ਪੁਸਤਕ 'ਖਾੜਕੂ ਸੰਘਰਸ਼ ਦੀ ਸਾਖੀ' ਸਿੱਖ ਯਾਦ ਦੇ ਪਵਿੱਤਰ ਅਹਿਸਾਸ ਹਨ। ਸਿੱਖ ਯਾਦ ਬੜੀ ਬਲਵਾਨ ਹੈ ਇਸਦੇ ਅੰਦਰ ਸਦੀਆਂ ਦੀ ਪੀੜ ਸਮਾਂ ਸਕਦੀ ਹੈ ਅਤੇ ਇਹ ਕਿਸੇ ਤਰਕ ਦੀ ਮੁਥਾਜ ਵੀ ਨਹੀ ਹੁੰਦੀ। ਇਸਦੇ ਆਵੇਸ਼ ਵਿਚ ਕੁਲ ਜ਼ਜਬਾਤ ਸਮਾ ਸਕਦੇ ਹਨ ਅਤੇ ਇਸ ਨੇ ਸਦਾ ਹੀ ਬੜੀਆਂ ਕੀਮਤੀ ਚੀਜਾਂ ਦੀ ਸੰਭਾਲ ਕੀਤੀ ਹੈ ਅਤੇ ਸਮਾਂ ਆਉਣ ਉੱਤੇ ਆਪਣੀ ਪਵਿੱਤਰ ਅਤੇ ਨਿਰਮਲ ਗਵਾਹੀ ਨੂੰ ਕਲਮਬੰਦ ਵੀ ਕਰਵਾਇਆ ਹੈ।
ਕਿਤਾਬ ਨੂੰ ਛੇ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਕਿਤਾਬ ਅੰਦਰ ਜਿੰਨੀ ਗਿਣਤੀ ਵਿੱਚ ਅਤੇ ਜਿੰਨੀ ਡੂੰਘਾਈ ਨਾਲ ਨਾਲ ਵੱਖ-ਵੱਖ ਪਹਿਲੂ ਪੇਸ਼ ਕੀਤੇ ਗਏ ਨੇ ਉਹਨਾਂ ਨੂੰ ਸਮਝਣ ਦੇ ਲਈ ਵੀ ਤਰਤੀਬਵਾਰ ਵੰਡ ਦੀ ਜ਼ਰੂਰਤ ਹੈ।
ਸਿੱਖ ਗੁਰੂਆਂ ਵੱਲੋਂ ਸਰਬੱਤ ਦੇ ਭਲੇ ਲਈ ਦਿੱਤੀਆਂ ਕੁਰਬਾਨੀਆਂ ਇਤਿਹਾਸ ਵਿੱਚ ਸੁਨਹਿਰੇ ਅੱਖਰਾਂ ਨਾਲ ਦਰਜ ਹਨ। ਸਿੱਖ ਪੰਥ ਦੇ ਵਿਹੜੇ ਸ਼ਹਾਦਤਾਂ ਦੀ ਇੱਕ ਲੰਮੀ ਦਾਸਤਾਨ ਹੈ। ਇਹਨਾਂ ਸ਼ਹਾਦਤਾਂ ਨੇ ਬਿਪਰਵਾਦ ਵਿਰੁੱਧ ਸਦੀਆਂ ਤੋਂ ਦੱਬੇ ਲੋਕਾਂ ਨੂੰ ਅਣਖ ਅਤੇ ਸ੍ਵੈ-ਮਾਣ ਵਾਲਾ ਜੀਵਨ ਜਿਊਣ ਦੀ ਜਾਚ ਸਿਖਾਉਣ ਦੇ ਨਾਲ ਇਕ ਅਜਿਹੀ ਕੌਮ ਦਾ ਨਿਰਮਾਣ ਕੀਤਾ ਜਿਸਦੀ ਬਹਾਦਰੀ ਦੀ ਚਰਚਾ ਸੰਸਾਰ ਭਰ ਵਿੱਚ ਕੀਤੀ ਜਾਂਦੀ ਹੈ।
ਖਾੜਕੂ ਸੰਘਰਸ਼ ਦੀ ਇਹ ਸਾਖੀ ਗੁਰਬਾਣੀ ਦੇ ਅਦਬ ਵਜੋਂ ਸਵਰਨ ਸਿੰਘ ਘੋਟਣੇ ਅਤੇ ਚਟੋਪਾਧਿਆ ਦੀ ਜਾਨ ਬਖਸ਼ੀ ਨਾਲ ਪਹਿਲੀ ਪਰਵਾਜ਼ ਭਰਦੀ ਹੈ, ਤੇ ਅੱਗੇ ਇਕ ਲੰਬੀ ਦਾਸਤਾਨ ਹੈ, ਮੈਂ ਰੀਵਿਊ ਨੂੰ ਸੰਖੇਪ ਰੱਖਣ ਦਾ ਅਹਿਦ ਕਰਕੇ ਕੇਵਲ ਇਸ਼ਾਰੇ ਹੀ ਕਰਾਂਗਾ ਤਾਂ ਜੋ ਪਾਠਕ ਨੂੰ ਸਾਖੀ ਪੜਨ ਦੀ ਚੇਟਕ ਲੱਗ ਜਾਵੇ,
ਖਾੜਕੂ ਸੰਘਰਸ਼ ਦੀਆਂ ਆਗੂ ਸਫਾ ਵਿਚ ਰਹੇ ਭਾਈ ਦਲਜੀਤ ਸਿੰਘ ਵਲੋਂ ਲਿਖੀ ਗਈ ਕਿਤਾਬ "ਖਾੜਕੂ ਸੰਘਰਸ਼ ਦੀ ਸਾਖੀ: ਅਣਜਾਣੇ, ਅਣਗੌਲੇ ਸਿਦਕੀ ਅਤੇ ਯੋਧੇ" 9 ਜੂਨ 2022 ਨੂੰ ਗੁਰਦੁਆਰਾ ਥੜ੍ਹਾ ਸਾਹਿਬ, ਪਾਤਿਸ਼ਾਹੀ ਛੇਵੀਂ, ਇਆਲੀ ਕਲਾਂ, ਲੁਧਿਆਣਾ ਵਿਖੇ ਜਾਰੀ ਕੀਤੀ ਗਈ।
ਇਕ ਪੰਜਾਬ ਵੈਬ ਚੈਨਲ ਪ੍ਰੋ-ਪੰਜਾਬ ਨਾਲ ਇਕ ਲੰਮੀ ਮੁਲਾਕਾਤ ਦੌਰਾਨ ਭਾਈ ਦਲਜੀਤ ਸਿੰਘ ਨੇ ਕਿਹਾ ਕਿ ਜੂਨ 1984 ਘੱਲੂਘਾਰੇ ਤੋਂ ਬਾਅਦ ਸਿੱਖ ਸੰਗਤ ਦੀ ਸਮੂਹਿਕ ਅਰਦਾਸ ਵਿਚੋਂ ਜੁਝਾਰੂ ਪੈਦਾ ਹੋਏ ਸਨ।
ਖਾੜਕੂ ਸੰਘਰਸ਼ ਦੀਆਂ ਆਗੂ ਸਫਾ ਵਿਚ ਰਹੇ ਭਾਈ ਦਲਜੀਤ ਸਿੰਘ ਵੱਲੋਂ ਲਿਖੀ ਗਈ ਕਿਤਾਬ "ਖਾੜਕੂ ਸੰਘਰਸ਼ ਦੀ ਸਾਖੀ" 18 ਜੂਨ 2022 ਨੂੰ ਕਨੇਡਾ ਦੇ ਸੂਬੇ ਟਰਾਂਟੋ ਦੇ ਬਰੈਂਪਟ ਸ਼ਹਿਰ ਵਿਚ ਜਾਰੀ ਕੀਤੀ ਗਈ।
ਖਾੜਕੂ ਸੰਘਰਸ਼ ਦੀਆਂ ਆਗੂ ਸਫਾ ਵਿਚ ਰਹੇ ਭਾਈ ਦਲਜੀਤ ਸਿੰਘ ਵੱਲੋਂ ਲਿਖੀ ਗਈ ਕਿਤਾਬ "ਖਾੜਕੂ ਸੰਘਰਸ਼ ਦੀ ਸਾਖੀ" 18 ਜੂਨ 2022 ਨੂੰ ਕਨੇਡਾ ਦੇ ਸੂਬੇ ਟਰਾਂਟੋ ਦੇ ਬਰੈਂਪਟ ਸ਼ਹਿਰ ਵਿਚ ਜਾਰੀ ਕੀਤੀ ਗਈ।