ਦਸਤਾਰ ਸਿੱਖੀ ਸਰੁਪ ਦਾ ਅਨਿੱਖੜਵਾਂ ਅੰਗ ਹੈ ਅਤੇ ਇਸਤੋਂ ਬਿਨ੍ਹਾਂ ਸਿੱਖ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸ ਸਿੱਖ ਦੇ ਗੁਰੂ ਨਾਲ ਪਾਕ-ਪਵਿੱਤਰ ਰਿਸ਼ਤੇ ਦੀ ਜ਼ਾਮਣ ਵੀ ਹੈ ਅਤੇ ਸਿੱਖ ਨੂੰ ਗੁਰੂ ਸਾਹਿਬਾਨ ਵੱਲੋਂ ਉਸਦੀ ਨਿਰਧਾਰਤ ਕੀਤੀ ਜ਼ਿਮੇਵਾਰੀ ਦੀ ਵੀ ਯਾਦ ਦਵਾਉਂਦੀ ਹੈ।
ਦੁਨੀਆਂ ਭਰ ਵਿੱਚ ਵੱਸਦੇ ਸਿੱਖਾਂ ਦੇ ਲੱਖ ਯਤਨਾਂ ਦੇ ਬਾਵਜੂਦ ਸਿੱਖਾਂ ਨੂੰ ਆਪਣੀ ਨਿਵੇਕਲੀ ਪਛਾਣ ਕਾਰਨ ਆਏ ਦਿਨ ਕਿਤੇ ਨਾ ਕਿਤੇ ਨਸਲੀ ਹਮਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਮਰੀਕੀ ਸਿੱਖ ਅਦਾਕਾਰ ਤੇ ਡਿਜ਼ਾਈਨਰ ਵਾਰਿਸ ਸਿੰਘ ਆਹਲੂਵਾਲੀਆ ਨੂੰ ਉਸ ਦੀ ਦਸਤਾਰ ਕਾਰਨ ਜਹਾਜ ਚੜਨ ਤੋਂ ਰੋਕਣ ਲਈ ਸਿੱਖਾਂ ਵੱਲੋਂ ਆਲੋਚਨਾ ਦਾ ਸ਼ਿਕਾਰ ਹੋ ਰਹੀ ਮੈਕਸੀਕੋ ਦੀ ਏਅਰੋਮੈਕਸੀਕੋ ਏਅਰਲਾਈਨਜ਼ ਨੇ ਮੁਆਫੀ ਮੰਗੀ ਹੈ।
ਫਰਾਂਸ ਵਿੱਚ ਸਿੱਖ ਕੌਮ ਦਸਤਾਰ ਸਜ਼ਾਉਣ ਦੇ ਹੱਕ ਦੀ ਬਹਾਲੀ ਲਈ ਪਿਛਲੇ ਸਾਲਾਂ ਤੋਂ ਸੰਘਰਸ਼ ਕਰ ਰਹੀ ਹੈ, ਪਰ ਜਦ ਫਰਾਂਸ ਦੇ ਰਾਸ਼ਟਰਪਤੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਆਉਦੇ ਹਨ ਤਾਂ ਆਪਣੇ ਆਪ ਨੂੰ ਸਿੱਖਾਂ ਦੀ ਸਿਰਮੌਰ ਅਤੇ ਸਿੱਖ ਹਿੱਤਾਂ ਦੀ ਪੈਰਵੀ ਕਰਨ ਵਾਲੀ ਜੱਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫਰਾਂਸ਼ੀਸ਼ੀ ਰਾਸ਼ਟਰਪਤੀ ਨੂੰ ਇਸ ਮੁੱਦੇ ‘ਤੇ ਮਿਲਣਾ ਤਾਂ ਦੂਰ ਇੱਖ ਪੱਤਰ ਵੀ ਨਹੀ ਲਿਖ ਸਕੀ
ਬਰਤਾਨੀਆਂ ਵਿੱਚ ਸਿੱਖ ਹੁਣ ਆਪਣੀ ਮਰਜ਼ੀ ਨਾਲ ਫੈਕਟਰੀਆਂ, ਇਮਾਰਤਸਾਜ਼ੀ, ਵੇਅਰਹਾਊਸ ਜਾਂ ਹੋਰ ਖਤਰਨਾਕ ਥਾਵਾਂ 'ਤੇ ਕੰਮ ਕਰਨ ਵੇਲੇ ਦਸਤਾਰ ਸਜ਼ਾ ਸਕਿਆ ਕਰਨਗੇ ।
ਵਿਸ਼ਵ ਭਰ ਵਿੱਚ ਦਸਤਾਰ ਲਈ ਸੰਘਰਸ਼ ਕਰ ਰਹੇ ਸਿੱਖਾਂ ਲਈ ਇਹ ਇੱਕ ਖੁਸ਼ੀ ਦੀ ਗੱਲ ਹੈ ਕਿ ਇਲੀਨੋਇਸ ਰਾਜ ਨੇ ਸਿੱਖਾਂ ਨੂੰ ਡਰਾਈਵਿੰਗ ਲਾਇਸੰਸ ਦਸਤਾਰ ਵਾਲੀ ਤਸਵੀਰ ਲਗਾਉਣ ਦੀ ਇਜਾਜ਼ਤ ਦੇ ਦਿੱਤੀ ਹੈ । ਇਸ ਦੀ ਪੁਸ਼ਟੀ ਸਿੱਖ ਅਮਰੀਕਨ ਲੀਗਲ ਡਿਫੈਂਸ ਐਾਡ ਐਜੂਕੇਸ਼ਨ ਫੰਡ (ਸੈੱਲਡੈਫ) ਨੇ ਕੀਤੀ ਹੈ ਜੋ ਕਿ ਪਿਛਲੇ ਇਕ ਸਾਲ ਤੋਂ ਇਸ ਕੇਸ ਦੀ ਪੈਰਵੀ ਕਰ ਰਹੀ ਸੀ ।
ਦਸਤਾਰ ਦੀ ਸਿੱਖ ਧਰਮ ਵਿੱਚ ਬੜੀ ਅਹਿਮ ਮਹੱਤਤਾ ਹੈ, ਸਿੱਖ ਰਹਿਤ ਮਰਿਆਦਾ ਅਤੇ ਗੁਰਬਾਣੀ ਅਨੁਸਾਰ ਇਹ ਸਿੱਖੀ ਜੀਵਨ ਦਾ ਅਟੁੱਟ ਅੰਗ ਹੈ। ਦਸਤਾਰ ਤੋਂ ਬਿਨਾਂ ਇੱਕ ਸਿੱਖ ਦੀ ਕਲਪਨਾ ਹੀ ਨਹੀਂ ਹੋ ਸਕਦੀ।