Tag Archive "satnam-singh-pipliwala"

ਸਤਨਾਮ ਸਿੰਘ ਪਿਪਲੀਵਾਲਾ ਨੂੰ ਮਿਲੀ ਮੁਆਫੀ, ਗੁ: ਗਿਆਨ ਗੋਦੜੀ ਦੀ ਮੁੜ ਉਸਾਰੀ ਲਈ ਕਮੇਟੀ ਦਾ ਹੋਵੇਗਾ ਗਠਨ

ਦਸਮੇਸ਼ ਪਿਤਾ ਦੇ ਪਰਿਵਾਰ ਖਿਲਾਫ ਟਿੱਪਣੀ ਕਰਨ ਵਾਲੇ ਨੀਲਧਾਰੀ ਮੁਖੀ ਸਤਨਾਮ ਸਿੰਘ ਪਿਪਲੀਵਾਲੇ ਨੂੰ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਹੇਠ ਮੰਗਲਵਾਰ (13 ਜੂਨ) ਨੂੰ ਹੋਈ ਜਥੇਦਾਰਾਂ ਦੀ ਇਕੱਤਰਤਾ ਵਿੱਚ ਮੁਆਫ ਕਰ ਦਿੱਤਾ ਗਿਆ ਹੈ। ਜਥੇਦਾਰਾਂ ਨੇ ਇਹ ਕੋਸ਼ਿਸ਼ ਪਹਿਲਾਂ ਵੀ 4 ਅਪਰੈਲ 2017 ਨੂੰ ਹੋਈ ਇਕੱਤਰਤਾ ਵਿਚ ਕੀਤੀ ਸੀ ਪਰ ਉਸ ਵੇਲੇ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਨੇ ਉਸ ਹੁਕਮਨਾਮੇ ਤੇ ਦਸਤਖਤ ਕਰਨ ਤੋਂ ਇਹ ਕਹਿਕੇ ਨਾਂਹ ਕਰ ਦਿੱਤੀ ਸੀ ਕਿ ਪਹਿਲਾਂ ਸਤਨਾਮ ਸਿੰਘ ਪਿਪਲੀਵਾਲਾ ਖੁਦ ਆਕੇ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਪੇਸ਼ ਹੋਣ ਅਤੇ ਆਪਣਾ ਪੱਖ ਰੱਖਣ।