Tag Archive "natural-disaster"

ਲੋਕਾਂ ਦੀ ਸਹੂਲਤ ਲਈ ਬਣਿਆਂ ਪੁਲ ਹੀ ਬਣ ਸਕਦਾ ਹੈ ਉਹਨਾਂ ਲਈ ਮੁਸੀਬਤ

ਗੁਰੂ ਨਾਨਕ ਪਾਤਸ਼ਾਹ ਦੇ ੫੫੦ ਸਾਲਾ ਗੁਰਪੁਰਬ ਮੌਕੇ ਤਹਿਸੀਲ ਸੁਲਤਾਨਪੁਰ ਲੋਧੀ ਦੇ ਕਰੀਬ ੮ ਪਿੰਡਾਂ ਲਈ ਬਿਆਸ ਦਰਿਆ ਤੇ ਪੁਲ ਬਣਾ ਕੇ ਉਹਨਾਂ ਦੀ ਚਿਰੋਕਣੀ ਮੰਗ ਪੂਰੀ ਕੀਤੀ ਗਈ ਸੀ । ਬਿਆਸ ਦੇ ਵਿਚਕਾਰ ਇਸ ਦਰਿਆਈ ਟਾਪੂ ਵਿੱਚ ਬਾਊਪੁਰ, ਸਾਂਗਰਾ, ਬੰਦੂ ਜਦੀਦ ਆਦਿ ਪਿੰਡਾਂ ਦੀ ਲੱਗਭੱਗ ੧੦੦੦ ਦੇ ਕਰੀਬ ਆਬਾਦੀ ਅਤੇ ੧੦੦੦੦ ਏਕੜ ਦੇ ਕਰੀਬ ਵਾਹੀ ਵਾਲ਼ੀ ਜਮੀਨ ਹੈ ।