ਸ਼੍ਰੋ.ਗੁ.ਪ੍ਰ.ਕ. ਵੱਲੋਂ ਲਗਾਏ ਗਏ ਜਥੇਦਾਰਾਂ ਦੀ ਇਕ ਇਕੱਤਰਤਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿਚ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਤਨਖਾਹੀਆ ਐਲਾਨਿਆ ਗਿਆ ਹੈ।
ਪੰਥ ਸੇਵਕ ਸ਼ਖ਼ਸੀਅਤਾਂ ਵੱਲੋਂ ਅੱਜ ਇਸ ਸਾਂਝੇ ਬਿਆਨ ਵਿਚ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੇਅਦਬੀ ਮਾਮਲਿਆਂ ਬਾਰੇ ਮੰਗੀ ਗਈ ਮਾਫੀ ਬਾਰੇ ਕਿਹਾ ਹੈ ਕਿ ਇਹ ਕਾਰਵਾਈ ਖਾਲਸਾ ਪੰਥ ਦੀ ਮਰਯਾਦਾ ਅਤੇ ਰਿਵਾਇਤ ਦੇ ਅਨੁਸਾਰੀ ਨਹੀਂ ਹੈ।
"2015 ਵਿਚ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨਾ ਦੇ ਰਹੇ ਸਿੱਖਾਂ ਉਤੇ ਗੋਲੀ ਚਲਾਉਣ ਦੀ ਜਾਂਚ ਕਰ ਰਹੇ ਸਿੱਟ ਦੇ ਮੁੱਖੀ ਕੰਵਰਵਿਜੇ ਪ੍ਰਤਾਪ ਸਿੰਘ ਵੱਲੋਂ ਕੀਤੀ ਗਈ ਜਾਂਚ ਦੋ ਸਾਲਾ ਦੇ ਸਮੇਂ ਉਪਰੰਤ ਸੰਪੂਰਨ ਹੋਣ ਤੇ ਜੋ ਉਨ੍ਹਾਂ ਨੇ ਆਪਣੀ ਰਿਪੋਰਟ ਵਿਚ ਸ. ਸੁਖਬੀਰ ਸਿੰਘ ਬਾਦਲ ਉਸ ਸਮੇਂ ਦੇ ਗ੍ਰਹਿ ਵਜ਼ੀਰ ਵੱਲੋਂ ਇਸ ਸਾਜਿ਼ਸ ਵਿਚ ਸਾਮਿਲ ਹੋਣ ਵੱਲ ਇਸਾਰਾ ਕੀਤਾ
ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਸੰਬੰਧਿਤ ਅਹੁਦੇਦਾਰ ਵਕੀਲਾਂ ਵੱਲੋਂ ਸਿੱਖ ਨੌਜਵਾਨਾਂ ਦੇ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀ ਜੀ ਪੀ ਸੁਮੇਧ ਸੈਣੀ
ਸਿੱਖ ਅਤੇ ਪੰਜਾਬੀ ਲੇਖਕਾਂ, ਚਿੰਤਕਾਂ, ਬੁੱਧੀਜੀਵੀਆਂ, ਸਮਾਜ ਸੇਵੀ ਅਤੇ ਪੱਤਰਕਾਰਾਂ ਦਾ ਵਫਦ ਜਾਮੀਆਂ ਮਿਲੀਆ ਅਤੇ ਸ਼ਾਹੀਨ ਬਾਗ ਪਹੁੰਚਿਆ।
ਅਕਾਲੀ ਦਲ ਦੀ ਸਾਬਕਾ ਸੰਸਦ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਲੰਬੇ ਸਮੇਂ ਬਾਅਦ ਤੋੜੀ ਚੁੱਪ
ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਚੋਣਾਂ ਨਹੀਂ ਲੜੇਗਾ।ਸੀਟਾਂ ਦੀ ਵੰਡ ਨੂੰ ਲੈ ਕੇ ਭਾਜਪਾ ਨਾਲ ਸਹਿਮਤੀ ਨਾ ਬਣ ਸਕੀ।
ਜਿਸ ਅਸਥਾਨ ਉੱਤੇ ਹੁਕਮਨਾਮਾ ਸਾਹਿਬ ਦਾ ਉਚਾਰਨ ਹੁੰਦਾ ਹੈ ਉਹ ਪੀਟੀਸੀ ਦਾ ਸਟੂਡੀਓ ਜਾਂ ਮਲਕੀਅਤ ਨਹੀਂ ਹੈ ਬਲਕਿ ਸੰਸਾਰ ਦਾ ਅਜੀਮ, ਪਵਿੱਤਰ, ਸਤਿਕਾਰਤ ਅਤੇ ਸਰਬ-ਸਾਂਝਾ ਅਸਥਾਨ- ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਹੈ। ਜਿਹਨਾਂ ਸ਼ਬਦਾਂ ਦਾ ਉਚਾਰਨ ਹੋ ਰਿਹਾ ਹੈ ਉਹ ਪੀ.ਟੀ.ਸੀ. ਦੀ ਲਿਖਤ ਜਾਂ ਸਕਰਿਪਟ ਨਹੀਂ ਹੈ ਬਲਕਿ ਸਬਦੁ ਗੁਰੂ ਅਤੇ ਸਰਬ ਸਾਂਝੀ ਗੁਰਬਾਣੀ- ‘ਧੁਰਿ ਕੀ ਬਾਣੀ’ ਹੈ, ਜੋ ਕਿ ਸਿਰਫ ਸਿੱਖਾਂ ਲਈ ਹੀ ਨਹੀਂ ਬਲਕਿ ਕੁੱਲ ਕਾਇਨਾਤ ਲਈ ਸਾਂਝੀ ਹੈ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਨਿੱਤ ਬਦਲੇ ਜਾਂਦੇ ਬਿਆਨਾਂ ਉੱਤੇ ਟਿੱਪਣੀ ਕਰਦਿਆਂ ਦਲ ਖ਼ਾਲਸਾ ਨੇ ਕਿਹਾ ਕਿ ਜਦੋਂ ਬਾਦਲਕੇ ਸੱਤਾ ਤੋਂ ਬਾਹਰ ਹੁੰਦੇ ਹਨ ਤਾਂ ਇਹਨਾਂ ਨੂੰ ਪੰਥ ਚੇਤੇ ਆ ਜਾਂਦਾ ਹੈ ਅਤੇ ਜਦੋਂ ਇਹਨਾਂ ਕੋਲ ਸੱਤਾ ਆ ਜਾਂਦੀ ਹੈ ਤਾਂ ਇਹਨਾਂ ਦਾ ਰਵਈਆ ਪੰਥ-ਵਿਰੋਧੀ ਹੋ ਜਾਂਦਾ ਹੈ।
ਗੁਰੂ ਸਾਹਿਬ ਦੀ ਬੇਅਦਬੀ ਸਿੱਖ ਲਈ ਅਸਹਿ ਪੀੜ ਹੈ। ਇਸ ਪੀੜ ਨਾਲ ਵਲੂੰਧਰਿਆ ਸਿੱਖ ਮਨ ਲਾਵੇ ਦੇ ਉਝਾਲ ਵਾਙ ਪਰਗਟ ਹੁੰਦਾ ਹੈ। ਇਸ ਸਮੁੱਚੀ ਹਾਲਤ ਨੂੰ ਸਿੱਖਾਂ ਦੀ ਅੰਦਰੂਨੀ ਅਤੇ ਬਾਹਰੀ ਹਾਲਤ ਨਾਲ ਜੋੜ ਕੇ ਵੇਖਣ ਦੀ ਲੋੜ ਹੈ। ਸਿੱਖ ਸਮਾਜ ਦੇ ਅੰਦਰੂਨੀ ਅਤੇ ਬਾਹਰੀ ਹਾਲਾਤ ਮੁਤਾਬਕ ਮੁੜ ਲੀਹਾਂ-ਤਰਜੀਹਾਂ ਤੇ ਰਣਨੀਤੀ ਵਿਚਾਰਨ ਤੇ ਵਿਓਂਤਣ ਦੀ ਲੋੜ ਹੈ ਤਾਂ ਹੀ ਇਨ੍ਹਾਂ ਮਾਮਲਿਆਂ ਬਾਰੇ ਕੋਈ ਠੋਸ ਤੇ ਕਾਰਗਰ ਕਦਮ ਚੁੱਕੇ ਜਾ ਸਕਣਗੇ।
Next Page »