Tag Archive "punjab-police-black-cats"

ਕੇਂਦਰ ਸਰਕਾਰ ਨੇ ਬਦਨਾਮ ਸਾਬਕਾ ਕੈਟ ਅਤੇ ਪੁਲਿਸ ਇੰਸਪੈਕਟਰ ਗੁਰਮੀਤ ਪਿੰਕੀ ਦੇ ਮੈਡਲ ਲਏ ਵਾਪਸ

ਮੀਡੀਆ ਦੀਆਂ ਖ਼ਬਰਾਂ ਮੁਤਾਬਕ ਭਾਰਤ ਦੀ ਕੇਂਦਰ ਸਰਕਾਰ ਨੇ, ਹਾਲ ਹੀ ਵਿਚ ਸਾਬਕਾ ਕੈਟ ਗੁਰਮੀਤ ਪਿੰਕੀ ਜੋ ਪੁਲਿਸ ਵਿਚ ਭਰਤੀ ਹੋ ਗਿਆ ਸੀ, ਤੋਂ "ਬਹਾਦਰੀ ਦੇ ਇਨਾਮ" ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਇਕ ਕਤਲ ਕੇਸ ਵਿਚ ਸਜ਼ਾ ਹੋਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। 1997 'ਚ ਪੰਜਾਬ ਸਰਕਾਰ ਦੀਆਂ ਸਿਫਾਰਸ਼ਾਂ 'ਤੇ ਉਸਨੂੰ ਇਹ ਅਖੌਤੀ "ਬਹਾਦਰੀ ਲਈ ਪੁਲਿਸ ਤਮਗਾ" ਦਿੱਤਾ ਗਿਆ ਸੀ। ਪੰਜਾਬ ਸਰਕਾਰ ਵਲੋਂ ਸਿਫਾਰਥ ਪੱਤਰ 'ਚ ਇਸਨੂੰ ਭਾਰਤ ਦੀ ਅਖੰਡਤਾ ਲਈ ਕੰਮ ਕਰਨ ਵਾਲਾ ਦੱਸਿਆ ਗਿਆ ਸੀ।

ਝੂਠੇ ਪੁਲਿਸ ਮੁਕਾਬਲੇ: ਪਿਛਲੇ ਦਸ ਸਾਲ ਤੋਂ ਆਪਣੇ ਕੀਤੇ ‘ਤੇ ਪਛਤਾ ਰਿਹਾ ਹਾਂ -ਪਿੰਕੀ

ਖਾੜਕੂਵਾਦ ਦੌਰਾਨ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸਿੱਖ ਨੌਜਵਾਨਾਂ ਨੂੰ ਮਾਰਨ ਵਾਲੇ ਪੰਜਾਬ ਪੁਲਿਸ ਦੇ ਉੱਚ ਅਫਸਰਾਂ ਦੇ ਅਤਿ ਭਰੋਸੇਯੋਗ ਆਦਮੀ ਰਹੇ ਪੰਜਾਬ ਪੁਲਿਸ ਦੇ ਸਾਬਕਾ ਇੰਸਪੈਕਟਰ ਅਤੇ ਪੁਲਿਸ ਕੈਟ ਗੁਰਮੀਤ ਪਿੰਕੀ ਨੂੰ ਝੂਠੇ ਪੁਲਿਸ ਮੁਕਾਬਲ਼ਿਆਂ ਵਿੱਚ ਸਿੱਖਾਂ ਨੂੰ ਮਾਰ ਮੁਕਾਉਣ ਦਾ ਪਛਤਾਵਾ ਹੈ।

ਪੰਜਾਬ ਪੁਲਿਸ ਵਿੱਚ ਬਹਾਲੀ ਲਈ ਗੁਰਮੀਤ ਪਿੰਕੀ ਨੇ 50 ਲੱਖ ਰੁਪਏ ਰਿਸ਼ਵਤ ਦੇਣ ਦਾ ਕੀਤਾ ਦਾਅਵਾ

ਸਾਬਕਾ ਪੁਲਿਸ ਕੈਟ ਗੁਰਮੀਤ ਪਿੰਕੀ ਨੇ ਦਾਅਵਾ ਕੀਤਾ ਕਿ ਉਸਨੇ ਪੰਜਾਬ ਵਿੱਚ ਆਪਣੀ ਬਹਾਲੀ ਲਈ 50 ਲੱਖ ਰੁਪਏ ਦੀ ਵੱਡੀ ਰਕਮ ਰਿਸ਼ਵਤ ਵਜੋਂ ਦਿੱਤੀ ਸੀ। ਪੱਤਰਕਾਰ ਕੰਵਰ ਸੰਧੂ ਨਾਲ ਇੱਕ ਇੰਟਰਵਿਓੂ ਦੌਰਾਨ ਪਿੰਕੀ ਨੇ ਕਿਹਾ ਕਿ ਉਸਨੇ 50 ਲੱਖ ਰੁਪਏ ਅਮਨਦੀਪ ਉਰਫ ਸਕੋਡਾ ਨੂੰ ਪੰਜਾਬ ਪੁਲਿਸ ਵਿੱਚ ਇੰਸਪੈਕਟਰ ਵਜੋਂ ਬਹਾਲੀ ਲਈ ਦਿੱਤਾ ਸੀ।

ਪਿੰਕੀ ਦੋਸ਼ੀ ਸੀ ਇਸ ਲਈ ਉਸਨੂੰ ਬਰਖਾਸਤ ਕੀਤਾ ਗਿਆ: ਪੰਜਾਬ ਪੁਲਿਸ

ਬਦਨਾਮ ਪੁਲਿਸ ਕੈਟ ਤੋਂ ਇੰਸਪੈਕਟਰ ਬਣਕੇ ਕਤਲ ਕੇਸ ਵਿੱਚ ਸਜ਼ਾ ਕੱਟਣ ਵਾਲੇ ਗੁਰਮੀਤ ਪਿੰਕੀ ਵੱਲੋਂ ਦੁਬਾਰਾ ਪੰਜਾਬ ਪੁਲਿਸ ਵਿੱਚ ਆਪਣੀ ਤਾਇਨਾਤੀ ਨੂੰ ਲੈਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਦਾਇਰ ਅਰਜ਼ੀ ‘ਤੇ ਸੁਣਵਾਈ ਦੌਰਾਨ ਅਦਾਲਤ ਦੇ ਸਵਾਲਾਂ ਦੇ ਜਵਾਬ ਵਿੱਚ ਪਿੰਕੀ ਦੀ ਬਰਖ਼ਾਸਤਗੀ ਨੂੰ ਅੱਜ ਪੰਜਾਬ ਪੁਲਿਸ ਨੇ ਸਹੀ ਕਰਾਰ ਦਿੱਤਾ ਅਤੇ ਕਿਹਾ ਕਿ ਪਿੰਕੀ ਦੋਸ਼ੀ ਸੀ, ਇਸ ਲਈ ਉਸ ਨੂੰ ਬਰਖ਼ਾਸਤ ਕੀਤਾ ਗਿਆ ।

ਮਾਮਲਾ ਐਸ.ਐਸ.ਪੀ. ਸੰਧੂ ਦੀ ਸ਼ੱਕੀ ਮੌਤ ਦਾ: ਸੀ.ਬੀ.ਆਈ. ਜਾਂਚ ਲਈ ਭੇਜਿਆ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ

ਐਸ.ਐਸ.ਪੀ. ਅਜੀਤ ਸਿੰਘ ਸੰਧੂ ਦੀ ਆਤਮ ਹੱਤਿਆ ਅਤੇ 84 ਦੇ ਦਹਾਕੇ ਦੌਰਾਨ 300 ਪੁਲਿਸ ਕੈਟਾਂ ਦੀ ਜਗਾ ਬੇਕਸੂਰ ਸਿੱਖ ਨੌਜਵਾਨਾਂ ਦੇ ਹੋਏ ਕਤਲ ਸਬੰਧੀ ਮੰਗ ਪੱਤਰ ਭੇਜ ਕੇ ਸੀ.ਬੀ.ਆਈ. ਜਾਂਚ ਕਰਾਉਣ ਦੀ ਮੰਗ ਕੀਤੀ ਹੈ ਸੰਸਥਾਵਾਂ ਦੇ ਆਗੂਆਂ ਨੇ ਦੱਸਿਆ ਕਿ ਸੰਨ 1997 ਵਿਚ ਤਰਨ ਤਾਰਨ ਦੇ ਤਤਕਾਲੀਨ ਐਸ.ਐਸ.ਪੀ. ਅਜੀਤ ਸਿੰਘ ਸੰਧੂ ਵਲੋਂ ਰੇਲ ਗੱਡੀ ਅੱਗੇ ਆ ਕੇ ਆਤਮ ਹੱਤਿਆ ਦੀ ਘਟਨਾ ਨੂੰ ਸਿੱਖ ਹਲਕਿਆਂ ਅਤੇ ਬੁੱਧੀਜੀਵੀਆਂ ਵਿੱਚ ਸ਼ੱਕ ਦੀ ਨਜ਼ਰ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਗਿਆ ।ਹੁਣ ਦੁਬਾਰਾ ਪੰਜਾਬੀ ਫਿਲਮ ਗਦਾਰ ਨੇ ਐਸ.ਐਸ.ਪੀ. ਸੰਧੂ ਦੇ ਜਿੰਦਾ ਹੋਣ ਤੇ ਮੋਹਰ ਲਗਾ ਦਿੱਤੀ।

ਪਿੰਕੀ ਕੈਟ ਨੂੰ ਬਹਾਲ ਕਰਨ ਵਾਲੇ ਡੀ.ਆਈ.ਜੀ ਵੱਲੋਂ ਲਏ ਗਏ ਫੈਸਲ਼ਿਆਂ ਦੀ ਹੋਵੇਗੀ ਪੜਤਾਲ

ਪੁਲਿਸ ਕੈਟ ਗੁਰਮੀਤ ਪਿੰਕੀ ਮਾਮਲਾ ਭਾਵੇਂ ਸ਼ੁਰੂ ਵਿਚ ਪ੍ਰਸ਼ਾਸਨਿਕ ਮਾਮਲਾ ਹੀ ਲੱਗਦਾ ਸੀ ਪਰ ਹੁਣ ਸਿਆਸੀ ਮਾਹਿਰਾਂ ਨੂੰ ਇਸ ਵਿਚ ਸਿਆਸੀ ਪੇਚ ਵੀ ਫਸੇ ਨਜ਼ਰ ਆ ਰਹੇ ਹਨ ਕਿਉਂਕਿ ਪੰਜਾਬ ਵਿਚ ਖਾੜਕੂਵਾਦ ਦੌਰਾਨ ਨੌਜਵਾਨਾਂ ਨੂੰ ਮਾਰਨ ਵਾਲੇ ਪੁਲਿਸ ਅਧਿਕਾਰੀ ਜਿਥੇ ਮਨੁੱਖੀ ਅਧਿਕਾਰਵਾਦੀ ਜਥੇਬੰਦੀਆਂ ਦੇ ਨਿਸ਼ਾਨੇ 'ਤੇ ਰਹੇ ਹਨ ਉਥੇ ਕੁਝ ਸਿਆਸੀ ਆਗੂ ਅਤੇ ਸਿਆਸੀ ਪਾਰਟੀਆਂ ਅਜਿਹੇ ਪੁਲਿਸ ਅਧਿਕਾਰੀਆਂ ਦੀ ਖੁੱਲ ਕੇ ਹਮਾਇਤ ਕਰਦੀਆਂ ਹਨ ।

ਮੈਂ ਪੰਜਾਬ ਵਿੱਚ ਹਿੰਦੂਆਂ ਨੂੰ ਬਚਾਇਆ, ਇਸ ਕਰਕੇ ਮੈਨੂ ਦੁਬਾਰਾ ਪੁਲਿਸ ਵਿੱਚ ਲਾਇਆ ਜਾਵੇ: ਪਿੰਕੀ

ਬਦਨਾਮ ਪੁਲਿਸ ਕੈਟ ਤੋਂ ਇੰਸਪੈਕਟਰ ਬਣਕੇ ਕਤਲ ਕੇਸ ਵਿੱਚ ਸਜ਼ਾ ਕੱਟਣ ਵਾਲੇ ਗੁਰਮੀਤ ਪਿੰਕੀ ਵੱਲੋਂ ਦੁਬਾਰਾ ਪੰਜਾਬ ਪੁਲਿਸ ਵਿੱਚ ਆਪਣੀ ਤਾਇਨਾਤੀ ਨੂੰ ਲੈਕੇ ਭਾਰਤ ਦੇ ਘਰੇਲੂ ਮੰਤਰਾਲੇ ਦੇ ਮੰਤਰੀ ਸਮੇਤ ਭਾਜਪਾ ਦੇ ਕਈ ਮੰਤਰੀਆਂ ਨਾਲ ਮੁਲਾਕਾਤ ਕਰਨ ਦੀਆਂ ਖ਼ਬਰਾਂ ਪ੍ਰਾਪਤ ਹੋਈਆਂ ਹਨ।