ਵਿਦੇਸ਼ » ਸਿੱਖ ਖਬਰਾਂ

ਅਮਰੀਕਾ ਹਵਾਈ ਅੱਡੇ ‘ਤੇ ਫਿਰ ਦਸਤਾਰ ਦੇ ਸਨਮਾਣ ਨੂੰ ਪੁੱਜੀ ਠੇਸ

April 21, 2016 | By

ਸਾਨ ਫ੍ਰਾਂਸਿਸਕੋ: ਦਸਤਾਰ ਦੇ ਮਾਣ ਸਤਿਕਾਰ ਲਈ ਸਿੱਖ ਕੌਮ ਵੱਲੋਂ ਵਿਸ਼ੇਸ ੳਪਰਾਲੇ ਕਰਨ ਤੋਂ ਬਾਅਦ ਇੱਕ ਵਾਰ ਫਿਰ ਅਮਰੀਕਾ ਦੇ ਇੱਕ ਹਾਵਈ ਅੱਡੇ ‘ਤੇ ਦਸਤਾਰ ਦੇ ਮਾਣ ਸਨਮਾਣ ਨੂੰ ਠੇਸ ਪਹੁਚਾਉਣ ਦਾ ਮਾਮਲਾ ਸਾਹਮਣੇ ਅਾਿੲਆ ਹੈ।

ਅਮਰੀਕਾ ‘ਚ ਰਹਿਣ ਵਾਲੇ ਇਕ ਸਿੱਖ ਨੌਜਵਾਨ ਨੂੰ ਅਮਰੀਕਾ ਦੇ ਕੈਲੀਫੋਰਨੀਆ ਵਿਚ ਇਕ ਹਵਾਈ ਅੱਡੇ ‘ਤੇ ਏਅਰਪੋਰਟ ਅਧਿਕਾਰੀਆਂ ਵੱਲੋਂ ਦਸਤਾਰ ਉਤਾਰਨ ਦੇ ਲਈ ਮਜ਼ਬੂਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਕਰਨਵੀਰ ਸਿੰਘ ਹਾਲ ਹੀ ਵਿਚ ਸਿੱਖ ਭਾਈਚਾਰੇ ਦੇ ਬੱਚਿਆਂ ਨੂੰ ਪੇਸ਼ ਆ ਰਹੀਆਂ ਪ੍ਰੇਸ਼ਾਨੀਆਂ ਬਾਰੇ ਇਕ ਕਿਤਾਬ ਵੀ ਲਿਖ ਚੁੱਕਾ ਹੈ ।

ਕਰਨਵੀਰ ਸਿੰਘ

ਕਰਨਵੀਰ ਸਿੰਘ

ਮੀਡੀਆ ਦੀਆਂ ਖਬਰਾਂ ਮੁਤਾਬਿਕ 18 ਸਾਲਾ ਕਰਨਵੀਰ ਸਿੰਘ ਪਨੂੰ ਨਿਊਜਰਸੀ ਦੇ ਇਕ ਹਾਈ ਸਕੂਲ ਦਾ ਵਿਦਿਆਰਥੀ ਹੈ । ਉਹ ਸਿੱਖ ਨੌਜਵਾਨਾਂ ਦੇ ਲਈ ਕਰਵਾਏ ਜਾਣ ਵਾਲੇ ਸਾਲਾਨਾ ਸੰਮੇਲਨ ‘ਚ ਆਪਣੀ ਕਿਤਾਬ ‘ਬੁਲਿੰਗ ਆਫ ਸਿੱਖ ਅਮਰੀਕਨ ਚਿਲਡਰਨ’: ਥਰੂ ਦਾ ਆਈਜ਼ ਆਫ ਏ ਸਿੱਖ ਅਮਰੀਕਨ ਹਾਈ ਸਕੂਲ ਸਟੂਡੈਂਟ’ ਉਤੇ ਬੋਲਣ ਦੇ ਲਈ ਬੇਕਰਜ਼ਫੀਲਡ ਜਾ ਰਿਹਾ ਸੀ ।

ਐਨ. ਬੀ. ਸੀ. ਡਾਟ ਕਾਮ ਨੇ ਕਰਨਵੀਰ ਦੇ ਹਵਾਲੇ ਤੋਂ ਦੱਸਿਆ ਕਿ, ‘ਹਵਾਈ ਅੱਡੇ ‘ਤੇ ਮੈਟਲ ਡਿਟੈਕਟਰ ਜਾਂਚ ਤੋਂ ਗੁਜ਼ਰਨ ਦੇ ਬਾਅਦ ਮੈਨੂੰ ਦਸਤਾਰ ਦੀ ਖੁਦ ਤਲਾਸ਼ੀ ਲੈਣ ਅਤੇ ਵਿਸਫੋਟਕ ਸਮੱਗਰੀ ਦੇ ਇਕ ਰਸਾਇਣਿਕ ਟੈਸਟ ਲਈ ਕਿਹਾ ਗਿਆ । ਇਹ ਟੈਸਟ ਸਹੀ ਹੋਣ ਦੇ ਬਾਅਦ, ਮੈਨੂੰ ਪੂਰੀ ਜਾਂਚ ਦੇ ਲਈ ਇਕ ਦੂਸਰੇ ਸਕ੍ਰੀਨਿੰਗ ਕਮਰੇ ‘ਚ ਲਿਜਾਇਆ ਗਿਆ ਅਤੇ ਉਥੇ ਮੈਨੂੰ ਆਪਣੀ ਦਸਤਾਰ ਉਤਾਰ ਕੇ ਸਕੈਨਿੰਗ ਕਰਵਾਉਣ ਨੂੰ ਕਿਹਾ ਗਿਆ’ ।

ਕਰਨਵੀਰ ਨੇ ਅੱਗੇ ਦੱਸਿਆ ਕਿ, ‘ਸ਼ੁਰੂ ‘ਚ ਮੈਂ ਦਸਤਾਰ ਉਤਾਰਨ ਤੋਂ ਮਨਾ ਕਰ ਦਿੱਤਾ, ਪ੍ਰੰਤੂ ਜਦ ਉਨ੍ਹਾਂ ਨੇ ਮੈਨੂੰ ਧਮਕੀ ਦਿੱਤੀ ਕਿ ਤੈਨੂੰ ਉਡਾਣ (ਫਲਾਈਟ) ‘ਚ ਨਹੀਂ ਬੈਠਣ ਦਿੱਤਾ ਜਾਵੇਗਾ, ਤਾਂ ਮੈਂ ਦਸਤਾਰ ਉਤਾਰਨ ‘ਤੇ ਰਾਜੀ ਹੋ ਗਿਆ । ਬਾਅਦ ‘ਚ ਉਨ੍ਹਾਂ ਨੇ ਮੈਨੂੰ ਦਸਤਾਰ ਬੰਨ੍ਹਣ ‘ਚ ਮਦਦ ਦੇ ਲਈ ਇਕ ਸ਼ੀਸ਼ਾ ਵੀ ਦਿੱਤਾ ।

ਇਸ ਖਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਵੇਖੋ:

Sikh teenage author forced to remove turban at US airport

ਕਰਨਵੀਰ ਸਿੰਘ ਨੇ ਕਿਹਾ ਕਿ ਜਾਂਚ ਅਧਿਕਾਰੀ ਹਰਨਾਂਡੇਜ਼ ਨੇ ਮੇਰੇ ਦਸਤਾਰ ਉਤਾਰਨ ਤੋਂ ਪਹਿਲਾਂ ਮੈਨੂੰ ਇਕ ਪ੍ਰਸ਼ਨ ਪੁੱਛਿਆ, ਕੀ ਕੁਝ ਅਜਿਹਾ ਤਾਂ ਨਹੀਂ ਹੈ ਕਿ ਤੇਰੇ ਦਸਤਾਰ ਖੋਲ੍ਹਣ ਤੋਂ ਪਹਿਲਾਂ ਅਸੀ ਸੰਭਲ ਜਾਈਏ? ਕਰਨਵੀਰ ਸਿੰਘ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਨਿਮਰਤਾ ਨਾਲ ਜਵਾਬ ਦਿੱਤਾ ਕਿ ‘ਲੰਬੇ ਵਾਲ ਹਨ ਅਤੇ ਉਨ੍ਹਾਂ ਦੇ ਹੇਠਾਂ ਦਿਮਾਗ ਨਾਂਅ ਦੀ ਚੀਜ਼ ਹੈ’ । ਆਵਾਜਾਈ ਸੁਰੱਖਿਆ ਪ੍ਰਸ਼ਾਸਨ (ਟੀ. ਐਸ. ਏ.) ਨੇ ਕਿਸੇ ਵੀ ਯਾਤਰੀ ਦੇ ਨਾਲ ਇਸ ਤਰਾਂ ਦੀ ਜਾਂਚ ਦੇ ਮਾਮਲੇ ‘ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,