Tag Archive "theresa-may"

ਬਰਤਾਨੀਆ ਦੇ ਸਿੱਖ ਐਮ.ਪੀ. ਨੇ ਇੰਗਲੈਂਡ ਦੀ ਸਰਕਾਰ ਭੰਗ ਕਰਨ ਦੀ ਮੰਗ ਕਿਉਂ ਕੀਤੀ? ਤੇ ਫਿਰ ਅੱਗੇ ਕੀ ਹੋਇਆ?

ਲੰਘੇ ਕੱਲ (ਜਨਵਰੀ 16 ਨੂੰ) ਬਰਤਾਨੀਆ ਦੀ ਪਾਰਲੀਮੈਂਟ ਵਿਚਲੇ ਪਹਿਲੇ ਦਰਸਾਤਧਾਰੀ ਸਿੱਖ ਐਮ.ਪੀ. ਤਨਮਨਜੀਤ ਸਿੰਘ ਢੇਸੀ ਨੇ ਬਰਤਾਨੀਆ ਦੀ ਪ੍ਰਧਾਨ ਮੰਤਰੀ ਥਰੀਸਾ ਮੇਅ ਦੀ ਅਗਵਾਈ ਵਾਲੀ ਸਰਕਾਰ ਭੰਗ ਕਰਨ ਦੀ ਮੰਗ ਕੀਤੀ। ਐਮ.ਪੀ. ਢੇਸੀ ਨੇ ਕਿਹਾ ਕਿ ਥਰੀਸਾ ਮੇਅ ਦੀ ਸਰਕਾਰ ਭੰਗ ਕਰਕੇ ਇੰਗਲੈਂਡ ਵਿਚ ਮੁੜ ਆਮ ਚੋਣਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ।

ਸੀਰੀਆ ਵਿਚ ਅਮਰੀਕਾ, ਬਰਤਾਨੀਆ ਅਤੇ ਫਰਾਂਸ ਦੀਆਂ ਸਾਂਝੀਆਂ ਫੌਜਾਂ ਵਲੋਂ ਵੱਡਾ ਫੌਜੀ ਹਮਲਾ

ਚੰਡੀਗੜ੍ਹ: ਸੀਰੀਆ ਵਿਚ ਚੱਲ ਰਹੀ ਜੰਗ ਵਿਚ ਅੱਜ ਅਮਰੀਕਾ, ਬਰਤਾਨੀਆ ਅਤੇ ਫਰਾਂਸ ਦੀਆਂ ਫੌਜਾਂ ਵਲੋਂ ਸਾਂਝੇ ਤੌਰ ‘ਤੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਖਿਲਾਫ ...

ਜਗਤਾਰ ਸਿੰਘ ਜੱਗੀ ਦੀ ਗ੍ਰਿਫਤਾਰੀ ਅਤੇ ਹੋਏ ਤਸ਼ੱਦਦ ਦਾ ਮਾਮਲਾ ਬਰਤਾਨਵੀ ਸੰਸਦ ‘ਚ ਗੂੰਜਿਆ

ਯੂ.ਕੇ. ਦੇ ਨਾਗਰਿਕ ਜਗਤਾਰ ਸਿੰਘ ਜੌਹਲ ਦੀ ਗ੍ਰਿਫਤਾਰੀ ਅਤੇ ਪੰਜਾਬ ਪੁਲਿਸ ਵਲੋਂ ਉਸ 'ਤੇ ਕੀਤੇ ਗਏ ਤਸ਼ੱਦਦ ਦਾ ਮਾਮਲਾ ਬਰਤਾਨਵੀ ਸੰਸਦ 'ਹਾਊਸ ਆਫ ਕਾਮਨਸ' 'ਚ ਗੂੰਜਿਆ। ਯੂ.ਕੇ. ਦੀ ਸਰਕਾਰ ਨੇ ਕਿਹਾ ਕਿ ਜੇ ਕਿਸੇ ਬਰਤਾਨਵੀ ਨਾਗਰਿਕ 'ਤੇ ਤਸ਼ੱਦਦ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਉਹ "ਵੱਧ ਤੋਂ ਵੱਧ ਕਾਰਵਾਈ" ਕਰੇਗੀ।

ਜਗਤਾਰ ਸਿੰਘ ਜੱਗੀ ਦੇ ਕੇਸ ਬਾਰੇ ਬੋਲੀ ਯੂ.ਕੇ. ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ

ਯੂਨਾਇਟਿਡ ਕਿੰਗਡਮ (ਯੂ.ਕੇ.) ਤੋਂ ਮਿਲੀਆਂ ਖ਼ਬਰਾਂ ਮੁਤਾਬਕ ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਸੋਮਵਾਰ ਨੂੰ ਸਕੌਟਿਸ਼ / ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਦੀ

ਪ੍ਰਧਾਨ ਮੰਤਰੀ ਥੈਰੇਜ਼ਾ ਮੇਅ ਵੱਲੋਂ ਚੋਣਾਂ 8 ਜੂਨ ‘ਚ ਕਰਾਉਣ ਦਾ ਸੱਦਾ, ਉਂਜ 2020 ‘ਚ ਹੋਣੀਆਂ ਸਨ ਆਮ ਚੋਣਾਂ

ਬਰਤਾਨਵੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੇ ਮੁਲਕ ਵਿੱਚ ਆਮ ਚੋਣਾਂ ਛੇਤੀ (8 ਜੂਨ ਨੂੰ) ਕਰਾਉਣ ਦਾ ਸੱਦਾ ਦਿੱਤਾ ਹੈ। ਮੇਅ ਦੇ ਇਸ ਫ਼ੈਸਲੇ ਨੇ ਸਰਕਾਰ ਵਿੱਚ ਭਾਈਵਾਲਾਂ ਤੋਂ ਇਲਾਵਾ ਵਿਰੋਧੀ ਧਿਰ ਨੂੰ ਹੈਰਾਨੀ ਵਿੱਚ ਪਾ ਦਿੱਤਾ ਹੈ।

ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਕਿਹਾ ਯੂ.ਕੇ. ਨੂੰ ਸਿੱਖ ਬਰਾਬਰੀ ਤੇ ਸਤਿਕਾਰ ਵਾਲੇ ਸਿਧਾਂਤਾਂ ਦੀ ਲੋੜ

ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਵੀਰਵਾਰ ਨੂੰ ਕਿਹਾ ਕਿ ਜਦੋਂ ਬ੍ਰਿਐਗਜ਼ਿਟ (ਬਰਤਾਨੀਆ ਦੇ ਯੂਰੋਪੀਅਨ ਯੂਨੀਅਨ ਤੋਂ ਵੱਖ ਹੋ ਜਾਣ ਤੋਂ ਬਾਅਦ) ਤੋਂ ਬਾਅਦ ਮੁਲਕ ਵਿਸ਼ਵ ਵਿੱਚ ਆਪਣੀ ਨਵੀਂ ਤੇ ਸ਼ਾਨਦਾਰ ਭੂਮਿਕਾ ਲਈ ਅੱਗੇ ਵਧ ਰਿਹਾ ਹੈ ਤਾਂ ਇਸ ਨੂੰ ਸਿੱਖਾਂ ਦੇ ਬਰਾਬਰੀ ਤੇ ਸਤਿਕਾਰ ਵਾਲੇ ਸਿਧਾਂਤਾਂ ਦੀ ਸਭ ਤੋਂ ਵੱਧ ਲੋੜ ਹੈ।

ਲੇਬਰ ਪਾਰਟੀ ਨੇ ਟੈਰੇਜ਼ਾ ਮੇਅ ਨੂੰ ਜੂਨ 1984 ਵਿਚ ਬ੍ਰਿਟੇਨ ਦੀ ਭੂਮਿਕਾ ਬਾਰੇ ਸੱਚਾਈ ਦੱਸਣ ਲਈ ਕਿਹਾ

ਯੂ.ਕੇ. ਦੀ ਵਿਰੋਧੀ ਧਿਰ ਲੇਬਰ ਪਾਰਟੀ ਨੇ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੂੰ ਤਿੰਨ ਦਿਨਾਂ ਭਾਰਤ ਫੇਰੀ ਤੋਂ ਪਹਿਲਾਂ ਸਾਕਾ ਨੀਲਾ ਤਾਰਾ ਵਿੱਚ ਬਰਤਾਨੀਆ ਦੀ ਭੂਮਿਕਾ ਬਾਰੇ ‘ਸਚਾਈ’ ਦੱਸਣ ਨੂੰ ਕਿਹਾ ਹੈ। ਲੇਬਰ ਪਾਰਟੀ ਦੇ ਆਗੂ ਟੌਮ ਵਾਟਸਨ ਨੇ ਕੱਲ੍ਹ ਕਿਹਾ ਕਿ ਸਿੱਖ ਫੈਡਰੇਸ਼ਨ ਯੂਕੇ ਵੱਲੋਂ ਲਾਏ ਗਏ ਦੋਸ਼ਾਂ ਬਾਰੇ ਬਰਤਾਨੀਆ ਦਾ ਸਿੱਖ ਭਾਈਚਾਰਾ ਸੱਚ ਜਾਣਨ ਦਾ ਹੱਕਦਾਰ ਹੈ ਕਿ ਬਰਤਾਨੀਆ ਦੇ ਵਿਦੇਸ਼ ਦਫ਼ਤਰ ਨੇ ਜੂਨ 1984 ਵਿੱਚ ਅਕਾਲ ਤਖ਼ਤ ਸਾਹਿਬ ਉਤੇ ਹੋਏ ਫ਼ੌਜੀ ਹਮਲੇ ਵਿੱਚ ਬਰਤਾਨੀਆ ਦੀ ਸ਼ਮੂਲੀਅਤ ਬਾਰੇ ਨਵੇਂ ਸਬੂਤਾਂ ਵਾਲੀਆਂ ਫਾਈਲਾਂ ਕੌਮੀ ਪੁਰਾਲੇਖ ਵਿੱਚੋਂ ਗਾਇਬ ਕਰ ਦਿੱਤੀਆਂ ਹਨ।

ਮਾਰਗਰੇਟ ਥੈਚਰ ਮਗਰੋਂ ਟੈਰੇਸਾ ਮੇਅ ਨੇ ਬਰਤਾਨੀਆ ਦੀ ਦੂਜੀ ਔਰਤ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ

ਮਾਰਗਰੇਟ ਥੈਚਰ ਮਗਰੋਂ ਟੈਰੇਸਾ ਮੇਅ ਨੇ ਜਦੋਂ ਬਰਤਾਨੀਆ ਦੀ ਦੂਜੀ ਔਰਤ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਤਾਂ ‘ਬ੍ਰਿਐਗਜ਼ਿਟ’ ਤੋਂ ਬਾਅਦ ਕੰਮ ਦਾ ਭਾਰੀ ਬੋਝ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ।