Tag Archive "saka-chamkaur"

ਚਮਕੌਰ ਗੜ੍ਹੀ ਨੂੰ ਯਾਦ ਕਰਦਿਆਂ

ਇਤਿਹਾਸ ਦੀ ਬੜੀ ਡੂੰਘੀ ਨੀਝ ਨਾਲ ਫੋਲਾ ਫਰੋਲੀ ਕੀਤੀ ਹੈ ਪਰ ਨਹੀਂ ਲੱਭਦੀ ਇਹੋ ਜਿਹੀ ਮਿਸਾਲ ਜੋ ਚਮਕੌਰ ਦੀ ਗੜ੍ਹੀ ਵਿਚ ਗੁਰੂ ਗੋਬਿੰਦ ਸਿੰਘ ਅਤੇ ਉਸ ਦੇ ਖਾਲਸੇ ਨੇ ਪੇਸ਼ ਕੀਤੀ।

ਸ਼ਹੀਦੀ ਦੀ ਅਨੋਖੀ ਸਿੱਖ ਪਰੰਪਰਾ

ਗੁਰੁ ਸਾਹਿਬਾਂ ਨੇ ਆਪਣੇ ਸਿੱਖਾਂ ਦੀ ਆਤਮਾ ਵਿਚ ਇਹ ਗੱਲ ਭਰ ਦਿੱਤੀ ਸੀ ਕਿ “ਪੂਰਨ ਭਰੋਸੇ ਵਿਚ ਮੌਤ ਦਾ ਸਾਹਮਣਾ ਕਰਨਾ ਕਿਸੇ ਦੈਵੀ ਪ੍ਰਬੰਧ ਦਾ ਹੀ ਭਾਗ ਹੁੰਦਾ ਹੈ” । ਜਦੋਂ ਮਨੁੱਖ ਅਸਹਿ ਕਸ਼ਟਾਂ ਨੂੰ ਮਹਾਂ-ਮਾਨਵ ਵਾਂਗ ਝੱਲਦਾ ਹੈ ਤਾਂ ਉਹ ਦੇਵਤਾ ਹੀ ਪ੍ਰਤੀਤ ਹੁੰਦਾ ਹੈ। ਗੁਰੂ ਸਾਹਿਬ ਦੇ ਉਸ ਮਹਾਂ-ਮਾਨਵ ਨੇ ਫਿਰ ਸਿੱਖ ਸਿਧਾਂਤਾਂ ਦੀ ਰਾਖੀ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ।

ਸਾਕਾ ਚਮਕੌਰ ਸਾਹਿਬ – ਪ੍ਰੋ. ਹਰਿੰਦਰ ਸਿੰਘ ਮਹਿਬੂਬ

ਉੱਚ ਦੇ ਪੀਰ ਮਾਛੀਵਾੜੇ ਤੋਂ ਕੁਝ ਫਾਸਲੇ ਉਤੇ ਹੀ ਗਏ ਸਨ ਕਿ ਉਹਨਾਂ ਨੂੰ ਮੁਗਲਾਂ ਦੀ ਗਸ਼ਤੀ ਫੌਜ . ਦਾ ਇਕ ਦਸਤਾ ਮਿਲ ਗਿਆ... ਫੌਜ ਵਿਚ ਤਿੰਨ ਸ਼ਖਸਾਂ ਦੇ ਨਾਂ ਸਨ: ਅਨਾਇਤ ਅਲੀ ਨੂਰਪੁਰ ਵਾਲੇ, ਹਸਨ ਅਲੀ ਨੂੰ ਮਾਜਰੇ ਵਾਲੇ ਅਤੇ ਕਾਜੀ ਪੀਰ ਮੁਹੰਮਦ ਸਲੋਹ ਵਾਲੇ। ਰੱਬ ਦੇ ਇਹ ਨੇਕ ਬੰਦੇ ਹਜ਼ੂਰ ਨੂੰ ਪਛਾਣ ਕੇ ਕੇਵਲ ਚੁੱਪ ਹੀ ਨਹੀਂ ਰਹੇ, ਸਗੋਂ ਆਪ ਜੀ ਨੂੰ ਉੱਚ ਦੇ ਪੀਰ ਮੰਨ ਕੇ ਸਜਦਾ ਕੀਤਾ।

ਸਾਕਾ ਚਮਕੌਰ ਸਾਹਿਬ: ਜਦੋਂ ਇਤਿਹਾਸ ਦੀ ਬੇਜੋੜ ਅਤੇ ਅਸਾਵੀਂ ਜੰਗ ਲੜੀ ਗਈ

ਇਤਿਹਾਸ ਦੇ ਕਈ ਪੰਨੇ ਅਜਿਹੇ ਹਨ ਜਿਹੜੇ ਬਿਨਾਂ ਕਿਸੇ ਵਿਦਵਤਾ ਭਰੇ ਔਖੇ ਸ਼ਬਦਾਂ ਦੇ ਹੀ ਕਈ ਅਹਿਮ ਸਚਾਈਆਂ ਦੀ ਸੁੰਦਰ ਵਿਆਖਿਆ ਕਰਦੇ ਹਨ। ਚਮਕੌਰ ਗੜ੍ਹੀ ਦੀ ਲੜਾਈ ਇਤਿਹਾਸ ਵਿਚ ਇਕ ਅਜਿਹਾ ਹੀ ਅਹਿਮ ਦਰਜਾ ਰੱਖਦੀ ਹੈ।

ਚਮਕੌਰ ਦੀ ਜੰਗ : ਰੂਹਾਨੀ ਰੰਗਾਂ ਦਾ ਇਤਿਹਾਸਕ ਮਿਲਣ

ਲੇਖਕ: ਸ. ਕਰਮਜੀਤ ਸਿੰਘ, ਸਾਬਕਾ ਸਹਾਇਕ ਸੰਪਾਦਕ, ਪੰਜਾਬੀ ਟ੍ਰਿਬਿਊਨ ਚਮਕੌਰ ਦੀ ਜੰਗ ਇਤਿਹਾਸ ਦੀ ਉਹ ਅਜਬ ਘਟਨਾ ਹੈ, ਜੋ ਖਾਲਸੇ ਦੇ ਤਨ ਮਨ ਨੂੰ ਸਦਾ ਤਰੋ-ਤਾਜ਼ਾ ਰੱਖੇਗੀ। ਇਸ ਵਿਚ ਅੰਮ੍ਰਿਤ ਵੇਲੇ ਦੀ ਰੂਹਾਨੀ ਤਾਜ਼ਗੀ ਤੇ ਖੁਸ਼ੀ ਹੈ ਪਰ ਨਾਲ ਹੀ ਦੁਖ ਵਿਚ ਸੁਖ ਨੂੰ ਮਨਾਉਣ ਦੀ ਰੂਹਾਨੀ ਉਦਾਸੀ ਵੀ ਹੈ। ਇਹ ਘਟਨਾ ਇਤਿਹਾਸ ਦੀਆਂ ਖੁਸ਼ਕ ਹੱਦਾਂ ਨੂੰ ਤੋੜਦੀ ਹੋਈ ਕਿਸੇ ਮਹਾਨ ਅਨੁਭਵ ਨਾਲ, ਜੀਵਨ ਦੇ ਧੁਰੋਂ ਆਏ ਨਿਯਮਾਂ ਨਾਲ ਜਾਂ ਇਲਾਹੀ ਪੈਂਡਿਆਂ ਨਾਲ ਗੂੜ੍ਹੀਆਂ ਸਾਂਝਾਂ ਪਾਉਂਦੀ ਜਾਪਦੀ ਹੈ।