Tag Archive "sikhs-in-italy"

ਇਟਲੀ ਦੀ ਸੰਗਤ ਵੱਲੋਂ ਫ਼ਿਲਮ “ਨਾਨਕ ਸ਼ਾਹ ਫਕੀਰ” ਦਾ ਪੂਰਨ ਤੌਰ ‘ਤੇ ਬਾਈਕਾਟ ਕਰਨ ਦਾ ਐਲਾਨ

ਸਿੱਖ ਸਿਧਾਤਾਂ ਦੀ ਘੋਰ ਉਲੰਘਣਾ ਕਰਦੀ ਅਤੇ ਗੁਰੂ ਨਾਨਕ ਸਾਹਿਬ, ਭਾਈ ਮਰਦਾਨਾ ਜੀ ਅਤੇ ਬੇਬੇ ਨਾਨਕੀ ਨੂੰ ਪਾਤਰਾਂ ਰਾਹੀਂ ਫਿਲਮੀ ਪਰਦੇ 'ਤੇ ਦ੍ਰਿਸ਼ਮਾਨ ਕਰਦੀ ਵਿਵਾਦਤ ਫਿਲਮ "ਨਾਨਕ ਸ਼ਾਹ ਫਕੀਰ" ਵਿਰੁੱਧ ਸਮੁੱਚੇ ਸੰਸਾਰ ਵਿੱਚ ਵੱਸਦੀਆਂ ਸਿੱਖ ਸੰਗਤਾਂ ਵਿੱਚ ਗੁੱਸੇ ਅਤੇ ਰੋਹ ਦੀ ਲਹਿਰ ਪੇਦਾ ਹੋ ਗਈ ਹੈ ਅਤੇ ਸਿੱਖਾਂ ਸੰਗਤਾਂ ਸਿੱਖੀ ਸਿਧਾਂਤਾਂ ਦੀ ਉਲੰਘਣਾਂ ਕਰਨ ਵਾਲੀਆਂ ਫਿਲਮਾਂ 'ਤੇ ਪੁਰਨ ਪਾਬੰਦੀ ਲਉਣ ਦੀ ਮੰਗ ਕਰ ਰਹੀਆਂ ਹਨ।

ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸ਼ੀਆ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸ਼ੀਆ ਵਿਖੇ ਹਰ ਸਾਲ ਦੀ ਤਰਾ 11 ਅਪ੍ਰੈਲ, ਦਿਨ ਸ਼ਨੀਵਾਰ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾ ਦੇ ਸਹਿਯੋਗ ਨਾਲ ਸਜਾਇਆ ਗਿਆ, ਜਿਸ ਵਿਚ 30 ਹਜਾਰ ਦੇ ਕਰੀਬ ਸਿੱਖ ਸੰਗਤਾਂ ਪੂਰੀ ਇਟਲੀ ਦੇ ਕੋਨੇ ਕੋਨੇ ਤੋ ਬੱਸਾਂ ਦੁਆਰਾ ਵੱਡੀ ਗਿਣਤੀ ਵਿਚ ਪੁੱਜੀਆ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਫੁੱਲਾ ਨਾਲ ਸਜਾਈ ਇਕ ਗੱਡੀ ਵਿਚ ਸੁਸ਼ੋਬਿਤ ਕੀਤਾ ਗਿਆ ਅਤੇ ਪੰਜ ਪਿਆਰਿਆ ਦੀ ਅਗਵਾਈ ਹੇਠ ਨਗਰ ਕੀਰਤਨ ਦੀ ਆਰੰਭਤਾ ਬਾਅਦ ਦੁਪਿਹਰ 2 ਵਜੇ ਕੀਤੀ ਗਈ ਅਤੇ ਨਗਰ ਕੀਰਤਨ ਗੁਰਦਵਾਰਾ ਸਾਹਿਬ ਤੋ ਸੁਰੂ ਹੋ ਕੇ ਬਰੇਸ਼ੀਆ ਸ਼ਹਿਰ ਦੇ ਵੱਖ-ਵੱਖ ਹਿਸਿਆ ਵਿਚੋ ਹੁੰਦਾ ਹੋਇਆ ਪੰਡਾਲ ਵਿਚ ਪੰਹੁਚਿਆ [...]

ਇਟਲੀ ਵਿੱਚ ਜਲਦੀ ਹੀ ਕਿਰਪਾਨ ਨੂੰ ਮਿਲੇਗੀ ਕਾਨੂੰਨੀ ਮਾਨਤਾ

ਇਟਲੀ ਵਿੱਚ ਸਿੱਖ ਕਕਾਰਾਂ ਖਾਸ ਕਰਕੇ ਕਿਰਪਾਨ ਨੂੰ ਜਨਤਕ ਥਾਵਾਂ 'ਤੇ ਧਾਰਨ ਕਰਕੇ ਜਾਣ ਸਬੰਧੀ ਅਤੇ ਸਿੱਖ ਧਰਮ ਨੂ ਇੱਥੇ ਰਜਿਸਟਰ ਕਰਵਾਉਣ ਸਬੰਧੀ ਗ੍ਰੀਹ ਮੰਤਰਾਲੇ ਦੇ ਅਧਿਾਕਰੀਆਂ ਨਾਲ ਸਿੱਖ ਆਗੂਆਂ ਦੀ ਹੋਈ ਮੀਟਿੰਗ ਦੀ ਕਾਰਵਾਈ ਬਾਰੇ ਕਰਮਜੀਤ ਸਿੰਘ ਢਿੱਲੋਂ ਨੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਸਿੱਖ ਆਗੂਆਂ ਦੀ ਸਹਿਮਤੀ ਮਗਰੋਂ ਇਟਾਲੀਅਨ ਸਰਕਾਰ ਨਿਰਧਾਰਤ ਆਕਾਰ ਵਾਲੀ ਕਿਰਪਾਨ ਪਹਿਨਣ ਦੀ ਆਗਿਆ ਲਈ ਰਾਜ਼ੀ ਹੋ ਗਈ ਹੈ ਅਤੇ ਜਲਦੀ ਹੀ ਸਿੱਖ ਇਹ ਕਾਨੂੰਨਨ ਲੜਾਈ ਜਿੱਤ ਲੈਣਗੇ ਜੋ ਕਿ ਸਮੁੱਚੀ ਸਿੱਖ ਕੌਮ ਦੀ ਜਿੱਤ ਹੋਵੇਗੀ ।

ਕ੍ਰਿਪਾਨ ਦੇ ਮਸਲੇ ‘ਤੇ ਇਟਲੀ ਦੇ ਸਿੱਖ ਆਗੂ, ਇਟਾਲੀਅਨ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨਾਲ 7 ਅਪ੍ਰੈਲ ਨੂੰ ਕਰਨਗੇ ਮੀਟਿੰਗ

ਇਟਲੀ ਵਿੱਚ ਕ੍ਰਿਪਾਨ ਬਾਰੇ ਸਿੱਖਾਂ ਦੀ ਹੋਈ ਸਾਂਝੀ ਸਹਿਮਤੀ ਤੋਂ ਇਟਾਲੀਅਨ ਗ੍ਰਹਿ ਮੰਤਰਾਲੇ ਨੂੰ ਇਸ ਫੈਸਲੇ ਤੋਂ ਜਾਣੂੰ ਕਰਾਉਣ ਲਈ ਤੇ ਇਸ ਦਿਸ਼ਾ ਵਿੱਚ ਅੱਗੇ ਵਧਣ ਲਈ ਹੁਣ ਇਟਲੀ ਦੇ ਸਿੱਖ ਆਗੂਆਂ ਤੇ ਇਟਾਲੀਅਨ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਵਿਚਕਾਰ ਅਹਿਮ ਮੀਟਿੰਗ 7 ਅਪ੍ਰੈਲ ਨੂੰ ਰੋਮ ਹੋਮ ਮਨਿਸਟਰੀ ਵਿਖੇ ਹੋਵੇਗੀ।

ਇਟਲੀ ਵਿੱਚ ਜਨਤਕ ਥਾਂਵਾ ਤੇ ਕਿਰਪਾਨ ਪਹਿਨਣ ਦੀ ਮਿਲੇਗੀ ਇਜਾਜਤ

ਇਟਲੀ ਦੇ ਸਿੱਖਾਂ ਵੱਲੋਂ ਸਿੱਖ ਕੱਕਾਰਾਂ ਨੂੰ ਇਟਲੀ ਵਿੱਚ ਲੰਮੇ ਸਮੇਂ ਤੋਂ ਮਾਨਤਾ ਦਿਵਾਉਣ ਲਈ ਲੰਮੇ ਸਮੇਂ ਤੋਂ ਕੀਤੇ ਜਾ ਰਹੇ ਯਤਨਾਂ ਦੇ ਫਲਸਰੂਪ ਕਿਪਾਨ ਨੂੰ ਕਾਨੂੰਨੀ ਪ੍ਰਵਾਨਗੀ ਮਿਲਣ ਕਰਕੇ ਹੁਣ ਇਟਲੀ ਰਹਿੰਦੇ ਸਿੱਖ ਜਨਤਕ ਥਾਂਵਾ ਤੇ ਇਕ ਨਿਸਚਿਤ ਅਕਾਰ ਦੀ ਕਿਰਪਾਨ ਪਹਿਨ ਕੇ ਆਮ ਤੁਰ-ਫਿਰ ਸਕਣਗੇ।

ਇਟਲੀ ਦੇ ਸਿੱਖ ਆਗੂਆਂ ਨੇ ਸਿੱਖ ਮਸਲਿਆਂ ਦੇ ਹੱਲ ਲਈ ਸਰਕਾਰ ਨਾਲ ਕੀਤੀ ਗੱਲਬਾਤ

ਇਟਲੀ ਦੀ ਰਾਜਧਾਨੀ ਰੋਮ ਵਿਖੇ ਇਟਲੀ ਦੇ ਪੰਥਕ ਆਗੂਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰਾਂ ਦੁਆਰਾ ਧਾਰਮਿਕ ਮਾਮਲਿਆਂ ਦੀ ਮੁਖੀ ਮੈਡਮ ਮਾਰੀਆ ਜੁਵਾਨਾ ਨਾਲ਼ ਰੋਮ ਵਿਖੇ ਇਕ ਵਿਸ਼ੇਸ਼ ਬੈਠਕ ਕਰਕੇ ਵਿਚਾਰ-ਵਟਾਂਦਰੇ ਕੀਤੇ ਗਏ।ਜਿਸ ਦੌਰਾਨ ਇਹ ਪੱਖ ਉੱਭਰ ਕਿ ਸਾਹਮਣੇ ਆਇਆ ਕਿ ਇਤਾਲਵੀ ਸਰਕਾਰ ਇੱਥੇ ਰਹਿੰਦੇ ਸਿੱਖਾਂ ਲਈ 6 ਸੈਂਟੀਮੀਟਰ ਦੇ ਅਕਾਰ ਵਾਲੀ ਕਿਰਪਾਨ ਪਹਿਨਣ ਨੂੰ ਕਾਨੂੰਨੀ ਤੌਰ ਤੇ ਇਜਾਜ਼ਤ ਦੇ ਸਕਦੀ ਹੈ।

ਨਿਤਨੇਮ ਕਰਨ ਨਾਲ ਰੂਹ ਨੂੰ ਸਕੂਨ ਮਿਲਦਾ ਹੈ: ਇਟਾਲੀਅਨ ਬੀਬੀ

ਸਿੱਖ ਗੁਰੂ ਸਹਿਬਾਨਾਂ ਵੱਲੋਂ ਦਰਸਾਇਆ ਗਿਆ ਸਿੱਖੀ ਮਾਰਗ ਅਜਿਾਹ ਮਾਰਗ ਹੈ ਜਿਸ ਵੱਲ ਜਿਸਨੇ ਵੀ ਇੱਕ ਕਦਮ ਅੱਗੇ ਵਧਿਆ, ਉਹ ਇਸ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਿਆ।ਜਿਸਨੇ ਵੀ ਇੱਕ ਵਾਰ ਰੂਹ ਨਾਲ ਇਸ ਮਾਰਗ ਵੱਲ ਵੇਖਿਆ, ਉਹ ੋਇਸ ਦਾ ਪਾਂਧੀ ਬਣ ਗਿਆ।

“ਸਿੱਖ ਹਿੰਦੂ ਨਹੀਂ ਹਨ” ਪਟੀਸ਼ਨ ‘ਤੇ ਦਸਤਖਤ ਕਰਨ ਲਈ ਸਿੱਖਾਂ ਵਿੱਚ ਭਾਰੀ ਉਤਸ਼ਾਹ

“ਸਿੱਖ ਹਿੰਦੂ ਨਹੀਂ ਹਨ” ਪਟੀਸ਼ਨ ‘ਤੇ ਚੱਲ ਰਹੀ ਦਸਤਖਤੀ ਮੁਹਿੰਮ ਨੂੰ ਸਿੱਖ ਜਗਤ ਵੱਲੋਂ ਭਰਵਾਂ ਹੁਂੰਗਾਰਾ ਮਿਲ ਰਿਹਾ ਹੈ। ਭਾਰਤੀ ਸੰਵਿਧਾਨ ਦੀ ਧਾਰਾ 25(ਬੀ) ਨੂੰ ਤੁੜਵਾਉਣ ਲਈ 'ਸਿੱਖਜ਼ ਫਾਰ ਜਸਟਿਸ' ਵੱਲੋਂ ਸ਼ੁਰੂ ਕੀਤੀ ਗਈ ਦਸਤਖ਼ਤੀ ਮੁਹਿੰਮ ਇਟਲੀ ਵਿਚ ਪੂਰੇ ਜ਼ੋਰਾਂ 'ਤੇ ਚੱਲ ਰਹੀ ਹੈ। ਇਟਲੀ ਦੇ ਵੱਖ-ਵੱਖ ਗੁਰਦੁਆਰਿਆਂ ਵਿਚ 'ਸਿੱਖ ਹਿੰਦੂ ਧਰਮ ਦਾ ਹਿੱਸਾ ਨਹੀ' ਪਟੀਸ਼ਨ 'ਤੇ ਦਸਤਖ਼ਤਾਂ ਲਈ ਸੰਗਤਾਂ ਦੀਆਂ ਭੀੜਾਂ ਉਮੜ ਰਹੀਆਂ ਹਨ ।

ਇੱਟਲੀ ਵਿੱਚ ਸਿੱਖਾਂ ਨੂੰ ਕ੍ਰਿਪਾਨ ਧਾਰਨ ਕਰਨ ਦੀ ਖੁੱਲ ਮਿਲਣ ਦਾ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕੀਤਾ ਸਵਾਗਤ

ਇੱਟਲੀ ਵਿੱਚ ਸਿੱਖਾਂ ਦੇ ਪੰਂਜ ਕੱਕਾਰਾਂ ਵਿੱਚ ਕਿਰਪਾਨ ਨੂੰ ਧਾਰਨ ਕਰਨ ਦੀ ਅਦਾਲਤ ਵੱਲੋਂ ਖੁੱਲ ਮਿਲਣ ਦੇ ਫੈਸਲੇ ਦਾ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੇ ਸਵਾਗਤ ਕਰਦਿਆਂ ਖੁਸ਼ੀ ਜ਼ਾਹਰ ਕੀਤੀ ਹੈ।

« Previous Page