Tag Archive "maharashtra-government"

ਤਖਤ ਸਾਹਿਬ ਤੇ ਕਬਜਾ ਅਤੇ ਸਿੱਖਾਂ ਨਾਲ ਦੋਸਤੀ ?

ਸਿੱਖਾਂ ਨੂੰ ਜਿਸ ਵੀ ਹਕੂਮਤ ਨੇ ਜਿੱਤਣਾ ਚਾਹਿਆ ਉਸ ਨੇ ਗੁਰਦੁਆਰਿਆਂ ਅਤੇ ਤਖਤ ਸਾਹਿਬਾਨ ਨੂੰ ਤਬਾਹ ਕਰਨ ਜਾਂ ਵਸ ਕਰਨ ਦਾ ਹਮਲਾ ਵਿਉਂਤਿਆ। ਇਸ ਲਈ ਕੋਈ ਹਕੂਮਤ ਗੁਰਦੁਆਰਿਆਂ ਅਤੇ ਤਖਤ ਸਾਹਿਬਾਨ ਬਾਰੇ ਕੀ ਸੋਚਦੀ ਹੈ, ਉਸਦਾ ਕਨੂੰਨ ਵਿਧਾਨ ਕਿਸ ਤਰ੍ਹਾਂ ਦਾ ਹੈ ਅਤੇ ਉਸਦੇ ਸਰਕਾਰੇ ਦਰਬਾਰੇ ਪ੍ਰਸ਼ਾਸਨ ਦਾ ਅਮਲ ਕਿਸ ਤਰ੍ਹਾਂ ਦਾ ਹੈ, ਇਸ ਸਾਰੇ ਤੋਂ ਉਸ ਦੇ ਸਿੱਖਾਂ ਨਾਲ ਦੋਸਤੀ, ਦੁਸ਼ਮਣੀ ਜਾਂ ਸਾਵੇਂ ਰਿਸ਼ਤੇ ਦਾ ਪਤਾ ਲੱਗਦਾ ਹੈ।

ਹਕੂਮਤ ਨੇ ਸਿੱਖ ਧਰਮ ਦੇ ਵਿਲੱਖਣ ਸਿਧਾਤਾਂ ਨੂੰ ਨਿਗਲਣ ਲਈ ਪ੍ਰਕਿਰਿਆਵਾਂ ਤੇਜ਼ ਕੀਤੀਆਂ – ਪੰਥਕ ਸਖ਼ਸੀਅਤਾਂ

ਚਖੰਡ ਸ੍ਰੀ ਹਜ਼ੂਰ ਸਾਹਿਬ ਬੋਰਡ ’ਤੇ ਮਹਾਂਰਾਸਟਰ ਵਲੋਂ ਕਬਜਾ ਕਰਨ ਦਾ ਪੰਥਕ ਸਖ਼ਸੀਅਤਾਂ ਨੇ ਨੋਟਿਸ ਲੈਂਦਿਆ ਕਿਹਾ ਚਾਹੇ ਇਹ ਮਾਰੂ ਨੀਤੀਆਂ ਸਦੀਆਂ ਤੋਂ ਚਲਦੀਆਂ ਆ ਰਹੀਆਂ ਹਨ ਪਰ ਮੌਜੂਦਾ ਬਿਪਰਵਾਦੀ ਹਕੂਮਤ ਨੇ

ਮਹਾਰਾਸ਼ਟਰ ‘ਚ ਸਿੱਖ ਨੌਜਵਾਨਾਂ ‘ਤੇ ਹੋਏ ਕਾਤਲਾਨਾ ਹਮਲੇ ਦੀ ਸ਼੍ਰੋ. ਗੁ. ਪ੍ਰ. ਕ. ਵੱਲੋਂ ਨਿੰਦਾ

ਬੀਤੇ ਦਿਨੀਂ ਹੋਏ ਮਹਾਰਾਸ਼ਟਰ ਦੇ ਪਰਭਣੀ ਜ਼ਿਲ੍ਹੇ ਦੇ ਉਖਲਦ ਪਿੰਡ ਵਿਚ ਭੀੜ ਵੱਲੋਂ 3 ਨੌਜੁਆਨ ਸਿੱਖਾਂ ਦੀ ਕੁਟਮਾਰ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਨਿੰਦਾ ਕੀਤੀ ਹੈ।

ਮਹਾਂਰਾਸ਼ਟਰ: ਭਾਜਪਾ ਦੇ ਕਿਲ੍ਹੇ ਵਿਚ ਪਾੜ੍ਹ ਪਿਆ ਪਰ ਕੀ ਵਿਰੋਧੀ ਧਿਰ ਫਾਇਦਾ ਲੈ ਸਕੇਗੀ?

ਸਾਲ 2014 ਤੋਂ ਭਾਰਤੀ ਉਪਮਹਾਂਦੀਪ ਦੀ ਸੱਤਾ ਉੱਤੇ ਕਾਬਜ਼ ਭਾਰਤੀ ਜਨਤਾ ਪਾਰਟੀ ਦੇ ਸੱਤਾ ਦੇ ਕਿਲ੍ਹੇ ਵਿਚ ਪਹਿਲੀ ਵਾਰ ਟਕਾ ਕੇ ਪਾੜ ਪਿਆ ਹੈ। ਮਹਾਂਰਾਸ਼ਟਰ ਵਿਚ ਗਣਿਤ ਦੀ ਖੇਡ ਜਿਸ ਹੱਦ ਤੱਕ ਜਾ ਕੇ ਭਾਜਪਾ ਨੇ ਖੇਡਣੀ ਚਾਹੀ ਅਤੇ ਜਿਵੇਂ ਦੀ ਹਾਰ ਦਾ ਇਸ ਨੂੰ ਮੂੰਹ ਵੇਖਣਾ ਪਿਆ ਹੈ ਉਹ ਯਕੀਨਨ ਹੀ ਭਾਜਪਾ ਲਈ ਵੱਡਾ ਝਟਕਾ ਹੈ।

ਮਰਾਠਾ ਰਾਖਵਾਂਕਰਨ ਅੰਦੋਲਨ ਹਿੰਸਕ ਹੋਇਆ; ਇਕ ਦੀ ਮੌਤ, ਕਈ ਜ਼ਖਮੀ

ਮੁੰਬਈ: ਮਹਾਰਾਸ਼ਟਰ ਵਿਚ ਮਰਾਠਾ ਭਾਈਚਾਰੇ ਵਲੋਂ ਨੌਕਰੀਆਂ ਅਤੇ ਸਿੱਖਿਆ ਦੇ ਖੇਤਰ ਵਿਚ ਰਾਖਵੇਂਕਰਨ ਲਈ ਚੱਲ ਰਿਹਾ ਅੰਦੋਲਨ ਬੀਤੇ ਕਲ੍ਹ ਹਿੰਸਕ ਰੂਪ ਧਾਰ ਗਿਆ। ਮਹਾਰਾਸ਼ਟਰ ਦੇ ...

ਸਰਕਾਰ ਵਲੋਂ ਮੰਗਾਂ ਮੰਨਣ ਦੇ ਭਰੋਸੇ ਮਗਰੋਂ ਮਹਾਰਾਸ਼ਟਰ ਵਿਚ ਕਿਸਾਨਾਂ ਨੇ ਧਰਨਾ ਖਤਮ ਕੀਤਾ

ਮੁੰਬਈ: ਮਹਾਰਾਸ਼ਟਰ ਵਿਚ ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਜਾ ਰਿਹਾ ਸੰਘਰਸ਼ ਬੀਤੇ ਕੱਲ੍ਹ ਸਰਕਾਰ ਵਲੋਂ ਬਹੁਤੀਆਂ ਮੰਗਾਂ ਮੰਨ ਲਏ ਜਾਣ ਦਾ ਲਿਖਤੀ ...

ਮਹਾਰਾਸ਼ਟਰ ‘ਚ 9ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ‘ਚ ਪੱਖਪਾਤੀ ਜਾਣਕਾਰੀ, ਸਿੱਖ ਕਤਲੇਆਮ ਦਾ ਜ਼ਿਕਰ ਨਹੀਂ

ਸਿੱਖ ਇਤਿਹਾਸ ਅੰਦਰ ਪਾਏ ਜਾ ਰਹੇ ਰਲੇ ਨੂੰ ਖਤਮ ਕਰਨ ਲਈ ਸਿੱਖ ਇਤਿਹਾਸ ਨਵੇਂ ਸਿਰਿਓਂ ਲਿਖਵਾਉਣ ਦੇ ਦਾਅਵੇ ਕਰ ਰਹੀ ਸ਼੍ਰੋਮਣੀ ਕਮੇਟੀ ਤਾਂ ਸ਼ਾਇਦ ਕਿਧਰੇ ਅਜੇ ਵੀ ਜਕੋਤੱਕੀ ਵਿੱਚ ਹੀ ਹੈ ਪਰ ਮਹਾਰਾਸ਼ਟਰ ਸਟੇਟ ਬਿਊਰੋ ਆਫ ਟੈਕਸਟ ਬੁੱਕ ਪਬਲੀਕੇਸ਼ਨਜ ਪੂਨੇ ਨੇ ਇੱਕ ਨਵਾਂ ਅਧਿਆਏ ਸ਼ਾਮਲ ਕਰਦਿਆਂ ਪੰਜਾਬ ਅਤੇ ਸਿੱਖਾਂ ਪ੍ਰਤੀ ਜ਼ਹਿਰ ਉਗਲਣ ਦਾ ਕਾਰਜ ਅੰਜਾਮ ਵੀ ਦੇ ਦਿੱਤਾ ਹੈ। ਬੋਰਡ ਦੀ 9ਵੀ ਜਮਾਤ ਦੀ ‘ਇਤਿਹਾਸ ਤੇ ਰਾਜਨੀਤੀ’ ਵਿਸ਼ੇ ਦੀ ਮਰਾਠੀ, ਹਿੰਦੀ ਤੇ ਅੰਗਰੇਜ਼ੀ ਭਾਸ਼ਾ ਵਿੱਚ ਛਾਪੀ ਕਿਤਾਬ ਅੰਦਰ "ਅਪਰੇਸ਼ਨ ਬਲਿਊ ਸਟਾਰ" ਨੂੰ ਭਾਰਤੀ ਫੌਜ ਵਲੋਂ ਦਰਬਾਰ ਸਾਹਿਬ ਕੰਪਲੈਕਸ ‘ਚ "ਦਹਿਸ਼ਤਗਰਦ" ਬਾਹਰ ਕੱਢਣ ਦੀ ਕਾਰਵਾਈ ਦੱਸਿਆ ਹੈ।