Tag Archive "rohingya-muslims"

ਰੋਹਿੰਗਿਆ ਦਾ ਨਸਲੀ ਸਫ਼ਾਇਆ ਹੁਣ ਵੀ ਜਾਰੀ: ਸੰਯੁਕਤ ਰਾਸ਼ਟਰ

ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਬਾਰੇ ਦੂਤ ਨੇ ਕਿਹਾ ਕਿ ਅਗਸਤ ਮਹੀਨੇ ਹਿੰਸਾ ਸ਼ੁਰੂ ਹੋਣ ਤੋਂ ਬਾਅਦ ਮਿਆਂਮਾਰ ਦੇ ਰਖਾਇਨ ਸੂਬੇ ’ਚ ਰੋਹਿੰਗਿਆ ਮੁਸਲਮਾਨਾਂ ਦਾ ਨਸਲੀ ਸਫ਼ਾਇਆ ਅਜੇ ਵੀ ਜਾਰੀ ਹੈ। ਇਨ੍ਹਾਂ ਕੀਤੇ ਜਾ ਰਹੇ ਜ਼ੁਲਮਾਂ ਤੋਂ ਬਚਣ ਲਈ 70 ਹਜ਼ਾਰ ਤੋਂ ਵੱਧ ਰਹਿੰਗੀਆਂ ਸਰਹੱਦ ਟੱਪ ਦੇ ਬੰਗਲਾਦੇਸ਼ ਚਲੇ ਗਏ ਸਨ।

ਰੋਹਿੰਗੀਆ ਮੁਲਸਮਾਨਾਂ ਦੀ ਮਿਆਂਮਾਰ ਵਾਪਸੀ ਲਈ ਬੰਗਲਾਦੇਸ਼ ਅਤੇ ਮਿਆਂਮਾਰ ਵਿਚਾਲੇ ਸਮਝੌਤਾ

ਮਿਆਂਮਾਰ (ਬਰਮਾ) ਦੇ ਰਖੀਨ ਸੂਬੇ ’ਚ ਰੋਹਿੰਗਿਆ ਮੁਸਲਮਾਨਾਂ ਦੇ ਕਤਲੇਆਮ ਪਿੱਛੋਂ ਜਾਨ ਬਚਾ ਕੇ ਗੁਆਂਢੀ ਮੁਲਕ ਬੰਗਲਾਦੇਸ਼ ਪਹੁੰਚਣ ਵਾਲੇ ਸ਼ਰਣਾਰਥੀਆਂ ਨੂੰ ਵਾਪਸ ਉਨ੍ਹਾਂ ਦੇ ਸੂਬੈ ਰਖੀਨ (ਮਿਆਂਮਾਰ) 'ਚ ਭੇਜਣ ਲਈ ਮਿਆਂਮਾਰ ਤੇ ਬੰਗਲਾਦੇਸ਼ ਵੱਲੋਂ ਸਮਝੌਤਾ ਕੀਤਾ ਗਿਆ ਹੈ।

ਭਾਰਤ ਰੋਹਿੰਗੀਆ ਮੁਸਲਮਾਨਾਂ ਨੂੰ ‘ਸੁਰੱਖਿਆ ਲਈ ਖਤਰਾ’ ਦੱਸ ਕੇ ਵਾਪਸ ਬਰਮਾ ਭੇਜਣਾ ਚਾਹੁੰਦਾ ਹੈ

ਜਿੱਥੇ ਇਕ ਪਾਸੇ ਭਾਰਤ ਸਰਕਾਰ ਨੇ ਪੰਜਾਹ ਸਾਲ ਪਹਿਲਾਂ ਪੂਰਬੀ ਪਾਕਿਸਤਾਨ ਤੋਂ ਆਏ ਚਕਮਾ (ਬੋਧੀ) ਅਤੇ ਹਜੋਂਗ (ਹਿੰਦੂ) ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਦਾ ਫੈਸਲਾ ਕੀਤਾ ਹੈ ਉੱਥੇ ਭਾਰਤ ਸਰਕਾਰ ਬਰਮਾ ਵਿਚ ਚੱਲ ਰਹੇ ਕਤਲੇਆਮ ਤੋਂ ਬਚਣ ਲਈ ਭਾਰਤ ਵਿਚ ਸ਼ਰਣ ਲੈਣ ਵਾਲੇ ਚਾਲੀ ਹਜ਼ਾਰ ਰੋਹਿੰਗੀਆ ਮੁਸਲਮਾਨਾਂ ਨੂੰ ‘ਸੁਰੱਖਿਆ ਲਈ ਖਤਰਾ’ ਦੱਸ ਕੇ ਵਾਪਸ ਬਰਮਾ ਭੇਜਣਾ ਚਾਹੁੰਦੀ ਹੈ।

ਮਿਆਂਮਾਰ (ਬਰਮਾ) ‘ਚ ਮੁਸਲਮਾਨਾਂ ਦੇ ਹੋ ਰਹੇ ਕਤਲੇਆਮ ਦੇ ਖਿਲਾਫ ਲੁਧਿਆਣਾ ‘ਚ ਰੋਸ ਮਾਰਚ

ਮਿਆਂਮਾਰ ਵਿਖੇ ਅਣਮਨੁੱਖੀ ਜ਼ੁਲਮਾਂ ਤੇ ਕਤਲੇਆਮ ਦੀ ਮਾਰ ਝੱਲ ਰਹੇ ਰੋਹਿੰਗਿਆ ਮੁਸਲਮਾਨਾਂ ਦੇ ਹੱਕ ਵਿਚ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਨਵੀ ਦੀ ਅਗਵਾਈ ਹੇਠ ਹਜ਼ਾਰਾਂ ਮੁਸਲਮਾਨਾਂ ਨੇ ਅੱਜ (12 ਸਤੰਬਰ) ਲੁਧਿਆਣਾ ਵਿਖੇ ਰੋਸ ਮਾਰਚ ਕਰਕੇ ਕੌਮਾਂਤਰੀ ਜਥੇਬੰਦੀਆਂ ਨੂੰ ਇਸ ਕਤਲੇਆਮ ਵਿਰੁੱਧ ਅੱਗੇ ਆਉਣ ਦੀ ਅਪੀਲ ਕੀਤੀ ਹੈ।