Tag Archive "khalsa"

ਨਵਾਬ ਜੱਸਾ ਸਿੰਘ ਆਹਲੂਵਾਲੀਆ (ਜੀਵਨੀ)

ਖਾਲਸਾ ਪੰਥ ਦੀ ਰਤਨਾਂ ਦੀ ਖਾਨ ਵਿੱਚੋਂ ਨਵਾਬ ਜੱਸਾ ਸਿੰਘ ਜੀ ਇਕ ਐਸਾ ਅਮੋਲਕ ਲਾਲ ਸੀ, ਜਿਸ ਦੇ ਨਾਮ ਪਰ ਖਾਲਸੇ ਦੀਆਂ ਆਉਣ ਵਾਲੀਆਂ ਨਸਲਾਂ ਰਹਿੰਦੀ ਦੁਨੀਆਂ ਤਕ ਮਾਣ ਕਰਿਆ ਕਰਨਗੀਆਂ। ਆਪ ਦੀਵਾਨਾਂ ਵਿਚ ਪ੍ਰਮਾਰਥ ਦਾ ਉੱਚ ਨਮੂਨਾ, ਮੈਦਾਨ ਜੰਗ ਵਿਚ ਅਜਿਤ ਜੋਧਾ, ਆਪਦਾ ਸਮੇਂ ਨਿਡਰ ਸੂਰਮਾ ਸਨ, ਜੋ ਵੰਡ ਛਕਣ ਤੇ ਗੁਰਧਾਮਾਂ ਦੀ ਸੇਵਾ ਵਿਚ ਆਪਣਾ ਸਰਬੰਸ ਤੱਕ ਲੱਗਾ ਦੇਣ ਵਿਚ ਆਪਣੀ ਵੱਡੀ ਖੁਸ਼ੀ ਸਮਝਦੇ ਸਨ।

ਸਿੱਖ ਸੰਘਰਸ਼ ਦਾ ਵਰਤਾਰਾ

ਜਦੋਂ ਵੱਡੇ ਸੰਘਰਸ਼ ਲੜੇ ਜਾਂਦੇ ਹਨ ਤਾਂ ਉਹ ਆਪਣੇ ਪੂਰਨ ਜਲੌਅ ਦੇ ਸਮੇਂ ਕਈ ਛੋਟੀਆਂ ਸ਼ਖ਼ਸੀਅਤਾਂ, ਆਮ ਵਰਤਾਰਿਆਂ ਅਤੇ ਮਾਮੂਲੀ ਘਟਨਾਵਾਂ ਨੂੰ ਵੀ ਆਪਣੀ ਬੁੱਕਲ 'ਚ ਲੈਕੇ ਉਨ੍ਹਾਂ ਦੀ ਹਸਤੀ ਨੂੰ ਵੱਡਾ ਕਰ ਦਿੰਦੇ ਹਨ। ਇਹ ਉਨ੍ਹਾਂ ਸੰਘਰਸ਼ਾਂ ਦੇ ਉੱਚੇ ਆਦਰਸ਼, ਉਨ੍ਹਾਂ ਵਿੱਚ ਚੱਲ ਰਹੀ ਸੁੱਚੀ ਅਰਦਾਸ ਅਤੇ ਅਕਾਲ ਪੁਰਖ ਦੀ ਕਿਰਪਾ ਨਾਲ ਚਲ ਰਹੇ ਸ਼ਰੀਰਾਂ ਅਤੇ ਵਿਚਾਰਾਂ ਦੀ ਬਦੌਲਤ ਹੁੰਦਾ ਹੈ।

29 ਅਪ੍ਰੈਲ ਖਾਲਿਸਤਾਨ ਐਲਾਨਨਾਮਾ ਦਿਹਾੜੇ ’ਤੇ ਭਾਈ ਦਲਜੀਤ ਸਿੰਘ ਵੱਲੋਂ ਸੁਨੇਹਾ

੨੯ ਅਪ੍ਰੈਲ ਇਕ ਤਵਾਰੀਖੀ ਦਿਹਾੜਾ ਹੈ। ਇਸ ਦਿਨ ਖਾਲਸਾ ਪੰਥ ਨੇ ਸਰਬੱਤ ਦੇ ਭਲੇ ਅਤੇ ਆਪਣੀ ਨਿਆਰੀ ਤੇ ਸੁਤੰਤਰ ਹੋਂਦ ਹਸਤੀ ਨੂੰ ਬੁਲੰਦ ਰੱਖਣ ਲਈ ਪਿਛਲੀਆਂ ਪੰਜ ਸਦੀ ਤੋਂ ਚਲ ਰਹੇ ਸੰਘਰਸ਼ ਦਾ ਇਕ ਨਵਾਂ ਮੀਲ-ਪੱਥਰ ਗੱਡਿਆ ਸੀ।

ਗੁਰੂ ਗੋਬਿੰਦ ਸਿੰਘ ਦਾ ਖ਼ਾਲਸਾ ਪੰਥ ( ਪ੍ਰੋ.ਪੂਰਨ ਸਿੰਘ )

ਇਹ ਪੰਥ ਗੁਰੂ ਗੋਬਿੰਦ ਸਿੰਘ ਨੇ ਸਾਜਿਆ। ਇਹ ਉਨ੍ਹਾਂ ਅਣਖੀ ਸੂਰਮਿਆਂ ਦਾ ਕੰਮ ਹੈ ਜਿਹੜੇ ਨਾਮ ਅਤੇ ਸਿਮਰਨ ਵਾਲਾ ਅੰਤਰਮੁਖੀ ਜੀਵਨ ਜਿਊਦੇਂ ਹਨ। ਉਹ,ਉਹ ਹਨ ਜਿਨ੍ਹਾਂ ਦੀ ਮੌਜੂਦਗੀ ਸ਼ਾਤ-ਅੰਮ੍ਰਿਤ ਨਾਲ ਦੁਆਲਾ ਰੰਗ ਦਿੰਦੀ ਹੈ। ਜੇ ਪੰਜਾਬ ਦੇ ਸਿੱਖ ਸਾਨੂੰ ਗੁਰੂ ਗੋਬਿੰਦ ਸਿੰਘ ਦੇ ਮਹਾਨ ਨਿਰਮਲ ਪੰਥ ਦੀ ਮਾੜੀ ਜਿਹੀ 'ਯਾਦ' ਦਿਵਾਉਂਦੇ ਹਨ ਤਾਂ ਇਹ ਕੀ ਵੱਡੀ ਗੱਲ ਹੈ, ਜਦੋਂ ਕਿ ਸਾਰਾ ਸੰਸਾਰ ਅੰਦਰੋਂ ਅੰਦਰੇ ਇਸ ਨੂੰ ਅਪਣਾਉਣ ਦੀ ਦਿਲੀ ਇੱਛਾ ਕਰ ਰਿਹਾ ਹੈ। ਜਿਵੇਂ ਗਰਮ ਪਦਾਰਥ ਦੁਆਲੇ ਦੇ ਠੰਡਿਆਂ ਪਦਾਰਥਾਂ ਨੂੰ ਸ਼ਕਤੀ ਦੇ ਫ਼ਰਕ ਕਾਰਣ ਹੀ ਆਪਣੇ ਆਪ ਗਰਮਾ ਦਿੰਦੇ ਹਨ, ਇਸ ਤਰਾਂ ਕਰਦਾ ਹੈ ਗੁਰੂ ਗੋਬਿੰਦ ਸਿੰਘ ਦੇ ਪੰਥ ਦਾ ਮੈਂਬਰ।

ਪੰਥ, ਪੰਜਾਬ ਅਤੇ ਆਜ਼ਾਦੀ ਦਾ ਮਸਲਾ

ਗੁਰੂ ਗੋਬਿੰਦ ਸਿੰਘ ਜੀ ਵਲੋਂ ਖਾਲਸਾ ਪੰਥ ਨੂੰ ਅਸਲੋਂ ਨਵੇਂ ਤੇ ਵੱਖਰੇ (ਤੀਸਰ) ਪੰਥ ਦੇ ਰੂਪ ਵਿੱਚ ਪੂਰਨਤਾ ਦੇਣ ਦੇ ਬਾਵਜੂਦ ਬ੍ਰਾਹਮਣਵਾਦੀ ਸੱਤਾ ਦੀ ਗੁਲਾਮੀ ਦਾ ਅਸਰ ਸਿੱਖਾਂ ਦੇ ਇੱਕ ਵੱਡੇ ਹਿੱਸੇ ਦੇ ਮਨਾਂ ਉਤੋਂ ਹਾਲਾਂ ਤਕ ਵੀ ਲਹਿਆ ਨਹੀਂ ਹੈ। ਇਸ ਤੱਥ ਨੂੰ ਮੰਨ ਲੈਣ ਵਿੱਚ ਵੀ ਕੋਈ ਬੁਰਾਈ ਨਹੀਂ ਹੈ

ਕਿਹੋ ਜਿਹਾ ਹੋਵੇ ਖ਼ਾਲਸਾਈ ਅਮਲ ਦਾ ਜੀਵਨ-ਨਿਜ਼ਾਮ

ਖ਼ਾਲਸਾ ਪੰਥ, ਗੁਰੂ ਗ੍ਰੰਥ ਸਾਹਿਬ ਦੀ ਕਿਸੇ ਤੁਕ ਨੂੰ ਆਪਣੇ ਅਮਲ ਦੀ ਮਿਸਾਲ ਬਣਾਉਣ ਲਈ ਉਸ ਦੀ ਸਮੁੱਚੀ ਆਤਮਾ ਨੂੰ ਧਿਆਨ ਵਿਚ ਰੱਖੇਗਾ। ਗੁਰੂ ਗ੍ਰੰਥ ਸਾਹਿਬ ਦੀ ਦੈਵੀ ਅੰਤਰ-ਦ੍ਰਿਸ਼ਟੀ ਵਿਚ ਬਾਹਰੋਂ ਆਪਾ ਵਿਰੋਧੀ ਲੱਗਦੇ ਨੈਤਿਕ ਤੇ ਸਦਾਚਾਰਕ ਦ੍ਰਿਸ਼ਟਾਂਤਾਂ ਦਾ ਅੰਤਰ ਸੁਰਤਾਲ ਲੱਭ ਕੇ ਉਹ ਆਪਣੀ ਸੇਧ ਲਈ ਜ਼ਰੂਰੀ ਫੈਸਲੇ ਲਵੇਗਾ।

ਖਾਲਸੇ ਦੀ ਸਿਰਜਣਾ ਬਨਾਮ ਜਾਤ-ਪਾਤ ਦਾ ਫੈਲਾਅ

ਪਿਛਲੇ ਦਿਨੀਂ ਪੂਰੇ ਸੰਸਾਰ ਵਿੱਚ ਵਸਦੇ ਸਿੱਖਾਂ ਵਲੋਂ ਖਾਲਸੇ ਦਾ ਸਾਜਨਾ ਦਿਵਸ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ ਅਤੇ ਕਈ ਜਗ੍ਹਾ ਆਉਣ ਵਾਲੇ ਦਿਨਾਂ ’ਚ ਮਨਾਇਆ ਜਾ ਰਿਹਾ ਹੈ। ਜਗ੍ਹਾ ਜਗ੍ਹਾ ਨਗਰ ਕੀਰਤਨ ਕੱਢੇ ਗਏ, ਧਾਰਮਿਕ ਦੀਵਾਨ ਸਜੇ, ਅੰਮ੍ਰਿਤ ਸੰਚਾਰ ਹੋਏ, ਜੋ ਕਿ ਬਹੁਤ ਵਧੀਆ ਗੱਲ ਹੈ।

ਖਾਲਸਾ ਪੰਥ ਦੇ 312ਵੇਂ ਸਾਜਨਾ ਦਿਵਸ ’ਤੇ ਖਾਲਿਸਤਾਨ ਦਾ ਪ੍ਰਣ ਦੁਹਰਾਉਣ ਦੀ ਲੋੜ …

ਖਾਲਸਾ ਪੰਥ ਦੇ ਜਨਮ ਦੀ 312ਵੀਂ ਵਰ੍ਹੇਗੰਢ ਦੇ ਮੌਕੇ ’ਤੇ ਸਮੂਹ ਸਿੱਖ ਜਗਤ ਨੂੰ ਜਿੱਥੇ ਅਸੀਂ ‘ਖਾਲਸਾ ਸਾਜਨਾ ਦਿਵਸ ਮੁਬਾਰਕ’ ਕਹਿਣ ਦੀ ਖੁਸ਼ੀ ਲੈ ਰਹੇ ਹਾਂ, ਉਥੇ ਖਾਲਸਾ ਪੰਥ ਨੂੰ ਦਰਪੇਸ਼ ਮੁਸ਼ਕਿਲਾਂ ’ਤੇ ਨਿਸ਼ਾਨਿਆਂ ਵੱਲ ਵੀ ਧਿਆਨ ਕੇਂਦਰਤ ਕਰਨ ਦੀ ਬੇਨਤੀ ਕਰਦੇ ਹਾਂ।

ਖ਼ਾਲਸੇ ਦੀ ਸਿਰਜਣਾ: ਸ਼ਬਦ-ਗੁਰੂ ਦਾ ਰਾਜਨੀਤਕ ਪ੍ਰਕਾਸ਼ (ਵਿਸਾਖੀ ਉੱਤੇ ਵਿਸ਼ੇਸ਼)

ਖ਼ਾਲਸਾ-ਰਾਜਨੀਤਕ ਵਿਆਕਰਣ ਦਾ ਹੁਸੀਨ ਪ੍ਰਤੀਕ ਹੈ ਜੋ ਸਦਾ ਰੰਗੀਲਾ ਹੈ, ਲਾਲ ਪਿਆਰਾ ਹੈ ਅਤੇ ਨਿਤਾਣਿਆਂ, ਨਿਓਟਿਆਂ ਤੇ ਨਿਆਸਰਿਆਂ ਦਾ ਪਹਿਰੇਦਾਰ ਹੈ। ਖ਼ਾਲਸਾ ਜਾਗਤ-ਜੋਤ ਦਾ ਨਿਸ-ਬਾਸਰ ਜਾਪ ਕਰਦਾ ਹੈ। ਦੂਜੇ ਸ਼ਬਦਾਂ ਵਿਚ ਉਹ ਜਾਗਤ-ਜੋਤ ਦੀ ਰੌਸ਼ਨੀ ਵਿਚ ਹੀ ਚੀਜ਼ਾਂ, ਘਟਨਾਵਾਂ ਤੇ ਵਰਤਾਰਿਆਂ ਨੂੰ ਵੇਖਦਾ, ਪਰਖਦਾ ਤੇ ਆਪਣਾ ਰਾਹ ਚੁਣਦਾ ਹੈ। 1699 ਦੀ ਸ਼ਗਨਾਂ ਭਰੀ ਵਿਸਾਖੀ ਨੂੰ ਨੀਲੇ ਘੋੜੇ ਦੇ ਸ਼ਾਹਸਵਾਰ ਨੇ ਇਸ ਨਿਰਾਲੇ ਪੰਥ ਨੂੰ ਸਾਡੀ ਧਰਤੀ ’ਤੇ ਪ੍ਰਗਟ ਕੀਤਾ ਸੀ ਅਤੇ ਇੰਜ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਨ ਵਾਲੇ...