Tag Archive "sarbat-kalsa2015"

ਭਾਈ ਬਲਜੀਤ ਸਿੰਘ ਦਾਦੂਵਾਲ ਹੁਸ਼ਿਆਰਪੁਰ ਜੇਲ ਤੋ ਰਿਹਾਅ ਹੋਏ

ਪੰਥਕ ਸੇਵਾ ਲਹਿਰ ਦੇ ਮੁਖੀ ਭਾਈ ਬਲਜੀਤ ਸਿੰਘ ਦਾਦੂਵਾਲ ਅੱਜ ਸ਼ਾਮ ਹੁਸ਼ਿਆਰਪੁਰ ਜੇਲ ਵਿੱਚੋਂ ਰਿਹਾਅ ਹੋ ਗਏ ਹਨ।

ਭਾਈ ਮੋਹਕਮ ਸਿੰਘ ਪੱਟੀ ਜੇਲ ਵਿੱਚੋਂ ਹੋਏ ਰਿਹਾਅ

ਅਕਾਲੀ ਦਲ ਸਾਂਝਾ ਦੇ ਪ੍ਰਧਾਨ ਅਤੇ ਸਰਬੱਤ ਖਾਲਸਾ ਆਗੂ ਭਾਈ ਮੋਹਕਮ ਸਿੰਘ ਅੱਜ ਪੱਟੀ ਜੇਲ ਵਿੱਚੋਂ ਜ਼ਮਾਨਤ ‘ਤੇ ਰਿਹਾਅ ਹੋ ਗਏ ਹਨ।

ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਫਿਰੋਜਪੁਰ ਪੁਲਿਸ ਨੇ ਹਿਰਾਸਤ ਵਿੱਚ ਲਿਆ

ਸਰਬੱਤ ਖਾਲਸਾ (2015) ਦਾ ਸਮਾਗਮ ਕਰਾਉਣ ਵਾਲੇ ਮੋਹਰੀ ਸਿੱਖ ਆਗੂਆਂ ਵਿੱਚੋਂ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਹੁਸ਼ਿਆਰਪੁਰ ਜੇਲ ਵਿੱਚੋਂ ਫਿਰੋਜ਼ਪੁਰ ਪੁਲਿਸ ਕਿਸੇ ਹੋਰ ਕੇਸ ਵਿੱਚ ਵਿੱਚ ਪ੍ਰੋਡਕਸ਼ਨ ਵਾਰੰਟ 'ਤੇ ਲੈ ਗਈ ।

ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਦੇਸ਼ ਧਰੋਹ ਦੇ ਕੇਸ ਵਿੱਚ ਜ਼ਮਾਨਤ ਮਿਲੀ

ਸਰਬੱਤ ਖਾਲਸਾ (2015) ਦੇ ਪ੍ਰਬੰਧਕ ਆਗੂਆਂ ਵਜੋਂ ਭੁਮਿਕਾ ਨਿਭਾਉਣ ਵਾਲੇ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ।

ਭਾਈ ਮੋਹਕਮ ਸਿੰਘ ‘ਤੇ ਪੁਲਿਸ ਨੇ ਇੱਕ ਹੋਰ ਮੁਕੱਦਮਾ ਪਾਇਆ

ਸਰਬੱਤ ਖਾਲਸਾ (2015) ਦੇ ਪ੍ਰਬੰਧਕ ਅਤੇ ਅਕਾਲੀ ਦਲ ਸਾਂਝਾ ਦੇ ਮੁਖੀ ਭਾਈ ਮੋਹਕਮ ਸਿਮਘ ਨੂੰ ਅੱਜ ਇੱਕ ਹੋਰ ਕਸ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ।

ਭਾਈ ਧਿਆਨ ਸਿੰਘ ਮੰਡ ਦੀ ਜ਼ਮਾਨਤ ਅਰਜ਼ੀ ਅੰਮ੍ਰਿਤਸਰ ਅਦਾਲਤ ਨੇ ਰੱਦ ਕੀਤੀ

ਨੇੜਲੇ ਪਿੰਡ ਚੱਬਾ ਵਿਖੇ 10 ਨਵੰਬਰ 2015 ਨੂੰ ਹੋਏ ਸਰਬੱਤਾ ਖਾਲਸਾ ਸਮਾਗਮ ਤੋਂ ਬਾਅਦ ਦਰਜ਼ ਹੋਏ ਦੇਸ਼ ਧਰੋਹ ਦੇ ਕੇਸ ਵਿੱਚ ਭਾਈ ਧਿਆਨ ਸਿੰਘ ਮੰਡ ਦੀ ਜ਼ਮਾਨਤ ਦੀ ਅਰਜ਼ੀ ਰੱਦ ਹੋ ਗਈ ਹੈ।

ਭਾਈ ਮੋਹਕਮ ਸਿੰਘ ਨੇ ਹਾਈਕੋਰਟ ਵਿੱਚ ਅਰਜ਼ੀ ਦੇ ਕੇ ਸੁਰੱਖਿਆ ਦੀ ਮੰਗ ਕੀਤੀ

ਸਰਬੱਤ ਖਾਲਸਾ (2015) ਦੇ ਮੁੱਖ ਪ੍ਰਬੰਧਕਾਂ ਵਿੱਚੋਂ ਅਤੇ ਯੂਨਾਈਟਡ ਅਕਾਲੀ ਦਲ ਦੇ ਮੁਖੀ ਭਾਈ ਮੋਹਕਮ ਸਿੰਘ , ਜਿੰਨਾਂ ਨੂੰ ਦੇਸ਼ ਧਰੋਹ ਅਤੇ ਹੋਰ ਕੇਸਾਂ ਵਿੱਚ ਪੰਜਾਬ ਸਰਕਾਰ ਨੇ ਜੇਲ ਵਿੱਚ ਨਜ਼ਰਬੰਦ ਕੀਤਾ ਹੋਇਆ ਹੈ, ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ ।

ਭਾਈ ਹਵਾਰਾ ਨੂੰ ਸਨਮਾਨਤ ਕਰਨ ਲਈ ਜੱਥੇ ਨੇ ਦਿੱਲੀ ਵੱਲ ਚਾਲੇ ਪਾਏ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਭਾਈ ਜਗਤਾਰ ਸਿੰਘ ਹਵਾਰਾ ਦੇ ਸਨਮਾਨਿਤ ਲਈ ਅੱਜ ਸਿੱਖ ਜੱਥੇਬੰਦੀਆਂ ਦਾ ਜੱਥਾ ਇੱਥੋਂ ਦਿੱਲੀ ਰਵਾਨਾ ਹੋਇਆ। ਜੱਥੇਬੰਦੀਆਂ ਵੱਲੋਂ ਉਨ੍ਹਾਂ ਨੂੰ ਸਰਬੱਤ ਖਾਲਸਾ ਸਮਾਗਮ ਦੌਰਾਨ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਥਾਪਣ ਤੋਂ ਬਾਅਦ ਇਹ ਸਨਮਾਨ ਦਿੱਤਾ ਜਾ ਰਿਹਾ ਹੈ।

ਸਰਬੱਤ ਖਾਲਸਾ (2015): ਅਮਰੀਕੀ ਨਾਗਰਿਕ ਭੁਪਿੰਦਰ ਸਿੰਘ ‘ਤੇ ਇੱਕ ਹੋਰ ਕੇਸ ਦਰਜ਼

ਦੇਸ਼ ਧਰੋਹ ਦੇ ਕੇਸ ਵਿੱਚੋਂ ਜ਼ਮਾਨਤ ਮਿਲਣ ਤੇ ਰਿਹਾਅ ਹੋਏ ਅਮਰੀਕੀ ਨਾਗਰਿਕ ਭੁਪਿੰਦਰ ਸਿੰਘ ਨੂੰ ਜੇਲ ਤੋਂ ਨਿਕਲਣ ਸਮੇਂ ਪੰਜਾਬ ਪੁਲਿਸ ਨੇ ਇੱਕ ਹੋਰ ਕੇਸ ਵਿੱਚ ਗ੍ਰਿਫਤਾਰ ਕਰ ਲਿਆ ਹੈ।

ਭਾਈ ਜਗਤਾਰ ਸਿੰਘ ਹਵਾਰਾ ਦੇ ਸਨਮਾਣ ਲਈ ਸਿੱਖ ਜੱਥੇਬਦੀਆਂ ਦਾ ਕਾਫਲਾ ਅਕਾਲ ਤਖਤ ਸਾਹਿਬ ਤੋਂ ਰਵਾਨਾ

ਸਰਬੱਤ ਖਾਲਸਾ ਸਮਾਗਮ ਦੌਰਾਨ ਅਕਾਲ ਤਖਤ ਸਾਹਿਬ ਦੇ ਥਾਪੇ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਸਨਮਾਨਿਤ ਕਰਨ ਲਈ ਸ਼੍ਰੌਮਣੀ ਅਕਾਲੀ ਦਲ ਮਾਨ ਅਤੇ ਅਕਾਲੀ ਦਲ ਸਾਂਝਾ ਦੇ ਕਾਰਕੂਨ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਦਿੱਲੀ ਵੱਲ ਕਾਫਲੇ ਦੇ ਰੂਪ ਵਿੱਚ ਰਵਾਨਾ ਹੋਏ।

Next Page »