Tag Archive "narinderpal-singh"

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਤਿੰਨ ਦੋਸ਼ੀਆਂ ਨੂੰ 7-7 ਸਾਲ ਦੀ ਸਜ਼ਾ ਅਤੇ 5-5 ਹਜ਼ਾਰ ਰੁਪਏ ਜ਼ੁਰਮਾਨਾ

ਬੀਤੀ ਮਾਰਚ ਪਿੰਡ ਰਾਮ ਦੀਵਾਲੀ ਮੁਸਲਮਾਨਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅਗਨ ਭੇਟ ਕਰਨ ਦੇ ਤਿੰਨ ਦੋਸ਼ੀਆਂ ਨੂੰ ਅੱਜ (25 ਸਤੰਬਰ) ਸਥਾਨਕ ਅਦਾਲਤ ਨੇ 7-7 ਸਲ ਦੀ ਸਜ਼ਾ ਅਤੇ 5-5 ਹਜ਼ਾਰ ਰੁਪਏ ਜ਼ੁਰਮਾਨਾ ਸੁਣਾਇਆ ਹੈ।

ਭਾਜਪਾ ਵਲੋਂ ਦਰਬਾਰ ਸਾਹਿਬ ਨੇੜਲੀ ਸਫਾਈ ਨੂੰ ਮੋਦੀ ਦੀ “ਸਵੱਛ ਭਾਰਤ ਮੁਹਿੰਮ” ਦੀ ਦੇਣ ਦੱਸਿਆ ਜਾ ਰਿਹੈ

ਹਿੰਦੂ, ਹਿੰਦੀ, ਹਿੰਦੁਸਤਾਨ ਦੀ ਵਿਚਾਰਧਾਰਾ ਦੀ ਧਾਰਣੀ ਨਰਿੰਦਰ ਮੋਦੀ ਸਰਕਾਰ ਨੇ ਘੱਟਗਿਣਤੀ ਕੌਮਾਂ ਦੇ ਨਾਲ-ਨਾਲ ਉਨ੍ਹਾਂ ਦੇ ਧਰਮ ਅਸਥਾਨਾਂ ਉਪਰ ਵੀ ਮਾਰੂ ਸਿਧਾਂਤਕ ਹਮਲੇ ਸ਼ੁਰੂ ਕਰ ਦਿੱਤੇ ਹਨ ਜਿਸਦੀ ਪਰਤੱਖ ਮਿਸਾਲ ਕੇਂਦਰ ਸਰਕਾਰ ਦੇ ਪ੍ਰਚਾਰ ਤੇ ਪ੍ਰਸਾਰ ਵਿਭਾਗ ਦਾ ਉਹ ਇਸ਼ਤਿਹਾਰ ਹੈ ਜੋ ਕੀ ਸਿੱਖ ਕੌਮ ਦੇ ਕੇਂਦਰੀ ਧਰਮ ਅਸਥਾਨ ਦਰਬਾਰ ਸਾਹਿਬ ਵਿਖੇ ਰੱਖੀ ਜਾ ਰਹੀ ਸਾਫ ਸਫਾਈ ਦਾ ਸਿਹਰਾ ਨਰਿੰਦਰ ਮੋਦੀ ਦੁਆਰਾ ਚਲਾਈ "ਸਵੱਛ ਭਾਰਤ ਮੁਹਿੰਮ" ਦੇ ਸਿਰ ਮੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹੈ?

ਇਟਲੀ ਸਰਕਾਰ ਵਲੋਂ ਸੁਝਾਈ ਨਵੀਂ ਕ੍ਰਿਪਾਨ ਗਿਆਨੀ ਗੁਰਬਚਨ ਸਿੰਘ ਹੁਰਾਂ ਵਲੋਂ ਰੱਦ

ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਹੇਠ ਹੋਈ ਸ਼੍ਰੋਮਣੀ ਕਮੇਟੀ ਵਲੋਂ ਹਮਾਇਤ ਪ੍ਰਾਪਤ ਪੰਜ ਸਿੰਘ ਸਾਹਿਬਾਨ ਦੀ ਇਕਤਰਤਾ ਨੇ ਅਹਿਮ ਫੈਸਲਾ ਲੈਂਦਿਆਂ ਜਿਥੇ ਇਟਲੀ ਸਰਕਾਰ ਵਲੋਂ ਸੁਝਾਏ ਕ੍ਰਿਪਾਨ ਦੇ ਨਵੇਂ ਰੂਪ ਨੂੰ ਰੱਦ ਕਰ ਦਿੱਤਾ ਹੈ ਉਥੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਬੀਤੇ ਦਿਨੀਂ ਪ੍ਰਕਾਸ਼ ਕੀਤੇ ਗਏ ਤੀਸਰੀ ਲਿਖਤ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਮਾਮਲੇ ਵਿੱਚ ਤਖਤ ਸਾਹਿਬ ਦੇ ਹੈੱਡ ਗ੍ਰੰਥੀ, ਮੈਨੇਜਰ, ਇੰਚਾਰਜ ਅਖੰਡ ਪਾਠਾਂ ਅਤੇ ਸਰੂਪ ਲਿਖਣ ਵਾਲੇ ਮਲੇਸ਼ੀਆ ਵਾਸੀ ਜਸਵੰਤ ਸਿੰਘ ਖੋਸੇ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਤਲਬ ਕੀਤਾ ਹੈ।

ਸਿਆਸਤ ਦੇ ਰੰਗ: ਇਕ ਦਿਨ ਪਹਿਲਾਂ ਕਾਂਗਰਸੀ ਕਹਿ ਕੇ ਭੰਡਣ ਵਾਲੇ ਬਡੂੰਗਰ ਵਲੋਂ ਅੱਜ ਸਰਨਾ ਨਾਲ ਮੁਲਾਕਾਤ

ਵੈਸੇ ਤਾਂ ਕਿਹਾ ਜਾਂਦਾ ਕਿ ਸਿਆਸਤ ਦਾ ਹਾਲ ਵੀ ਸਾਉਣ ਭਾਦੋਂ ਦੇ ਛਰਾਟਿਆਂ ਵਾਲਾ ਹੀ ਹੁੰਦਾ ਕਦੋਂ ਕਿੱਥੇ ਕੀ ਵਾਪਰ ਜਾਏ ਕੁਝ ਪਤਾ ਨਹੀਂ ਲੱਗਦਾ ਪਰ ਗੁਰਦੁਆਰਿਆਂ ਦੇ ਪ੍ਰਬੰਧ ਅਤੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਹੋਂਦ ਵਿੱਚ ਆਈ ਸ਼੍ਰੋਮਣੀ ਕਮੇਟੀ ਜਦੋਂ ਤੋਂ ਸਿਆਸਤ ਦੇ ਗਲਬੇ ਹੇਠ ਆਈ ਹੈ ਇਸਦੀ ਹਾਲਤ ਵੀ ਉਪਰੋਕਤ ਕਹਾਵਤ ਵਾਲੀ ਹੋਈ ਪਈ ਹੈ।

ਭਿੱਖੀਵਿੰਡ ਸਥਿਤ ਕੁਟੀਆ ਵੱਲੋਂ ਗੁਰਬਾਣੀ ਨਾਲ ਛੇੜਛਾੜ ਦਾ ਮਸਲਾ: ਸਤਿਕਾਰ ਕਮੇਟੀ ਵੱਲੋਂ ਠੋਸ ਕਾਰਵਾਈ ਦੀ ਮੰਗ

ਭਿਖੀਵਿੰਡ ਸਥਿਤ ਕੁਟੀਆ ਸਵਾਮੀ ਸ਼ੰਭੂ ਦੇਵਾ ਜੀ ਮਹਾਰਾਜ ਦੇ ਸੰਚਾਲਕਾਂ ਵਲੋਂ ਇਕ ਸਲਾਨਾ ਸਮਾਗਮ ਦੇ ਅਯੋਜਨ ਨੂੰ ਲੈਕੇ ਭੇਜੇ ਗਏ ਸੱਦਾ ਪੱਤਰ ਵਿੱਚ ਸ਼ਬਦ ‘ਅਚਾਰੀਆ ਗਰੀਬ ਦਾਸ ਜੀ ਦੀ ਪਵਿਤਰ ਬਾਣੀ (ਸ੍ਰੀ ਗੁਰੂ ਗ੍ਰੰਥ ਸਾਹਿਬ)’ਦੇ ਅਖੰਡ ਪਾਠ ਦਾ ਜਿਕਰ ਕਰਨ ਦਾ ਮਾਮਲਾ ਸਾਹਮਣੇ ਆਣ ਤੇ ਕੁਟੀਆ ਪ੍ਰਬੰਧਕਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਪਾਸੋਂ ‘ਲਿਖਤੀ ਮੁਆਫੀ’ਮੰਗ ਲਈ ਹੈ।ਪ੍ਰੰਤੂ ਇਸੇ ਸੱਦਾ ਪੱਤਰ ਛਾਪੀ ਗਈ ਭਗਤ ਕਬੀਰ ਜੀ ਦੀ ਬਾਣੀ ਦੀ ਇੱਕ ਤੁੱਕ ਨੂੰ ਬਦਲ ਕੇ ਗਰੀਬ ਦਾਸ ਦੀ ਬਾਣੀ ਦੱਸਣ ਅਤੇ ਚਰਚਾ ਵਿੱਚ ਆਏ ਗ੍ਰੰਥ ਦੀ ਮੁਕੰਮਲ ਜਾਂਚ ਕੌਣ ਕਰਵਾਏਗਾ?

ਗੁਰਦੁਆਰਾ ਸਾਹਿਬਾਨ ਨੂੰ ਜੀ.ਐਸ.ਟੀ. ਤੋਂ ਛੋਟ ਲਈ ਪ੍ਰੋ. ਬਡੂੰਗਰ ਨੇ ਲਿਖਿਆ ਅਰੁਣ ਜੇਤਲੀ ਨੂੰ ਪੱਤਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਭਾਰਤ ਦੇ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਇੱਕ ਪੱਤਰ ਲਿਖ ਕੇ ਗੁਰਦੁਆਰਾ ਸਾਹਿਬਾਨ ਨੂੰ ਜੀ.ਐਸ.ਟੀ. ਤੋਂ ਮੁਕਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਮੁੱਚੀ ਮਨੁੱਖਤਾ ਦੇ ਸਾਂਝੇ ਅਧਿਆਤਮਕ ਅਸਥਾਨ ਦਰਬਾਰ ਸਾਹਿਬ, ਅੰਮ੍ਰਿਤਸਰ, ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਲਈ ਲੰਗਰ ਸਮੇਤ ਹੋਰ ਸਮਾਨ ਦੀ ਖਰੀਦ ਨੂੰ ਪੰਜਾਬ ਸਰਕਾਰ ਵੱਲੋਂ 2005 ਤੇ 2008 ਵਿਚ ਨੋਟੀਫਿਕੇਸ਼ਨ ਰਾਹੀਂ ਵੈਟ ਮੁਕਤ ਕੀਤਾ ਸੀ।

ਜੀ.ਐਸ.ਟੀ.: ਅਰਬਾਂ ਰੁਪਏ ਦਾ ਕਾਰੋਬਾਰ ਕਰਨ ਵਾਲਾ ਅੰਮ੍ਰਿਤਸਰ ਥੋਕ ਕਪੜਾ ਬਜ਼ਾਰ 10ਵੇਂ ਦਿਨ ਵੀ ਰਿਹਾ ਬੰਦ

ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਲਗਾਏ ਗਏ ਜੀ.ਐਸ.ਟੀ. ਖਿਲਾਫ ਅੰਮ੍ਰਿਤਸਰ ਦੇ ਥੋਕ ਕਪੜਾ ਵਪਾਰੀਆਂ ਦੀ ਹੜਤਾਲ ਅੱਜ 10ਵੇਂ ਦਿਨ ਵੀ ਜਾਰੀ ਰਹੀ।

ਚੀਫ ਖਾਲਸਾ ਦੀਵਾਨ ਪ੍ਰਧਾਨ ਦੇ ਪੁੱਤਰ ਵੱਲੋਂ ਉਧਾਰ ਲਏ ਕਰੋੜਾਂ ਰੁਪਏ ਵਾਪਸ ਨਾ ਕਰਨ ਦਾ ਮਾਮਲਾ ਭਖਿਆ

ਪੰਜਾਬ ਵਿੱਚ ਬਾਦਲ ਦਲ ਦੀ ਹੋਈ ਨਾਮੋਸ਼ੀ ਜਨਕ ਹਾਰ ਉਪਰੰਤ ਉਨ੍ਹਾਂ ਦੀ ਸਰਪ੍ਰਸਤੀ ਹਾਸਿਲ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋਰ ਵਾਧਾ ਹੋ ਗਿਆ ਹੈ।

ਅੰਗਰੇਜ਼ੀ ਅਖਬਾਰ ਦੇ ਕਾਮਿਕ ਨੇ ਵਲੂੰਧਰੇ ਸਿੱਖ ਹਿਰਦੇ, ਸਿੱਖ ਫੌਜੀ ਨੂੰ ਚਿਤਰਿਆ ਸਿਗਰੇਟ ਪੀਂਦਿਆਂ

ਸਿੱਖੀ ਸਰੂਪ, ਸਿੱਖ ਸਿਧਾਤਾਂ ਉਪਰ ਕੀਤੇ ਜਾ ਰਹੇ ਨਿਰੰਤਰ ਹਮਲਿਆਂ ਦਾ ਇੱਕ ਮਾਮਲਾ ਨਿੱਬੜਦਾ ਨਹੀਂ ਕਿ ਹੋਰ ਨਵੀਂ ਚੁਣੌਤੀ ਬਣ ਕੇ ਸਾਹਮਣੇ ਆ ਜਾਂਦੀ ਹੈ।

ਸਿੱਖ ਭਾਵਨਾਵਾਂ ਭੜਕਾਉਣ ਵਾਲਿਆਂ ਨੂੰ ਖੁੱਲ੍ਹੀ ਛੋਟ; ਵਿਰੋਧ ਕਰਨ ਵਾਲਿਆਂ ਦੀ ਫੜੋ-ਫੜਾਈ

ਕੋਈ ਤਿੰਨ ਕੁ ਦਹਾਕੇ ਪਹਿਲਾਂ ਬਾਲੀਵੁੱਡ ਦੀ ਇਕ ਲਵ ਸਟੋਰੀ ਫਿਲਮ ਹਿੱਟ ਹੋਈ ਸੀ ਲੈਲਾ ਮਜਨੂੰ, ਜਿਸਦੇ ਇਕ ਗੀਤ ਦੀਆਂ ਸਤਰਾਂ ‘ਹੁਸਨ ਹਾਜ਼ਰ ਹੈ ਮੁਹੱਬਤ ਕੀ ਸਜ਼ਾ ਪਾਨੇ ਕੋ, ਕੋਈ ਪੱਥਰ ਸੇ ਨਾ ਮਾਰੇ ਮੇਰੇ ਦੀਵਾਨੇ ਕੋ’ ਲੋਕਾਂ ਦੀ ਜ਼ੁਬਾਨ 'ਤੇ ਐਸੀਆਂ ਚੜ੍ਹੀਆਂ ਕਿ ਬਾਅਦ ਵਿੱਚ ਕਹਾਵਤ ਹੀ ਬਣ ਗਈਆਂ। ਗੀਤ ਦੇ ਇਹ ਬੋਲ ਉਸ ਵੇਲੇ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਏਜੰਸੀਆਂ 'ਤੇ ਢੁੱਕਦੇ ਨਜ਼ਰ ਆਉਂਦੇ ਹਨ ਜਦੋਂ ਸਿੱਖਾਂ ਨੂੰ ਚਿੜ੍ਹਾਉਣ ਵਾਲੇ ਕਿਸੇ ਸ਼ਿਵ ਸੈਨਾ ਆਗੂ ਜਾਂ ਵਰਕਰ ਖਿਲਾਫ ਕੋਈ ਸਿੱਖ ਨੌਜਵਾਨ ਤਾੜਨਾ ਭਰਿਆ ਬਿਆਨ ਹੀ ਦਾਗ ਦਿੰਦਾ ਹੈ।

« Previous PageNext Page »