Tag Archive "punjab-water-pollutions"

ਕੀ ਪੰਜਾਬ ਦੇ ਪਾਣੀਆਂ ਚ ਜ਼ਹਿਰ ਘੁਲਣ ਤੋਂ ਰੁਕੇਗੀ ਜਾਂ ਜ਼ੀਰੇ ਵਾਂਗ ਲੁਧਿਆਣੇ ਵੀ ਮੋਰਚਾ ਲਾਉਣ ਦੀ ਲੋੜ ਪਵੇਗੀ ?

ਬੀਤੇ ਦਿਨੀਂ ਬਿਲਕੁਲ ਜ਼ੀਰੇ ਵਰਗਾ ਹੀ ਮਸਲਾ ਲੁਧਿਆਣਾ ਜਿਲ੍ਹੇ ਦੇ ਪਿੰਡ ਮਾਂਗਟ ਚ ਸਾਹਮਣੇ ਆਇਆ ਹੈ। ਇੱਥੇ ਵੀ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਬੰਬੀ ਚੋਂ ...

ਕਾਰਪੋਰੇਟੀ (ਵਪਾਰਕ) ਗੁੰਡਾਗਰਦੀ ਬਨਾਮ ਜਿਓਣ ਦਾ ਹੱਕ: ਮਸਲਾ ਜ਼ੀਰੇ ਵਿਖੇ ਗੰਧਲੇ ਹੋਏ ਪਾਣੀ ਦਾ

ਜ਼ੀਰੇ ਨੇੜਲੇ ਪਿੰਡ ਮਨਸੂਰਵਾਲ ਚ ਸ਼ਰਾਬ ਅਤੇ ਖ਼ਤਰਨਾਕ ਰਸਾਇਣਾਂ (ਕੈਮੀਕਲ) ਦੇ ਕਾਰਖਾਨੇ ਮਾਲਬ੍ਰੋਸ ਵੱਲੋਂ ਰਸਾਇਣਾਂ ਵਾਲਾ ਗੰਦਾ ਪਾਣੀ ਅਤੇ ਲਾਹਣ ਧਰਤੀ ਹੇਠਾਂ ਪਾਉਣ ਕਰਕੇ ਧਰਤੀ ਹੇਠਲਾ ਪਾਣੀ ਗੰਦਾ ਹੋਇਆ। ਧਰਤੀ ਹੇਠਲੇ ਪਾਣੀ ਕਿਸ ਹੱਦ ਤੱਕ ਗੰਦਾ ਹੋਇਆ, ਇਸਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਹੈ ਕਿ ਕਾਰਖਾਨੇ ਲਾਗਲੀਆਂ ਬੰਬੀਆਂ (ਟਿਊਬਵੈੱਲ) ਤੋਂ ਕਾਲੇ ਤੇਲ ਵਰਗਾ ਪਾਣੀ ਨਿਕਲਣ ਲੱਗਾ।

ਪੰਜਾਬ ਦਾ ਜਲ ਸੰਕਟ : ਬਠਿੰਡਾ ਜਿਲ੍ਹੇ ਦੀ ਸਥਿਤੀ

ਬਠਿੰਡਾ ਜ਼ਿਲ੍ਹਾ ਜਿਸ ਨੂੰ ਕੇ ਟਿੱਬਿਆਂ ਦਾ ਦੇਸ ਵੀ ਕਿਹਾ ਜਾਂਦਾ ਹੈ। ਕਿਸੇ ਸਮੇਂ ਸਤਲੁਜ ਦਰਿਆ ਬਠਿੰਡੇ ਦੇ ਕਿਲ੍ਹੇ ਦੇ ਨਾਲ ਦੀ ਵਹਿੰਦਾ ਰਿਹਾ ਹੈ । ਪਰ ਅੱਜ ਦੀ ਸਥਿਤੀ ਪਾਣੀ ਨੂੰ ਲੈ ਕੇ ਵੱਖਰੇ ਹੀ ਹਾਲਾਤ ਬਿਆਨ ਕਰਦੀ ਹੈ। ਬਠਿੰਡਾ ਜ਼ਿਲ੍ਹੇ ਦੇ ਹਾਲਾਤ ਬਾਕੀ ਪੰਜਾਬ ਨਾਲੋਂ ਘੱਟ ਚਿੰਤਾਜਨਕ ਨਹੀਂ ਹਨ। ਇਸ ਦੇ 2017 ਵਿਚ 7 ਬਲਾਕ ਸਨ ਜਿਹਨਾਂ ਵਿੱਚੋ 3 ਅਤਿ - ਸ਼ੋਸ਼ਿਤ, 1 ਅਰਧ ਸੋਸ਼ਿਤ ਤੇ 3 ਸੁਰੱਖਿਅਤ ਬਲਾਕ ਸਨ। ਜਦ ਕਿ 2020 ਵਿਚ ਦੋ ਨਵੇਂ ਬਲਾਕ ਬਣਾ ਦਿੱਤੇ ਗਏ ਜਿਸ ਨਾਲ ਜਿਲੇ ਵਿਚ ਬਲਾਕਾਂ ਦੀ ਗਿਣਤੀ 9 ਹੋ ਗਈ ।

ਖਾਸ ਰਿਪੋਰਟ : ਸ਼ਰਾਬ ਦੇ ਕਾਰਖਾਨੇ ਕਾਰਨ ਜਹਿਰੀਲੇ ਹੋ ਰਹੇ ਪਾਣੀ ਤੋਂ ਅੱਕੇ ਜੀਰੇ ਦੇ ਲੋਕ ਸੰਘਰਸ਼ ਦੇ ਰਾਹ ਤੁਰੇ

ਮੈਲਬਰੋਜ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਦੀ ਜੀਰੇ ਨੇੜੇ ਸਥਿਤ ਇਕ ਸ਼ਰਾਬ ਫੈਕਟਰੀ ਦੇ ਬਾਹਰ ਇਲਾਕੇ ਦੇ ਲੋਕ ਲੰਘੇ ਕਈ ਹਫਤਿਆਂ ਤੋਂ ਧਰਨੇ ਉੱਤੇ ਬੈਠੇ ਹੋਏ ਹਨ। ਲੋਕਾਂ ਦਾ ਕਹਿਣਾ ਹੈ ਕਿ ਇਹ ਫੈਕਟਰੀ ਇਸ ਇਲਾਕੇ ਵਿੱਚ ਧਰਤੀ ਹੇਠਲੇ ਪਾਣੀ ਨੂੰ ਖਤਰਨਾਕ ਹੱਦ ਤੱਕ ਪ੍ਰਦੂਸ਼ਿਤ ਕਰ ਰਹੀ ਹੈ।

ਪੰਜਾਬ ਦਾ ਜਲ ਸੰਕਟ ਫਿਰੋਜ਼ਪੁਰ ਜਿਲ੍ਹੇ ਦੀ ਸਥਿਤੀ

ਕਰ ਅਸੀਂ ਅੱਜ ਪਾਣੀ ਦੀ ਸਹੀ ਢੰਗ ਨਾਲ ਵਰਤੋਂ ਕਰਾਂਗੇ ਤਾਂ ਹੀ ਆਉਣ ਵਾਲੀਆਂ ਨਸਲਾਂ ਲਈ ਪਾਣੀ ਬਚਿਆ ਰਹੇਗਾ। ਜੇਕਰ ਪੰਜਾਬ ਵਿੱਚ ਪਾਣੀ ਦੇ ਹਾਲਾਤਾਂ ਦਾ ਜ਼ਿਕਰ ਕਰੀਏ ਤਾਂ ਪੰਜਾਬ ਦੇ ਫਿਰੋਜ਼ਪੁਰ ਜ਼ਿਲੇ ਦੇ ਅੰਕੜੇ ਦੱਸਦੇ ਹਨ ਕਿ ਇਸ ਦੇ ਸਾਰੇ ਬਲਾਕ ਹੀ ਅਤਿ ਸ਼ੋਸ਼ਿਤ ਸਥਿਤੀ ਵਿਚ ਹਨ।

ਕੀ ਪੰਜਾਬ ਸਰਕਾਰ ਵੀ ਤੁਰੀ ਕੇਂਦਰ ਸਰਕਾਰ ਦੇ ਰਾਹ?

ਫਿਰੋਜ਼ਪੁਰ ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿੱਚੋਂ ਸਭ ਤੋਂ ਵੱਧ ਪਾਣੀ ਜੀਰੇ ਇਲਾਕੇ ਵਿਚੋਂ ਕੱਢਿਆ ਜਾ ਰਿਹਾ ਹੈ। ਬਚੇ ਪਾਣੀ ਦਾ ਬਹੁਤਾ ਹਿੱਸਾ ਪਲੀਤ ਹੋ ਰਿਹਾ ਹੈ, ਜਿਸਦਾ ਇਕ ਕਾਰਨ ਜੀਰੇ ਇਲਾਕੇ ਵਿੱਚ ਲੱਗਿਆ ਮਾਲਬਰੋਸ ਕੰਪਨੀ ਦਾ ਸ਼ਰਾਬ ਅਤੇ ਰਸਾਇਣ ਕਾਰਖਾਨਾ ਹੈ। ਕਾਰਖਾਨੇ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਗੰਦਾ ਕਰਨ ਦੀਆਂ ਤਸਵੀਰਾਂ ਅਸੀਂ ਸਭ ਨੇ ਵੇਖੀਆਂ ਹਨ।

ਪਾਣੀ ਪਲੀਤ ਕਰਕੇ ਖਤਰੇ ਵਿਚ ਪਾਈ ਜਾ ਰਹੀ ਪੰਜਾਬ ਦੀ ਸੱਭਿਅਤਾ ਨੂੰ ਬਚਾਉਣ ਦਾ ਸੰਘਰਸ਼

ਮਿਤੀ 28 ਅਗਸਤ 2022 ਨੂੰ ਗੁਰਦੁਆਰਾ ਬੀੜ ਜੰਡ ਸਾਹਿਬ ਵਿਖੇ ਇਲਾਕਾ ਨਿਵਾਸੀਆਂ ਵੱਲੋਂ ਕਰਵਾਏ ਇਕੱਠ ਵਿਚ ਬੋਲਦਿਆਂ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕ ਥਾਂ-ਥਾਂ ਪਾਣੀ ਪਲੀਤ ਕਰਕੇ ਖਤਰੇ ਵਿਚ ਪਾਈ ਜਾ ਰਹੀ ਪੰਜਾਬ ਦੀ ਸੱਭਿਅਤਾ ਨੂੰ ਬਚਾਉਣ ਦਾ ਸੰਘਰਸ਼ ਕਰ ਰਹੇ ਹਨ।

ਰੰਗ ਬਿਰੰਗੇ ਕੱਪੜੇ ਬਣਾਉਂਦਿਆਂ ਆਪ ਬੇਰੰਗ ਹੋਇਆ ਸ਼ਹਿਰ ਲੁਧਿਆਣਾ

ਲੁਧਿਆਣਾ ਸ਼ਹਿਰ ਆਪਣੇ ਕੱਪੜਿਆਂ ਦੇ ਕਾਰਖਾਨਿਆਂ ਕਰਕੇ 'ਪੂਰਬ ਦੇ ਮੈਨਚੈਸਟਰ' (ਮੈਨਚੈਸਗਰ ਇੰਗਲੈਂਡ ਦਾ ਪ੍ਰਸਿੱਧ ਉਦੌਗਿਕ ਸ਼ਹਿਰ ਹੈ), ਵਜੋਂ ਜਾਣਿਆ ਜਾਂਦਾ ਹੈ। ਪੂਰੇ ਮੁਲਕ ਦੇ ਊਨੀ ਕੱਪੜਿਆਂ ਦਾ 80 ਫੀਸਦ ਏਥੇ ਹੀ ਬਣਦਾ ਹੈ। ਪੰਜਾਬ 'ਚ ਲੱਗੇ ਸਾਰੇ ਕਾਰਖਾਨਿਆਂ ਦਾ ਤੀਜਾ ਹਿੱਸਾ ਲੁਧਿਆਣੇ ਸ਼ਹਿਰ 'ਚ ਕੇਂਦਰਿਤ ਹੈ ਤੇ ਇਹਦੇ ਵਿੱਚ ਕੱਪੜੇ ਬਣਾਉਣ ਦੇ ਕਾਰਖਾਨੇ ਪ੍ਰਮੁੱਖ ਹਨ। ਇੱਥੇ ਨਿਟਵਿਅਰ ਅਤੇ ਹੋਜ਼ਰੀ ਕਪਾਹ, ਪੋਲੀਸਟਰ ਅਤੇ ਅਕਰੀਲਿਕ ਧਾਗਿਆਂ ਨਾਲ ਅੱਜਕਲ੍ਹ ਪ੍ਰਚਲਤ ਕੱਪੜੇ ਬਣਾਏ ਜਾਂਦੇ ਹਨ।

ਪੰਜਾਬ ’ਚ ਸੋਧੇ ਹੋਏ ਪਾਣੀ ਦਾ 21% ਹਿੱਸਾ ਹੀ ਮੁੜ ਵਰਤੋਂ ਵਿੱਚ ਲਿਆਂਦਾ ਜਾ ਰਿਹੈ

ਜਿੱਥੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਕਪਤਾਨ ਅਮਰਿੰਦਰ ਸਿੰਘ ਨੇ ਧਰਤੀ ਹੇਠਲੇ ਪਾਣੀ ਦੇ ਤੇਜੀ ਨਾਲ ਖਤਮ ਹੋਣ ਕਰਕੇ ਸੂਬੇ ਵਿੱਚ ਆ ਰਹੀ ਪਾਣੀ ਦੀ ਕਿੱਲਤ ਉੱਤੇ ਵਿਚਾਰ ਚਰਚਾ ਕਰਨ ਲਈ ਲੰਘੇ ਵੀਰਵਾਰ ਸਾਰੇ ਸਿਆਸੀ ਦਲਾਂ ਦੀ ਮਿਲਣੀ ਰੱਖੀ, ਉੱਥੇ ਦੂਜੇ ਪਾਸੇ ‘ਨੈਸ਼ਨਲ ਗ੍ਰੀਨ ਟ੍ਰਿਬਿਊਨਲ’ ਨੇ ਆਪਣੇ 10 ਜਨਵਰੀ ਦੇ ਹੁਕਮ ਵਿੱਚ ਦਰਸਾਇਆ ਹੈ ਕਿ ਸੂਬਾ ਸਰਕਾਰ ਸੋਧੇ ਹੋਏ ਪਾਣੀ ਨੂੰ ਠੀਕ ਤਰੀਕੇ ਨਾਲ ਸਾਂਭ ਹੀ ਨਹੀਂ ਸਕੀ।

ਪੁਲਿਸ ਦੀ ਮਦਦ ਨਾਲ ਪ੍ਰਸ਼ਾਸਨ ਨੇ ਸੀਵੇਰਜ ਦਾ ਪਾਣੀ ਐਸਵਾਈਐੱਲ ਵਿਚ ਪਾਇਆ

ਸੁਪਰੀਮ ਕੋਰਟ ਦੀ ਹਦਾਇਤਾਂ ਅਨੁਸਾਰ ਕਿਸੇ ਵੀ ਸੂਰਤ ਵਿੱਚ ਐਸਵਾਈਐਲ ਨਹਿਰ ਦਾ ਕਿਨਾਰਾ ਨਹੀਂ ਭੰਨਿਆ ਜਾ ਸਕਦਾ। ਇਸ ਦੇ ਬਾਵਜੂਦ ਪ੍ਰਸ਼ਾਸਨ ਨੇ ਪੁਲਿਸ ਦੀ ਮਦਦ ਨਾਲ ਗੰਦਾ ਪਾਣੀ ਨਹਿਰ ਵਿਚ ਪਾ ਦਿਤਾ।

Next Page »