Tag Archive "sikh-heritage-month"

ਕੈਨੇਡਾ ਦੀ ਸੰਸਦ ਦੇ ਮੈਦਾਨ ‘ਚ ਨਿਸ਼ਾਨ ਸਾਹਿਬ ਝੁਲਾ ਕੇ ਇਤਿਹਾਸ ਸਿਰਜਿਆ ਗਿਆ

ਕੈਨੇਡਾ 'ਚ ਸਿੱਖ ਧਰਮ ਦਾ ਮਾਣ ਵਧਾਉਂਦੇ ਹੋਏ ਪਾਰਲੀਮੈਂਟਰੀ ਹਿੱਲ 'ਚ ਨਿਸ਼ਾਨ ਸਾਹਿਬ ਚੜ੍ਹਾਇਆ ਗਿਆ। ਬਰੈਂਪਟਨ ਸਿਟੀ ਹਾਲ 'ਚ ਐਤਵਾਰ ਨੂੰ (2 ਅਪ੍ਰੈਲ) ਦੁਪਹਿਰ 2 ਵਜੇ ਅਤੇ ਪਾਰਲੀਮੈਂਟਰੀ ਹਿੱਲ 'ਚ ਸੋਮਵਾਰ ਨੂੰ ਸਵੇਰੇ 11.30 ਵਜੇ (3 ਅਪ੍ਰੈਲ) ਨਿਸ਼ਾਨ ਸਾਹਿਬ ਝੁਲਾਇਆ ਗਿਆ। ਇਸ ਖਾਸ ਦਿਨ ਦੇ ਸੰਬੰਧ 'ਚ ਪਾਰਲੀਮੈਂਟ ਦੇ ਮੈਂਬਰ ਰਾਜ ਗਰੇਵਾਲ ਨੇ ਸਿੱਖਾਂ ਨੂੰ ਇਸ ਦਿਨ ਵਧਾਈ ਦਿੱਤੀ ਅਤੇ ਕਿਹਾ,'ਸਿੱਖ ਧਰਮ ਹਰੇਕ ਨੂੰ ਵੰਡ ਛਕਣ, ਕਿਰਤ ਕਰਨ ਅਤੇ ਨਾਮ ਜਪਣ ਦਾ ਹੀ ਉਪਦੇਸ਼ ਦਿੰਦਾ ਹੈ।' ਉਨ੍ਹਾਂ ਉੱਥੇ ਆਏ ਛੋਟੇ-ਛੋਟੇ ਬੱਚਿਆਂ ਨੂੰ ਦੇਖ ਕੇ ਇਕ ਦਿਨ ਸਿੱਖ ਨਾਗਰਿਕ ਵੀ ਕੈਨੇਡਾ ਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ। ਉਨ੍ਹਾਂ ਕਿਹਾ ,'ਅਸੀਂ ਦੇਸ਼ 'ਚ ਇਤਿਹਾਸ ਰਚ ਰਹੇ ਹਾਂ।' ਅਖੀਰ 'ਚ ਉਨ੍ਹਾਂ ਪੰਜਾਬੀ 'ਚ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜੇਕਰ ਉਨ੍ਹਾਂ ਲਾਇਕ ਕੋਈ ਸੇਵਾ ਹੋਵੇ ਤਾਂ ਜ਼ਰੂਰ ਦੱਸਿਆ ਜਾਵੇ।