ਵਿਦੇਸ਼ » ਸਿੱਖ ਖਬਰਾਂ

ਆਸਟਰੇਲੀਆ ਵਿੱਚ ਸਕੂਲੀ ਬੱਚਿਆਂ ਨੇ ਸਿੱਖ ਬੱਚੇ ਦੀ ਦਸਤਾਰ ਲਾਹੀ

March 4, 2016 | By

ਹਰਜੀਤ ਸਿੰਘ

ਹਰਜੀਤ ਸਿੰਘ

ਮੈਲਬੌਰਨ (3 ਮਾਰਚ, 2016): ਦੁਨੀਆਂ ਭਰ ਵਿੱਚ ਵੱਸਦੇ ਸਿੱਖਾਂ ਦੇ ਲੱਖ ਯਤਨਾਂ ਦੇ ਬਾਵਜੂਦ ਸਿੱਖਾਂ ਨੂੰ ਆਪਣੀ ਨਿਵੇਕਲੀ ਪਛਾਣ ਕਾਰਨ ਆਏ ਦਿਨ ਕਿਤੇ ਨਾ ਕਿਤੇ ਨਸਲੀ ਹਮਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅਮਰੀਕਾ ਵਿੱਚ ਸਿੱਖਾਂ ਨੂੰ ਦਸਤਾਰ ਸਜ਼ਾਈ ਹੋਣ ਕਰਕੇ ਜਾਹਜ਼ ਵਿੱਚ ਚੜਨੋ ਰੋਕਣ ਅਤੇ ਦਸਤਾਰ ਲਾਹ ਕੇ ਤਲਾਸ਼ੀ ਲੈਣ ਤੋਂ ਬਾਅਦ ਇੱਕ ਹੋਰ ਮਾਯੂਸੀ ਭਰੀ ਖ਼ਬਰ ਮਿਲੀ ਹੈ।

ਆਸਟਰੇਲੀਆ ਵਿੱਚ ਇੱਕ ਸਿੱਖ ਬੱਚੇ ਦੀ ਹੋਰ ਬੱਚਿਆਂ ਵੱਲੋਂ ਦਸਤਾਰ ਲਾਹ ਕੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਇਕ ਸਿੱਖ ਬੱਚਾ ਹਰਜੀਤ ਸਿੰਘ ਜੋ ਕਿ ਸਕੂਲ ਤੋਂ ਬਾਅਦ ਬੱਸ ‘ਤੇ ਆਪਣੇ ਘਰ ਜਾ ਰਿਹਾ ਸੀ ਦਾ ਰਾਹ ‘ਚ ਹੀ ਦੋ ਲੜਕਿਆਂ ਤੇ ਇਕ ਲੜਕੀ ਵੱਲੋਂ ਪੱਗ ਲਾਹ ਕੇ ਕੋਝਾ ਮਜ਼ਾਕ ਕੀਤਾ ਗਿਆ।

ਹਰਜੀਤ ਸਿੰਘ 13 ਸਾਲ ਜੋ ਕਿ ਡੌਨਕਾਸਟਰ ਸ਼ਾਪਿੰਗ ਕੰਪਲੈਕਸ ਦੇ ਕੋਲ ਬੱਸ ‘ਚ ਪਹੁੰਚਿਆ ਤਾਂ ਦੋਸ਼ੀ ਜੋ ਦੇਖਣ ਨੂੰ ਨਾਬਾਲਗ ਸਨ ਨੇ ਉਸਦੀ ਦਸਤਾਰ ਉਤਾਰ ਦਿੱਤੀ ਤੇ ਮਜ਼ਾਕ ਕਰਨ ਲੱਗ ਪਏ। ਲੜਕੀ ਕਹਿ ਰਹੀ ਸੀ ਕਿ ਇਸਨੇ ਇਹ ਤੌਲੀਆ ਸਿਰ ‘ਤੇ ਕਿਉਂ ਲਪੇਟਿਆ ਹੈ, ਇਸ ਦਾ ਕੀ ਜ਼ਰੂਰਤ?

ਉਨ੍ਹਾਂ ਨੇ ਬੱਚੇ ਨੂੰ ਕਾਫ਼ੀ ਧਮਕਾਇਆ ਵੀ। ਘਟਨਾ ਤੋਂ ਬਾਅਦ ਬੱਚੇ ਦੀ ਮਾਂ ਨੇ ਦੱਸਿਆ ਕਿ ਉਸਦਾ ਬੇਟਾ ਇਸ ਘਟਨਾ ਤੋਂ ਬਾਅਦ ਸਦਮੇ ‘ਚ ਹੈ ਤੇ ਬਹੁਤ ਰੋਇਆ ਕਿ ਉਸ ਨਾਲ ਕਿਸ ਤਰਾਂ ਦਾ ਕਾਰਾ ਕੀਤਾ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,