ਸਿਆਸੀ ਖਬਰਾਂ » ਸਿੱਖ ਖਬਰਾਂ

ਫੌਜ ਕੋਲ ਸਿੱਖ ਰੈਫਰੈਂਸ ਲਾਇਬਰੇਰੀ ਦਾ ਸਾਹਿਤ ਨਹੀਂ ਹੈ: ਭਾਰਤੀ ਫੌਜ ਮੁਖੀ

March 7, 2016 | By

ਅੰਮਿ੍ਤਸਰ (6 ਮਾਰਚ, 2016): ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਜੂਨ 1984 ਵਿੱਚ ਭਾਰਤੀ ਫੌਜ ਵੱਲੋਂ ਕੀਤੇ ਹਮਲੇ ਦੌਰਾਨ ਫੌਜ ਵੱਲੋਂ ਇੱਥੋਂ ਚੁੱਕ ਕੇ ਲਿਜਾਏ ਗਏ ਸਿੱਖ ਰੈਫਰੈਂਸ ਲਾਇਬਰੇਰੀ ਦੇ ਸਾਹਿਤ ਦੀ ਤਿੰਨ ਦਹਾਕੇ ਬੀਤ ਜਾਣ ‘ਤੇ ਵੀ ਕੋਈ ਉੱਘ-ਸੁੱਘ ਨਹੀਂ ਨਿਕਲ ਰਹੀ।

ਅੱਜ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਏ ਭਾਰਤੀ ਫੌਜ ਦੇ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਤੀਨਿਧੀਆਂ ਵੱਲੋਂ ਭਾਰਤੀ ਫੌਜ ਵੱਲੋਂ ਰੈਫਰੈਂਸ ਲਾਇਬਰੇਰੀ ਬਾਰੇ ਪੁੱਛੇ ਜਾਣ ‘ਤੇ ਕਿਹਾ ਕਿ ਫ਼ੌਜ ਦੀ ਹਵਾਲਗੀ ‘ਚ ਅਜਿਹਾ ਕੋਈ ਸਾਹਿਤ ਜਾਂ ਹੋਰ ਵਸਤਾਂ ਮੌਜੂਦ ਨਹੀਂ ਹਨ।

ਭਾਰਤੀ ਫੌਜ ਦੇ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਆਪਣੀ ਪਤਨੀ ਪ੍ਰਕਰਮਾ ਵਿੱਚ

ਭਾਰਤੀ ਫੌਜ ਦੇ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਆਪਣੀ ਪਤਨੀ ਪ੍ਰਕਰਮਾ ਵਿੱਚ

ਥਲ ਸੈਨਾ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਅੱਜ ਆਪਣੀ ਪਤਨੀ ਨਾਲ ਸ਼ਾਮੀਂ ਸ੍ਰੀ ਹਰਿਮੰਦਰ ਸਾਹਿਬ ਪੁੱਜੇ। ਜਨਰਲ ਸੁਹਾਗ ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਮੱਥਾ ਟੇਕਣ ਲਈ ਗਏ, ਜਿਸ ਨੂੰ ਕਰੀਬ 31 ਵਰ੍ਹੇ ਪਹਿਲਾਂ ਭਾਰਤੀ ਫ਼ੌਜ ਨੇ ਢਹਿ ਢੇਰੀ ਕਰ ਦਿੱਤਾ ਸੀ ।

ਆਪਣੀ ਆਮਦ ਨੂੰ ਉਨ੍ਹਾਂ ਅਧਿਆਤਮਕ ਦੱਸਦਿਆਂ ਕਿਹਾ ਕਿ ਇਸ ਮੁਕੱਦਸ ਅਸਥਾਨ ਤੋਂ ਮਿਲਦੀ ਆਤਮਿਕ ਸ਼ਾਂਤੀ ਉਨ੍ਹਾਂ ਨੂੰ ਪ੍ਰਭਾਵਿਤ ਕਰਦੀ ਹੈ । ਯਾਤਰੀ ਕਿਤਾਬ ‘ਚ ਵੀ ਉਨ੍ਹਾਂ ਉਕਤ ਭਾਵਨਾਵਾਂ ਦਾ ਇਜ਼ਹਾਰ ਕੀਤਾ ।

ਇਸ ਮੌਕੇ ਸ਼ੋ੍ਰਮਣੀ ਕਮੇਟੀ ਦੇ ਮੁੱਖ ਸਕੱਤਰ ਸ: ਹਰਚਰਨ ਸਿੰਘ ਨੇ ਫ਼ੌਜ ਮੁਖੀ ਨਾਲ 1984 ਦੇ ਹਮਲੇ ਸਮੇਂ ਸਮੇਂ ਭਾਰਤੀ ਫੌਜ ਵੱਲੋਂ ਚੁੱਕੇ ਅਮੁੱਲ ਸਾਹਿਤਕ ਖਜ਼ਾਨੇ ਦੀ ਵਾਪਸੀ ਦਾ ਮੁੱਦਾ ਉਠਾਇਆ, ਤਾਂ ਉਨ੍ਹਾਂ ਇਸ ਸਬੰਧੀ ਫ਼ੌਜ ਕੋਲ ਕੋਈ ਵੀ ਸਮੱਗਰੀ ਨਾ ਹੋਣ ਦਾ ਪ੍ਰਗਟਾਵਾ ਕਰਦਿਆਂ ਸ਼ੋ੍ਰਮਣੀ ਕਮੇਟੀ ਨੂੰ ਸਲਾਹ ਦਿੱਤੀ ਕਿ ਪੰਜਾਬ ਸਰਕਾਰ ਰਾਹੀਂ ਕੇਂਦਰੀ ਰੱਖਿਆ ਮੰਤਰਾਲੇ ਨੂੰ ਉਕਤ ਸਾਹਿਤ ਬਾਰੇ ਸਥਿਤੀ ਸਪੱਸ਼ਟ ਕਰਨ ਬਾਬਤ ਕਿਹਾ ਜਾਵੇ ।

ਉਨ੍ਹਾਂ ਇਸ ਮੌਕੇ ਆਪਣੇ ਵੱਲੋਂ ਕੋਸ਼ਿਸ਼ ਕਰਨ ਦਾ ਭਰੋਸਾ ਦਿੰਦਿਆਂ ਸ਼ੋ੍ਰਮਣੀ ਕਮੇਟੀ ਕੋਲੋਂ ਗੁਆਚੀਆਂ ਵਸਤਾਂ ਦੀ ਸੂਚੀ ਵੀ ਮੰਗੀ । ਫ਼ੌਜ ਮੁਖੀ ਨੇ ਕਿਹਾ ਕਿ ਫੌਜੀ ਹਮਲੇ ‘ਚ ਸ਼ਾਮਲ ਹੋਰਨਾਂ ਏਜੰਸੀਆਂ ਖਾਸਕਰ ਆਈ. ਬੀ. ਕੋਲ ਉਕਤ ਸਮੱਗਰੀ ਹੋ ਸਕਦੀ ਹੈ ਪਰ ਫ਼ੌਜ ਕੋਲ ਇਸ ਬਾਰੇ ਸਪੱਸ਼ਟ ਜਾਣਕਾਰੀ ਨਹੀਂ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,