਸਬੰਧੀ ਰਿਪੋਰਟ ਨੂੰ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਕੌਂਸਲ ਨੇ ਸਵੀਕਾਰ ਕਰ ਲਿਆ ਹੈ। 30 ਸਾਲ ਪਹਿਲਾਂ ਅੰਮ੍ਰਿਤਸਰ ‘ਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਖਾੜਕੂਆਂ ਨੂੰ ਬਾਹਰ ਕੱਢਣ ਦੇ ਨਾਂ ‘ਤੇ ਲਈ ਭਾਰਤੀ ਫੌਜ ਵੱਲੋਂ ਇਹ ਕਾਰਵਾਈ ਕੀਤੀ ਗਈ ਸੀ, ਜਿਸ ਵਿੱਚ ਪੰਜਵੇਂ ਪਾਤਸ਼ਾਹ ਗੁਰੁ ਅਰਜਨ ਸਾਹਿਬ ਦਾ ਸ਼ਹੀਦੀ ਪੂਰਬ ਮਨਾਉਣ ਲਈ ਇੱਕਤਰ ਹੋਏ ਹਜ਼ਾਰਾਂ ਸਿੱਖ ਸ਼ਰਧਾਲੂਆਂ ਨੂੰ ਭਾਰਤੀ ਫੌਜ ਵੱਲੋਂ ਮਾਰ ਦਿੱਤਾ ਗਿਆ ਸੀ। ਇਹ ਰਿਪੋਰਟ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੇ 26ਵੇਂ ਇਜਲਾਸ ਦੌਰਾਨ ਪੇਸ਼ ਕੀਤੀ ਗਈ।

ਸ਼੍ਰੀ ਦਰਬਾਰ ਸਾਹਿਬ ‘ਤੇ ਹਮਲਾ, ਵੀਹਵੀਂ ਸਦੀ ਦੀ ਅਣਸਾਵੀਂ ਜੰਗ —ਰਾਜਵਿੰਦਰ ਸਿੰਘ ਰਾਹੀ

ਜੂਨ 1984 ਵਿਚ ਸ਼ਹੀਦਾਂ ਦੇ ਸਿਰਤਾਜ਼ ਅਤੇ ਸ਼ਾਂਤੀ ਦੇ ਪੁੰਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਉਪਰ ਭਾਰਤ ਦੀ ਬ੍ਰਾਹਮਣਵਾਦੀ ਸਰਕਾਰ ਵਲੋਂ ਸ੍ਰੀ ਦਰਬਾਰ ਸਾਹਿਬ ਉਪਰ ਕੀਤਾ ਗਿਆ ਇਨਕਲਾਬੀ ਹਮਲਾ ਵੀਹਵੀਂ ਸਦੀ ਵਿਚ ਲੜੀਆਂ ਗਈਆਂ ਦੁਨੀਆਂ ਦੀਆਂ ਅਣਸਾਂਵੀਆਂ (Unmatched) ਜੰਗਾਂ ਵਿਚੋਂ ਇਕੋ ਇਕ ਸੀ। ਜੰਗੀ ਰਣਨੀਤੀ ਦੇ ਮਾਹਰ ਜੇ ਐਫ਼ ਫੁੱਲਰ ਦੀ ਪੁਸਤਕ ਪੱਛਮੀ ਦੁਨੀਆਂ ਦੇ ਨਿਰਣੈਜਨਕ ਜੰਗ’ ਦੇ ਅਧਿਐਨ ਉਪਰੰਤ ਵੀ ਅਜਿਹੀ ਕਿਸੇ ਜੰਗ ਦੀ ਕੋਈ ਮਿਸਾਲ ਨਹੀਂ ਮਿਲਦੀ ਜੋ ਦੋ ਅਣਸਾਂਵੀਆਂ ਜੰਗਾਂ ਸਿੱਖਾਂ ਵਲੋਂ ਲੜੀਆਂ ਗਈਆਂ ਸਨ। ਇਕ ਅਠਾਰਵੀਂ ਸਦੀ ਵਿਚ 21 ਦਸੰਬਰ 1704 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਅਗਵਾਈ ਵਿਚ ਚਮਕੌਰ ਦੀ ਕੱਚੀ ਗੜ੍ਹੀ ਵਿਚ ਲੜੀ ਗਈ ਸੀ ਤੇ ਦੂਜੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਅਗਵਾਈ ਹੇਠ 3 ਜੂਨ ਤੋਂ 6 ਜੂਨ ਤੱਕ ਸ੍ਰੀ ਦਰਬਾਰ ਸਾਹਿਬ ਦੀ ਹਦੂਦ ਵਿਚ ਭਾਰਤ ਦੀ ਅਤਿ ਆਧੁਨਿਕ ਫੌਜ ਨਾਲ ਲੜੀ ਗਈ ਸੀ।

Next Page »