Tag Archive "russia"

ਰੂਸ-ਯੁਕਰੇਨ ਜੰਗ: ਇੰਡੀਆ ਲਈ ਊਰਜਾ ਖੇਤਰ ਦੇ ਸੰਕਟ ਦੀ ਦਸਤਕ

ਦੁਨੀਆ ਵਿਚ ਵਾਪਰ ਰਹੇ ਘਟਨਾਕ੍ਰਮਾਂ, ਜਿਵੇਂ ਕਿ ਖੇਤਰੀ ਤਣਾਅਵਾਂ ਅਤੇ ਰੂਸ-ਯੁਕਰੇਨ ਜੰਗ ਤੋਂ ਬਾਅਦ ਊਰਜਾ ਖੇਤਰ ਦੇ ਹਾਲਾਤ ਤੇਜੀ ਨਾਲ ਬਦਲ ਰਹੇ ਹਨ ਜਿਸ ਤੋਂ ਇੰਡੀਆ ਵੀ ਪ੍ਰਭਾਵਿਤ ਹੋਵੇਗਾ। ਮਾਹਿਰਾਂ ਦਾ ਮੰਨਣਾ ਹੈ ਕਿ ਊਰਜਾ ਖੇਤਰ ਦੇ ਬਦਲ ਰਹੇ ਹਾਲਾਤ ਦੇ ਚਾਰ ਮਹੱਤਵਪੂਰਨ ਪੱਖ ਹਨ।

ਭਾਰਤੀ ਉਪਮਹਾਂਦੀਪ ’ਚ ਰੂਸੀ ਸਫੀਰ ਨਿਕੋਲਾਈ ਕੁਦਾਸ਼ੇਵ ਦੀ ਪੱਤਰਕਾਰ ਮਿਲਣੀ ਦੇ ਮਹੱਤਵਪੂਰਨ ਅੰਸ਼

ਕੁਦਾਸ਼ੇਵ ਦੀਆਂ ਇਹ ਟਿੱਪਣੀਆਂ ਲੰਘੇ ਬੁੱਧਵਾਰ ਹੋਏ ਰਾਇਸੀਨਾ ਸੰਵਾਦ, ਜਿਸ ਵਿੱਚ ਕੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲੈਵਰੋਵ ਨੇ ਆਪਣੀ ਤਕਰੀਰ ਚ ਅਮਰੀਕਾ ਵੱਲੋਂ ਅਗਵਾਈ ਕੀਤੇ ਜਾ ਰਹੇ ਇੰਡੋ ਪੈਸੇਫਿਕ ਪਹਿਲ ਦੀ ਸਖ਼ਤ ਆਲੋਚਨਾ ਕੀਤੀ ਸੀ

ਸੀਰੀਆ ਵਿਚ ਅਮਰੀਕਾ, ਬਰਤਾਨੀਆ ਅਤੇ ਫਰਾਂਸ ਦੀਆਂ ਸਾਂਝੀਆਂ ਫੌਜਾਂ ਵਲੋਂ ਵੱਡਾ ਫੌਜੀ ਹਮਲਾ

ਚੰਡੀਗੜ੍ਹ: ਸੀਰੀਆ ਵਿਚ ਚੱਲ ਰਹੀ ਜੰਗ ਵਿਚ ਅੱਜ ਅਮਰੀਕਾ, ਬਰਤਾਨੀਆ ਅਤੇ ਫਰਾਂਸ ਦੀਆਂ ਫੌਜਾਂ ਵਲੋਂ ਸਾਂਝੇ ਤੌਰ ‘ਤੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਖਿਲਾਫ ...

ਭਾਰਤੀ ਫੌਜ ਦਾ ਮੁੱਖ ਟੈਂਕ ਹੋਇਆ ਫੇਲ੍ਹ, ਚੀਨ ਹੁਣ ਰੂਸ-ਕਜਾਖਿਸਤਾਨ ਅਤੇ ਬੇਲਾਰੂਸ ਨਾਲ ਫਾਈਨਲ ‘ਚ

ਮੁੱਖ ਲੜਾਕੂ ਟੈਂਕ ਟੀ-90 'ਚ ਤਕਨੀਕੀ ਖਾਮੀ ਆਉਣ ਤੋਂ ਬਾਅਦ ਭਾਰਤੀ ਫੌਜ ਦੀ ਇਕ ਟੀਮ ਰੂਸ 'ਚ ਹੋ ਰਹੀ ਕੌਮਾਂਤਰੀ 'ਟੈਂਕ ਬਾਇਥਲਾਨ' ਤੋਂ ਬਾਹਰ ਹੋ ਗਈ ਹੈ। ਭਾਰਤ ਅਤੇ ਚੀਨ ਸਣੇ 19 ਦੇਸ਼ਾਂ ਨੇ ਇਸ ਮੁਕਾਬਲੇ 'ਚ ਹਿੱਸਾ ਲਿਆ ਸੀ। ਭਾਰਤੀ ਅਧਿਕਾਰੀਆਂ ਮੁਤਾਬਕ ਭਾਰਤੀ ਟੀਮ ਇਸਦੇ ਦੋ ਟੀ-90 ਟੈਂਕਾਂ 'ਚ ਗੜਬੜੀ ਆਉਣ ਤੋਂ ਬਾਅਦ ਮੁਕਾਬਲੇ ਦੇ ਅਗਲੇ ਹਿੱਸੇ 'ਚ ਨਹੀਂ ਪਹੁੰਚ ਸਕੀ। ਇਹ ਮੁਕਾਬਲਾ ਅਲਾਬਿਨੋ ਰੇਂਜੇਸ 'ਚ 29 ਜੁਲਾਈ ਨੂੰ ਸ਼ੁਰੂ ਹੋਇਆ ਸੀ। ਇਨ੍ਹਾਂ ਟੈਂਕਾਂ ਨੂੰ ਰੂਸ ਤੋਂ 2001 'ਚ ਖਰੀਦਿਆ ਗਿਆ ਸੀ। ਭਾਰਤੀ ਫੌਜ ਇਨ੍ਹਾਂ ਟੈਂਕਾਂ ਨੂੰ 'ਭੀਸ਼ਮ' ਕਹਿੰਦੀ ਹੈ। ਹੁਣ ਇਨ੍ਹਾਂ ਟੈਂਕਾਂ ਨੂੰ ਭਾਰਤ ਵਿਚ ਬਣਾਇਆ ਜਾਂਦਾ ਹੈ।

ਰੂਸ: ਸੈਂਟ ਪੀਟਰਸਬਰਗ ‘ਚ ਮੈਟਰੋ ‘ਚ ਧਮਾਕਾ; 10 ਦੀ ਮੌਤ

ਰੂਸੀ ਸ਼ਹਿਰ ਸੈਂਟ ਪੀਟਰਸਬਰਗ 'ਚ ਇਕ ਮੈਟਰੋ 'ਚ ਹੋਏ ਧਮਾਕੇ 'ਚ 10 ਲੋਕਾਂ ਦੀ ਮੌਤ ਹੋ ਗਈ ਹੈ। ਰੂਸੀ ਪ੍ਰਧਾਨ ਮੰਤਰੀ ਦਿਮਿਤਰੀ ਮੇਦਵੇਦੇਵ ਨੇ ਇਸ ਨੂੰ 'ਦਹਿਸ਼ਤੀ' ਹਮਲਾ ਦੱਸਿਆ ਹੈ।

ਸਰੇਬਰੇਨੀਕਾ ਨਸਲਕੁਸ਼ੀ ਬਾਰੇ ਯੂ. ਐਨ. ਦੇ ਮਤੇ ਉੱਤੇ ਰੂਪ ਨੇ ਰੋਕ ਲਗਾਈ

ਬੋਸਨੀਆ ਜੰਗ ਦੌਰਾਨ ਸਰੇਬਰੇਨੀਕਾ ਵਿਚ ਹੋਈ ਮੁਸਲਮਾਨਾਂ ਦੀ ਨਸਲਕੁਸ਼ੀ ਸਬੰਧੀ ਸੰਯੁਕਤ ਰਾਸ਼ਟਰ ਵਿੱਚ ਪੇਸ਼ ਮਤੇ ਉੱਤੇ ਰੂਸ ਨੇ ਵੀਟੋ ਤਾਕਤ ਦੀ ਵਰਤੋਂ ਕਰਦਿਆਂ ਰੋਕ ਲਗਾ ਦਿੱਤੀ। ਬੋਸਨੀਆ ਜੰਗ (1992-95) ਦੌਰਾਨ ਸਰਬ ਫੌਜਾਂ ਵੱਲੋਂ 11 ਜੁਲਾਈ 1995 ਨੂੰ ਸਰੇਬਰੇਨੀਕਾ ਵਿੱਚ ਸੰਯੂਕਤ ਰਾਸ਼ਟਰ ਦੇ ਸ਼ਰਨਾਰਥੀ ਕੈਂਪ ਵਿੱਚ ਸ਼ਰਨ ਲਈ ਬੈਠੇ 8000 ਮੁਸਲਿਮ ਸ਼ਰਨਾਰਥੀਆਂ 'ਤੇ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ।