Tag Archive "prabhjot-singh-nawanshehr"

“ਭਾਰਤੀ ਸੰਵਿਧਾਨ, ਚੋਣ ਪ੍ਰਣਾਲੀ, ਤੇ ਸਵੈ ਨਿਰਣੇ” ‘ਤੇ ਹੋਈ ਕਨਵੈਨਸ਼ਨ ‘ਚ ਪ੍ਰਭਜੋਤ ਸਿੰਘ ਦਾ ਭਾਸ਼ਣ(ਵੀਡੀਓ)

ਅਜ਼ਾਦੀ ਪਸੰਦ ਸਿੱਖ ਜਥੇਬੰਦੀ, ਦਲ ਖ਼ਾਲਸਾ ਵਲੋਂ 24 ਜਨਵਰੀ, 2017 ਨੂੰ ਅੰਮ੍ਰਿਤਸਰ ਵਿਖੇ "ਭਾਰਤੀ ਸੰਵਿਧਾਨ, ਚੋਣ ਪ੍ਰਣਾਲੀ ਤੇ ਸਵੈ ਨਿਰਣੇ" ਬਾਰੇ ਚਰਚਾ ਕਰਵਾਈ ਗਈ। ਜਿਸ ਵਿਚ ਸਿੱਖ ਯੂਥ ਆਫ ਪੰਜਾਬ ਦੇ ਸਲਾਹਕਾਰ ਭਾਈ ਪ੍ਰਭਜੋਤ ਸਿੰਘ ਨਵਾਂਸ਼ਹਿਰ ਨੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ।

ਚੰਡੀਗੜ੍ਹ ਤੋਂ ਕੇਂਦਰੀ ਕਬਜ਼ਾ ਛਡਵਾਉਣ ਲਈ ਪੰਜਾਬੀਆਂ ਨੂੰ ਹੋਣਾ ਪਵੇਗਾ ਲਾਮਬੰਦ: ਸਿੱਖ ਯੂਥ ਆਫ ਪੰਜਾਬ

ਸਿੱਖ ਯੂਥ ਆਫ ਪੰਜਾਬ ਨੇ ਪਿਛਲੇ ਦਿਨੀਂ ਪੰਜਾਬ ਅੰਦਰ ਜਥੇਬੰਦੀ ਦੇ ਵਿਸਥਾਰ ਦੇ ਕੀਤੇ ਫੈਂਸਲੇ ਨੂੰ ਅਮਲੀ ਰੂਪ ਦੇਣ ਦੀ ਸ਼ੁਰੂਆਤ ਕਰਦਿਆਂ ਅੱਜ (25 ਅਗਸਤ) ਹਲਕਾ ਗੜ੍ਹਸ਼ੰਕਰ ਵਿਖੇ ਸਿੱਖ ਨੌਜਵਾਨਾਂ ਦੀ ਇਕ ਅਹਿਮ ਇਕੱਤਰਤਾ ਭਾਈ ਤਿਲਕੂ ਜੀ ਗੁਰਦੁਆਰਾ ਸਾਹਿਬ ਵਿਖੇ ਕੀਤੀ। ਇਸ ਇਕੱਤਰਤਾ ਵਿਚ ਪਾਰਟੀ ਪ੍ਰਧਾਨ ਸ. ਪਰਮਜੀਤ ਸਿੰਘ ਟਾਂਡਾ, ਮੁੱਖ ਸਲਾਹਕਾਰ ਸ. ਪ੍ਰਭਜੋਤ ਸਿੰਘ, ਮੀਤ ਪ੍ਰਧਾਨ ਸ. ਗੁਰਪ੍ਰੀਤ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।

ਸਾਡਾ ਡੁੱਬਿਆ ਸੂਰਜ ਚੜ੍ਹੇਗਾ… (ਲੇਖਕ: ਪ੍ਰਭਜੋਤ ਸਿੰਘ)

ਕਿਸੇ ਵੀ ਇਨਕਲਾਬੀ ਕੌਮ ਵਾਂਗ ਸਿੱਖ ਕੌਮ ਦਾ ਵੀ ਰਾਤਾਂ ਨਾਲ ਡੂੰਘਾ ਰਿਸ਼ਤਾ ਹੈ। ਕਾਲੀਆਂ ਸਿਆਹ ਹਨੇ੍ਹਰੀਆਂ ਰਾਤਾਂ ਵਿਚ ਹੀ ਇਸ ਕੌਮ ਦੀਆਂ ਹੋਣੀਆਂ ਦੇ ਫੈਸਲੇ ਹੁੰਦੇ ਰਹੇ ਹਨ ਅਤੇ ਕਾਲੀਆਂ ਰਾਤਾਂ ਦੀ ਪੀੜ ਦੇ ਅਹਿਸਾਸ ਤੋਂ ਬਾਅਦ ਹੀ ਕੌਮ ਦਾ ਸੂਰਜ ਫਿਰ ਵਕਤ ਦੇ ਅੰਬਰਾਂ ਉੱਤੇ ਸੱਚ ਦਾ ਪਰਚਮ ਬਣਕੇ ਝੁੱਲਦਾ ਰਿਹਾ ਹੈ।

ਭਾਰਤ ਵਿੱਚ ਹੋ ਰਹੇ ਮਨੁੱਖੀ ਅਧਿਕਾਰਾਂ ਪਿੱਛੇ ਹਨ ਰਾਜਨੀਤਿਕ ਕਾਰਨ: ਪਰਭਜੋਤ ਸਿੰਘ ਨਵਾਂਸ਼ਹਿਰ

ਚੰਡੀਗੜ੍ਹ ਵਿਖੇ ਵਿਸ਼ਵ ਮਨੁੱਖੀ ਅਧਿਕਾਰ ਦਿਹਾੜੇ ਮੌਕੇ ਸਿੱਖ ਯੂਥ ਆਫ ਪੰਜਾਬ ਦੇ ਸਲਾਹਕਾਰ ਸ. ਪ੍ਰਭਜੋਤ ਸਿੰਘ ਨਵਾਂਸ਼ਹਿਰ ਵੱਲੋਂ ਸਿੱਖ ਸਿਆਸਤ ਨਾਲ ਕੀਤੀ ਗਈ ਗੱਲਬਾਤ ਵੇਖੋ।

ਫਿਲਮ ਨਾਨਕ ਸ਼ਾਹ ਫਕੀਰ ਮਾਮਲਾ: ਸਿੱਧੂ ਦਮਦਮੀ ਦੀ ਅੰਤਰੀਵ ਭਾਵਨਾ

-ਪ੍ਰਭਜੋਤ ਸਿੰਘ
ਸਿੱਧੂ ਦਮਦਮੀ ਦਾ ਇੱਕ ਲੇਖ "ਸਿੱਖ ਧਰਮ ਦੇ ਫਿਲਮਾਂਕਣ ਦੀ ਘੁੰਡੀ" ਨੂੰ ਪੰਜਾਬੀ ਟ੍ਰਿਬਿਊਨ ਵੱਲੋ ਅਪਣੇ 12 ਅਪ੍ਰੈਲ 2015 ਦੇ ਅੰਕ ਵਿੱਚ ਪ੍ਰਕਾਸ਼ਿਤ ਕੀਤਾ ਗਿਆ।ਸਿੱਧੂ ਦਮਦਮੀ ਨੇ ਅਪਣਾ ਇਹ ਲੇਖ 'ਨਾਨਕ ਸ਼ਾਹ ਫਕੀਰ' ਫਿਲਮ ਦੇ ਹਵਾਲੇ ਨਾਲ ਲਿਖਿਆ ਸੀ।

ਵਿਕਾਸ ਕਦੇ ਵੀ ਆਜ਼ਾਦੀ ਦਾ ਬਦਲ ਨਹੀਂ ਹੁੰਦਾ (ਪੰਜਾਬ ਚੋਣਾਂ 2012)

ਪੰਜਾਬ ਅਸੈਂਬਲੀ ਦੀ ਚੋਣ ਲਈ ਵੋਟਾਂ ਪੈ ਚੁੱਕੀਆਂ ਹਨ। ਚੋਣ ਕਮੀਸ਼ਨ ਅਨੁਸਾਰ ਇਸ ਵਾਰ ਦੀਆਂ ਚੋਣਾਂ ਵਿੱਚ ਵੋਟ ਪ੍ਰਤੀਸ਼ਤ 78.67 ਰਿਹਾ ਹੈ। ਜੋ ਪੰਜਾਬ ਵਿੱਚ ਹੁਣ ਤੱਕ ਹੋਈਆ ਵਿਧਾਨ ਸਭਾ ਚੋਣਾਂ ਦੇ ਇਤਿਹਾਸ ਦਾ ਸਭ ਤੋਂ ਵੱਡਾ ਵੋਟ ਪ੍ਰਤੀਸ਼ਤ ਹੈ। 6 ਮਾਰਚ ਨੂੰ ਨਤੀਜੇ ਆ ਜਾਣਗੇ, ਜਿੱਤੇ ਭਾਵੇਂ ਕੋਈ, ਪਰ ਇਹ ਗੱਲ ਤਹਿ ਹੈ ਕਿ ਪੰਜਾਬ ਵਿੱਚ ਐਂਤਕੀ ਵੀ ਸਰਕਾਰ ਪੰਥ ਦੋਖੀਆਂ ਦੀ ਹੀ ਬਣੇਗੀ।