ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਮਾਈ ਭਾਗੋ ਸਕੀਮ: ਸਾਈਕਲਾਂ ਤੇ ਬਾਦਲ ਦੀ ਫੋਟੋ ਹੋਣ ਕਰਕੇ ‘ਆਪ’ ਵੱਲੋਂ ਬਾਦਲ ਖ਼ਿਲਾਫ਼ ਕੇਸ ਦਾਇਰ

July 16, 2016 | By

ਹੁਸ਼ਿਆਰਪੁਰ: ਆਮ ਆਦਮੀ ਪਾਰਟੀ ਦੇ ਚੱਬੇਵਾਲ ਤੋਂ ਸੈੱਕਟਰ ਮੀਡੀਆ ਇੰਚਾਰਜ ਡਾ. ਕੁਲਵੰਤ ਸਿੰਘ ਨੇ ਇੱਥੋਂ ਦੀ ਅਦਾਲਤ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਐਡਵੋਕੇਟ ਨਵੀਨ ਜੈਰਥ ਅਤੇ ਮੁਨੀਸ਼ ਹਾਂਡਾ ਰਾਹੀਂ ਕੇਸ ਦਾਇਰ ਕੀਤਾ ਹੈ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 5 ਅਗਸਤ ਨੂੰ ਰੱਖੀ ਹੈ।

ਮਾਈ ਭਾਗੋ ਸਕੀਮ ਤਹਿਤ ਵੰਡੀਆਂ ਜਾਣ ਵਾਲੀਆਂ ਸਾਈਕਲਾਂ ਦੀਆਂ ਟੋਕਰੀਆਂ 'ਤੇ ਪ੍ਰਕਾਸ਼ ਸਿੰਘ ਬਾਦਲ ਦੀ ਤਸਵੀਰ (ਫਾਈਲ ਫੋਟੋ)

ਮਾਈ ਭਾਗੋ ਸਕੀਮ ਤਹਿਤ ਵੰਡੀਆਂ ਜਾਣ ਵਾਲੀਆਂ ਸਾਈਕਲਾਂ ਦੀਆਂ ਟੋਕਰੀਆਂ ‘ਤੇ ਪ੍ਰਕਾਸ਼ ਸਿੰਘ ਬਾਦਲ ਦੀ ਤਸਵੀਰ (ਫਾਈਲ ਫੋਟੋ)

ਡਾ. ਕੁਲਵੰਤ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਮਾਈ ਭਾਗੋ ਸਕੀਮ ਤਹਿਤ ਜਿਹੜੇ ਸਾਈਕਲ ਵਿਦਿਆਰਥਣਾਂ ਨੂੰ ਦਿੱਤੇ ਗਏ, ਉਨ੍ਹਾਂ ਦੀ ਟੋਕਰੀ ’ਤੇ ਬਾਦਲ ਨੇ ਆਪਣੀ ਫੋਟੋ ਲਵਾਈ ਹੋਈ ਹੈ ਤੇ ਮਾਈ ਭਾਗੋ ਦਾ ਨਾਂਅ ਚੇਨ ਕਵਰ ’ਤੇ ਲਿਖਵਾਇਆ ਹੈ। ਅਜਿਹਾ ਕਰ ਕੇ ਬਾਦਲ ਨੇ ਸਾਰੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

‘ਆਪ’ ਆਗੂਆਂ ਨਿਰਮਲ ਸਿੰਘ ਹਕੂਮਤਪੁਰੀ, ਅਜੈਬ ਸਿੰਘ, ਸੰਦੀਪ ਸੈਣੀ, ਆਦਿ ਨੇ ਸਾਂਝੇ ਤੌਰ ’ਤੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਬਾਦਲ ਪਰਿਵਾਰ ਸਿੱਖ ਅਤੇ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਿਹਾ ਹੈ। ਉਨ੍ਹਾਂ ਨੇ ਪਹਿਲਾਂ ਹੀ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਮਾਤਾ ਚਿੰਤਪੁਰਨੀ ਦੀ ਫੋਟੋ ਆਪਣੇ ਬੱਸ ਚਾਲਕ ਦੇ ਪੈਰਾਂ ਕੋਲ ਲਗਵਾਉਣ ਸਬੰਧੀ ਸ਼ਿਕਾਇਤ ਜ਼ਿਲ੍ਹਾ ਪੁਲੀਸ ਮੁਖੀ (ਹੁਸ਼ਿਆਰਪੁਰ) ਨੂੰ ਦਿੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇ ਪੁਲੀਸ ਨੇ ਕਾਰਵਾਈ ਨਾ ਕੀਤੀ ਤਾਂ ਉਹ ਇਸ ਮਾਮਲੇ ਨੂੰ ਵੀ ਅਦਾਲਤ ਵਿੱਚ ਲੈ ਕੇ ਜਾਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,