Tag Archive "maharaja-dalip-singh"

ਸਿੱਖ ਰਾਜ ਦਾ ਆਖਰੀ ਮਹਾਰਾਜਾ – ਮਹਾਰਾਜਾ ਦਲੀਪ ਸਿੰਘ

ਮਹਾਰਾਜਾ ਦਲੀਪ ਸਿੰਘ ਦਾ ਜਨਮ 6 ਸਤੰਬਰ 1838 ਨੂੰ ਮਹਾਰਾਣੀ ਜਿੰਦ ਕੌਰ ਦੀ ਕੁੱਖੋਂ ਹੋਇਆ। ਉਹ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਛੋਟਾ ਸਪੁੱਤਰ ਸੀ। ਉਸਦੇ ਜਨਮ ਤੋਂ ਲਗਭਗ ਸਾਲ ਬਾਅਦ ਹੀ ਮਹਾਰਾਜਾ ਚੜ੍ਹਾਈ ਕਰ ਗਿਆ। ਲਾਹੌਰ ਦਰਬਾਰ ਵਿਚ ਖਾਨਜੰਗੀ ਸ਼ੁਰੂ ਹੋ ਗਈ। ਰਾਜਾ ਖੜਕ ਸਿੰਘ, ਕੰਵਰ ਨੌਨਿਹਾਲ ਸਿੰਘ, ਮਹਾਰਾਣੀ ਚੰਦ ਕੌਰ ਅਤੇ ਰਾਜਾ ਸ਼ੇਰ ਸਿੰਘ ਚਾਰ ਸਾਲਾਂ ਵਿਚ ਸਭ ਦਾ ਕਤਲ ਹੋ ਗਿਆ।

ਕੋਹੇਨੂਰ ਅੰਗਰੇਜ਼ਾਂ ਦੇ ਸਪੁਰਦ ਕੀਤਾ ਗਿਆ ਸੀ: ਪੁਰਾਤਤਵ ਮਹਿਕਮੇ ਨੇ ਭਾਰਤ ਸਰਕਾਰ ਦੇ ਤੁਹਫ਼ੇ ਦੇ ਦਾਅਵੇ ਨੂੰ ਨਕਾਰਿਆ

ਹੁਣ ਭਾਰਤੀ ਪੁਰਾਤਤਵ ਵਿਭਾਗ ਸਰਕਾਰ ਦੀ ਇਸ ਗੱਲ ਦਾ ਖੰਡਨ ਕਰਦਿਆਂ ਇਹ ਕਿਹੈ ਕਿ ਇਹ ਹੀਰਾ ਪੰਜਾਬ ਰਾਜ ਵਲੋਂ ਬਰਤਾਨਵੀ ਹਕੂਮਤ ਦੇ ਸਪੁਰਦ ਕੀਤਾ ਗਿਆ ਸੀ। ਇਸ ਜਵਾਬ ਵਿੱਚ ਉਹਨਾਂ ਲਾਹੌਰ ਸੰਧੀ ਦਾ ਕੁਝ ਹਿੱਸਾ ਵੀ ਨਾਲ ਜੋੜ ਕੇ ਭੇਜਿਆ ਕਿ “ਕੋਹੀਨੂਰ ਨਾਂ ਦਾ ਹੀਰਾ ਜਿਹੜਾਂ ਕਿ ਮਹਾਰਾਜਾ ਰਣਜੀਤ ਸਿੰਘ ਵੱਲੋਂ ਸ਼ਾਹ ਸ਼ੁਜਾ ਉਲ ਮਲਿਕ ਕੋਲੋਂ ਲਿਆ ਗਿਆ ਸੀ, ਲਾਹੌਰ ਦੇ ਮਹਾਰਾਜਾ ਵਲੋਂ ਇੰਗਲੈਂਡ ਦੀ ਮਹਾਰਾਣੀ ਦੇ ਸਪੁਰਦ ਕਰ ਦਿੱਤਾ ਜਾਵੇਗਾ।

ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਪੰਜਾਬ ਲਿਆਉਣ ਲਈ ਯਤਨ ਆਰੰਭਣ ਦਾ ਫ਼ੈਸਲਾ

ਮੀਡੀਏ ਤੋਂ ਮਿਲੀ ਜਾਣਕਾਰੀ ਅਨੁਸਾਰ ਵੱਖ-ਵੱਖ ਖੇਤਰਾਂ ਵਿਚ ਕੰਮ ਕਰਦੀਆਂ ਸਿੱਖ ਹਸਤੀਆਂ ਨੇ ਮੰਗ ਕੀਤੀ ਹੈ ਕਿ ਖ਼ਾਲਸਾ ਰਾਜ ਦੇ ਆਖਰੀ ਮਹਾਰਾਜਾ ਦਲੀਪ ਸਿੰਘ, ਜਿਨ੍ਹਾਂ ਨੂੰ ਐਲਵੀਡਨ (ਇੰਗਲੈਂਡ) ਵਿਖੇ 120 ਸਾਲ ਪਹਿਲਾਂ ਈਸਾਈ ਪ੍ਰੰਪਰਾ ਅਨੁਸਾਰ ਦਫ਼ਨਾਇਆ ਗਿਆ ਸੀ, ਦੀਆਂ ਅੰਤਿਮ ਰਸਮਾਂ ਸਿੱਖ ਰਹੁ-ਰੀਤਾਂ ਅਨੁਸਾਰ ਪੰਜਾਬ 'ਚ ਕੀਤੀਆਂ ਜਾਣ।

ਸਤਿੰਦਰ ਸਰਤਾਜ ਦੀ ਹਾਲੀਵੁਡ ਫਿਲਮ ‘ਦਾ ਬਲੈਕ ਪ੍ਰਿੰਸ’ ਨਾਲ ਸ਼ੁਰੂ ਹੋਇਆ ਕੇਨਸ ਫਿਲਮ ਮੇਲਾ

ਕੌਮਾਂਤਰੀ ਸਾਊਥ ਏਸ਼ੀਆਈ ਫਿਲਮ ਮੇਲਾ (ਇਫਸਾ ਟੋਰਾਂਟੋ) ਚਰਚਿਤ ਹਾਲੀਵੁਡ ਫਿਲਮ ‘ਦਿ ਬਲੈਕ ਪ੍ਰਿੰਸ’ ਦੇ ਪ੍ਰੀਮੀਅਰ ਸ਼ੋਅ ਨਾਲ ਬਾਕਾਇਦਾ ਸ਼ੁਰੂ ਹੋ ਗਿਆ ਹੈ। ਫਿਲਮ ਦੇ ਨਿਰਦੇਸ਼ਕ ਅਤੇ ਅਦਾਕਾਰ ਸ਼ਹਿਰ ਪੁੱਜੇ ਤੇ ਮੀਡੀਆ ਤੇ ਦਰਸ਼ਕਾਂ ਨਾਲ ਗੱਲਬਾਤ ਕੀਤੀ।

ਕੋਹਿਨੂਰ ਹੀਰਾ ਵਾਪਸੀ ਮਾਮਲਾ: ਭਾਰਤੀ ਸੌਲੀਸਿਟਰ ਜਨਰਲ ਨੇ ਅਦਾਲਤ ਵਿੱਚ ਆਪਣੀ ਇਤਿਹਾਸਕ ਜਾਣਕਾਰੀ ਦਾ ਜਲੂਸ ਕੱਢਿਆ

ਭਾਰਤੀ ਸੁਪਰੀਮ ਕੋਰਟ ਵਿੱਚ ਬਰਤਾਨੀਆ ਤੋਂ ਕੋਹਿਨੂਰ ਹੀਰਾ ਵਾਪਸ ਲਿਆਉਣ ਲਈ ਪਟੀਸ਼ਨ 'ਤੇ ਸੁਣਵਾਈ ਦੌਰਾਨ ਭਾਰਤੀ ਸੌਲੀਸਿਟਰ ਜਨਰਲ ਰਣਜੀਤ ਕੁਮਾਰ ਅਤੇ ਭਾਰਤੀ ਸੱਭਿਆਚਾਰਕ ਮੰਤਰਾਲੇ ਦੀ ਇਤਿਹਾਸ ਪ੍ਰਤੀ ਜਾਣਕਾਰੀ ਦਾ ਉਸ ਸਮੇਂ ਜਲੂਸ ਨਿਕਲਦਾ ਨਜ਼ਰ ਆਇਆ ਜਦੋਂ ਸੌਲੀਸਿਟਰ ਜਨਰਲ ਰਣਜੀਤ ਕੁਮਾਰ ਨੇ ਅਦਾਲਤ ਨੂੰ ਦੱਸਿਆ ਕਿ ਸੱਭਿਆਚਾਰਕ ਮੰਤਰਾਲੇ ਮੁਤਾਬਕ ਕੋਹਿਨੂਰ ਹੀਰਾ ਮਹਾਰਾਜਾ ਰਣਜੀਤ ਸਿੰਘ ਨੇ ਬ੍ਰਿਟਿਸ਼ ਸਰਕਾਰ ਨੂੰ ਤੋਹਫ਼ੇ ਵਜੋਂ ਦਿੱਤਾ ਸੀ ਅਤੇ ਭਾਰਤ ਉਸ ’ਤੇ ਦਾਅਵਾ ਨਹੀਂ ਜਤਾ ਸਕਦਾ।

ਅਜ਼ਾਇਬ ਘਰ ਦੀ ਨਿਗਰਾਨ ਕੇਰੇਨ ਐਮਾ ਵਾਈਟ ਮਹਾਰਾਜਾ ਦਲੀਪ ਅਤੇ ਸਿੱਖ ਰਾਜ ਬਾਰੇ ਜਾਣਕਾਰੀ ਇਕੱਠੀ ਕਰੇਗੀ

ਸਿੱਖਾਂ ਦੇ ਅੰਤਮ ਬਾਦਸ਼ਾਹ ਅਤੇ ਸ਼ੇਰ-ਏ-ਪੰਜਾਬ ਮਹਾਰਾਜ ਦਲੀਪ ਸਿੰਘ ਅਤੇ ਰਾਣੀ ਜਿੰਦ ਕੌਰ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਦੇ ਜੀਵਣ ਬਾਰੇ ਬਰਤਾਨੀਆਂ ਦੇ ਅਜ਼ਾਇਬ ਘਰ ਵਿੱਚ ਕੰਮ ਕਰਨ ਵਾਲੀ ਬੀਬੀ ਕੇਰੇਨ ਐਮਾ ਵਾਈਟ ਮਹਾਰਾਜਾ ਦਲੀਪ ਅਤੇ ਸਿੱਖ ਰਾਜ ਬਾਰੇ ਜਾਣਕਾਰੀ ਇਕੱਠੀ ਕਰੇਗੀ।

ਸਿੱਖਾਂ ਦੇ ਅੰਤਮਿ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਦੇ ਜੀਵਨ ‘ਤੇ ਬਣੇਗੀ ਹਾਲੀਵੁੱਡ ਵਿੱਚ ਫਿਲਮ, ਸੂਫੀ ਗਾਇਕ ਸਤਿੰਦਰ ਸਿਰਤਾਜ਼ ਮਹਾਰਾਜਾ ਦੀ ਭੂਮਿਕਾ ਅਦਾ ਕਰਨਗੇ

ਸਿਡਨੀ ( 8 ਅਗਸਤ 2014): ਸਿੱਖ ਰਾਜ ਦੇ ਬੇਤਾਜ਼ ਬਾਦਸ਼ਾਹ ਮਹਾਂਰਾਜਾ ਰਣਜੀਤ ਸਿੰਘ ਦੇ ਸਪੁੱਤਰ ਅਤੇ ਸਿੱਖਾਂ ਦੇ ਅੰਤਮਿ ਬਾਦਸ਼ਾਹ ਮਹਾਰਾਜਾ ਦਲੀਪ ਸਿੰਗ ‘ਤੇ ਹਾਲੀਵੁੱਡ ...