Tag Archive "stage-play"

ਯੂ.ਕੇ. ਦੀ ਸੰਸਥਾ ਵਲੋਂ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਸਿੱਖ ਧਰਮ ਨਾਲ ਸੰਬੰਧਤ ਨਾਟਕ ਖੇਡਣ ਦੀ ਇੱਛਾ

ਪ੍ਰਸਿੱਧ ਨਾਕਟਕਾਰ ਸ੍ਰ: ਚਰਨ ਸਿੰਘ ਸਿੰਦਰਾ ਦੇ ਪੁੱਤਰ ਨਾਕਟਕਾਰ ਤੇਜਿੰਦਰਪਾਲ ਸਿੰਘ ਯੂ.ਕੇ. ਦਰਬਾਰ ਸਾਹਿਬ ਵਿਖੇ ਨਤਮਸਤਿਕ ਹੋਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਆਉਣ 'ਤੇ ਗੱਲਬਾਤ ਦੌਰਾਨ ਤੇਜਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਅੱਜ ਕੱਲ੍ਹ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ‘ਬੰਦਾ ਸਿੰਘ ਬਹਾਦਰ ਸਿੱਖ ਰਾਜ’ ਨਾਟਕ ਸਾਊਥ ਏਸ਼ੀਅਨ ਪ੍ਰਮੋਸ਼ਨ ਕਲਚਰਲ ਸੁਸਾਇਟੀ ਯੂ.ਕੇ. ਵੱਲੋਂ ਸਰੋਤਿਆਂ ਦੇ ਰੂ ਬਰੂ ਕਰ ਰਹੇ ਹਨ।