Tag Archive "nota"

ਵਿਧਾਨ ਸਭਾ ਚੋਣਾਂ: 1 ਲੱਖ 8 ਹਜ਼ਾਰ ਲੋਕਾਂ ਨੇ ਪੰਜਾਬ ‘ਚ ‘ਨੋਟਾ’ (NOTA) ਨੂੰ ਪਾਈ ਵੋਟ

ਪੰਜਾਬ ਦੀਆਂ ਕੁੱਲ ਪਈਆਂ ਵੋਟਾਂ ਵਿੱਚੋਂ 0.7 ਫੀਸਦ ਵੋਟਰਾਂ ਨੇ ਪੰਜਾਬ ‘ਚ ਕਿਸੇ ਵੀ ਪਾਰਟੀ ਨੂੰ ਸੱਤਾ ਦੇ ਯੋਗ ਨਾ ਸਮਝਦਿਆਂ ਨੋਟਾ (None Of The Above-NOTA) ਨੂੰ ਚੁਣਿਆ। ਪੰਜਾਬ 'ਚ 1,08,471 ਵੋਟਰਾਂ ਨੇ ਨੋਟਾ ਦਾ ਬਟਨ ਦੱਬਿਆ। ਬਹੁਮਤ ਹਾਸਲ ਕਰਨ ਵਾਲੀ ਕਾਂਗਰਸ ਪਾਰਟੀ ਨੂੰ 38.5 ਫੀਸਦ ਦੇ ਹਿਸਾਬ ਨਾਲ ਕੁੱਲ 59,45,899 ਵੋਟਾਂ ਪਈਆਂ, ਵਿਰੋਧੀ ਧਿਰ ਵਜੋਂ ਉਭਰਨ ਵਾਲੀ ਆਮ ਆਦਮੀ ਪਾਰਟੀ ਨੂੰ 23.7 ਫੀਸਦ ਦੇ ਹਿਸਾਬ ਨਾਲ ਕੁੱਲ 36,62,665 ਵੋਟਾਂ ਜਦਕਿ 10 ਸਾਲ ਸੱਤਾ 'ਚ ਰਹਿਣ ਵਾਲੀ ਸ਼੍ਰੋਮਣੀ ਅਕਾਲੀ ਦਲ ਬਾਦਲ-ਭਾਜਪਾ ਗਠਜੋੜ ਨੂੰ 30.6 ਫੀਸਦ ਦੇ ਹਿਸਾਬ ਨਾਲ ਕੁੱਲ 47,31,253 ਵੋਟਾਂ ਪਈਆਂ।

ਪੰਜਾਬ ਵਿਧਾਨ ਸਭਾ ਚੋਣਾਂ ’ਚ ਵੋਟਰ ਪਹਿਲੀ ਵਾਰ ਕਰ ਸਕਣਗੇ ਨਾਪਸੰਦਗੀ (NOTA) ਦੇ ਹੱਕ ਦੀ ਵਰਤੋਂ

ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਦੌਰਾਨ ਵੋਟਰਾਂ ਨੂੰ ਪਹਿਲੀ ਵਾਰ ਨਾਪਸੰਦਗੀ ਦੇ ਹੱਕ ਦੀ ਵਰਤੋਂ ਕਰਨ ਦਾ ਮੌਕਾ ਮਿਲੇਗਾ। ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਉੱਤੇ ਖੜ੍ਹੇ ਸਾਰੇ ਉਮੀਦਵਾਰਾਂ ਤੋਂ ਪਿੱਛੋਂ ਉਪਰੋਕਤ ਵਿੱਚੋਂ ਕੋਈ ਨਹੀਂ (ਨੋਟਾ) ਦਾ ਬਟਨ ਲੱਗਿਆ ਹੋਵੇਗਾ।