Tag Archive "omar-abdullah"

ਦਿੱਲੀ ਸਲਤਨਤ ਵੱਲੋਂ ਕਸ਼ਮੀਰ ਵਿੱਚ ਕਾਲੇ ਕਾਨੂੰਨਾਂ ਦੀ ਵਰਤੋਂ ਦੀ ਪੀ.ਯੂ.ਡੈ.ਰਾ ਵੱਲੋਂ ਸਖਤ ਨਿਖੇਧੀ

ਅੱਜ ਜਾਰੀ ਕੀਤੇ ਇਕ ਲਿਖਤੀ ਬਿਆਨ ਵਿੱਚ ਪੀਪਲਜ਼ ਯੂਨੀਅਨ ਫਾਰ ਡੈਮੋਕਰੇਟਿਕ ਰਾਈਟਸ (ਪੀ.ਯੂ.ਡੈ.ਰਾ) ਵੱਲੋਂ ਜੰਮੂ ਅਤੇ ਕਸ਼ਮੀਰ ਵਿੱਚ ਪਬਲਿਕ ਸੇਫਟੀ ਐਕਟ (ਪ.ਸੇ.ਐ.) ਨਾਮੀ ਕਾਲੇ ਕਾਨੂੰਨ ਦੀ ਵਰਤੋਂ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ।

ਕਸ਼ਮੀਰ ਵਾਦੀ ਚੋਂ ਪਾਕਿਸਤਾਨ ਨੂੰ ਜਾਂਦੇ ਸਾਰੇ ਰਾਹ ਖੋਲ੍ਹਣ ਦੀ ਮੰਗ ਲੋਕ ਲਹਿਰ ਬਣਨ ਲੱਗੀ

ਭਾਰਤੀ ਸੰਸਦ ਵਲੋਂ 1994 ਵਿਚ ਪ੍ਰਵਾਨ ਕੀਤੇ ਗਏ ਮਤੇ ਦਾ ਜਿਕਰ ਕਰਦਿਆਂ ਉਹਨਾਂ ਕਿਹਾ ਕਿ ਜੇਕਰ ਭਾਰਤ ਗਿਲਗਿਲ -ਬਾਲਟਿਸਤਾਨ ਨੂੰ ਆਪਣਾ ਅਟੁੱਟ ਅੰਗ ਮੰਨਦਾ ਹੈ ਤਾਂ ਉੱਸ ਨੂੰ ਗਿਲਗਿਟ-ਬਾਲਟਿਸਤਾਨ ਦੇ ਲੋਕਾਂ ਦੇ ਦੁੱਖ ਦਾ ਵੀ ਖਿਆਲ ਕਰਨਾ ਚਾਹੀਦਾ ਹੈ। ਨਵੀਂ ਦਿੱਲੀ ਨੂੰ ਇਹ ਮਸਲਾ ਪਾਕਿਸਤਾਨ ਸਰਕਾਰ ਨਾਲ ਵਿਚਾਰਨਾ ਚਾਹੀਦਾ ਹੈ ਕਿਉਂਕਿ ਪਾਕਿਸਤਾਨ ਕਹਿ ਚੁੱਕਿਐ ਕਿ ਉਹ ਰਾਹ ਖੋਲ੍ਹਣ ਲਈ ਤਿਆਰ ਹੈ।

ਤਾਲਿਬਾਨ ਨਾਲ ਗੱਲਬਾਤ ਵਿੱਚ ਭਾਰਤ ਸਰਕਾਰ ਸਰੋਤੇ ਵਜੋਂ ਹਾਜ਼ਰ; ਹੁਰੀਅਤ ਨਾਲ ਗੱਲਬਾਤ ਕਿਉਂ ਨਹੀਂ?: ਉਮਰ ਅਬਦੁੱਲਾ

ਬੀਤੇ ਕੱਲ ਰੂਸ ਦੀ ਪਹਿਲਕਦਮੀ ਉੱਤੇ ਅਫਗਾਨਿਸਤਾਨ ਸਰਕਾਰ ਤੇ ਤਾਲਿਬਾਨ ਵਿਚਕਾਰ ਮਾਸਕੋ ਵਿਖੇ ਗੱਲਬਾਤ ਸ਼ੁਰੂ ਹੋਈ। ਇਸ ਮੌਕੇ ਭਾਰਤ ਸਰਕਾਰ ਦੇ ਦੋ ਨੁਮਾਇੰਦੇ ਵੀ ਹਾਜ਼ਰ ਸਨ।

ਭਾਰਤੀ ਫੌਜ ਨੇ ਪੱਥਰਬਾਜ਼ੀ ਤੋਂ ਬਚਣ ਲਈ ਕਸ਼ਮੀਰੀ ਨੌਜਵਾਨਾਂ ਨੂੰ ਜੀਪ ਦੇ ਸਾਹਮਣੇ ਬੰਨ੍ਹਿਆ

ਇਕ ਹੈਰਾਨ ਕਰ ਦੇਣ ਵਾਲਾ ਵੀਡੀਓ ਇੰਟਰਨੈਟ 'ਤੇ ਵਾਇਰਲ ਹੋ ਗਿਆ ਹੈ, ਜਿਸ ਵਿਚ ਇਕ ਕਸ਼ਮੀਰੀ ਨੌਜਵਾਨ ਨੂੰ ਭਾਰਤੀ ਫੌਜ ਦੀ ਜੀਪ ਦੇ ਸਾਹਮਣੇ ਬੰਨ੍ਹਿਆ ਦਿਖਾਇਆ ਗਿਆ ਹੈ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਆਪਣੇ ਟਵਿਟਰ ਖਾਤੇ 'ਤੇ ਇਸ ਵੀਡੀਓ ਨੂੰ ਸਾਂਝਾ ਕੀਤਾ ਸੀ।

ਅਫਜ਼ਲ ਗੁਰੂ ਨੂੰ ਰਾਜਸੀ ਕਾਰਨਾਂ ਕਰਕੇ ਫਾਂਸੀ ਦਿੱਤੀ ਗਈ ਸੀ: ਉਮਰ ਅਬਦੁੱਲਾ

ਜੰਮੂ ਤੇ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਸਚਾਈ ਨੂੰ ਸਵੀਕਾਰ ਕੀਤਾ ਜਾਵੇ ਜਾਂ ਨਾ ਪਰ ਅਫਜ਼ਲ ਗੁਰੂ ਨੂੰ ਰਾਜਸੀ ਕਾਰਨਾਂ ਕਰਕੇ ਫਾਂਸੀ 'ਤੇ ਲਟਕਾਇਆ ਗਿਆ ਸੀ।

ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦੋਹਾਂ ਸੀਟਾਂ ਤੋਂ ਚੋਣ ਹਾਰੇ

ਜੰਮੂ ਕਸ਼ਮੀਰ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜ਼ੇ ਆ ਚੁੱਕੇ ਹਨ। ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦੋਹਾਂ ਸੀਟਾਂ ਤੋਂ ਚੋਣ ਹਾਰ ਗਏ ਹਨ।ਉਨ੍ਹਾਂ ਨੇ ਸੋਨਵਰ ਅਤੇ ਬੀਰਵਾਹ ਸੀਟ ਤੋਂ ਚੋਣ ਲੜੀ ਸੀ।