
ਅੱਜ ਮਿਸਲ ਪੰਜ-ਆਬ ਦੇ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਖੁੱਡਾ ਵੱਲੋਂ ਬਲਾਕ ਦਸੂਹਾ ਅਤੇ ਭੂੰਗਾ ਵਿੱਚੋ ਨਿਕਲਦੀ ਨਹਿਰ ਕੰਢੀ ਕੈਨਾਲ ਤੋਂ ਕੱਢੇ ਹੋਏ ਖਾਲਾ ਦਾ ਦੌਰਾ ਕੀਤਾ ਗਿਆ ਜਿਸ ਵਿੱਚ ਪਿੰਡ ਰੰਧਾਵਾ, ਮਾਨਗੜ੍ਹ, ਕਲਾਰਾਂ, ਡੱਫਰ ਅਤੇ ਰਾਜਪੁਰ ਦੇ ਪਿੰਡਾ ਦੇ ਕਿਸਾਨਾਂ ਨੇ ਆਪਣੇ ਇਲਾਕੇ ਦੇ ਖਸਤਾ ਨਹਿਰੀ ਢਾਂਚੇ ਬਾਰੇ ਜਾਣਕਾਰੀ ਦਿੱਤੀ।
ਪੰਜਾਬ ਦੇ 150 ਬਲਾਕਾਂ ਵਿੱਚੋਂ ਸਿਰਫ਼ 18 ਬਲਾਕ ਹੀ ਪਾਣੀ ਦੀ ਨਿਕਾਸੀ ਦੇ ਸੁਰਖਿਅਤ ਜੋਨ ਵਿੱਚ ਆਉਂਦੇ ਹਨ 132 ਬਲਾਕਾਂ ਵਿੱਚੋਂ ਸਲਾਨਾ ਰੀਚਾਰਜ਼ ਦਾ 100 ਫੀਸਦੀ ਤੋਂ ਵੱਧ ਪਾਣੀ ਧਰਤੀ ਹੇਠੋਂ ਕੱਢਿਆ ਜਾ ਰਿਹਾ ਹੈ
ਬੀਤੇ ਦਿਨੀਂ ਮਿਸਲ ਪੰਜ-ਆਬ ਕਮੇਟੀ ਵੱਲੋਂ ਚਲਾਈ ਗਈ ਨਹਿਰੀ ਪਾਣੀ ਦੀ ਮੰਗ ਦੇ ਸਬੰਧ ਵਿੱਚ ਦਸੂਹਾ ਬਲਾਕ ਦੇ ਪਿੰਡ ਦੁੱਗਲ ਦੀ ਪੰਚਾਇਤ ਵੱਲੋਂ ਮਤਾ ਪਾਇਆ ਗਿਆ।
ਅੱਜ ਬਲਾਕ ਭੂੰਗਾ ਵਿਖੇ ਭੂੰਗਾ ਬਲਾਕ ਦੇ ਸਰਪੰਚ ਯੂਨੀਅਨ ਦੇ ਪ੍ਰਧਾਨ ਸਰਪੰਚ ਸ਼੍ਰੀ ਜੈ ਪਾਲ ਜੀ ਪਿੰਡ ਬਾਹਟੀਵਾਲ ਅਤੇ ਵਾਈਸ ਪ੍ਰਧਾਨ ਸ਼੍ਰੀਮਤੀ ਰਜਿੰਦਰ ਕੌਰ ਪਿੰਡ ਆਰਨਿਆਲ ਵੱਲੋਂ ਭੂੰਗਾ ਬਲਾਕ ਦੇ ਸਰਪੰਚਾਂ ਦੀ ਮੀਟਿੰਗ ਹੋਈ ਜਿਸ ਵਿੱਚ ਮਿਸਲ ਪੰਜ-ਆਬ ਕਮੇਟੀ ਨੂੰ ਵੀ ਸੱਦਾ ਦਿੱਤਾ ਗਿਆ।
ਮਿਸਲ ਪੰਜ-ਆਬ ਕਮੇਟੀ ਵੱਲੋਂ ਨਹਿਰੀ ਪਾਣੀ ਦੀ ਪ੍ਰਾਪਤੀ ਲਈ ਚਲਾਈ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਬੀਤੇ ਦਿਨੀ ਗੁਰਦੁਆਰਾ ਸ਼੍ਰੀ ਰਾਮਪੁਰ ਖੇੜਾ ਸਾਹਿਬ ਵਿਖੇ 'ਸਾਡਾ ਏਕਾ ਜ਼ਿੰਦਾਬਾਦ ਮੋਰਚਾ ' ਅਤੇ ਮਿਸਲ ਪੰਜ-ਆਬ ਦੀ ਸਾਝੀ ਇਕੱਤਰਤਾ ਵਿੱਚ ਬੀਬੀਆਂ ਵੱਲੋਂ ਵੱਡੀ ਤਾਦਾਦ ਵਿੱਚ ਹਾਜ਼ਰੀ ਭਰੀ ਗਈ ।