Tag Archive "sarbat-khalsa2015"

15ਤੱਕ ਇਨਸਾਫ ਧਰਨੇ ਦੀਆਂ ਮੰਗਾਂ ਨਾ ਮੰਨੀਆਂ ਤਾਂ 20 ਨੂੰ ਅੰਮ੍ਰਿਤਸਰ ਜੇਲ੍ਹ ਦੇ ਬਾਹਰ ਧਰਨਾ ਦੇਵਾਂਗੇ: ਪੰਜ ਮੈਂਬਰੀ ਕਮੇਟੀ

2015 ਸਰਬੱਤ ਖਾਲਸਾ ਦੇ ਪ੍ਰਬੰਧਕਾਂ  ਵਲੋਂ ਥਾਪੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਵਲੋਂ ਗਠਿਤ ਪੰਜ ਮੈਂਬਰੀ ਕਮੇਟੀ ਨੇ ਦੁਹਰਾਇਆ ਹੈ ਕਿ ਜੇਕਰ ਕੈਪਟਨ ਸਰਕਾਰ ਨੇ 15 ਫਰਵਰੀ ਤੀਕ ਬਰਗਾੜੀ ਇਨਸਾਫ ਮੋਰਚੇ ਦੀਆਂ ਮੰਗਾਂ ਨਾ ਮੰਨੀਆਂ ਤਾਂ ਤੈਅ ਸ਼ੁਦਾ ਰਣਨੀਤੀ ਤਹਿਤ 20 ਫਰਵਰੀ ਨੂੰ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਧਰਨਾ ਦਿੱਤਾ ਜਾਵੇਗਾ।ਕਮੇਟੀ ਨੇ ਇਹ ਵੀ ਸਾਫ ਕੀਤਾ ਹੈ ਕਿ ਸਰਬੱਤ ਖਾਲਸਾ ਦੁਆਰਾ ਥਾਪੇ ਗਏ ਜਥੇਦਾਰ ਮੰਡ,ਜਥੇਦਾਰ ਦਾਦੂਵਾਲ ਤੇ ਜਥੇਦਾਰ ਅਜਨਾਲਾ ਸਰਬੱਤ ਖਾਲਸਾ ਨੂੰ ਹੀ ਜਵਾਬ ਦੇਹ ਹਨ।ਜੇਕਰ ਲੋੜ ਮਹਿਸੂਸ ਹੋਈ ਤਾਂ ਜਥੇਦਾਰ ਹਵਾਰਾ ਸਾਲ 2019 ਦੀ ਵੈਸਾਖੀ ਮੌਕੇ ਸਰਬੱਤ ਖਾਲਸਾ ਸੱਦ ਸਕਦੇ ਹਨ।

‘ਜਥੇਦਾਰਾਂ ਦੇ ਸੇਵਾ ਨਿਯਮ’ ਤੈਅ ਕਰਨ ਵਾਲਾ ਮਸਲਾ ਮੁੜ ਚਰਚਾ ਚ; ਸਿੱਖ ਧਿਰਾਂ ਦਾ ਰੁਖ ਵੇਖਣ ਵਾਲਾ ਹੋਵੇਗਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋ.ਗੁ.ਪ੍ਰ.ਕ) ਵੱਲੋਂ ਕੁਝ ਸਮਾਂ ਪਹਿਲਾਂ ਲਾਏ ਗਏ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋ.ਗੁ.ਪ੍ਰ.ਕ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਮਾਰਚ 2000 ਵਿੱਚ ਪੰਜ ਸਿੰਘ ਸਾਹਿਬਾਨ ਵਲੋਂ ਕਮੇਟੀ ਨੂੰ ਜਥੇਦਾਰਾਂ ਦੇ ਸੇਵਾ ਨਿਯਮ ਤੈਅ ਕਰਨ ਦੇ ਦਿੱਤੇ ਆਦੇਸ਼ ਤੇ ਹੋਈ ਕਾਰਵਾਈ ਬਾਰੇ ਤੋਂ ਉਹਨਾਂ ਨੂੰ ਜਾਣੂ ਕਰਵਾਇਆ ਜਾਏ।

‘ਸਰਬੱਤ ਖਾਲਸਾ 2015’ ਇਕੱਠ ਦੇ ਪ੍ਰਬੰਧਕਾਂ ਖਿਲਾਫ ਦਰਜ ਦੇਸ਼ਧ੍ਰੋਹ ਦੇ ਕੇਸ ਦੀ ਐਫ.ਆਈ.ਆਰ ਰੱਦ ਕੀਤੀ

ਅੰਮ੍ਰਿਤਸਰ: ਦੇਸ਼-ਧ੍ਰੋਹ ਦੇ ਕੇਸ ਦੀ ਵਿਰੋਧੀ ਰਾਜਨੀਤਕ ਵਿਚਾਰਾਂ ਨੂੰ ਦਬਾਉਣ ਲਈ ਕੀਤੀ ਜਾਂਦੀ ਗਲਤ ਵਰਤੋਂ ਨੂੰ ਅਸਿੱਧੇ ਢੰਗ ਨਾਲ ਪ੍ਰਵਾਨ ਕਰਦਿਆਂ ਪੰਜਾਬ ਸਰਕਾਰ ਅਤੇ ਅੰਮ੍ਰਿਤਸਰ ...

10 ਨਵੰਬਰ 2015 ਦੇ ਸਰਬੱਤ ਖਾਲਸਾ ਪ੍ਰਬੰਧਕਾਂ ਖਿਲਾਫ ਦੇਸ਼ ਧ੍ਰੋਹ ਦਾ ਮਾਮਲਾ ਰੱਦ ਕਰਨ ਦੀ ਸਿਫਾਰਸ਼

ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ): ਪੰਥ ਦਰਦੀਆ ਵਲੋਂ 10 ਨਵੰਬਰ 2015 ਨੂੰ ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਚੱਬਾ ਵਿਖੇ ਕਰਵਾਏ ਗਏ ਸਰਬੱਤ ਖਾਲਸਾ ਦੇ ਪ੍ਰਬੰਧਕਾਂ ਖਿਲਾਫ ਪੁਲਿਸ ...

“ਸਰਬੱਤ ਖ਼ਾਲਸਾ 2015” ਦੇ ਪ੍ਰਬੰਧਕਾਂ ਵਲੋਂ ਦਾਅਵਾ; “ਸਾਡੀਆਂ ਆਪਸੀ ਗ਼ਲਤਫਹਿਮੀਆਂ ਖ਼ਤਮ ਹੋ ਗਈਆਂ ਹਨ”

ਕੱਲ੍ਹ (19 ਨਵੰਬਰ, 2017) ਨਵੰਬਰ 2015 'ਚ ਪਿੰਡ ਚੱਬਾ ਵਿਖੇ ਹੋਏ ਪੰਥਕ ਇਕੱਠ ਦੇ ਪ੍ਰਬੰਧਕਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਵਿਚਾਲੇ ਪੈਦਾ ਹੋਈਆਂ ਗ਼ਲਤਫਹਿਮੀਆਂ ਦੂਰ ਹੋ ਗਈਆਂ ਹਨ ਤੇ ਭਵਿੱਖ ਵਿੱਚ ਉਹ ਇਕੱਠੇ ਹੋ ਕੇ ਕੰਮ ਕਰਨਗੇ।

ਭਾਈ ਅਮਰੀਕ ਸਿੰਘ ਅਜਨਾਲਾ ਵਲੋਂ ਕਾਰਜਕਾਰੀ ਜਥੇਦਾਰ ਵਜੋਂ ਅਸਤੀਫਾ (13 ਨਵੰਬਰ, 2017)

10 ਨਵੰਬਰ, 2015 ਨੂੰ ਪਿੰਡ ਚੱਬਾ ਵਿਖੇ ਹੋਏ ਪੰਥਕ ਇਕੱਠ 'ਚ ਚੁਣੇ ਗਏ ਤਖ਼ਤ ਕੇਸਗੜ੍ਹ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੇ ਅੱਜ ਦੋ ਸਾਲਾਂ ਬਾਅਦ ਅਸਤੀਫਾ ਦੇ ਦਿੱਤਾ ਹੈ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਾਲ ਸਬੰਧਤ ਐਨਆਰਆਈ ਆਗੂ ਰੇਸ਼ਮ ਸਿੰਘ ਯੂ.ਐਸ.ਏ. ਜ਼ਮਾਨਤ ’ਤੇ ਰਿਹਾਅ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਨਾਲ ਸਬੰਧਤ ਐਨਆਰਆਈ ਆਗੂ ਰੇਸ਼ਮ ਸਿੰਘ ਯੂਐਸਏ ਜਿਨ੍ਹਾਂ ਨੂੰ ਪੁਲਿਸ ਨੇ "ਦੇਸ਼ ਧਰੋਹ" ਦੇ ਦੋਸ਼ ਹੇਠ ਚਾਰ ਨਵੰਬਰ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਸੀ, ਕੱਲ੍ਹ (19 ਦਸੰਬਰ) ਸ਼ਾਮ ਜ਼ਮਾਨਤ ‘ਤੇ ਰਿਹਾਅ ਹੋ ਗਏ ਹਨ। ਉਨ੍ਹਾਂ ਦੀ ਰਿਹਾਈ 'ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

ਭਾਈ ਹਵਾਰਾ ਦੇ ਪੱਤਰ ਬਾਰੇ ਦੁਵਿਧਾ ਬਰਕਰਾਰ: ਮਹਿੰਦਰਪਾਲ ਸਿੰਘ ਮੁਤਾਬਕ ਨਹੀਂ ਦਿੱਤਾ ਅਸਤੀਫਾ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੇ ਆਗੂ ਮਹਿੰਦਰਪਾਲ ਸਿੰਘ ਨੇ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਨੇ ਹਾਲੇ ਤਕ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਹੈ। ਭਾਈ ਹਵਾਰਾ ਦੀ ਚਿੱਠੀ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਬਾਰੇ ਪੁੱਛਣ 'ਤੇ ਮਹਿੰਦਰਪਾਲ ਸਿੰਘ ਨੇ ਕਿਹਾ ਇਸ ਸਮੇਂ ਉਹ ਇਹ ਹੀ ਦੱਸ ਸਕਦੇ ਹਨ ਕਿ ਭਾਈ ਜਗਤਾਰ ਸਿੰਘ ਹਵਾਰਾ ਨੇ ਅਸਤੀਫਾ ਨਹੀਂ ਦਿੱਤਾ ਹੈ। ਮਾਨ ਦਲ ਦੇ ਆਗੂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਚਿੱਠੀ ਬਾਰੇ ਨਹੀਂ ਪਤਾ ਕਿਉਂਕਿ ਉਹ ਪੰਜਾਬ ਤੋਂ ਬਾਹਰ ਸਨ।

ਭਾਈ ਹਵਾਰਾ ਦੇ ਪੱਤਰ ਬਾਰੇ ਦੁਵਿਧਾ ਬਰਕਰਾਰ: ਮਹਿੰਦਰਪਾਲ ਸਿੰਘ ਮੁਤਾਬਕ ਨਹੀਂ ਦਿੱਤਾ ਅਸਤੀਫਾ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੇ ਆਗੂ ਮਹਿੰਦਰਪਾਲ ਸਿੰਘ ਨੇ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਨੇ ਹਾਲੇ ਤਕ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਹੈ। ਭਾਈ ਹਵਾਰਾ ਦੀ ਚਿੱਠੀ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਬਾਰੇ ਪੁੱਛਣ 'ਤੇ ਮਹਿੰਦਰਪਾਲ ਸਿੰਘ ਨੇ ਕਿਹਾ ਇਸ ਸਮੇਂ ਉਹ ਇਹ ਹੀ ਦੱਸ ਸਕਦੇ ਹਨ ਕਿ ਭਾਈ ਜਗਤਾਰ ਸਿੰਘ ਹਵਾਰਾ ਨੇ ਅਸਤੀਫਾ ਨਹੀਂ ਦਿੱਤਾ ਹੈ। ਮਾਨ ਦਲ ਦੇ ਆਗੂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਚਿੱਠੀ ਬਾਰੇ ਨਹੀਂ ਪਤਾ ਕਿਉਂਕਿ ਉਹ ਪੰਜਾਬ ਤੋਂ ਬਾਹਰ ਸਨ।

ਭਾਈ ਹਵਾਰਾ ਨੇ ਜਥੇਦਾਰ ਵਜੋਂ ਅਸਤੀਫਾ ਦਿੱਤਾ; 8 ਦਸੰਬਰ ਦੇ ਇਕੱਠ ਤੋਂ ਆਪਣੇ ਆਪ ਨੂੰ ਦੂਰ ਕੀਤਾ

ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਲਿਖੇ ਪੱਤਰ 'ਚ ਸਿਆਸੀ ਸਿੱਖ ਕੈਦੀ ਭਾਈ ਜਗਤਾਰ ਸਿੰਘ ਹਵਾਰਾ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਖੰਡ ਕੀਰਤਨੀ ਜੱਥੇ ਦੇ ਭਾਈ ਆਰ.ਪੀ. ਸਿੰਘ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਚੱਲ ਰਹੀ ਚਿੱਠੀ ਸਹੀ ਹੈ।

Next Page »