Tag Archive "racism"

ਅਮਰੀਕਾ: ਨਿਊ ਜਰਸੀ ਤੋਂ ਮੇਅਰ ਦੀ ਚੋਣ ਲੜ ਰਿਹਾ ਸਿੱਖ ਉਮੀਦਵਾਰ ਬਣਿਆ ਨਸਲਵਾਦ ਦਾ ਸ਼ਿਕਾਰ

ਅਮਰੀਕਾ ਦੇ ਨਿਊ ਜਰਸੀ ’ਚ ਮੇਅਰ ਦੀਆਂ ਚੋਣਾਂ ’ਚ ਖੜ੍ਹੇ ਸਿੱਖ ਉਮੀਦਵਾਰ ਨੂੰ "ਅਤਿਵਾਦੀ" ਕਿਹਾ ਗਿਆ ਹੈ। ਨਿਊਯਾਰਕ ਡੇਅਲੀ ਨਿਊਜ਼ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਕਿਸੇ ਸ਼ਰਾਰਤੀ ਅਨਸਰ ਨੇ ਝੰਡੀ ’ਤੇ "ਅੱਤਵਾਦੀ" ਲਿਖ ਕੇ ਹੋਬੋਕੇਨ ਦੇ ਮੇਅਰ ਦੀਆਂ ਚੋਣਾਂ ’ਚ ਖੜ੍ਹੇ ਸਿੱਖ ਉਮੀਦਵਾਰ ਰਵਿੰਦਰ ਸਿੰਘ ਭੱਲਾ ਦੀ ਕਾਰ ਦੇ ਸ਼ੀਸ਼ੇ ’ਤੇ ਲਗਾ ਦਿੱਤੀ।

ਨਿਊਜ਼ੀਲੈਂਡ ਦੇ ਆਕਲੈਂਡ ‘ਚ ਕ੍ਰਿਪਾਨਧਾਰੀ ਸਿੱਖ ਨੂੰ ਬੱਸ ‘ਚ ਦੇਖ ਕੇ ਇਕ ਮੁਸਾਫਰ ਨੇ ਪੁਲਿਸ ਸੱਦੀ

ਇਥੇ ਸਿਟੀ ਬੱਸ ’ਚ ਸਵਾਰ ਇਕ ਮੁਸਾਫ਼ਰ ਨੇ ਸਿੱਖ ਦੇ ਕਿਰਪਾਨ ਪਾਈ ਦੇਖ ਕੇ ਪੁਲਿਸ ਬੁਲਾ ਲਈ ਅਤੇ ਉਸ ਨੂੰ ਕਿਰਪਾਨ ਲਾਹੁਣ ਅਤੇ ‘ਬਾਹਰ ਨਿਕਲ’ ਜਾਣ ਲਈ ਕਿਹਾ।

ਯੂਕੇ ’ਚ ਸਿੱਖ ਪੋਸਟਮਾਸਟਰ ’ਤੇ ਮਾਰਚ ਮਹੀਨੇ ਵਿਚ ਹੋਏ ਹਮਲੇ ਦੀ ਵੀਡੀਓ ਪੁਲਿਸ ਵਲੋਂ ਜਾਰੀ

ਯੂਕੇ ਵਿੱਚ ਇਕ ਲੁਟੇਰੇ ਨੇ 67 ਸਾਲਾ ਸਿੱਖ ਪੋਸਟਮਾਸਟਰ ਦੀ ਧੌਣ ਅਤੇ ਸਿਰ ’ਤੇ ਚਾਕੂ ਨਾਲ ਵਾਰ ਕੀਤੇ ਅਤੇ ਖਿੱਚ ਕੇ ਉਸ ਦੀ ਦਸਤਾਰ ਲਾਹ ਦਿੱਤੀ। ਬਰਮਿੰਘਮ ਦੇ ਇਰਡਿੰਗਟਨ ਸਥਿਤ ਪੋਸਟ ਆਫਿਸ ’ਚ ਹੋਏ ਹਮਲੇ ਦਾ ਤਰਸੇਮ ਠੇਠੀ ਦੀ ਪਤਨੀ ਕੁਲਵੰਤ ਨੇ ਦੱਸਿਆ ਕਿ ਉਹ ‘ਹੁਣ ਪਹਿਲਾਂ ਵਰਗਾ ਇਨਸਾਨ ਨਹੀਂ ਹੈ’। ਇਹ ਵਾਰਦਾਤ ਮਾਰਚ ਵਿੱਚ ਹੋਈ ਸੀ ਪਰ ਪੁਲੀਸ ਵੱਲੋਂ ਇਸ ਦੀ ਸੀਸੀਟੀਵੀ ਫੁਟੇਜ ਹੁਣ ਜਾਰੀ ਕੀਤੀ ਗਈ ਹੈ, ਜਿਸ ਵਿੱਚ ਇਕ ਗੋਰਾ ਤਰਸੇਮ ਉਤੇ ਛੇ ਇੰਚ ਲੰਬੇ ਚਾਕੂ ਨਾਲ ਹਮਲਾ ਕਰਦਾ ਦਿਖਾਈ ਦੇ ਰਿਹਾ ਹੈ।

ਨਿਊਯਾਰਕ: ਸਿੱਖ ਟੈਕਸੀ ਡਰਾਈਵਰ ਉੱਪਰ ਹਮਲਾ, ਸੰਭਾਵਤ ਨਸਲੀ ਹਮਲੇ ਵਜੋਂ ਜਾਂਚ ਸ਼ੁਰੂ

ਨਸ਼ੇ ਵਿੱਚ ਧੁੱਤ ਮੁਸਾਫ਼ਰਾਂ ਨੇ ਇਕ ਸਿੱਖ ਟੈਕਸੀ ਡਰਾਈਵਰ ’ਤੇ ਹਮਲਾ ਕਰ ਦਿੱਤਾ। ਸ਼ਰਾਬੀ ਹੋਏ ਮੁਸਾਫ਼ਰਾਂ ਨੇ ਨੌਜਵਾਨ ਸਿੱਖ ਦੀ ਦਸਤਾਰ ਲਾਹ ਦਿੱਤੀ ਤੇ ਫ਼ਰਾਰ ਹੋਣ ਮੌਕੇ ਦਸਤਾਰ ਆਪਣੇ ਨਾਲ ਲੈ ਗਏ। ਸਥਾਨਕ ਪੁਲਿਸ ਨੇ ਇਸ ਸਾਰੇ ਮਾਮਲੇ ਦੀ ਸੰਭਾਵੀ ਨਫ਼ਰਤੀ ਹਮਲੇ ਵਜੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿੱਖ ਡਰਾਈਵਰ ’ਤੇ ਹਮਲੇ ਦੀ ਇਹ ਘਟਨਾ ਐਤਵਾਰ ਤੜਕੇ ਵਾਪਰੀ ਤੇ ਡਰਾਈਵਰ ਦੀ ਪਛਾਣ ਹਰਕੀਰਤ ਸਿੰਘ ਵਜੋਂ ਹੋਈ ਹੈ, ਜੋ ਕਿ ਤਿੰਨ ਸਾਲ ਪਹਿਲਾਂ ਪੰਜਾਬ ਤੋਂ ਅਮਰੀਕਾ ਆਇਆ ਸੀ।

ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਸਿੱਖ ‘ਤੇ ਨਸਲੀ ਹਮਲਾ

ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਇਕ ਸਿੱਖ ਦੇ ਨਸਲੀ ਹਮਲੇ ਦਾ ਸ਼ਿਕਾਰ ਹੋਣ ਦੀ ਖ਼ਬਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੀੜਤ ਦੀ ਪਛਾਣ ਨਰਿੰਦਰਵੀਰ ਸਿੰਘ ਵਜੋਂ ਹੋਈ ਹੈ, ਜਿਸ ਨੂੰ ਹਮਲਾਵਰਾਂ ਨੇ ਦੇਸ਼ ਛੱਡ ਜਾਣ ਦੀਆਂ ਧਮਕੀਆਂ ਵੀ ਦਿੱਤੀਆਂ। ਉਨ੍ਹਾਂ ਫੇਸਬੁੱਕ ਉਤੇ ਪਾਈ ਵੀਡੀਓ ਵਿੱਚ ਦੱਸਿਆ ਕਿ ਇਹ ਘਟਨਾ ਪਿਛਲੇ ਹਫ਼ਤੇ ਉਦੋਂ ਵਾਪਰੀ ਜਦੋਂ ਉਹ ਆਪਣੀ ਗੱਡੀ ਅੰਦਰੋਂ ਫਿਲਮ ਬਣਾ ਰਿਹਾ ਸੀ।

ਕੈਲੀਫੋਰਨੀਆ ਦੇ ਵੁੱਡਲੈਂਡ ਇਲਾਕੇ ‘ਚ ਇਕ ਸਿੱਖ ਨੂੰ ਨਫ਼ਰਤ ਦਾ ਸ਼ਿਕਾਰ ਹੋਣਾ ਪਿਆ

ਅਮਰੀਕਾ ਦੇ ਕੈਲੀਫੋਰਨੀਆ 'ਚ ਇਕ ਸਿੱਖ ਨੂੰ ਨਫ਼ਰਤ ਦਾ ਸ਼ਿਕਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕੈਲੀਫੋਰਨੀਆ ਦੇ ਵੁੱਡਲੈਂਡ 'ਚ ਕਵਿਜ਼ਨੋਜ ਨਾਂਅ ਦੀ ਦੁਕਾਨ ਚਲਾਉਣ ਵਾਲੇ ਸੀ. ਜੇ. ਸਿੰਘ ਨੇ ਸ਼ਿਕਾਇਤ ਕੀਤੀ ਹੈ ਕਿ ਕੁਝ ਲੋਕਾਂ ਨੇ ਉਨ੍ਹਾਂ ਲਈ ਨਫ਼ਰਤ ਭਰੇ ਸ਼ਬਦਾਂ ਦੀ ਵਰਤੋਂ ਕੀਤੀ ਹੈ।

ਦ ਸਿੱਖ ਕੁਲੀਸ਼ਨ ਨੇ ਅਮਰੀਕੀ ਸਿੱਖ ਡਾਕਟਰ ਨਾਲ ਭੇਦਭਾਵ ਦੇ ਖਿਲਾਫ ਕੇਸ ਦਰਜ ਕਰਵਾਇਆ

ਅਮਰੀਕਾ ਵਿੱਚ ਇਕ ਸਿੱਖ ਡਾਕਟਰ ਨੇ ਇਕ ਅਮਰੀਕੀ ਮੈਡੀਕਲ ਸੰਸਥਾ ਖ਼ਿਲਾਫ਼ ਸਿੱਖੀ ਸਰੂਪ ਕਾਰਨ ਤੰਤੂ ਵਿਗਿਆਨ ਸਬੰਧੀ ਨੌਕਰੀ ਨਾ ਦੇਣ ਦੇ ਦੋਸ਼ ਵਿੱਚ ਮੁਕੱਦਮਾ ਦਰਜ ਕਰਾਇਆ ਹੈ। ਕੈਨਟਕੀ ਦਾ ਜਸਵਿੰਦਰ ਪਾਲ ਸਿੰਘ ਇਕ ਲਾਇਸੈਂਸਸ਼ੁਦਾ ਅਤੇ ਬੋਰਡ ਵੱਲੋਂ ਪ੍ਰਮਾਣਿਤ ਡਾਕਟਰ ਹੈ, ਜੋ ਤੰਤੂ ਵਿਗਿਆਨ ਦੇ ਖੇਤਰ ਵਿੱਚ ਕੰਮ ਕਰ ਰਿਹਾ ਹੈ।

ਕੈਲੀਫੋਰਨੀਆ ਵਿਚ ਸਿੱਖ ‘ਤੇ ਜਾਨਲੇਵਾ ਹਮਲਾ

ਕੈਲੀਫੋਰਨੀਆ ਦੇ ਸ਼ਹਿਰ ਰਿਚਮੰਡ ਵਿਚ ਇਕ ਨੌਜਵਾਨ ਸਿਖ ਮਾਨ ਸਿੰਘ ਖਾਲਸਾ 'ਤੇ ਐਤਵਾਰ ਦੀ ਰਾਤ ਨੂੰ ਉਸ ਵੇਲੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਜਾਨਲੇਵਾ ਹਮਲਾ ਕਰ ਦਿਤਾ ਗਿਆ ਜਿਸ ਵਕਤ ਉਹ ਆਪਣੇ ਇਕ ਸਾਥੀ ਨੂੰ ਉਸਦੇ ਘਰ ਛਡ ਕੇ ਵਾਪਸ ਆਪਣੇ ਘਰ ਜਾ ਰਿਹਾ ਸੀ।

ਕੈਨੇਡਾ ਦੀ ਯੂਨੀਵਰਸਿਟੀ ਆੱਫ਼ ਅਲਬਰਟਾ ’ਚ ਨਸਲੀ ਪੋਸਟਰ ਚਿਪਕਾਉਣ ਦੀ ਆਮ ਆਦਮੀ ਪਾਰਟੀ ਵੱਲੋਂ ਨਿਖੇਧੀ

ਕੈਨੇਡਾ ਦੀ ਯੂਨੀਵਰਸਿਟੀ ਆਫ ਅਲਬਰਟਾ ਵਿੱਚ ਨਸਲਵਾਦੀ ਪੋਸਟਰ ਚਿਪਕਾਉਣ ਦੀ ਨਿਖੇਧੀ ਕਰਦਿਆਂ ਆਮ ਆਦਮੀ ਪਾਰਟੀ (ਆਪ) ਦੇ ਐਨ.ਆਰ.ਆਈ. ਸੈੱਲ ਦੇ ਸੂਬਾ ਕਨਵੀਨਰ ਜਗਤਾਰ ਸਿੰਘ ਸੰਘੇੜਾ ਨੇ ਅੱਜ ਕਿਹਾ ਕਿ ਕੈਨੇਡੀਅਨ ਨਾਗਰਿਕ ਲਈ ਸਿੱਖ ਕੌਮ ਵਿਰੁੱਧ ਅਜਿਹੀਆਂ ਅਪਮਾਨਜਨਕ ਟਿੱਪਣੀਆਂ ਕਰਨਾ ਸ਼ਰਮਨਾਕ ਹੈ।

ਅਫਰੀਕੀ ਦੇਸ਼ ਘਾਨਾ ‘ਚ ਗਾਂਧੀ ਦਾ ਬੁੱਤ ਹਟਾਉਣ ਲਈ ਚੱਲੀ ਲਹਿਰ

ਯੂਨੀਵਰਸਿਟੀ ਆਫ ਘਾਨਾ ਦੇ ਵਿਦਿਆਰਥੀਆਂ, ਕਲਾਕਾਰਾਂ ਅਤੇ ਪ੍ਰੋਫੈਸਰਾਂ ਨੇ ਯੂਨੀਵਰਸਿਟੀ ਕੈਂਪਸ ਵਿਚੋਂ ਗਾਂਧੀ ਦੇ ਬੁੱਤ ਨੂੰ ਹਟਾਉਣ ਲਈ ਮੁਹਿੰਮ ਚਲਾਈ ਹੋਈ ਹੈ।

Next Page »