Tag Archive "punjab-water"

ਦਰਿਆਈ ਪਾਣੀਆਂ ਬਾਰੇ ਪੰਜਾਬ ਦਾ ਨਹੀਂ ਕੋਈ ਅੱਲਾ ਬੇਲੀ

ਪੰਜਾਬ ਦੇ ਦਰਿਆਈ ਪਾਣੀਆਂ ਦੀ ਵੰਡ ਦਾ ਮਾਮਲਾ ਪਿਛਲੇ ਦਹਾਕਿਆਂ ਤੋਂ ਰਿੜਕਿਆ ਜਾ ਰਿਹਾ ਹੈ, ਪਰ ਸੁਲਝਣ ਦੀ ਬਜਾਏ ਇਹ ਹੋਰ ਉਲਝਦਾ ਜਾ ਰਿਹਾ ਹੈ ਤੇ ਹਰ ਯਤਨ 'ਚ ਘਾਟਾ ਹਮੇਸ਼ਾ ਪੰਜਾਬ ਨੂੰ ਹੀ ਝੱਲਣਾ ਪੈਂਦਾ ਹੈ । ਹੁਣ ਸਤਲੁਜ-ਯਮੁਨਾ ਸੰਪਰਕ ਨਹਿਰ ਦੀ ਉਸਾਰੀ ਨੂੰ ਲੈ ਕੇ ਸੁਪਰੀਮ ਕੋਰਟ 'ਚ ਚੱਲ ਰਹੇ ਮਾਮਲੇ 'ਚ ਵੀ ਜੱਗੋ ਤੇਰਵੀਂ ਪੰਜਾਬ ਨਾਲ ਹੀ ਹੋ ਰਹੀ ਹੈ । ਹਰਿਆਣਾ ਨੂੰ ਇਸ ਸੰਪਰਕ ਨਹਿਰ ਰਾਹੀਂ ਕਿੰਨਾ ਪਾਣੀ ਮਿਲਦਾ ਹੈ ਤੇ ਇਹ ਪਾਣੀ ਪੰਜਾਬ ਕੋਲ ਹੈ ਵੀ ਕਿ ਨਹੀਂ, ਇਸ ਗੱਲ ਦੀ ਪੜਤਾਲ ਕੋਈ ਨਹੀਂ ਕਰ ਰਿਹਾ, ਬਸ ਇਕੋ ਗੱਲ ਫੜੀ ਹੋਈ ਹੈ ਕਿ ਨਹਿਰ ਕਢਵਾਉਣੀ ਹੈ । ਹੈਰਾਨੀ ਵਾਲੀ ਗੱਲ ਇਹ ਹੈ ਕਿ ਹਰਿਆਣਾ ਇਸ ਸਮੇਂ ਪੰਜਾਬ ਨਾਲੋਂ ਵੱਧ ਦਰਿਆਈ ਪਾਣੀ ਵਰਤ ਰਿਹਾ ਹੈ, ਫਿਰ ਵੀ ਪੰਜਾਬ ਦੇ ਪਾਣੀਆਂ ਉੱਪਰ ਹੱਕ ਜਤਾ ਰਿਹਾ ਹੈ ।

ਪੰਜਾਬ ਦੇ ਪਾਣੀਆਂ ਦਾ ਮਸਲਾ: ਪੰਜਾਬ ਕੋਲ ਇੱਕ ਬੂੰਦ ਵੀ ਵਾਧੂ ਪਾਣੀ ਨਹੀ: ਬਾਦਲ

ਪੰਜਾਬ ਦੇ ਪਾਣੀਆਂ ਦੇ ਮੁੱਦੇ ‘ਤੇ ਭਾਰਤੀ ਸੁਪਰੀਮ ਕੋਰਟ ਵਿੱਚ ਸੁਣਵਾਈ ਸ਼ੁਰੂ ਹੋਈ ਹੈ ਅਤੇ ਭਾਰਤੀ ਸੁਪਰੀਮ ਕੋਰਟ ਵੱਲੋਂ 2004 ਵਿੱਚ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਪੰਜਾਬ ਦੇ ਪਾਣੀਆਂ ‘ਤੇ ਪਹਿਲੋਂ ਹੋਏ ਸਮਝੌਤੇ ਰੱਦ ਕਰਨ ਦੇ ਪਾਸ ਕੀਤੇ ਕਾਨੂੰਨ ਦੀ ਸੰਵਿਧਾਨਕ ਜ਼ਾਇਜਤਾ ਬਾਰੇ ਫੈਸਲਾ ਦੇਣਾ ਹੈ।

« Previous Page