Tag Archive "prateek-singh"

ਕੈਨੇਡਾ ਰਹਿੰਦੇ ਸੁਰਜੀਤ ਸਿੰਘ ਪਾਹਵਾ ਬਣਾਉਣਗੇ ਸਿੱਖ ਰਾਜ ਦੇ ਸਿੱਕਿਆਂ ਬਾਰੇ ਦਸਤਾਵੇਜ਼ੀ ਫ਼ਿਲਮ

ਕੈਨੇਡਾ ਦੇ ਮੌਂਟਰੀਅਲ ਸ਼ਹਿਰ ਰਹਿੰਦੇ ਨਿਰਮਾਤਾ ਸੁਰਜੀਤ ਸਿੰਘ ਪਾਹਵਾ ਹੁਣ ‘ਆਜ਼ਾਦ ਸਿੱਖ ਰਾਜ ਦੇ ਸਿੱਕੇ’ ਦਸਤਾਵੇਜ਼ੀ ਬਣਾ ਕੇ ਵਡਮੁੱਲੇ ਇਤਿਹਾਸ ਨੂੰ ਸਾਂਭਣ ਦੀ ਵਿਉਂਤ ਬਣਾ ਰਹੇ ਹਨ। ਇਸ ਵਿੱਚ 18ਵੀਂ ਤੋਂ 19ਵੀਂ ਸਦੀ ਦੇ ਅੱਧ ਤੱਕ ਦੇ ‘ਨਾਨਕਸ਼ਾਹੀ’, ‘ਗੋਬਿੰਦਸ਼ਾਹੀ’, ਬਾਬਾ ਬੰਦਾ ਸਿੰਘ ਬਹਾਦਰ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਦੇ ਸਿੱਕਿਆਂ ਤੇ ਮੋਹਰਾਂ ਦੀ ਜਾਣਕਾਰੀ ਹੋਵੇਗੀ।

ਕੈਨੇਡਾ: ਫ਼ਿਲਮ ‘ਦਾ ਬਲੈਕ ਪ੍ਰਿੰਸ’ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ

ਬੀਤੇ ਸ਼ੁੱਕਰਵਾਰ ਦੁਨੀਆਂ ਭਰ ਵਿੱਚ ਜਾਰੀ ਹੋਈ ਫ਼ਿਲਮ ‘ਦਾ ਬਲੈਕ ਪ੍ਰਿੰਸ’ ਨੂੰ ਦਰਸ਼ਕਾਂ ਨੇ ਖੁੱਲ੍ਹੇ ਦਿਲ ਅਤੇ ਉਤਸ਼ਾਹ ਨਾਲ ਪ੍ਰਵਾਨ ਕੀਤਾ ਹੈ। ਸਿੱਖ ਰਾਜ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੇ ਜੀਵਨ ’ਤੇ ਬਣੀ ਲਗਭਗ 50 ਲੱਖ ਡਾਲਰ ਦੇ ਬਜਟ ਦੀ ਇਸ ਫ਼ਿਲਮ (ਅੰਗਰੇਜ਼ੀ ਤੇ ਪੰਜਾਬੀ) ਨੂੰ ਭਾਰਤ, ਪਾਕਿਸਤਾਨ, ਅਮਰੀਕਾ, ਨਿਊਜ਼ੀਲੈਂਡ ਤੇ ਆਸਟ੍ਰੇਲੀਆ ਤੋਂ ਇਲਾਵਾ ਕੈਨੇਡਾ ਦੇ 18 ਸਿਨੇਮਾ ਘਰਾਂ ਵਿੱਚ ਵਿਖਾਇਆ ਜਾ ਰਿਹਾ ਹੈ ਜਿਨ੍ਹਾਂ ’ਚੋਂ ਸੱਤ ਸਿਨੇਮਾ ਹਾਲ ਇਕੱਲੇ ਉਂਟਾਰੀਓ ’ਚ ਹਨ। ਹੁਣ ਤੱਕ ਦੀਆਂ ਰਿਪੋਰਟਾਂ ਮੁਤਾਬਕ ਇਸ ਦੇ ਸਾਰੇ ਸ਼ੋਅ ਸੋਲਡ ਆਊਟ ਜਾ ਰਹੇ ਹਨ ਅਤੇ ਪਹਿਲੇ ਤਿੰਨ ਦਿਨਾਂ ’ਚ ਇਸ ਨੇ 30 ਕਰੋੜ ਰੁਪਏ ਦੀ ਕਮਾਈ ਕੀਤੀ ਹੈ।