Tag Archive "sikhs-in-new-jersey"

ਸਿੱਖ ਨਸਲਕੁਸ਼ੀ 1984 ਦੇ ਤੱਥ ਨੂੰ ਕੌਮਾਂਤਰੀ ਮਾਨਤਾ: ਕੀ ਕਹਿੰਦਾ ਹੈ ਨਿਊ ਜਰਸੀ ਸੈਨੇਟ ਵਲੋਂ ਪ੍ਰਵਾਣ ਕੀਤਾ ਗਿਆ ਮਤਾ?

ਕਿਸੇ ਵੀ ਜੁਰਮ ਦੀ ਸਹੀ ਤਸੀਰ ਨੂੰ ਤਸਲੀਮ ਕਰਨਾ ਇਕ ਬਹੁਤ ਅਹਿਮ ਗੱਲ ਹੁੰਦੀ ਹੈ ਅਤੇ ਨਸਲਕੁਸ਼ੀ ਜਿਹੇ ਜ਼ੁਰਮ ਦੇ ਮਾਮਲੇ ਵਿਚ ਇਹ ਗੱਲ ਹੋਰ ਵੀ ਅਹਿਮ ਹੋ ਜਾਂਦੀ ਹੈ। ਕੌਮਾਂਤਰੀ ਕਾਨੂੰਨ ਤਹਿਤ ਨਸਲਕੁਸ਼ੀ ਨੂੰ ਇਕ ਅਤਿ ਸੰਗੀਨ ਜ਼ੁਰਮ ਮੰਨਿਆ ਗਿਆ ਹੈ। ਨਸਲਕੁਸ਼ੀ ਨੂੰ ਮਹਾਂ-ਜ਼ੁਰਮ (ਕਰਾਈਮ ਆਫ ਕਰਾਈਮਸ) ਕਿਹਾ ਜਾਂਦਾ ਹੈ।

ਨਿਊ ਜਰਸੀ ਵਿਖੇ ਇੰਡੀਆ ਦੇ ਸਫਾਰਤਖਾਨੇ ਦੇ ਬਾਹਰ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਮੁਜਾਹਿਰਾ 6 ਮਾਰਚ ਨੂੰ

ਦਿੱਲੀ ਦੀਆਂ ਬਰੂਹਾਂ ਉੱਤੇ ਲੰਘੇ ਤਿੰਨ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਦੀ ਹਿਮਾਇਤ ਵਿੱਚ ਅਮਰੀਕਾ ਰਹਿੰਦੇ ਪੰਜਾਬੀ ਭਾਈਚਾਰੇ, ਖਾਸਕਰਕੇ ਪਰਵਾਸੀ ਸਿੱਖਾਂ, ਵੱਲੋਂ ਨਿਊ ਜਰਸੀ ਸਥਿੱਤ ਇੰਡੀਆ ਦੇ ਸਫਾਰਤਖਾਨੇ (ਅੰਬੈਸੀ) ਦੇ ਬਾਹਰ ਮੁਜਾਹਿਰਾ ਕੀਤਾ ਜਾਵੇਗਾ।

ਯੁਨੈਸਕੋ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੀ ਬਾਣੀ ਨੂੰ ਆਲਮੀ ਬੋਲੀਆਂ ਵਿਚ ਛਾਪੇਗੀ

ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਦੁਨੀਆ ਭਰ ਵਿਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।

ਅਮਰੀਕਾ ਦਾ ਨਿਊ ਜਰਸੀ ਸੂਬਾ ਗੁਰੂ ਨਾਨਕ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ‘ਆਲਮੀ ਬਰਾਬਰੀ ਦਿਹਾੜੇ’ ਵਜੋਂ ਮਨਾਏਗਾ

ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਸੰਸਾਰ ਪੱਧਰ ਉੱਤੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਉੱਤੇ ਦੁਨੀਆ ਦੇ ਕੋਨੇ-ਕੋਨੇ ਵਿਚ ਬਹੁਭਾਂਤੀ ਸਮਾਗਮ ਕਰਵਾਏ ਜਾ ਰਹੇ ਹਨ ਅਤੇ ਗੁਰੂ ਪਾਤਿਸ਼ਾਹ ਵੱਲੋਂ ਸਮੁੱਚੀ ਮਨੱਖਤਾ ਲਈ ਕੀਤੀ ਗਈ ਅਦੁੱਤੀ ਤੇ ਰੂਹਾਨੀ ਬਖਸ਼ਿਸ਼ ਦਾ ਸੁਨੇਹਾ ਪ੍ਰਚਾਰਿਆ-ਪ੍ਰਸਾਰਿਆ ਜਾ ਰਿਹਾ ਹੈ।

ਸਿੱਖ ਅਟਾਰਨੀ ਜਨਰਲ ਖਿਲਾਫ ਰੇਡੀਓ ਪੇਸ਼ਕਾਰਾਂ ਨੇ ਨਸਲੀ ਟਿੱਪਣੀਆਂ ਕੀਤੀਆਂ; 10 ਦਿਨਾਂ ਲਈ ਪੇਸ਼ਕਾਰ ਮੁਅੱਤਲ ਕੀਤੇ

ਨਿਊ ਜਰਸੀ: ਭਾਵੇਂ ਕਿ ਵਿਦੇਸ਼ਾਂ ਵਿਚ ਸਿੱਖਾਂ ਨੇ ਆਪਣੀ ਮਿਹਨਤ ਅਤੇ ਲਿਆਕਤ ਸਕਦਾ ਹਰ ਖੇਤਰ ਵਿਚ ਉੱਚ ਅਹੁਦੇ ਹਾਸਿਲ ਕੀਤੇ ਹਨ ਤੇ ਆਪਣੀ ਵੱਖਰੀ ਪਛਾਣ ...

ਅਮਰੀਕਾ: ਗੁਰਬੀਰ ਸਿੰਘ ਗਰੇਵਾਲ ਅਮਰੀਕਾ ‘ਚ ਪਹਿਲੇ ਸਿੱਖ ਅਟਾਰਨੀ ਜਨਰਲ ਹੋਣਗੇ

ਗੁਰਬੀਰ ਸਿੰਘ ਗਰੇਵਾਲ ਅਮਰੀਕਾ 'ਚ ਪਹਿਲੇ ਸਿੱਖ ਅਟਾਰਨੀ ਜਨਰਲ ਹੋਣਗੇ। ਨਿਊ ਜਰਸੀ ਦੇ ਗਵਰਨਰ ਫਿਲ ਮਰਫੀ ਨੇ ਮੰਗਲਵਾਰ (12 ਦਸੰਬਰ, 2017) ਗੁਰਬੀਰ ਸਿੰਘ ਗਰੇਵਾਲ ਦਾ ਨਾਂਅ ਸੂਬੇ ਦੇ ਅਟਾਰਨੀ ਜਨਰਲ ਵਜੋਂ ਨਾਮਜ਼ਦ ਕਰ ਦਿੱਤਾ। ਗਰੇਵਾਲ ਅਮਰੀਕਾ ਦੇ ਕਿਸੇ ਸੂਬੇ 'ਚ ਅਟਾਰਨੀ ਜਨਰਲ ਬਣਨ ਵਾਲੇ ਪਹਿਲੇ ਸਿੱਖ ਹੋਣਗੇ। ਉਨ੍ਹਾਂ ਨੂੰ ਇਸ ਅਹੁਦੇ ਲਈ ਨਾਮਜ਼ਦ ਕੀਤੇ ਜਾਣ 'ਤੇ 'ਸਾਊਥ ਏਸ਼ੀਅਨ ਬਾਰ ਐਸੋਸੀਏਸ਼ਨ' ਨੇ ਸਵਾਗਤ ਕੀਤਾ ਹੈ। ਮੌਜੂਦਾ ਸਮੇਂ ਬਰਜਨ ਕਾਂਉਂਟੀ 'ਚ ਸਰਕਾਰੀ ਵਕੀਲ ਵਜੋਂ ਸੇਵਾਵਾਂ ਨਿਭਾਅ ਰਹੇ ਗਰੇਵਾਲ ਨੇ ਆਪਣੇ ਕਾਨੂੰਨੀ ਪੇਸ਼ੇ ਦਾ ਜ਼ਿਆਦਾ ਸਮਾਂ ਲੋਕ ਸੇਵਾ 'ਚ ਲਗਾਇਆ।

ਅਮਰੀਕਾ: ਨਿਊ ਜਰਸੀ ਤੋਂ ਮੇਅਰ ਦੀ ਚੋਣ ਲੜ ਰਿਹਾ ਸਿੱਖ ਉਮੀਦਵਾਰ ਬਣਿਆ ਨਸਲਵਾਦ ਦਾ ਸ਼ਿਕਾਰ

ਅਮਰੀਕਾ ਦੇ ਨਿਊ ਜਰਸੀ ’ਚ ਮੇਅਰ ਦੀਆਂ ਚੋਣਾਂ ’ਚ ਖੜ੍ਹੇ ਸਿੱਖ ਉਮੀਦਵਾਰ ਨੂੰ "ਅਤਿਵਾਦੀ" ਕਿਹਾ ਗਿਆ ਹੈ। ਨਿਊਯਾਰਕ ਡੇਅਲੀ ਨਿਊਜ਼ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਕਿਸੇ ਸ਼ਰਾਰਤੀ ਅਨਸਰ ਨੇ ਝੰਡੀ ’ਤੇ "ਅੱਤਵਾਦੀ" ਲਿਖ ਕੇ ਹੋਬੋਕੇਨ ਦੇ ਮੇਅਰ ਦੀਆਂ ਚੋਣਾਂ ’ਚ ਖੜ੍ਹੇ ਸਿੱਖ ਉਮੀਦਵਾਰ ਰਵਿੰਦਰ ਸਿੰਘ ਭੱਲਾ ਦੀ ਕਾਰ ਦੇ ਸ਼ੀਸ਼ੇ ’ਤੇ ਲਗਾ ਦਿੱਤੀ।