ਕਪੂਰਥਲਾ ਜਿਲ੍ਹੇ ਦੀ ਪੱਛਮੀ ਹੱਦ ਕੁਦਰਤੀ ਤੌਰ ਤੇ ਬਿਆਸ ਦਰਿਆ ਵੱਲੋਂ ਬਣਾਈ ਜਾਂਦੀ ਹੈ। ਜਿਲ੍ਹੇ ਦੇ ਪੰਜ ਬਲਾਕਾਂ ਵਿੱਚੋਂ ਤਿੰਨ ਬਲਾਕਾਂ ਸੁਲਤਾਨਪੁਰ ਲੋਧੀ, ਢਿੱਲਵਾਂ ਅਤੇ ਨਡਾਲਾ ਵਿੱਚ ਬਿਆਸ ਦਰਿਆ ਦੇ ਨਾਲ਼ ਲੱਗਦੇ ਇਲਾਕਿਆਂ ਵਿੱਚ ਜਮੀਨੀ ਪਾਣੀ ਦੀ ਸਥਿਤੀ ਬਿਹਤਰ ਹੈ। ਇੱਥੇ ਪਹਿਲੇ ਪੱਤਣ ਦਾ ਪਾਣੀ 40 ਤੋਂ 50 ਫੁੱਟ ਤੱਕ ਮੌਜੂਦ ਹੈ।