Tag Archive "tamilnadu"

ਅਦਾਲਤੀ ਮਨਾਹੀ ਦੇ ਬਾਵਜੂਦ ਤਾਮਿਲ ਨਾਡੂ ਵਿੱਚ ਨਾ.ਸੋ.ਕਾ. ਵਿਰੁੱਧ ਜਬਰਦਸਤ ਮੁਜ਼ਾਹਰੇ ਹੋਏ

ਬੁੱਧਵਾਰ (19 ਫਰਵਰੀ) ਨੂੰ ਤਾਮਿਲ ਨਾਡੂ ਵਿੱਚ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.), ਨਾਗਰਿਕਤਾ ਰਜਿਸਟਰ (ਨਾ.ਰਜਿ.) ਅਤੇ ਜਨਸੰਖਿਆ ਰਜਿਸਟਰ (ਜ.ਰਜਿ.) ਦੇ ਵਿਰੋਧ ਵਿੱਚ ਵੱਡੇ ਪੱਧਰ ਉੱਤੇ ਵਿਰੋਧ ਵਿਖਾਵੇ ਹੋਏ।

ਭਗਵਾਕਰਨ ਦੇ ਨਾਲ ਹੀ ਦੱਖਣ ‘ਚ ਦ੍ਰਵਿੜਨਾਡੂ ਦੀ ਮੰਗ ਜ਼ੋਰ ਫੜਨ ਲੱਗੀ

1940 'ਚ ਜਸਟਿਸ ਪਾਰਟੀ ਦੇ ਈ.ਵੀ. ਰਾਮਾਸਵਾਮੀ 'ਪੇਰੀਆਰ' ਨੇ ਦੱਖਣ ਦੀਆਂ ਰਿਆਸਤਾਂ ਨੂੰ ਮਿਲਾ ਕੇ ਦ੍ਰਵਿੜਨਾਡੂ ਦੀ ਮੰਗ ਕੀਤੀ ਸੀ। ਹਾਲਾਂਕਿ ਸ਼ੁਰੂ-ਸ਼ੁਰੂ 'ਚ ਇਹ ਮੰਗ ਸਿਰਫ ਤਮਿਲ ਬੋਲਦੇ ਇਲਾਕਿਆਂ ਲਈ ਸੀ। ਪਰ ਬਾਅਦ 'ਚ ਦ੍ਰਵਿੜਨਾਡੂ 'ਚ ਆਂਧਰਾ ਪ੍ਰਦੇਸ਼, ਕੇਰਲ, ਕਰਨਾਟਕਾ, ਓਡੀਸ਼ਾ, ਤਾਮਿਲਨਾਡੂ ਨੂੰ ਵੀ ਸ਼ਾਮਲ ਕਰਨ ਦੀ ਗੱਲ ਕਹੀ ਗਈ। ਭਾਵ ਕਿ ਮੰਗ ਇਹ ਸੀ ਕਿ ਦੱਖਣ ਦੇ ਰਾਜਾਂ ਨੂੰ ਮਿਲਾ ਕੇ ਇਕ ਨਵਾਂ ਦੇਸ਼ ਬਣਾਇਆ ਜਾਵੇ ਦ੍ਰਵਿੜਨਾਡੂ।

ਤਾਮਿਲਨਾਡੂ ਸਰਕਾਰ ਹਿੰਦੀ, ਸੰਸਕ੍ਰਿਤ ਨਹੀਂ ਥੋਪਣ ਦੇਵੇਗੀ

ਤਾਮਿਲਨਾਡੂ ਸਰਕਾਰ ਨੇ ਵਿਧਾਨ ਸਭਾ ਵਿਚ ਦੱਸਿਆ ਕਿ ਸੂਬਾ ਸਰਕਾਰ ਕੇਂਦਰ ਦੀ ਨਵੀਂ ਸਿੱਖਿਆ ਨੀਤੀ ਤਹਿਤ ਹਿੰਦੀ ਅਤੇ ਸੰਸਕ੍ਰਿਤ ਲਾਗੂ ਕਰਨ ਦਾ ਵਿਰੋਧ ਕਰਦੀ ਹੈ ਅਤੇ ਇਸਨੂੰ ਸੂਬੇ ਦੇ ਲੋਕਾਂ ਦੇ ਲੋਕਾਂ 'ਤੇ ਨਹੀਂ ਥੋਪਿਆ ਜਾਏਗਾ ਅਤੇ ਘੱਟਗਿਣਤੀਆਂ ਦੇ ਹੱਕਾਂ ਦੀ ਰਾਖੀ ਕੀਤੀ ਜਾਏਗੀ।

ਤਾਮਿਲਨਾਡੂ ’ਚ ਨੋਟਾਂ ਨਾਲ ਭਰੇ 3 ਟਰੱਕ ਫੜੇ ਗਏ, ਕੁਲ ਰਕਮ 570 ਕਰੋੜ ਰੁਪਏ

ਸੋਮਵਾਰ ਨੂੰ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ ਅੱਜ ਤਾਮਿਲਨਾਡੂ ਦੇ ਤਿਰੂਪੁਰ ’ਚ ਚੋਣ ਕਮਿਸ਼ਨ ਨੇ ਨੋਟਾਂ ਨਾਲ ਭਰੇ ਤਿੰਨ ਟਰੱਕ ਫੜੇ ਹਨ। ਇਨ੍ਹਾਂ ਟਰੱਕਾਂ ਵਿਚ 570 ਕਰੋੜ ਰੁਪਏ ਨਕਦ ਹਨ। ਚੋਣ ਕਮਿਸ਼ਨ ਦੀ ਟੀਮ ਨੇ ਜਦੋਂ ਇਨ੍ਹਾਂ ਟਰੱਕਾਂ ਨੂੰ ਰੁਕਣ ਲਈ ਕਿਹਾ ਤਾਂ ਇਹ ਰੁਕੇ ਨਹੀਂ ਫੇਰ ਅੱਗੇ ਜਾ ਕੇ ਇਨ੍ਹਾਂ ਟਰੱਕਾਂ ਨੂੰ ਰੋਕਿਆ ਗਿਆ।