Tag Archive "nationalism-in-contemporary-context"

ਸਿੱਖ ਗੁਰੂ ਅਤੇ ਰਾਸ਼ਟਰਵਾਦ: ਕਿਵੇਂ ਭਾਰਤੀ ਰਾਸ਼ਟਰਵਾਦੀਆਂ ਨੇ ਸਿੱਖ ਗੁਰੂ ਸਾਹਿਬਾਨ ਦਾ ਅਕਸ ਵਿਗਾੜਿਆ

ਸਿੱਖ ਰਾਜਨੀਤਕ ਵਿਸ਼ਲੇਸ਼ਕ ਅਤੇ ਲਿਖਾਰੀ ਭਾਈ ਅਜਮੇਰ ਸਿੰਘ ਨੇ 19 ਦਸੰਬਰ, 2016 ਨੂੰ ਗੁਰਦੁਆਰਾ ਭਾਈ ਮਤੀ ਦਾਸ ਜੀ, ਨਾਗਪੁਰ ਵਿਖੇ ਸਿੱਖ ਸੰਗਤਾਂ ਨੂੰ ਸੰਬੋਧਨ ਕੀਤਾ। ਇਹ ਭਾਈ ਅਜਮੇਰ ਸਿੰਘ ਵਲੋਂ ਸ਼ਾਮ ਦੇ ਦੀਵਾਨ 'ਚ ਦਿੱਤੇ ਭਾਸ਼ਣ ਦੀ ਦੂਜੀ ਵੀਡੀਓ ਹੈ। ਇਸ ਭਾਸ਼ਣ 'ਚ ਭਾਈ ਅਜਮੇਰ ਸਿੰਘ ਨੇ ਵਿਸਥਾਰ ਸਹਿਤ ਦੱਸਿਆ ਕਿ ਕਿਵੇਂ ਭਾਰਤੀ ਰਾਸ਼ਟਰਵਾਦੀਆਂ ਨੇ ਆਪਣੇ ਸੌੜੇ ਹਿਤਾਂ ਲਈ ਗੁਰੂ ਸਾਹਿਬਾਨ ਦੇ ਅਕਸ ਨੂੰ ਵਿਗਾੜਿਆ।

“ਉਪ-ਮਹਾਂਦੀਪ ਦੀਆਂ ਬੋਲੀਆਂ ਅਤੇ ਭਾਰਤੀ ਰਾਸ਼ਟਰ ਦੀ ਉਸਾਰੀ” ਵਿਸ਼ੇ ‘ਤੇ ਕਰਵਾਏ ਸੈਮੀਨਾਰ ਦੀ ਰਿਪੋਰਟ

'ਸਰਬੱਤ ਦੇ ਭਲੇ' ਦੇ ਉਦੇਸ਼ ਲਈ ਬਣੇ ਵਿਚਾਰ ਮੰਚ 'ਸੰਵਾਦ' ਵਲੋਂ ਐਤਵਾਰ ਪੰਜਾਬੀ ਭਵਨ, ਲੁਧਿਆਣਾ ਵਿਚ ਉਪ-ਮਹਾਂਦੀਪ ਦੀਆਂ ਬੋਲੀਆਂ ਅਤੇ ਭਾਰਤੀ ਰਾਸ਼ਟਰ ਦੀ ਉਸਾਰੀ ਵਿਸ਼ੇ ਉੱਪਰ ਇਕ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਭਾਰਤੀ ਉਪ-ਮਹਾਂਦੀਪ ਦੇ ਵੱਖ-ਵੱਖ ਕੋਨਿਆਂ ਤੋਂ ਵਿਦਵਾਨ ਸੱਜਣ ਅਤੇ ਭਾਸ਼ਾ-ਵਿਗਿਆਨੀ ਸ਼ਾਮਲ ਹੋਏ। ਇਸ ਸੈਮੀਨਾਰ ਦੇ ਪਹਿਲੇ ਅਤੇ ਦੂਜੇ ਸੈਸ਼ਨ ਦੀ ਪ੍ਰਧਾਨਗੀ ਲੜੀਵਾਰ ਕੌਮਾਂਤਰੀ ਪੰਜਾਬੀ ਸ਼ਾਇਰ ਡਾ. ਸੁਰਜੀਤ ਪਾਤਰ ਅਤੇ ਪ੍ਰੋ. ਜੋਗਾ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕੀਤੀ।

ਸੰਵਾਦ’ ਵਲੋਂ ‘ਰਾਸ਼ਟਰਵਾਦ: ਮੌਜੂਦਾ ਸੰਦਰਭ ਵਿਚ’ ਵਿਸ਼ੇ ਉਪਰ ਸੈਮੀਨਾਰ ਵਿਚ ਸਿੱਖ ਵਿਦਵਾਨ ਸ੍ਰ. ਅਜਮੇਰ ਸਿੰਘ ਦਾ ਭਾਸ਼ਣ

ਵੱਖ ਵੱਖ ਭਖਦੇ ਮਸਲਿਆਂ 'ਤੇ ਵਿੱਚਾਰ ਚਰਚਾ ਲਈ ਕੰਮ ਕਰ ਰਹੀ "ਸੰਵਾਦ" ਸੰਸਥਾ ਵੱਲੋਂ "ਰਾਸ਼ਟਰਵਾਦ: ਮੌਜੂਦਾ ਸੰਦਰਭ ਵਿਚ" ਪੰਜਾਬੀ ਭਵਨ ਵਿੱਚ 9 ਅਪ੍ਰੈਲ 2016 ਨੂੰ ਸੈਮੀਨਾਰ ਕੀਤਾ ਗਿਆ। ਸਿੱਖ ਵਿਦਵਾਨ ਅਤੇ ਇਤਿਹਾਸਕਾਰ ਸ੍ਰ. ਅਜਮੇਰ ਸਿੰਘ ਵੱਲੋਂ ਭਾਰਤੀ ਅਤੇ ਹਿੰਦੂ ਰਾਸ਼ਟਰਟਰਵਾਦ ਉੱਪਰ ਦਿੱਤੇ ਗਏ ਭਾਸ਼ਣ ਦੀ ਇਹ ਵੀਡੀਓੁ ਰਿਕਾਰਡਿੰਗ ਹੈ।