Tag Archive "torture"

ਭਾਰਤ ਵਲੋਂ ਸਾਲਾਂ ਤੋਂ ਕਸ਼ਮੀਰ ਚ ਕੀਤੇ ਜਾ ਰਹੇ ਤਸ਼ੱਦਦ ਦਾ ਲੇਖਾ ਸਾਹਮਣੇ ਆਇਆ; ਯੁ.ਨੇ. ਦੇ ਸਵਾਲਾਂ ਤੇ ਭਾਰਤ ਨੇ ‘ਮੋਨ’ ਧਾਰਿਆ

ਇਸ ਲੇਖੇ ਵਿਚ ਕਸ਼ਮੀਰੀਆਂ ਉੱਤੇ ਤਸ਼ੱਦਦ ਦੇ ਦਿਲ ਕੰਬਾਊ ਮਾਮਲਿਆਂ ਦੇ ਤੱਥ ਅਧਾਰਤ ਵੇਰਵੇ ਹਨ। ਇਸ ਲੇਖੇ ਵਿਚ ਤਸ਼ੱਦਦ ਦੇ ਮਨੋਰਥ, ਉਸ ਦੇ ਢੰਗ-ਤਰੀਕੇ, ਉਸਦੇ ਵੱਖ-ਵੱਖ ਰੂਪਾਂ, ਤਸ਼ੱਦਦ ਖਾਨਿਆਂ ਦੀ ਬਣਤਰ, ਰੁਪ-ਰੇਖਾ ਆਦਿ ਬਾਰੇ ਵੀ ਵਿਸਤਾਰ ਵਿਚ ਜ਼ਿਕਰ ਕੀਤਾ ਗਿਆ ਹੈ ਤੇ ਇਸ ਤੋਂ ਇਲਾਵਾ ਕੌਮਾਂਤਰੀ ਕਾਨੂੰਨ, ਭਾਰਤੀ ਕਾਨੂੰਨ ਅਤੇ ਮਨੁੱਖੀ ਹੱਕਾਂ ਦੇ ਪੱਖ ਤੋਂ ਵਿਚਾਰਦਿਆਂ ਦਰਸਾਇਆ ਗਿਆ ਹੈ ਕਿਵੇਂ ਭਾਰਤੀ ਹਕੂਮਤ ਹਰ ਨਿਆਂ-ਵਿਚਾਰ ਦੀਆਂ ਧੱਜੀਆਂ ਉਡਾ ਰਹੀ ਹੈ।

ਪੁਲਿਸ ਤਸ਼ੱਦਦ ਦੇ ਦਿਲਕੰਬਾਊ ਵੇਰਵੇ ਨਸ਼ਰ ਕਰਦੀ ਜਗਤਾਰ ਸਿੰਘ ਜੱਗੀ ਦੀ ਚਿੱਠੀ ਸਾਹਮਣੇ ਆਈ

ਭਾਰਤ ਸਰਕਾਰ ਵਲੋਂ ਕੈਦ ਕੀਤੇ ਗਏ ਸਕਾਟਲੈਂਡ ਦੇ ਬਾਸ਼ਿੰਦੇ ਤੇ ਸਿੱਖ ਨੌਜਵਾਨ ਜਗਤਾਰ ਸਿੰਘ ਜੱਗੀ ਵਲੋਂ ਕੈਦ ਵਿਚੋਂ ਲਿਖੀ ਗਈ ਇਕ ਚਿੱਠੀ ਸਾਹਮਣੇ ਆਈ ਹੈ ਜਿਸ ਵਿਚ ਭਾਰਤੀ ਜਾਂਚ ਏਜੰਸੀਆਂ ਵਲੋਂ ਉਸ ਉੱਤੇ ਅਣਮਨੁੱਖੀ ਤਸ਼ੱਦਦ ਢਾਹੁਣ ਦੀ ਗੱਲ ਕਹੀ ਗਈ ਹੈ।

ਹੁਸ਼ਿਆਰਪੁਰ ਪੁਲਿਸ ਵਲੋਂ ਸਿੱਖ ਨੌਜਵਾਨ ‘ਤੇ ਹਿਰਾਸਤ ‘ਚ ਤਸ਼ੱਦਦ ਮਾਮਲੇ ‘ਚ ਹਾਈਕੋਰਟ ਵਲੋਂ ਨੋਟਿਸ

ਹੁਸ਼ਿਆਰਪੁਰ ਪੁਲਿਸ ਵਲੋਂ ਸਿੱਖ ਨੌਜਵਾਨ ਜਸਪ੍ਰੀਤ ਸਿੰਘ ਜੱਸਾ ਅਤੇ ਤਿੰਨ ਹੋਰ ਸਿੱਖਾਂ 'ਤੇ ਹਿਰਾਸਤ ਵਿਚ ਤੀਜੇ ਦਰਜੇ ਦੇ ਤਸ਼ੱਦਦ ਕਰਨ ਦੇ ਮਾਮਲੇ 'ਚ ਹਾਈਕੋਰਟ ਦੇ ਜੱਜ ਜਤਿੰਦਰ ਚੌਹਾਨ ਨੇ 30 ਨਵੰਬਰ 2016 ਲਈ ਨੋਟਿਸ ਜਾਰੀ ਕੀਤਾ ਹੈ।

ਐਮਨੈਸਟੀ ਇੰਟਰਨੈਸ਼ਨਲ ਦੀ ਤਾਜ਼ਾ ਰਿਪੋਰਟ: ਕਸ਼ਮੀਰ ਵਿੱਚ ‘ਪਬਲਿਕ ਸੇਫਟੀ ਐਕਟ’ ਦੀ ਕੁਵਰਤੋਂ – 20 ਹਜ਼ਾਰ ਲੋਕ ਅਣਮਿੱਥੇ ਸਮੇਂ ਲਈ ਜੇਲ੍ਹਾਂ ਵਿੱਚ ਤੁੰਨੇ ਤੇ ਉਨ੍ਹਾਂ ਨੂੰ ਦਿੱਤੇ ਭਾਰੀ ਤਸੀਹੇ

ਲੁਧਿਆਣਾ (23 ਮਾਰਚ, 2011): ਐਮਨੈਸਟੀ ਇੰਟਰਨੈਸ਼ਨਲ ਦੁਨੀਆ ਦੀ ਅਤਿ-ਸਤਿਕਾਰਤ ਮਨੁੱਖੀ ਹੱਕਾਂ ਦੀ ਅਲੰਬਰਦਾਰ ਜਥੇਬੰਦੀ ਹੈ। ਇਸ ਜਥੇਬੰਦੀ ਵਲੋਂ ਸਮੇਂ ਸਮੇਂ, ਲਗਾਤਾਰਤਾ ਨਾਲ, ਦੁਨੀਆ ਦੇ ਅੱਡ-ਅੱਡ ਦੇਸ਼ਾਂ ਵਿੱਚ ਹੁੰਦੇ ਮਨੁੱਖੀ ਹੱਕਾਂ ਦੇ ਘਾਣ ਸਬੰਧੀ ਰਿਪੋਰਟਾਂ ਜਾਰੀ ਕੀਤੀਆਂ ਜਾਂਦੀਆਂ ਹਨ। ਅੱਜ ਦੁਨੀਆ ਭਰ ਵਿੱਚ (ਭਾਰਤ ਤੋਂ ਬਾਹਰ) ਲੱਖਾਂ ਸਿੱਖ ‘ਰਾਜਸੀ ਸ਼ਰਣ’ ਦੇ ਸਹਾਰੇ ਅਰਾਮਦਾਇਕ ਜ਼ਿੰਦਗੀ ਬਤੀਤ ਕਰ ਰਹੇ ਹਨ ਤਾਂ ਇਸ ਦਾ ਸਿਹਰਾ ਐਮਨੈਸਟੀ ਇੰਟਰਨੈਸ਼ਨਲ ਸਮੇਤ ਉਨ੍ਹਾਂ ਮਨੁੱਖੀ ਹੱਕਾਂ ਦੀਆਂ ਅਲੰਬਰਦਾਰ ਜਥੇਬੰਦੀਆਂ ਨੂੰ ਜਾਂਦਾ ਹੈ,

ਭਾਈ ਸੋਹਣ ਸਿੰਘ, ਜਿਨ੍ਹਾਂ ਨੂੰ ਬੀਤੇ ਦਿਨ੍ਹੀ ਪੁਲਿਸ ਹਿਰਾਸਤ ਦੌਰਾਨ ਤਸ਼ੱਦਦ ਕਰਕੇ ਸ਼ਹੀਦ ਕਰ ਦਿੱਤਾ ਗਿਆ, ਦੇ ਬੇਟੇ ਮਨਮੋਹਣ ਸਿੰਘ ਨਾਲ ਗੱਲ-ਬਾਤ

ਭਾਈ ਸੋਹਣ ਸਿੰਘ, ਜਿਨ੍ਹਾਂ ਨੂੰ ਬੀਤੇ ਦਿਨ੍ਹੀ ਪੁਲਿਸ ਹਿਰਾਸਤ ਦੌਰਾਨ ਤਸ਼ੱਦਦ ਕਰਕੇ ਸ਼ਹੀਦ ਕਰ ਦਿੱਤਾ ਗਿਆ, ਦੇ ਬੇਟੇ ਮਨਮੋਹਣ ਸਿੰਘ ਨਾਲ ਇਹ ਗੱਲ-ਬਾਤ ਆਸਟ੍ਰੇਲੀਆ ਵਿਖੇ ਹਫਤਾਵਾਰੀ ਰੇਡੀਓ "ਕੌਮੀ ਆਵਾਜ਼" ਵੱਲੋਂ ਕੀਤੀ ਗਈ ਸੀ। ਤੁਸੀਂ ਇਥੇ ਇਸ ਗੱਲਬਾਤ ਦਾ ਪਹਿਲਾ ਭਾਗ ਸੁਣ ਸਕਦੇ ਹੋ।