Tag Archive "sada"

ਭਾਰਤੀ ਤਿਰੰਗੇ ਵਿੱਚ ਸਾਡਾ ਕੋਈ ਥਾਂ ਨਹੀਂ, ਇਸ ਲਈ ਤਿਰੰਗਾ ਸਾਨੂੰ ਪ੍ਰਵਾਨ ਨਹੀਂ: ਮਾਨ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਜਾਰੀ ਕੀਤੇ ਪ੍ਰੈਸ ਬਿਆਨ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਭਾਰਤੀ ਹੁਕਮਰਾਨਾਂ ਵੱਲੋਂ ਘੱਟ ਗਿਣਤੀ ਕੌਮਾਂ ਉਤੇ ਜ਼ਬਰੀ ਗੈਰ-ਕਾਨੂੰਨੀ ਤਰੀਕੇ ਥੋਪੇ ਜਾ ਰਹੇ ਹਿੰਦੂਤਵੀ ਪ੍ਰੋਗਰਾਮਾਂ ਦੀ ਨਿਖੇਧੀ ਕੀਤੀ। ਇਸ ਪੈ੍ਰਸ ਬਿਆਨ ਵਿੱਚ ਉਨ੍ਹਾਂ ਭਾਰਤੀ ਤਿਰੰਗੇ ਅਤੇ ਭਾਰਤ ਦੇ ਵਿਧਾਨ ਨੂੰ ਰੱਦ ਕੀਤਾ।

ਕਨੇਡਾ, ਅਮਰੀਕਾ ਤੇ ਇੰਗਲੈਂਡ ਦੇ ਸਿੱਖਾਂ ਵੱਲੋਂ ਭਾਰਤੀ ਨੁਮਾਂਇੰਦਿਆਂ ਤੇ ਲਾਈਆਂ ਰੋਕਾਂ ਸਵਾਗਤਯੋਗ: ਸ਼੍ਰੋ.ਅ.ਦ.ਅ. (ਮਾਨ)

ਕਨੇਡਾ, ਅਮਰੀਕਾ ਅਤੇ ਇੰਗਲੈਂਡ ਰਹਿੰਦੇ ਸਿੱਖਾਂ ਵੱਲੋਂ ਗੁਰਦੁਆਰਾ ਸਾਹਿਬਾਨ ਵਿੱਚ ਭਾਰਤੀ ਨੁਮਾਂਇੰਦਿਆਂ ਦੇ ਦਖਲ ਨੂੰ ਰੋਕਣ ਲਈ ਕੀਤੇ ਗਏ ਐਲਾਨਾਂ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਨੇ ਸਵਾਗਤ ਕੀਤਾ ਹੈ। ਭਾਰਤੀ ਪਾਰਟੀਮੈਂਟ ਦੇ ਸਾਬਕਾ ਮੈਂਬਰ ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਇਸ ਦਲ ਨੇ ਇਕ ਲਿਖਤੀ ਬਿਆਨ ਰਾਹੀਂ ਕਨੇਡਾ, ਅਮਰੀਕਾ ਤੇ ਇੰਗਲੈਂਡ ਰਹਿੰਦੇ ਸਿੱਖਾਂ ਦੇ ਇਕ ਫੈਸਲੇ ਨੂੰ ਢੁਕਵੇਂ ਸਮੇਂ 'ਤੇ ਚੁੱਕਿਆ ਇਕ ਵਾਜਬ ਕਦਬ ਦੱਸਿਆ ਹੈ।

ਅਕਾਲ ਤਖਤ ਸਾਹਿਬ ਦੇ ਦਰਸ਼ਨ ਕਰਨ ਸਮੇਂ ਪੁਲਿਸ ਤੇ ਟਾਸਕ ਫੋਰਸ ਦੀ ਦੁਰਵਰਤੋਂ ਸਿੱਖੀ ਅਸੂਲਾਂ ਦੇ ਉਲਟ:ਮਾਨ

ਸ. ਮਾਨ ਨੇ ਕਿਹਾ ਪੰਜਾਬ ਦੇ ਹਾਲਾਤ ਇਸ ਕਦਰ ਵਿਸਫੋਟਕ ਸਥਿਤੀ ਵੱਲ ਵਧ ਰਹੇ ਹਨ ਕਿ ਇਥੇ ਕਿਸੇ ਵੀ ਇਨਸਾਨ ਦੀ ਜ਼ਿੰਦਗੀ ਹੁਣ ਸੁਰੱਖਿਅਤ ਨਹੀਂ। ਪੰਜਾਬ ਦੇ ਨੌਜਵਾਨਾਂ ਨੂੰ ਸਿਆਸਤਦਾਨਾਂ, ਸਮਗਲਰਾਂ ਨੇ ਨਸ਼ਿਆਂ ਵੱਲ ਧੱਕ ਦਿੱਤਾ ਹੈ। ਅਜਿਹੇ ਅਨਸਰਾਂ ਨੂੰ ਬਾਦਲ ਪਰਿਵਾਰ ਦੀ ਸਰਪ੍ਰਸਤੀ ਹਾਸਲ ਹੈ। ਅਜਿਹੇ ਮਾਹੌਲ ਵਿਚ ਸਥਾਈ ਤੌਰ ’ਤੇ ਅਮਨ ਅਤੇ ਜਮਹੂਰੀਅਤ ਕਿਵੇਂ ਸੁਰੱਖਿਅਤ ਰਹਿ ਸਕਦੀ ਹੈ?

ਖ਼ਾਲਿਸਤਾਨ ਸਬੰਧੀ ਬਿਆਨ ‘ਤੇ ਮਤਭੇਦ ਕਾਇਮ ਪਰ ਸਰਬੱਤ ਖ਼ਾਲਸਾ ਇਕੱਠੇ ਕਰਾਂਗੇ: ਗੁਰਦੀਪ ਸਿੰਘ ਬਠਿੰਡਾ

ਸ. ਗੁਰਦੀਪ ਸਿੰਘ ਨੇ ਦੱਸਿਆ ਕਿ ਜਿਸ ਦਿਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਚੱਲਣ ਦਾ ਵਾਅਦਾ ਕੀਤਾ ਸੀ ਉਸ ਦਿਨ ਹੀ ਇਹ ਤੈਅ ਹੋ ਗਿਆ ਸੀ ਕਿ ਦੋਵੇਂ ਦਲ ਆਪੋ ਆਪਣੇ ਟੀਚੇ ਲਈ ਆਪਣੇ ਤੌਰ ’ਤੇ ਸੰਘਰਸ਼ ਕਰਨਗੇ ਪਰ ਸਰਬੱਤ ਖ਼ਾਲਸਾ ਇਕੱਠੇ ਹੋ ਕੇ ਸਾਂਝੇ ਮੰਚ ਤੋਂ ਕਰਨਗੇ।

ਖ਼ਾਲਿਸਤਾਨ ਦੇ ਮੁੱਦੇ ‘ਤੇ ਭਾਈ ਮੋਹਕਮ ਸਿੰਘ ਦੇ ਬਿਆਨ ਤੋਂ ਮਾਨ ਦਲ ਨਿਰਾਸ਼

ਮਾਨ ਦਲ ਦੇ ਆਗੂਆਂ ਨੇ ਕਿਹਾ ਕਿ ਬੀਤੇ ਸਮੇਂ ਭਾਈ ਮੋਹਕਮ ਸਿੰਘ ਨੇ ਵਾਰ-ਵਾਰ ਐਲਾਨ ਕੀਤਾ ਸੀ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਕਸ਼ੇ-ਕਦਮਾਂ ਦੇ ਚੱਣਲਗੇ, ਹੁਣ ਆਪਣੇ ਕੌਲ ਤੋਂ ਫਿਰਦਿਆਂ ਉਹ ਖ਼ਾਲਿਸਤਾਨ ਦੇ ਮੁੱਦੇ ‘ਤੇ ਆਪਣੇ ਕਦਮ ਪਿੱਛੇ ਖਿੱਚ ਰਹੇ ਹਨ।

ਚਮਕੌਰ ਸਾਹਿਬ ਵਿਖੇ ਗੁਰੂ ਪਤਾਸ਼ਾਹ ਦੀ ਹਜ਼ੂਰੀ ਵਿੱਚ ਬਾਦਲਕਿਆਂ ਨੇਂ ਲਾਹੀਆਂ ਮਾਨ ਦਲ ਦੇ ਆਗੂਆਂ ਦੀਆਂ ਪੱਗਾਂ

ਬੀਤੇ ਕੱਲ੍ਹ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਉਸ ਸਮੇਂ ਬੜੀ ਹੀ ਸ਼ਰਮਨਾਕ ਘਟਨਾ ਘਟੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਕਾਲੀ ਦਲ (ਬਾਦਲ) ਦੇ ਆਗੂਆਂ ਵੱਲੋਂ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸੰਤੋਖਗੜ੍ਹ ਅਤੇ ਇੰਦਰਜੀਤ ਸਿੰਘ ਸੋਢੀ ਦੀ ਕੁੱਟਮਾਰ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਦੀਆਂ ਦਸਤਾਰਾਂ ਵੀ ਲੱਥ ਗਈਆਂ। ਇਸ ਦੌਰਾਨ ਪੁਲਿਸ ਵੀ ਪੰਡਾਲ ਵਿੱਚ ਜੁੱਤੀਆਂ ਸਮੇਤ ਹੀ ਦਾਖਿਲ ਹੋ ਗਈ।ਇਸ ਘਟਨਾ ਨਾਲ ਸੰਗਤ ਦੇ ਮਨਾਂ ਨੂੰ ਭਾਰੀ ਸੱਟ ਵੱਜੀ।

ਪੰਜਾਬ ਵਿੱਚ ਸਿਆਸਤੀ ਜੰਗ ਹੋਈ ਤੇਜ: 15 ਦਸੰਬਰ ਬਣੀ ਇਸ ਜੰਗ ਦੀ ਸ਼ੁਰੂਆਤ ਦੀ ਗਵਾਹ

ਭਾਂਵੇਂ ਕਿ ਪੰਜਾਬ ਵਿਧਾਨ ਸਭਾ ਚੌਣਾਂ ਨੂੰ ਅਜੇ ਸਾਲ ਤੋਂ ਜਿਆਦਾ ਸਮਾ ਬਾਕੀ ਹੈ ਪਰ ਪੰਜਾਬ ਵਿੱਚ ਸਿਆਸੀ ਪਾਰਾ ਕਾਫੀ ਵੱਧਦਾ ਨਜਰ ਆ ਰਿਹਾ ਹੈ।ਜਿਸ ਦੇ ਚਲਦਿਆਂ ਅੱਜ ਦਾ ਦਿਨ ਇਸ ਸਿਆਸੀ ਜੰਗ ਦੀ ਸ਼ੁਰੂਆਤ ਦਾ ਗਵਾਹ ਬਣ ਗਿਆ। ਅੱਜ ਜਿੱਥੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਵੱਲੋਂ ਪਟਿਆਲਾ ਵਿੱਚ ਸਦਭਾਵਨਾ ਦੇ ਨਾਂ ਹੇਠ ਵੱਡੀ ਰੈਲੀ ਕੀਤੀ ਗਈ ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਨੇ ਬਠਿੰਡਾ ਵਿਖੇ ਵੱਡੀ ਰੈਲੀ ਕਰਦੇ ਹੋਏ ਪੰਜਾਬ ਦੀ ਜਰਨੈਲੀ ਸੌਂਪੀ।ਇਸ ਤੋਂ ਇਲਾਵਾ ਪੰਜਾਬ ਵਿੱਚ ਤੀਜਾ ਬਦਲ ਬਣਨ ਲਈ ਜੋਰ ਅਜਮਾਇਸ਼ ਕਰ ਰਹੀਆਂ ਦੋ ਧਿਰਾਂ ਵਿੱਚੋਂ ਜਿੱਥੇ ਆਮ ਆਦਮੀ ਪਾਰਟੀ ਨੇ ਵੱਖ ਵੱਖ ਜਿਲਿਆਂ ਵਿੱਚ ਡੀ.ਸੀ ਦਫਤਰਾਂ ਬਾਹਰ ਧਰਨੇ ਦੇ ਕੇ ਪੰਜਾਬ ਦੇ ਖੇਤੀ ਬਾੜੀ ਮੰਤਰੀ ਤੋਤਾ ਸਿੰਘ ਦੇ ਅਸਤੀਫੇ ਦੀ ਮੰਗ ਕੀਤੀ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪਿੰਡ ਬਰਗਾੜੀ ਵਿਖੇ ਇਕੱਠ ਕਰਕੇ ਜੇਲਾਂ ਦੇ ਬਾਹਰ ਧਰਨੇ ਦੇਣ ਦੇ ਪ੍ਰੋਗਰਾਮ ਦਾ ਐਲਾਨ ਕੀਤਾ।