Tag Archive "samvaad"

ਸੰਵਾਦ ਵੱਲੋਂ ‘ਜਥੇਬੰਦ ਹੋਣ ਦੀ ਪੰਥਕ ਜੁਗਤ’ ਵਿਸ਼ੇ ਉੱਤੇ ਵਿਚਾਰ ਚਰਚਾ 12 ਨੂੰ

ਸੰਵਾਦ ਵੱਲੋਂ ‘ਅਗਾਂਹ ਵੱਲ ਨੂੰ ਤੁਰਦਿਆਂ’ ਖਰੜੇ ਦੇ ਸੰਦਰਭ ਚ ਅਗਲੀ ਵਿਚਾਰ ਚਰਚਾ 12 ਸਤੰਬਰ ਨੂੰ ਕੀਤੀ ਜਾ ਰਹੀ ਹੈ। ਇਸ ਸੰਬੰਧੀ ਸੰਵਾਦ ਵੱਲੋਂ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ ਹੈ।

ਪੱਛਮੀ ਸੈਕੂਲਰ ਫਲਸਫੇ ਦੀ ਸਿੱਖ ਪੱਖ ਤੋਂ ਪੜਚੋਲ (ਪ੍ਰੋ. ਕੰਵਲਜੀਤ ਸਿੰਘ) | (ਸੰਵਾਦ ਵਲੋਂ ਵਿਚਾਰ-ਚਰਚਾ)

6 ਜੂਨ 2020 ਨੂੰ “ਸੰਵਾਦ” ਵਲੋਂ “ਅਗਾਂਹ ਵੱਲ ਨੂੰ ਤੁਰਦਿਆਂ” ਖਰੜਾ ਸੁਝਾਵਾਂ ਲਈ ਸਿੱਖ-ਸੰਗਤਿ ਅੱਗੇ ਪੇਸ਼ ਕੀਤਾ ਗਿਆ ਸੀ ਤਾਂ ਜੋ ਭਵਿੱਖ ਲਈ ਕੋਈ ਪੰਥ ਸੇਵਕਾਂ ਵਾਸਤੇ ਸਾਂਝੀ ਰਣਨੀਤੀ ਅਤੇ ਪੈਂਤੜਾ ਘੜਿਆ ਜਾ ਸਕੇ।

ਸੰਵਾਦ ਵੱਲੋਂ “ਸੈਕੁਲਰ ਪੱਛਮੀ ਫਲਸਫਾ” ਵਿਸ਼ੇ ਉੱਤੇ ਵਿਚਾਰ ਚਰਚਾ 16 ਨੂੰ

6 ਜੂਨ 2020 ਨੂੰ "ਸੰਵਾਦ" ਵਲੋਂ "ਅਗਾਂਹ ਵੱਲ ਨੂੰ ਤੁਰਦਿਆਂ" ਖਰੜਾ ਸੁਝਾਵਾਂ ਲਈ ਸਿੱਖ-ਸੰਗਤਿ ਅੱਗੇ ਪੇਸ਼ ਕੀਤਾ ਗਿਆ ਸੀ ਤਾਂ ਜੋ ਭਵਿੱਖ ਲਈ ਕੋਈ ਪੰਥ ਸੇਵਕਾਂ ਵਾਸਤੇ ਸਾਂਝੀ ਰਣਨੀਤੀ ਅਤੇ ਪੈਂਤੜਾ ਘੜਿਆ ਜਾ ਸਕੇ।

‘ਅਗਾਂਹ ਵੱਲ ਨੂੰ ਤੁਰਦਿਆਂ..’ ਦਸਤਾਵੇਜ ਬਾਰੇ ਸੰਵਾਦ ਵੱਲੋਂ ਪਲੇਠੀ ਅਹਿਮ ਵਿਚਾਰ-ਚਰਚਾ ਅੱਜ

ਵਿਚਾਰ ਮੰਚ ਸੰਵਾਦ ਵੱਲੋਂ ਪੰਥ ਸੇਵਕਾਂ ਲਈ ਸਾਂਝੀ ਸਿਧਾਂਤਕ ਸੇਧ, ਰਣਨੀਤੀ ਤੇ ਕਾਰਜਨੀਤੀ ਘੜਨ ਦੇ ਮਨੋਰਥਾਂ ਲੰਘੀ 6 ਜੂਨ ਨੂੰ ਇੱਕ ਅਹਿਮ ਖਰੜਾ ‘ਅਗਾਂਹ ਵੱਲ ਨੂੰ ਤੁਰਦਿਆਂ’ ਜਾਰੀ ਕੀਤਾ ਗਿਆ ਸੀ।

ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਵਿਲੱਖਣ ਸਖਸ਼ੀਅਤ ਤੇ ਖਾਲਸਾ ਪੰਥ ਦਾ ਭਵਿੱਖ (ਸੰਵਾਦ ਵੱਲੋਂ ਵਿਚਾਰ ਚਰਚਾ)

ਤੀਜੇ ਘੱਲੂਘਾਰੇ (ਜੂਨ 1984 ਵਿੱਚ ਬਿਪਰਵਾਦੀ ਦਿੱਲੀ ਸਾਮਰਾਜ ਦੀ ਫੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਅਤੇ ਪੰਜਾਬ ਤੇ ਨਾਲ ਲੱਗਦੇ ਸੂਬਿਆਂ ਵਿੱਚ ਗੁਰਦੁਆਰਾ ਸਾਹਿਬਾਨ ਉੱਤੇ ਕੀਤੇ ਹਮਲੇ) ਅਤੇ ਗੁਰਧਾਮਾਂ ਦੀ ਅਜਮਤ ਲਈ ਸ਼ਹੀਦੀਆਂ ਪਾਉਣ ਵਾਲੇ ਸੂਰਬੀਰਾਂ ਦੀ ਸ਼ਹੀਦੀ ਦੀ 36ਵੀਂ ਯਾਦ ਵਿੱਚ ਸੰਵਾਦ ਵੱਲੋਂ ਇਕ ਤਿੰਨ ਦਿਨਾ ਵਿਚਾਰ ਲੜੀ ਚਲਾਈ ਗਈ ਜਿਸ ਤਹਿਤ ਵੱਖ-ਵੱਖ ਵਿਚਾਰਵਾਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ।

ਗੁਰਦੁਆਰਾ ਪ੍ਰਬੰਧ ਵਿੱਚ ਨੁਮਾਇੰਦਿਆਂ ਦੀ ਚੋਣ ਸਿੱਖ ਰਵਾਇਤ ਅਤੇ ਵਰਤਮਾਨ ਸਥਿਤੀ ਬਾਰੇ ਸੰਵਾਦ 21 ਮਾਰਚ ਨੂੰ

ਵਿਚਾਰ ਮੰਚ ਸੰਵਾਦ ਵੱਲੋਂ ਗੁਰਦੁਆਰਾ ਪ੍ਰਬੰਧ ਵਿੱਚ ਨੁਮਾਇੰਦਿਆਂ ਦੀ ਚੋਣ ਸਿੱਖ ਰਵਾਇਤ ਅਤੇ ਵਰਤਮਾਨ ਸਥਿਤੀ ਵਿਸ਼ੇ ਸਬੰਧੀ ਇੱਕ ਵਿਚਾਰ ਗੋਸ਼ਟੀ ਕਰਵਾਈ ਜਾ ਰਹੀ ਹੈ। 

ਵਰਲਡ ਸਿੱਖ ਨਿਊਜ਼ ਦੇ ਸੰਪਾਦਕ ਸ. ਜਗਮੋਹਨ ਸਿੰਘ ਨੇ ਭਾਈ ਸੁਰਿੰਦਰਪਾਲ ਸਿੰਘ ਬਾਰੇ ਯਾਦਾਂ ਸਾਂਝੀਆਂ ਕੀਤੀਆਂ

ਸ. ਜਗਮੋਹਨ ਸਿੰਘ ਨੇ ਇਸ ਮੌਕੇ ਬੋਲਦਿਆਂ ਭਾਈ ਸੁਰਿੰਦਰਪਾਲ ਸਿੰਘ ਤੇ ਉਨ੍ਹਾਂ ਵੱਲੋਂ ਨਿਭਾਈਆਂ ਪੰਥਕ ਸੇਵਾਵਾਂ ਬਾਰੇ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਕਿਵੇਂ ਭਾਈ ਸੁਰਿੰਦਰਪਾਲ ਸਿੰਘ ਨੇ ਪੰਥਕ ਸਿਆਸਤ ਨੂੰ ਹੁਲਾਰਾ ਦੇਣ ਲਈ ਜੀਅ-ਜਾਨ ਨਾਲ ਸਰਗਰਮੀ ਕੀਤੀ ਸੀ ਅਤੇ ਕਿਵੇਂ ਉਹ ਬਿਲਕੁਲ ਉਲਟ ਹੋ ਚੁੱਕੇ ਹਾਲਾਤ ਵਿਚ ਵੀ ਪੂਰੀ ਸ਼ਿੱਦਤ ਤੇ ਦ੍ਰਿੜਤਾ ਨਾਲ ਇਸ ਪਾਸੇ ਯਤਨ ਕਰਦੇ ਰਹੇ ਸਨ।

ਭਾਈ ਸੁਰਿੰਦਰਪਾਲ ਸਿੰਘ ਦੀ ਸਖ਼ਸੀਅਤ ਅਤੇ ਸਿੱਖ ਸੰਘਰਸ਼ ਵਿਚ ਯੋਗਦਾਨ ਬਾਰੇ

ਵਿਚਾਰ ਮੰਚ ਸੰਵਾਦ ਵੱਲੋਂ 2 ਅਕਤੂਬਰ, 2019 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ‘ਭਾਈ ਸੁਰਿੰਦਰਪਾਲ ਸਿੰਘ ਯਾਦਗਾਰੀ ਭਾਸ਼ਣ 2019’ ਕਰਵਾਇਆ ਗਿਆ। ਇਸ ਵਰ੍ਹੇ ਦਾ ਭਾਸ਼ਣ ‘ਸਿੱਖ ...

ਗੁਰਮਤਿ ਅਤੇ ਸਿੱਖਾਂ ਦੀ ਅਜੋਕੀ ਹਾਲਤ: ਪ੍ਰੋ. ਗੁਰਦਰਸ਼ਨ ਸਿੰਘ ਢਿੱਲੋਂ

ਮੋਗੇ ਦੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਅਦਾਰਿਆਂ ਵੱਲੋਂ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ 'ਤੇ 22 ਸਤੰਬਰ 2019 ਨੂੰ ਸਾਂਝੇ ਤੌਰ ਉੱਤੇ ਇਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬੋਲਦਿਆਂ ਪ੍ਰੋ. ਗੁਰਦਰਸ਼ਨ ਸਿੰਘ ਢਿੱਲੋਂ "ਗੁਰਮਤਿ ਅਤੇ ਸਿੱਖਾਂ ਦੀ ਅਜੋਕੀ ਹਾਲਤ" ਵਿਸ਼ੇ ਉੱਤੇ ਵਿਚਾਰ ਸਾਂਝੇ ਕੀਤੇ ਗਏ ਸਨ, ਜੋ ਕਿ ਸਿੱਖ ਸਿਆਸਤ ਦੇ ਸਰੋਤਿਆਂ ਤੇ ਦਰਸ਼ਕਾਂ ਦੀ ਜਾਣਕਾਰੀ ਲਈ ਅਸੀਂ ਇੱਥੇ ਮੁੜ ਸਾਂਝੇ ਕਰ ਰਹੇ ਹਾਂ।

ਧਰਮ ਦਾ ਸੰਸਥਾਈ ਰੂਪ: ਗੁਰਮਤਿ ਅਨੁਸਾਰ (ਸਿੱਖ ਸੱਭਿਆਚਾਰ ਬਾਰੇ ਡਾ. ਸਿਕੰਦਰ ਸਿੰਘ ਦੀ ਤਕਰੀਰ)

ਵਿਚਾਰ ਮੰਚ ਸੰਵਾਦ ਵੱਲੋਂ 29 ਸਤੰਬਰ 2019 ਨੂੰ ਗੁਰਦੁਆਰਾ ਗੜ੍ਹੀ ਸਾਹਿਬ (ਚਮਕੌਰ ਸਾਹਿਬ, ਜਿਲ੍ਹਾ ਰੋਪੜ) ਵਿਖੇ ਸਿੱਖ ਸੱਭਿਆਚਾਰ ਵਿਸ਼ੇ ਉੱਤੇ ਵਖਿਆਨ ਕਰਵਾਏ ਗਏ। ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ (ਫਤਹਿਗੜ੍ਹ ਸਾਹਿਬ) ਦੇ ਪੰਜਾਬੀ ਮਹਿਕਮੇਂ ਦੇ ਮੁਖੀ ਡਾ. ਸਿਕੰਦਰ ਸਿੰਘ ਨੇ "ਧਰਮ ਦਾ ਸੰਸਥਾਈ ਰੂਪ: ਗੁਰਮਤਿ ਅਨੁਸਾਰ" ਵਿਸ਼ੇ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ ਜੋ ਕਿ ਸਿੱਖ ਸਿਆਸਤ ਦੇ ਦਰਸ਼ਕਾਂ ਦੀ ਜਾਣਕਾਰੀ ਹਿਤ ਇੱਥੇ ਮੁੜ ਸਾਂਝੇ ਕੀਤੇ ਜਾ ਰਹੇ ਹਨ।

Next Page »