Tag Archive "punjab-human-rights-organization"

ਦਿੱਲੀ ਦੀ ਘਟਨਾ ਦਰਸਾਉਂਦੀ ਹੈ ਕਿ ਇਸ ਖਿੱਤੇ ਚ ਜੰਗਲ ਰਾਜ ਚੱਲ ਰਿਹਾ ਹੈ: ਖਾਲੜਾ ਮਿਸ਼ਨ ਤੇ ਹੋਰ ਜਥੇਬੰਦੀਆਂ

ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ, ਪੰਜਾਬ ਮਨੁੱਖੀ ਅਧਕਾਰ ਸੰਗਠਨ ਅਤੇ ਮਨੁੱਖੀ ਅਧਿਕਾਰ ਇੰਨਸਾਫ ਸੰਘਰਸ਼ ਕਮੇਟੀ ਨੇ ਦਿੱਲੀ ਵਿੱਚ ਸਿੱਖ ਨੌਜਵਾਨ ਸਰਬਜੀਤ ਸਿੰਘ 'ਤੇ ਉਸ ਦੇ ਪੁੱਤਰ ਬਲਵੰਤ ਸਿੰਘ ਦੀ ਕੁੱਟਮਾਰ ਕਰਕੇ ਉਨ੍ਹਾਂ ਨੂੰ ਬੇਇਜਤ ਕਰਨ ਦੀ ਸਖਤ ਨਿੰਦਾ ਕਰਦਿਆਂ ਕਿਹਾ ਹੈ ਕਿ ਇਸ ਘਟਨਾਂ ਨੇ ਫਿਰ ਸਾਬਤ ਕੀਤਾ ਹੈ ਕਿ "ਮੰਨੂਵਾਦੀਏ" ਇਸ ਖਿੱਤੇ ਵਿੱਚ ਜੰਗਲ ਰਾਜ ਚਲਾ ਰਹੇ ਹਨ।

ਪੰਜਾਬ ਦੀਆਂ ਮਨੁੱਖੀ ਹੱਕਾਂ ਦੀਆਂ ਜਥੇਬੰਦੀਆਂ ਨੇ ਯੂ.ਐਨ ਜਨਰਲ ਸਕੱਤਰ ਤੋਂ ਦਰਬਾਰ ਸਾਹਿਬ ਹਮਲੇ ਦੀ ਪੜਤਾਲ ਦੀ ਮੰਗ ਕੀਤੀ

ਅੰਮ੍ਰਿਤਸਰ: ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ 3 ਅਕਤੂਬਰ ਨੂੰ ਦਰਸ਼ਨ ਕਰਨ ਲਈ ਆ ਰਹੇ ਸੰਯੁਕਤ ਰਾਸ਼ਟਰ (ਯੂ.ਅੇਨ.ਓ) ਦੇ ਜਨਰਲ ਸਕੱਤਰ ਐਨਟੋਨੀਓ ਗੱਟਰਸ ਨੂੰ ਪੰਜਾਬ ਦੀਆਂ ...

‘ਜਸਟਿਸ ਕਾਟਜੂ ਕਮਿਸ਼ਨ’ ਆਪਣੀਆਂ ਬੈਠਕਾਂ 30 ਜਨਵਰੀ ਤੋਂ 1 ਫਰਵਰੀ ਤੱਕ ਬਹਿਬਲ ਕਲਾਂ ਵਿਖੇ ਕਰੇਗਾ

ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਸ਼ਰਮਨਾਕ ਘਟਨਾ ਤੋਂ ਬਾਅਦ ਬਹਿਬਲ ਕਲਾਂ ਵਿੱਚ ਪੁਲਿਸ ਗੋਲੀ ਨਾਲ ਮਾਰੇ ਗਏ ੨ ਸਿੱਖ ਪ੍ਰਦਰਸ਼ਨਕਾਰੀਆਂ ਦੀ ਮੌਤ ਦੀ ਜਾਂਚ ਕਰਨ ਲਈ ਪੰਜਾਬ ਦੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਵਲੋਂ ਗਠਿਤ ਕੀਤਾ ਗਿਆ 'ਜਸਟਿਸ ਕਾਟਜੂ ਕਮਿਸ਼ਨ' ਆਪਣੀਆਂ ਬੈਠਕਾਂ ੩੦ ਜਨਵਰੀ ਤੋਂ ੧ ਫਰਵਰੀ ਤੱਕ ਬਹਿਬਲ ਕਲਾਂ ਵਿਖੇ ਕਰੇਗਾ।

ਚੰਡੀਗੜ੍ਹ ਵਿੱਚ ਹੋਈ ਭਾਰਤ ਵਿੱਚ ਫੈਲ ਰਹੀ ਅਸਹਿਣਸ਼ੀਲਤਾ ਅਤੇ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਸੰਬੰਧੀ ਕਾਨਫਰੰਸ

ਅੱਜ ਚੰਡੀਗੜ੍ਹ ਦੇ ਸੈਕਟਰ 30 ਸਥਿਤ ਭਾਈ ਮੱਖਣ ਸ਼ਾਹ ਲੁਬਾਣਾ ਹਾਲ ਵਿੱਚ ਸਿੱਖਸ ਫਾਰ ਹਿਊਮਨ ਰਾਈਟਸ ਅਤੇ ਸਿੱਖ ਯੂਥ ਆਫ ਪੰਜਾਬ ਵੱਲੋਂ ਲਾਇਰਜ਼ ਫਾਰ ਹਿਊਮਨ ਰਾਈਟਸ ਅਤੇ ਪੰਜਾਬ ਮਨੁੱਖੀ ਅਧਿਕਾਰ ਸੰਸ਼ਥਾ ਦੇ ਸਹਿਯੋਗ ਨਾਲ ਵਿਸ਼ਵ ਮਨੁੱਖੀ ਅਧਿਕਾਰ ਦਿਹਾੜੇ ਨੂੰ ਸਮਰਪਿਤ ਪੰਜਾਬ, ਕਸ਼ਮੀਰ ਤੇ ਭਾਰਤ ਅੰਦਰ ਹੋਰਨਾਂ ਥਾਵਾਂ ਤੇ ਵੱਧ ਰਹੀ ਅਸਿਹਣਸ਼ੀਲਤਾ ਅਤੇ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਸੰਬੰਧੀ ਕਾਨਫਰੰਸ ਕਰਵਾਈ ਗਈ।

ਪੰਜਾਬ ਸਰਕਾਰ ਭਾਈ ਰਾਜੋਆਣਾ ਦੀ ਫਾਂਸੀ ਰੱਦ ਕਰੇ: ਪੰਜਾਬ ਮਨੁੱਖੀ ਅਧਿਕਾਰ ਸੰਗਠਨ

ਚੰਡੀਗੜ੍ਹ, ਪੰਜਾਬ (24 ਮਾਰਚ, 2012): ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਅੱਜ ਇਕ ਬਿਆਨ ਜਾਰੀ ਕਰਕੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਦੀ ਪੰਜਾਬ ਸਰਕਾਰ ਤੋਂ ਮੰਗ ਉਠਾਈ ਹੈ। ਪੰਜਾਬ ਵਿਚ ਮਨੁੱਖੀ ਹੱਕਾਂ ਦੇ ਪਿਤਾਮਾ ਵੱਜੋਂ ਜਾਣੇ ਜਾਂਦੇ ਜਸਟਿਸ ਅਜੀਤ ਸਿੰਘ ਬੈਂਸ (ਰਿਟਾ.) ਦੀ ਅਗਵਾਈ ਵਾਲੀ ਇਸ ਜਥੇਬੰਦੀ ਦੇ ਜਨਰਲ ਸਕੱਤਰ ਸ੍ਰ. ਗੁਰਬਚਨ ਸਿੰਘ ਨੇ ਸਿੱਖ ਸਿਆਸਤ ਵੱਲੋਂ ਜੋ ਬਿਆਨ "ਸਿੱਖ ਸਿਆਸਤ" ਨੂੰ ਭੇਜਿਆ ਗਿਆ ਹੈ, ਉਸ ਨੂੰ ਹੇਠਾਂ ਇੰਨ-ਬਿੰਨ ਛਾਪਿਆ ਜਾ ਰਿਹਾ ਹੈ: