Tag Archive "sikhs-in-gujrat"

ਗੁਜਰਾਤ ਵਿੱਚ ਭਾਜਪਾ ਦੇ ਮੁੜ ਸੱਤਾ ‘ਤੇ ਕਾਬਜ਼ ਹੋਣ ਨਾਲ ਕੱਛ ਦੇ ਪੰਜਾਬੀ ਕਿਸਾਨ ਚਿੰਤਤ

ਗੁਜਰਾਤ ‘ਚ ਮੁੜ ਭਾਜਪਾ ਦੇ ਸੱਤਾ 'ਤੇ ਕਾਬਜ਼ ਹੋ ਜਾਣ ਨਾਲ ਪੰਜਾਬੀ ਕਿਸਾਨ ਚਿੰਤਤ ਹੋ ਗਏ ਹਨ। ਪੰਜਾਬੀ ਕਿਸਾਨ ਸਿਆਸੀ ਤਬਦੀਲੀ ਦੀ ਆਸ ਵਿੱਚ ਬੈਠੇ ਸਨ। ਭਾਵੇਂ ਗੁਜਰਾਤ ਦੇ ਪੰਜਾਬੀ ਕਿਸਾਨਾਂ ਨੇ ਵਿਧਾਨ ਸਭਾ ਸੀਟ ਅਬਡਾਸਾ ਤੋਂ ਭਾਜਪਾ ਉਮੀਦਵਾਰ ਨੂੰ ਹਰਾਉਣ ਲਈ ਕਾਂਗਰਸੀ ਉਮੀਦਵਾਰ ਪੀ.ਜਡੇਜਾ ਨੂੰ ਜਿਤਾ ਦਿੱਤਾ ਹੈ ਪਰ ਸੱਤਾ ਭਾਜਪਾ ਦੇ ਹੱਥ ਆਉਣ ਕਾਰਨ ਉਹ ਫਿਕਰਮੰਦ ਹਨ। ਜ਼ਿਕਰਯੋਗ ਹੈ ਕਿ ਮਰਹੂਮ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਸਾਲ 1964 ਵਿੱਚ ‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ ਤਹਿਤ ਪੰਜਾਬੀ ਕਿਸਾਨਾਂ ਨੂੰ ਗੁਜਰਾਤ ’ਚ ਜ਼ਮੀਨ ਅਲਾਟ ਕੀਤੀ ਸੀ। ਪਿਛਲੇ ਸਮੇਂ ਤੋਂ ਇਨ੍ਹਾਂ ਕਿਸਾਨਾਂ ’ਤੇ ਹਮਲੇ ਹੋ ਰਹੇ ਹਨ। ਕਾਫੀ ਕਿਸਾਨ ਗੁਜਰਾਤ ਛੱਡ ਕੇ ਪੰਜਾਬ ਆ ਗਏ ਹਨ।

ਗੁਜਰਾਤ ਵਿੱਚ ਸਿੱਖ ਕਿਸਾਨਾਂ ਦੀ ਕੁੱਟਮਾਰ ਦੇ ਮਾਮਲੇ ਵਿੱਚ ਘੱਟ ਗਿਣਤੀ ਕਮਿਸ਼ਨ ਦੀ ਟੀਮ ਕਰੇਗੀ ਭੁੱਜ ਦਾ ਦੌਰਾ

ਗੁਜਰਾਤ ਵਿੱਚ ਸਿੱਖ ਕਿਸਾਨਾਂ ਨਾਲ ਸੱਤਾਧਾਰੀ ਭਾਜਪਾ ਪਾਰਟੀ ਦੇ ਵਰਕਰਾਂ ਵੱਲੋਂ ਕੁੱਟਮਾਰ ਕਰਨ ਦੇ ਮਾਮਲੇ ‘ਚ ਕੇਂਦਰੀ ਘੱਟ ਗਿਣਤੀ ਕਮਿਸ਼ਨ ਨੋਟਿਸ ਲਿਆ ਹੈ। ਕਮਿਸ਼ਨ ਦੀ ਟੀਮ ਅਗਲੇ ਹਫ਼ਤੇ ਭੁੱਜ ਖੇਤਰ ਦਾ ਦੌਰਾ ਕਰੇਗੀ। ਕੌਮੀ ਕਮਿਸ਼ਨ ਨੇ ਭੁੱਜ ਪੁਲੀਸ ਨਾਲ ਵੀ ਫੋਨ ’ਤੇ ਗੱਲ ਕੀਤੀ ਹੈ ਅਤੇ ਮੁਲਜ਼ਮਾਂ ਖ਼ਿਲਾਫ਼ ਪੁਲੀਸ ਕੇਸ ਦਰਜ ਕਰਨ ਵਾਸਤੇ ਆਖਿਆ ਹੈ।