Tag Archive "rohingya-killings-in-myanmar-burma"

ਰੋਹਿੰਗਿਆ ਨਸਲਕੁਸ਼ੀ: ਕਨੇਡਾ ਨੇ ਬਰਮਾ ਦੀ ਆਗੂ ਆਂਗ ਸਾਨ ਸੂ ਕੀ ਨੂੰ ਸਨਮਾਨ ਵੱਜੋਂ ਦਿੱਤੀ ਨਾਗਰਿਕਤਾ ਰੱਦ ਕੀਤੀ

ਚੰਡੀਗੜ੍ਹ: ਮਿਆਂਮਾਰ (ਬਰਮਾ) ਵਿੱਚ ਰੋਹਿੰਗਿਆ ਮੁਸਲਮਾਨਾਂ ਖਿਲਾਫ ਹੋ ਰਹੇ ਜ਼ੁਲਮਾਂ ਦੇ ਮੱਦੇਨਜ਼ਰ ਕਨੇਡਾ ਨੇ ਬਰਮਾ ਦੀ ਆਗੂ ਆਂਗ ਸਾਨ ਸੂ ਕੀ ਨੂੰ ਸਨਮਾਨ ਵਜੋਂ ਦਿੱਤੀ ...

ਰੋਹਿੰਗਿਆ ਦਾ ਨਸਲੀ ਸਫ਼ਾਇਆ ਹੁਣ ਵੀ ਜਾਰੀ: ਸੰਯੁਕਤ ਰਾਸ਼ਟਰ

ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਬਾਰੇ ਦੂਤ ਨੇ ਕਿਹਾ ਕਿ ਅਗਸਤ ਮਹੀਨੇ ਹਿੰਸਾ ਸ਼ੁਰੂ ਹੋਣ ਤੋਂ ਬਾਅਦ ਮਿਆਂਮਾਰ ਦੇ ਰਖਾਇਨ ਸੂਬੇ ’ਚ ਰੋਹਿੰਗਿਆ ਮੁਸਲਮਾਨਾਂ ਦਾ ਨਸਲੀ ਸਫ਼ਾਇਆ ਅਜੇ ਵੀ ਜਾਰੀ ਹੈ। ਇਨ੍ਹਾਂ ਕੀਤੇ ਜਾ ਰਹੇ ਜ਼ੁਲਮਾਂ ਤੋਂ ਬਚਣ ਲਈ 70 ਹਜ਼ਾਰ ਤੋਂ ਵੱਧ ਰਹਿੰਗੀਆਂ ਸਰਹੱਦ ਟੱਪ ਦੇ ਬੰਗਲਾਦੇਸ਼ ਚਲੇ ਗਏ ਸਨ।

ਮੋਹਨ ਭਾਗਵਤ ਨੇ ਜਾਨ ਬਚਾਉਣ ਲਈ ਬਰਮਾਂ ਤੋਂ ਭਾਰਤ ਆਏ ਰੋਹਿੰਗੀਆ ਮੁਸਲਮਾਨਾਂ ਨੂੰ ਦੇਸ਼ ਲਈ ਖਤਰਾ ਗਰਦਾਨਿਆ

ਆਰਐਸਐਸ ਦੇ ਮੁਖੀ ਮੋਹਨ ਭਾਗਵਤ ਨੇ ਅੱਜ ਕੇਂਦਰ ਸਰਕਾਰ ਨੂੰ ਕਿਹਾ ਕਿ ਰੋਹਿੰਗਿਆ ਬਾਰੇ ਫੈਸਲਾ ਲੈਣ ਵੇਲੇ ਕੌਮੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਿਆ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਰੋਹਿੰਗੀਆ ਮੁਸਲਮਾਨਾਂ ਨੂੰ ਮਿਆਂਮਾਰ ਵਿੱਚੋਂ ਬਾਹਰ ਕੱਢਣ ਦਾ ਕਾਰਨ ਉਨ੍ਹਾਂ ਦਾ ਵੱਖਵਾਦੀ ਗਤੀਵਿਧੀਆਂ ਤੇ ਅਤਿਵਾਦੀ ਗਰੁੱਪਾਂ ਨਾਲ ਸਬੰਧ ਹੋਣਾ ਹੈ।

ਮਿਆਂਮਾਰ (ਬਰਮਾ) ‘ਚ ਰੋਹਿੰਗਿਆ ਮੁਸਲਮਾਨਾਂ ਦੇ ਕਤਲੇਆਮ ਖਿਲਾਫ ਸਰੀ (ਕੈਨੇਡਾ) ’ਚ ਪ੍ਰਦਰਸ਼ਨ

ਮਿਆਂਮਾਰ ’ਚ ਰੋਹਿੰਗਿਆ ਮੁਸਲਮਾਨਾਂ ਨਾਲ ਹੋਏ ਤਸ਼ਦੱਦ ਖ਼ਿਲਾਫ਼ ਕੈਨੇਡਾ ਰਹਿੰਦੇ ਲੋਕਾਂ ਨੇ ਵੀ ਹਾਅ ਦਾ ਨਾਅਰਾ ਮਾਰਿਆ ਹੈ। ਇਥੋਂ ਦੇ ਹਾਲੈਂਡ ਪਾਰਕ ’ਚ ਰੋਹਿੰਗਿਆ ਮੁਸਲਮਾਨਾਂ ਦੇ ਕਤਲੇਆਮ ਖਿਲਾਫ ਰੈਲੀ ਕੀਤੀ ਗਈ। ਰੈਲੀ ਦੌਰਾਨ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਮ ਪੱਤਰ ਸੌਂਪ ਕੇ ਰੋਹਿੰਗਿਆ ਮਸਲੇ ਦੇ ਹੱਲ ਲਈ ਦਖ਼ਲ ਦੇਣ ਦੀ ਮੰਗ ਕੀਤੀ ਗਈ।

ਰੋਹਿੰਗੀਆਂ ਮੁਸਲਮਾਨਾਂ ਦੇ ਕਤਲੇਆਮ ਨੇ ਫਿਰ 1947, 1984, 2002 ਚੇਤੇ ਕਰਵਾਇਆ: ਖਾਲੜਾ ਮਿਸ਼ਨ

ਮੀਆਂ ਮਾਰ ਅੰਦਰ ਰੋਹਿੰਗੀਆਂ ਮੁਸਲਮਾਨਾਂ ਦੀ ਕੀਤੀ ਜਾ ਰਹੀ ਕੁੱਲ ਨਾਸ਼ ਨੇ ਇੱਕ ਵਾਰ ਫਿਰ 1947, 1984, 2002 ਚੇਤੇ ਕਰਾ ਦਿੱਤੇ ਹਨ। ਲੱਗਭੱਗ 4 ਲੱਖ 21 ਹਜਾਰ ਲੋਕ ਹਿਜਰਤ ਕਰਕੇ ਬੰਗਲਾਦੇਸ਼ ਪਹੁੰਚ ਚੁੱਕੇ ਹਨ। ਮਹਾਤਮਾ ਬੁੱਧ ਦੇ ਪੈਰੋਕਾਰਾਂ ਵੱਲੋਂ ਮਨੁੱਖਤਾ ਉੱਪਰ ਢਾਏ ਜਾ ਰਹੇ ਜੁਲਮ ਸ਼ਰਮਨਾਕ ਹਨ।

ਕਤਲੇਆਮ ਦਾ ਸ਼ਿਕਾਰ ਰੋਹਿੰਗੀਆ ਲੋਕਾਂ ਦੀ ਮਦਦ ਲਈ ‘ਖ਼ਾਲਸਾ ਏਡ’ ਵੱਲੋਂ ਗੁਰਦੁਆਰਿਆਂ ‘ਚੋਂ ਮਦਦ ਦੀ ਅਪੀਲ

ਇੱਥੋਂ ਦੇ ਦੋ ਗੁਰਦੁਆਰਿਆਂ ਵਿੱਚ ਖ਼ਾਲਸਾ ਏਡ ਨੇ ਸੰਗਤ ਨੂੰ ਰੋਹਿੰਗਿਆ ਸ਼ਰਨਾਰਥੀਆਂ ਦੀ ਮਦਦ ਵਾਸਤੇ ਅਪੀਲਾਂ ਕੀਤੀਆਂ ਹਨ। ਗੁਰਦੁਆਰਾ ਬਾਬਾ ਨਿਹਾਲ ਸਿੰਘ ਤੱਲ੍ਹਣ ਅਤੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ਼ ਬਹਾਦਰ ਵਿਖੇ ਖ਼ਾਲਸਾ ਏਡ ਦੇ ਸੇਵਾਦਾਰਾਂ ਵੱਲੋਂ ਸੰਗਤ ਨੂੰ ਰੋਹਿੰਗਿਆ ਸ਼ਰਨਾਰਥੀਆਂ ਦੀ ਮਦਦ ਵਾਸਤੇ ਪਹਿਲਕਦਮੀ ਕਰਨ ਦੀ ਅਪੀਲ ਕੀਤੀ ਗਈ।