Tag Archive "mai-bhago-scheme"

ਮਾਈ ਭਾਗੋ ਸਕੀਮ: ਸਾਈਕਲਾਂ ਤੇ ਬਾਦਲ ਦੀ ਫੋਟੋ ਹੋਣ ਕਰਕੇ ‘ਆਪ’ ਵੱਲੋਂ ਬਾਦਲ ਖ਼ਿਲਾਫ਼ ਕੇਸ ਦਾਇਰ

ਆਮ ਆਦਮੀ ਪਾਰਟੀ ਦੇ ਚੱਬੇਵਾਲ ਤੋਂ ਸੈੱਕਟਰ ਮੀਡੀਆ ਇੰਚਾਰਜ ਡਾ. ਕੁਲਵੰਤ ਸਿੰਘ ਨੇ ਇੱਥੋਂ ਦੀ ਅਦਾਲਤ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਐਡਵੋਕੇਟ ਨਵੀਨ ਜੈਰਥ ਅਤੇ ਮੁਨੀਸ਼ ਹਾਂਡਾ ਰਾਹੀਂ ਕੇਸ ਦਾਇਰ ਕੀਤਾ ਹੈ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 5 ਅਗਸਤ ਨੂੰ ਰੱਖੀ ਹੈ।