Tag Archive "stop-hindi-imposition"

ਹਿੰਦੀ ਥੋਪਣ ਦੀ ਵਕਾਲਤ ਤੋਂ ਬਾਅਦ ਗੁਰਦਾਸ ਮਾਨ ਪੰਜਾਬੀ ਦੇ ਹਿਮਾਇਤੀਆਂ ਨੂੰ ਮੰਦੇ-ਬੋਲ ਬੋਲਣ ਲੱਗਾ

ਪੰਜਾਬੀ ਗਾਇਕ ਗੁਰਦਾਸ ਮਾਨ ਵੱਲੋਂ ਬੀਤੇ ਦਿਨਾਂ ਦੌਰਾਨ "ਇਕ ਦੇਸ਼, ਇਕ ਭਾਸ਼ਾ" ਦੇ ਹਿੰਦੂਤਵੀ ਤੇ ਬਸਤੀਵਾਦੀ ਏਜੰਡੇ ਦੀ ਹਿਮਾਇਤ ਕਰਨ ਤੋਂ ਬਾਅਦ ਪੰਜਾਬੀ ਬੋਲੀ ਦੇ ਹਿਮਾਇਤੀਆਂ ਵੱਲੋਂ ਗੁਰਦਾਸ ਮਾਨ ਦੇ ਵਿਚਾਰਾਂ ਨਾਲ ਵਿਰੋਧ ਪ੍ਰਗਟਾਇਆ ਜਾ ਰਿਹਾ ਹੈ। ਇਸ ਤੋਂ ਖਿਝਿਆ ਗੁਰਦਾਸ ਮਾਨ ਹੁਣ ਪੰਜਾਬੀ ਬੋਲੀ ਦੇ ਹਿਮਾਇਤੀਆਂ ਨੂੰ ਮੰਦੇ-ਬੋਲ ਬੋਲ ਰਿਹਾ ਹੈ।

ਹਿੰਦੀਵਾਦੀਆਂ ਦੀ ਹੈਂਕੜ ਦੇ ਜਵਾਬ ‘ਚ ਮਾਂ-ਬੋਲੀ ਪੰਜਾਬੀ ਦੇ ਜਾਏ ਅੱਜ ਥਾਈਂ-ਥਾਈਂ ਭਾਵਨਾਵਾਂ ਪ੍ਰਗਟਾਉਣਗੇ

ਵੰਗਾਰ ਦਾ ਜਵਾਬ ਦੇਣ ਲਈ ਅਤੇ ਮਿੱਠੀ ਮਾਂ-ਬੋਲੀ ਪੰਜਾਬੀ ਪ੍ਰਤੀ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਲਈ ਪੰਜਾਬੀ ਮਾਂ-ਬੋਲੀ ਦੇ ਧੀਆਂ-ਪੁੱਤਰਾਂ ਵੱਲੋਂ ਅੱਜ (17 ਸਤੰਬਰ ਨੂੰ) ਪੰਜਾਬ ਵਿਚ ਵੱਖ-ਵੱਖ ਥਾਈਂ ਜਲਸੇ ਅਤੇ ਵਿਖਾਵੇ ਕੀਤੇ ਜਾਣਗੇ।

ਮਾਂ-ਬੋਲੀਆਂ ਤੇ ਹਿੰਦੀ ਦੇ ਗਲਬੇ ਦੀ ਸੰਵਿਧਾਨ ਵਿਚਲੀ ਜੜ੍ਹ ਪੁੱਟਣ ਦਾ ਸੱਦਾ: ਤਮਿਲ ਨਾਡੂ ‘ਚ ਅਹਿਮ ਇਕੱਤਰਤਾ ਹੋਈ

ਲੰਘੀ 27 ਜੂਨ ਨੂੰ ਤਮਿਲ ਨਾਡੂ ਦੇ ਮਦੁਰਾਈ ਸ਼ਹਿਰ ਵਿਚ ਇਕ ਅਹਿਮ ਇਕੱਤਰਤਾ ਹੋਈ ਜਿਸ ਵਿਚ ਆਪਣੀਆਂ ਮਾਂ-ਬੋਲੀਆਂ ਦੇ ਰੁਤਬੇ ਨੂੰ ਕਾਇਮ ਰੱਖਣ ਲਈ ਸੰਘਰਸ਼ਸ਼ੀਲ ਅਤੇ ਹਿੰਦੀ ਸਾਮਰਾਜਵਾਦ ਵਿਰੁਧ ਦ੍ਰਿੜਤਾ ਨਾਲ ਆਵਾਜ਼ ਚੁੱਕਣ ਵਾਲੀਆਂ ਧਿਰਾਂ ਦੇ ਨੁਮਾਇੰਦੇ ਇਕੱਠੇ ਹੋਏ।