Tag Archive "mtcr"

ਭਾਰਤ ਵਲੋਂ “ਮਿਜ਼ਾਇਲ ਟੈਕਨੋਲੋਜੀ ਕੰਟਰੋਲ ਰਿਜਾਇਮ” ਦਾ ਮੈਂਬਰ ਬਣਨਾ ਬਹੁਤ ਖਤਰਨਾਕ: ਮਾਨ

“ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਰਤ ਵੱਲੋਂ ਐਨ.ਐਸ.ਜੀ. ਦਾ ਮੈਂਬਰ ਬਣਨ ਦਾ ਇਸ ਦਲੀਲ ਰਾਹੀਂ ਵਿਰੋਧ ਕੀਤਾ ਜਾ ਰਿਹਾ ਸੀ ਕਿ ਪ੍ਰਮਾਣੂ ਸ਼ਕਤੀ ਦੇ ਭਾਰਤ ਵੱਲੋ ਇਕੱਤਰ ਕੀਤੇ ਜਾਣ ਵਾਲੇ ਪ੍ਰਮਾਣੂ ਭੰਡਾਰਾਂ ਦੀ ਬਦੌਲਤ, ਭਾਰਤ ਆਪਣੇ ਗੁਆਂਢੀ ਮੁਲਕ ਪਾਕਿਸਤਾਨ ਨਾਲ ਕਿਸੇ ਵੀ ਸਮੇਂ ਜੰਗ ਵਰਗੀ ਮਨੁੱਖਤਾ ਵਿਰੋਧੀ ਹਰਕਤ ਕਰਨ ਲਈ ਉਤਸਾਹਿਤ ਨਾ ਹੋਵੇ। ਕਿਉਂਕਿ ਪ੍ਰਮਾਣੂ ਜੰਗ ਲੱਗਣ ਦੀ ਸੂਰਤ ਵਿਚ ਸਿੱਖ ਵਸੋਂ ਵਾਲੇ ਇਲਾਕੇ ਤਬਾਹ ਹੋ ਜਾਣਗੇ ਜਦ ਕਿ ਸਿੱਖ ਦਾ ਨਾ ਤਾਂ ਇਸਲਾਮਿਕ ਪਾਕਿਸਤਾਨ ਨਾਲ ਕਿਸੇ ਤਰ੍ਹਾਂ ਦਾ ਵੈਰ ਵਿਰੋਧ ਤੇ ਦੁਸ਼ਮਣੀ ਹੈ ਅਤੇ ਨਾ ਹੀ ਹਿੰਦੂ ਭਾਰਤ ਨਾਲ। ਫਿਰ ਸਿੱਖ ਕੌਮ ਇਹਨਾਂ ਦੋਵਾਂ ਦੁਸ਼ਮਣ ਮੁਲਕਾਂ ਦੇ ਆਪਸੀ ਤਣਾਅ ਦੀ ਬਦੌਲਤ ਪ੍ਰਮਾਣੂ ਜੰਗ ਦੇ ਵੱਡੇ ਖ਼ਤਰੇ ਦਾ ਨਿਸ਼ਾਨਾਂ ਕਿਉਂ ਬਣੇ?”