Tag Archive "sit"

ਸੱਤ ਘੰਟੇ ਦੀ ਬਹਿਸ ਤੋਂ ਬਾਅਦ ਸੀ.ਬੀ.ਆਈ ਜਾਂਚ ਦਾ ਐਲਾਨ ਰੱਦ, ਅਗਲੀ ਕਾਰਵਾਈ ਪੰਜਾਬ ਪੁਲਸ ਦਾ ਖਾਸ ਜਾਂਚ ਦਲ ਕਰੇਗਾ: ਪੰਜਾਬ ਸਰਕਾਰ

ਬੀਤੇ ਦਿਨ (27 ਅਗਸਤ ਨੂੰ) ਪੰਜਾਬ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਦੇ ਲੇਖੇ ਉੱਤੇ ਚਰਚਾ ਹੋਈ। ਇਸ ਚਰਚਾ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਿਧਾਇਕਾਂ ਨੇ ਸ਼ਮੂਲੀਅਤ ਨਹੀਂ ਕੀਤੀ। ਚਰਚਾ ਵਿਚ ਬੋਲਣ ਦਾ ਸਮਾਂ ਘੱਟ ਦਿੱਤੇ ਜਾਣ ਦਾ ਬਹਾਨਾ ਲਾ ਕੇ ਬਾਦਲ ਦਲ ਦੇ ਵਿਧਾਇਕ ਵਿਧਾਨ ਸਭਾ ਦੇ ਚਰਚਾ ਪਿੜ੍ਹ ਵਿਚੋਂ ਬਾਹਰ ਚਲੇ ਗਏ।

ਦਿੱਲੀ ਸਿੱਖ ਕਤਲੇਆਮ ਦੇ ਮਾਮਲਿਆਂ ਲਈ ਵਿਸ਼ੇਸ਼ ਕਮੇਟੀ ਬਣਾਉਣ ਲਈ ਕਮੇਟੀ ਦਾ ਗਠਨ

ਕੇਂਦਰ ਵਿੱਚ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਨਵੰਬਰ 1984 ਵਿੱਚ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਵਿੱਚ ਹੋਈ ਸਿੱਖ ਨਸਲਕੁਸ਼ੀ ਦੇ ਮਾਮਲਿਆਂ ਦੀ ਜਾਂਚ ਲਈ ਸਪੈਸ਼ਲ ਜਾਂਚ ਕਮੇਟੀ ਬਣਾਏ ਜਾਣ ਨੂੰ ਲੈਕੇ ਇੱਕ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਇਹ ਦੱਸੇਗੀ ਕਿ ਵਿਸ਼ੇਸ਼ ਕਮੇਟੀ ਬਣਾਉਣ ਦੀ ਜਰੂਰਤ ਹੈ ਜਾ ਨਹੀਂ।ਭਾਵੇਂ ਸਰਕਾਰ ਨੇ ਆਗਾਮੀ ਦਿੱਲੀ ਵਿਧਾਨ ਚੋਣਾਂ ਨੂੰ ਦੇਖਦੇ ਹੋਏ ਇਹ ਕਮੇਟੀ ਬਣਾਈ ਹੈ, ਪਰ ਇਹ ਕਦਮ ਮਹੱਤਵਪੁਰਨ ਹੈ।