Tag Archive "sikh-reference-library"

ਸ਼੍ਰੋਮਣੀ ਕਮੇਟੀ, ਜਰਨਲ ਜੇ.ਜੇ. ਸਿੰਘ (ਰਿਟ) ਦੇ ਬਿਆਨ ਬਾਰੇ ਸਥਿਤੀ ਸਪੱਸਟ ਕਰੇ : ਮਾਨ

ਭਾਰਤੀ ਫੌਜ ਦੇ “ਰਿਟ. ਆਰਮੀ ਜਰਨਲ ਜੇ.ਜੇ. ਸਿੰਘ ਨੇ ਅੱਜ ਮੀਡੀਏ ਵਿਚ ਇਹ ਬਿਆਨ ਨਸਰ ਕੀਤਾ ਹੈ “ਕਿ 1984 ਦੇ ਫ਼ੌਜੀ ਹਮਲੇ ਦੌਰਾਨ ਜੋ ਸਿੱਖ ਰੈਫਰੈਸ ਲਾਇਬ੍ਰੇਰੀ ਅਤੇ ਤੋਸਾਖਾਨਾ ਦੀਆਂ ਬੇਸ਼ਕੀਮਤੀ ਵਸਤਾਂ ਅਤੇ ਇਤਿਹਾਸਿਕ ਦਸਤਾਵਜੇ਼ ਫੌ਼ਜ ਵੱਲੋਂ ਜ਼ਬਰੀ ਲੁੱਟਕੇ ਲੈ ਗਏ ਸਨ, ਨੂੰ ਫ਼ੌਜ ਨੇ ਐਸ.ਜੀ.ਪੀ.ਸੀ. ਨੂੰ ਵਾਪਸ ਕਰ ਦਿੱਤੀਆ ਸਨ ।”

ਭਾਰਤੀ ਫੌਜ ਕੋਲ ਸਿੱਖ ਰੈਫਰੈਂਸ਼ ਲਾਇਬਰੇਰੀ ਦਾ ਕੋਈ ਸਮਾਨ ਨਹੀਂ: ਜਨਰਲ ਜੇ.ਜੇ ਸਿੰਘ

ਭਾਰਤੀ ਫੌਜ ਵੱਲੋਂ ਜੂਨ 1984 ਵਿੱਚ ਸ਼੍ਰੀ ਦਰਬਾਰ ਸਾਹਿਬ ਸਾਹਿਬ ਵੱਲੋਂ ਕੀਤੇ ਫੌਜੀ ਹਮਲੇ ਦੌਰਾਨ ਸਿੱਖ ਰੈਫਰੈਂਸ ਲਾਇਬਰੇਰੀ ਦਾ ਜੋ ਸਾਮਾਨ ਭਾਰਤੀ ਫੌਜ ਕੋਲ ਸੀ, ਉਹ ਸਾਰਾ ਸਾਮਾਨ ਭਾਰਤ ਸਰਕਾਰ ਨੂੰ ਸੌਂਪ ਦਿੱਤਾ ਗਿਆ ਸੀ। ਅੱਜ ਇੱਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣੇ ਪਰਿਵਾਰ ਸਮੇਤ ਮੱਥਾ ਟੇਕਣ ਵਾਸਤੇ ਆਏ ਥਲ ਸੈਨਾ ਦੇ ਸਾਬਕਾ ਮੁਖੀ ਜਨਰਲ ਜੇ.ਜੇ. ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਕਤ ਵਿਚਾਰਾਂ ਦਾ ਪ੍ਰਗਟਾਵਾ ਕੀਤਾ।

ਫੌਜ ਕੋਲ ਸਿੱਖ ਰੈਫਰੈਂਸ ਲਾਇਬਰੇਰੀ ਦਾ ਸਾਹਿਤ ਨਹੀਂ ਹੈ: ਭਾਰਤੀ ਫੌਜ ਮੁਖੀ

ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਜੂਨ 1984 ਵਿੱਚ ਭਾਰਤੀ ਫੌਜ ਵੱਲੋਂ ਕੀਤੇ ਹਮਲੇ ਦੌਰਾਨ ਫੌਜ ਵੱਲੋਂ ਇੱਥੋਂ ਚੁੱਕ ਕੇ ਲਿਜਾਏ ਗਏ ਸਿੱਖ ਰੈਫਰੈਂਸ ਲਾਇਬਰੇਰੀ ਦੇ ਸਾਹਿਤ ਦੀ ਤਿੰਨ ਦਹਾਕੇ ਬੀਤ ਜਾਣ ‘ਤੇ ਵੀ ਕੋਈ ਉੱਘ-ਸੁੱਘ ਨਹੀਂ ਨਿਕਲ ਰਹੀ।

ਸਿੱਖ ਰੈਫਰੈਂਸ ਲਾਇਬਰੇਰੀ ਵਾਪਿਸ ਲਿਆਉਣ ਲਈ ਬਾਦਲ ਭਾਜਪਾ ਸਰਕਾਰ ਨਾਲ ਗੱਲ ਕਰੇ: ਫੂਲਕਾ

ਸ਼੍ਰੀ ਦਰਬਾਰ ਸਾਹਿਬ 'ਤੇ ਜੂਨ 1984 ਵਿੱਚ ਭਾਰਤੀ ਫੌਜ ਵੱਲੋਂ ਕੀਤੇ ਹਮਲੇ ਸਮੇਂ ਫੌਜ ਵੱਲੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਅਤੇ ਹੋਰ ਅਮੋਲਕ ਵਸਤਾਂ ਚੁੱਕ ਲਈਆਂ ਗਈਆਂ ਸਨ ਅਤੇ ਇਹ ਇਸ ਸਮੇਂ ਕੇਂਦਰ ਵਿੱਚ ਬਾਦਲ ਦਲ ਦੀ ਸਹਿਯੋਗੀ ਪਾਰਟੀ ਭਾਜਪਾ ਦੀ ਸਰਕਾਰ ਹੈ। ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਿੱਖ ਰੈਫਰੈਂਸ ਲਾਇਬ੍ਰੇਰੀ ਅਤੇ ਹੋਰ ਅਮੋਲਕ ਵਸਤੁਆਂ ਵਾਪਸ ਲਿਆਉਣ ਲਈ ਕੇਦਰ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ।

ਭਾਰਤੀ ਫੌਜ ਵੱਲੋਂ ਲੁੱਟੀ ਗਈ ਸਿੱਖ ਰੈਫਰੈਂਸ ਲਾਇਬਰੇਰੀ ਦੀ ਸਮੱਗਰੀ ਲੈਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਕਾਰਵਾਈ ਸ਼ੁਰੂ

ਅੰਮ੍ਰਿਤਸਰ (14 ਮਈ,2015): ਸ਼੍ਰੀ ਦਰਬਾਰ ਸਾਹਿਬ ’ਤੇ ਸਾਲ 1984 ਵਿੱਚ ਭਾਰਤੀ ਫੌਜ ਵੱਲੋਂ ਕੀਤੇ ਹਮਲੇ ਦੌਰਾਨ ਫ਼ੌਜ ਦੁਆਰਾ ਚੁੱਕੀ ਗੲੀ ਸਿੱਖ ਰੈਫਰੈਂਸ ਲਾਇਬਰੇਰੀ ਦੀ ਸਮੱਗਰੀ ਵਾਪਸ ਲੈਣ ਲਈ ਇੱਕ ਵਾਰ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੱਗਰੀ ਵਾਪਸ ਲੈਣ ਲਈ ਮੁੜ ਕਮਰ ਕੱਸੇ ਕੀਤੇ ਗਏ ਹਨ।

ਪੰਜਾਬ ਸਰਕਾਰ ਸਿੱਖ ਰੈਫਰੈਂਸ ਲਾਇਬਰੇਰੀ ਨੂੰ ਵਾਪਸ ਲਿਆਉਣ ਲਈ ਯਤਨ ਤੇਜ਼ ਕਰੇਗੀ: ਬਾਦਲ

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਹੈ ਕਿ 1984 ਵਿਚ ਦਰਬਾਰ ਸਾਹਿਬ ‘ਤੇ ਹੋਏ ਹਮਲੇ ਦੌਰਾਨ ਭਾਰਤੀ ਫੌਜ ਵੱਲੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਤੇ ਹੋਰ ਥਾਵਾਂ ਤੋਂ ਚੁੱਕੀਆਂ ਸਿੱਖ ਨਿਸ਼ਾਨੀਆਂ ਤੇ ਸਿੱਖ ਇਤਿਹਾਸਕ ਵਸਤਾਂ ਦੀ ਵਾਪਸੀ ਦਾ ਮਾਮਲਾ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਕੋਲ ੳੁਠਾਇਆ ਜਾਵੇਗਾ। ਇਹ ਪ੍ਰਗਟਾਵਾ ਉਨ੍ਹਾਂ ਅੱਜ ਇਥੇ ਪਿੰਡ ਰੱਖੜਾ ਵਿਚੱ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਮਾਤਾ ਜਸਵੰਤ ਕੌਰ ਦੇ ਬਰਸੀ ਸਮਾਗਮ ‘ਚ ਸ਼ਿਰਕਤ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ।

ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਸਮੇਂ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਕਿਸੇ ਵੱਡੀ ਸਾਜਿਜ਼ ਤਹਿਤ ਭਾਰਤ ਸਰਕਾਰ ਵੱਲੋਂ ਖੁਰਦ-ਬੁਰਦ ਕੀਤਾ ਗਿਆ: ਵੇਦਾਂਤੀ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਗੁਰਦੁਆਰਾ ਸਿੰਘ ਸਭਾ ਡਰਬੀ ਵਿਖੇ ਇੱਕ ਸਮਾਗਮ ਦੌਰਾਨ 6 ਜੂਨ, 1984 ਤੋਂ 19 ਜੂਨ 1984 ਤੱਕ ਸ਼੍ਰੀ ਦਰਬਾਰ ਸਾਹਿਬ ਹਰਿਮਮਦਰ ਸਾਹਿਬ ਵਿਖੇ ਫੌਜੀ ਹਮਲੇ ਸਮੇਂ ਵਾਪਰੇ ਖੂਨੀ ਸਾਕੇ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚਲੇ ਇਤਿਹਾਸ ਨੂੰ ਡੂੰਘੀ ਸਾਜ਼ਿਸ਼ ਅਧੀਨ ਉਥੋਂ ਲਿਜਾਇਆ ਗਿਆ ਹੈ, ਜਿਸ ਨੂੰ ਵਾਪਸ ਕਰਵਾਉਣ ਲਈ ਮਿਲ ਕੇ ਯਤਨ ਕਰਨ ਦੀ ਲੋੜ ਹੈ।

« Previous Page