Tag Archive "sikhs"

ਸਿੱਖ ਕੌਮ ਦੇ ਝਰੋਖੇ ‘ਚੋਂ… ਨਵਾਂ ਸਾਲ

ਅਸੀਂ ਤਾਂ ਨਵੇਂ ਸਾਲ ਦੀ 'ਖੁਸ਼ੀ' ਮੌਕੇ, ਉਦਾਸੀਆਂ ਦੀ ਪੰਡ ਖੋਲ ਬੈਠੇ ਹਾਂ। ਬਹੁਤਿਆਂ ਲਈ ਤਾਂ ਇਹ ਸਮਾਂ 'ਫੱਨ ਕਰਨ' ਤੋਂ ਵੱਧ ਕੋਈ ਅਹਿਮੀਅਤ ਨਹੀਂ ਰੱਖਦਾ। ਫੇਰ 'ਬੇਘਰੀ ਕੌਮ' ਦੀ ਨੁਮਾਇੰਦਗੀ ਕਰਨ ਵਾਲੇ 'ਬੇ-ਸਿਰਨਾਵੇਂ' ਇਨਸਾਨਾਂ ਦੀ ਔਕਾਤ ਵੀ ਕੀ ਹੈ, ਜਿਨਾਂ ਨੂੰ 'ਰੰਗ 'ਚ ਭੰਗ ਪਾਉਣ' ਦੀ ਐਵੇਂ ਵਾਦੀ ਜਿਹੀ ਪਈ ਹੋਈ ਹੈ।

ਸਿੱਖਾਂ ਵੱਲੋਂ 21 ਅਗਸਤ ਨੂੰ ਵਿਦੇਸ਼ਾਂ ‘ਚ ਭਾਰਤੀ ਅੰਬੈਸੀਆਂ ਅੱਗੇ ਰੋਸ ਮੁਜ਼ਾਹਰੇ ਕੀਤੇ ਜਾਣਗੇ

ਮੱਡਵੈਸਟ ਦੀਆਂ ਸਾਰੀਆਂ ਸਟੇਟਾਂ ਦੇ ਗੁਰਦੁਆਰਾ ਸਾਹਿਬਾਨਾਂ ਦੀਆਂ ਕਮੇਟੀਆਂ, ਪੰਥਕ ਜਥੇਬੰਦੀਆਂ ਅਤੇ ਸੰਗਤਾਂ ਸਾਂਝੇ ਤੌਰ 'ਤੇ ਸ਼ਿਕਾਗੋ ਵਿਖੇ ਸਥਿਤ ਭਾਰਤੀ ਸਫਾਰਤਖਾਨੇ ਅੱਗੇ 21 ਅਗਸਤ ਦਿਨ ਮੰਗਲਵਾਰ ਨੂੰ ਰੋਸ ਮੁਜ਼ਾਹਰਾ ਕਰਨਗੀਆਂ।

ਸਿਰਦਾਰ ਕਪੂਰ ਸਿੰਘ ਦਾ ਭਾਸ਼ਣ: ਸਿੱਖਾਂ ਨਾਲ ਵਿਸਾਹਘਾਤ

ਸ਼੍ਰੀਮਤੀ ਪ੍ਰਧਾਨ ਮੰਤਰੀ ਸਾਹਿਬਾ ਜੀਓ, ਮੈਂ ਇਸ ਬਿੱਲ ਨੂੰ ਬੜੇ ਗਹੁ ਨਾਲ ਵਾਚਿਆ ਹੈ ਅਤੇ ਗ੍ਰਹਿ ਮੰਤਰੀ ਨੰਦਾ ਜੀ ਨੇ ਜੋ ਭਾਸ਼ਣ ਹੁਣੇ ਹੁਣੇ ਦਿੱਤਾ ਹੈ, ਮੈਂ ਉਸ ਨੂੰ ਬੜੇ ਧਿਆਨ ਨਾਲ, ਇਕ ਮਨ ਹੈ ਕੇ, ਸੁਣਿਆ ਅਤੇ ਸਮਝਿਆ ਹੈ । ਗ੍ਰਹਿ ਮੰਤਰੀ ਜਿਸ ਮਸਲੇ ਨੂੰ ਲੋਕ ਸਭਾ ਵਿਚ ਪੇਸ਼ ਕਰਨ, ਉਸ ਨੂੰ ਗਹੁ ਨਾਲ ਸੁਣਨਾ ਹੀ ਯੋਗ ਹੈ । ਸ਼੍ਰੀਮਤੀ ਪ੍ਰਧਾਨ ਮੰਤਰੀ ਜੀਓ ! ਮੇਰੇ ਲਈ ਹੋਰ ਕੋਈ ਰਾਹ ਨਹੀਂ ਰਹਿ ਗਿਆ ਹੈ ਕਿ ਮੈਂ ਇਸ ਸਾਰੇ ਦੇ ਸਾਰੇ ਬਿੱਲ ਦਾ ਵਿਰੋਧ ਕਰਾਂ । ਇਹ ਬਿੱਲ ਗੰਦਾ ਆਂਡਾ ਹੈ ਜਿਸ ਦੇ ਕੁਝ ਭਾਗ, ਭਾਵੇਂ ਵੇਖਣ ਨੂੰ ਠੀਕ ਹੀ ਲੱਗਣ, ਓਹ ਭੋਜਨ ਕਰਨ ਦੇ ਯੋਗ ਨਹੀਂ ਹੁੰਦਾ । ਕੋਈ ਐਵੇਂ ਇਸ ਦੇ ਟੁਕੜਿਆਂ ਨੂੰ ਦੰਦ ਪਿਆ ਮਾਰੇ, ਪਰ ਇਹ ਨਾਂ-ਖਾਣ ਵਾਲੀ, ਅਭਕਸ਼ ਵਸਤੂ ਹੈ ਤੇ ਨਾਂ-ਪਚਣ ਵਾਲੀ ਭੀ । ਕੋਈ ਸੂਝਵਾਨ ਬੰਦਾ ਤਾਂ ਇਸ ਨੂੰ ਕਬੂਲ ਕਰ ਨਹੀਂ ਸਕਦਾ ।

ਸਿੱਖ ਬੱਚਿਆਂ ਨੂੰ ਕ੍ਰਿਪਾਨ, ਕੜਾ ਸਮੇਤ ਨੀਟ ਪ੍ਰੀਖਿਆ ‘ਚ ਬੈਠਣ ਦੀ ਇਜਾਜ਼ਤ ਮਿਲੇ: ਸ਼੍ਰੋਮਣੀ ਕਮੇਟੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸੀ.ਬੀ.ਐਸ.ਈ. ਦੇ ਚੇਅਰਮੈਨ ਰਕੇਸ਼ ਕੁਮਾਰ ਚਤੁਰਵੇਦੀ ਨੂੰ ਇੱਕ ਪੱਤਰ ਲਿਖ ਕੇ ਐਨ.ਈ.ਈ.ਟੀ. (ਨੀਟ) ਪ੍ਰੀਖਿਆ ਵਿਚ ਅੰਮ੍ਰਿਤਧਾਰੀ ਸਿੱਖ ਪ੍ਰੀਖਿਆਰਥੀਆਂ ਨੂੰ ਕਿਰਪਾਨ ਤੇ ਕੜੇ ਸਮੇਤ ਬੈਠਣ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।

ਵੱਖ-ਵੱਖ ਦੇਸ਼ਾਂ ਦੇ ਸਿੱਖਾਂ ਨੇ ਸੰਯੁਕਤ ਰਾਸ਼ਟਰ ਦੇ ਦਫਤਰ ਸਾਹਮਣੇ ਕੀਤਾ ਮੁਜ਼ਾਹਰਾ

ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਵੱਖ-ਵੱਖ ਥਾਂਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਉਸਤੋਂ ਬਾਅਦ ਸਿੱਖ ਸੰਗਤਾਂ ‘ਤੇ ਪੁਲਿਸ ਵੱਲੋਂ ਕੀਤੀ ਗੋਲੀਬਾਰੀ ਵਿੱਚ ਦੋ ਸਿੱਖਾਂ ਦੇ ਸ਼ਹੀਦ ਹੋਣ ਅਤੇ ਸਰਕਾਰ ਵੱਲੋਂ ਇਸ ਸਮੁੱਚੇ ਘਟਨਾਕ੍ਰਮ ‘ਤੇ ਅਪਣਾਏ ਜਾ ਰਹੇ ਰਵੱਈਏ ਖਿਲਾਫ ਅਮਰੀਕ, ਕੈਨੇਡਾ ਅਤੇ ਯੂਰਪ ਭਰ ਦੀਆਾ ਸਿੱਖ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਲਾਗਿਨਥਾਲ ਸਵਿਟਜ਼ਰਲੈਂਡ ਦੇ ਆਗੂ ਮਾ:ਕਰਨ ਸਿੰਘ, ਭਾਈ ਹਰਵਿੰਦਰ ਸਿੰਘ ਖਾਲਸਾ ਅਤੇ ਭਾਈ ਦਵਿੰਦਰਜੀਤ ਸਿੰਘ ਸਿੱਖ ਫੈਡਰੇਸ਼ਨ ਯੂ.ਕੇ. ਦੇ ਉੱਦਮ ਸਦਕਾ ਸਵਿਟਜ਼ਰਲੈਂਡ ਦੇ ਸ਼ਹਿਰ ਜਨੇਵਾ ਵਿਖੇ ਯੂ.ਐਨ.ਓ. ਦੇ ਦਫ਼ਤਰ ਸਾਹਮਣੇ ਸ਼ਾਤਮਈ ਰੋਸ ਮੁਜ਼ਾਹਰਾ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਕੀਤਾ ਗਿਆ ।

ਕਸ਼ਮੀਰੀਆਂ ਅਤੇ ਸਿੱਖਾਂ ਵੱਲੋਂ ਫਰੈਂਫਰਟ ਵਿੱਚ ਰੋਸ ਮੁਜ਼ਾਹਰਾ ਅੱਜ

ਅਜ਼ਾਦੀ ਪਸੰਦ ਕਸ਼ਮੀਰੀਆਂ ਅਤੇ ਸਿੱਖਾਂ ਵੱਲੋਂ 31 ਅਕਤੂਬਰ ਨੂੰ ਭਾਰਤੀ ਕੌਾਸਲਖਾਨੇ ਸਾਹਮਣੇ ਫਰੈਂਕਫਰਟ 'ਚ ਸਿੱਖਾਂ ਤੇ ਕਸ਼ਮੀਰੀਆਂ ਵੱਲੋਂ ਸਾਂਝੇ ਤੌਰ 'ਤੇ ਭਾਰੀ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ।

ਭਾਰਤੀ ਸੰਵਿਧਾਨ ਦੀ ਧਾਰਾ 25ਬੀ ਸਿੱਖਾਂ ਨਾਲ ਨਸਲੀ ਵਿਤਕਰੇ ਦੀ ਸਪੱਸ਼ਟ ਉਦਾਹਰਨ: ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ

ਅੰਮਿ੍ਤਸਰ (8 ਦਸੰਬਰ, 2014 ): ਭਾਰਤੀ ਸੰਵਿਧਾਨ ਦੀ ਧਾਰਾ 25ਬੀ 'ਚ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਵਜੋਂ ਦਰਜ ਕਰਨ ਵਿਰੁੱਧ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪੀਰ ਮੁਹੰਮਦ ਵੱਲੋਂ ਸਿੱਖ ਵੱਖਰੀ ਕੌਮ ਮੁੱਦੇ 'ਤੇ ਦਾਖ਼ਲ ਕੀਤੀ ਜਾ ਰਹੀ ਇਕ ਪਟੀਸ਼ਨ ਦੀ ਹਸਤਾਖਰ ਮੁਹਿੰਮ ਬਾਰੇ ਅੱਜ ਸਿੰਘ ਸਾਹਿਬ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੀ ਧਾਰਾ 25ਬੀ ਸਿੱਖਾਂ ਨਾਲ ਨਸਲੀ ਵਿਤਕਰੇ ਦੀ ਸਪੱਸ਼ਟ ਉਦਾਹਰਨ ਹੈ ਅਤੇ ਇਸ ਨੂੰ ਰੱਦ ਕਰਵਾਉਣ ਲਈ ਤੁਰੰਤ ਯਤਨ ਹੋਣੇ ਚਾਹੀਦੇ ਹਨ |

ਕੌਮ ਦੇ ਸਰਦਾਰ ਨਵਾਬ ਕਪੂਰ ਸਿੰਘ ਜੀ

ਕਪੂਰ ਸਿੰਘ ਦਾ ਜਨਮ ਸ: ਸਾਧੂ ਸਿੰਘ ਦੇ ਘਰ ਪਿੰਡ ਫੈਜਲਪੁਰ ਵਿੱਚ 1697 ਵਿੱਚ ਹੋਇਆ।ਬਾਬਾ ਬੰਦਾ ਸਿੰਘ ਬਹਾਦਰ ਸਮੇਂ ਆਪ ਸੇਵਾ ਤਾਂ ਕਰਦੇ ਸਨ, ਪਰ ਸਾਹਮਣੇ ਨਹੀਂ ਸਨ ਆਏ। 1726 ਵਿੱਚ ਜ਼ਕਰੀਆ ਖਾਨ ਲਾਹੌਰ ਦਾ ਸੂਬੇਦਾਰ ਬਣਿਆ, ਉਸਨੇ ਸਿੱਖਾਂ 'ਤੇ ਬਹੁਤ ਜ਼ੁਰਮ ਕਰਿਆ।ਡਾ: ਨਾਰੰਗ ਸਿੰਘ ਲਿਖਦੇ ਹਨ ਕਿ ਉਸ ਵੇਲੇ ਸਿੰਘ ਹੋਣਾਂ ਮੌਤ ਨੂੰ ਵਾਜਾਂ ਮਾਰਨ ਬਰਾਬਰ ਹੁੰਦਾ ਸੀ।

ਸਿੱਖਾਂ ਵੱਲੋਂ ਹੜ੍ਹ ਪੀੜਤਾਂ ਦੀ ਮੱਦਦ ਕਰਨ ਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ ਥੋੜੀ: ਕਸ਼ਮੀਰੀ ਆਗੂ ਯਾਸੀਨ ਮਲਿਕ

ਕਸ਼ਮੀਰ ਦੀ ਅਜ਼ਾਦੀ ਲਈ ਹਥਿਆਰਬੰਦ ਲੜਾਈ ਲੜਨ ਤੋਂ ਬਾਅਦ ਕਸ਼ਮੀਰੀ ਸਿਆਸਤ ਵਿੱਚ ਅਹਿਮ ਸਥਾਨ ਰੱਖਣ ਵਾਲੇ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ ਦੇ ਚੇਅਰਮੈਨ ਯਾਸੀਨ ਮਲਿਕ ਨੇ ਅੱਜ ਸ਼ਹੀਦ ਬੁੰਗਾ ਦਰਜਲਾ ਬਾਗਾਤ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਜਾ ਰਹੇ ਹੜ੍ਹ ਪੀੜਤਾਂ ਦੀ ਮਦਦ ਲਈ ਰਾਹਤ ਕੈਂਪ ਦਾ ਦੌਰਾ ਕੀਤਾ।

ਸਿੱਖ ਫ਼ੈਡਰੇਸ਼ਨ ਯੂ. ਕੇ. ਦੀ 22ਵੀਂ ਕਨਵੈਨਸ਼ਨ ਦੀਆਂ ਤਿਆਰੀਆਂ ਮੁਕੰਮਲ

ਲੰਡਨ ( 14 ਸਤੰਬਰ 2013) :-ਸਿੱਖ ਫ਼ੈਡਰੇਸ਼ਨ ਯੂ. ਕੇ. ਦੀ 10ਵੀਂ ਵਰੇ ਗੰਢ ਅਤੇ ਸਾਲਾਨਾ ਕਨਵੈਨਸ਼ਨ ਮੌਕੇ 22 ਸਤੰਬਰ ਨੂੰ ਜਿਥੇ ਸਿੱਖ ਸੰਗਤਾਂ, ਗੁਰੂ ਘਰਾਂ ਦੇ ਨੁਮਾਇੰਦੇ, ਦੇਸ਼-ਵਿਦੇਸ਼ ਤੋਂ ਸਿੱਖ ਨੇਤਾ ਪੁਹੰਚ ਰਹੇ ਹਨ, ਉਥੇ ਬਰਤਾਨੀਆਂ ਦੀਆਂ ਤਿੰਨ ਵੱਡੀਆਂ ਸਿਆਸੀ ਪਾਰਟੀਆਂ ਕੰਜਰਵੇਟਿਵ, ਲੇਬਰ,ਅਤੇ ਲਿਬਰਲ ਡੈਮੋਕਰੇਟਿਵ ਦੇ ਪ੍ਰਤੀਨਿਧੀਆਂ ਸਮੇਤ ਹੋਰ ਵੀ ਸਿਆਸੀ ਆਗੂ ਪਹੁੰਚ ਰਹੇ ਹਨ।

Next Page »