Tag Archive "turbun"

ਦਸਤਾਰ: ਸਤਿਕਾਰ ਅਤੇ ਮਹੱਤਵ

ਦਸਤਾਰ ਸਿੱਖ ਦੀ ਪਛਾਣ ਅਤੇ ਸਵੈਮਾਣ ਦਾ ਮਹੱਤਵਪੂਰਨ ਅੰਗ ਹੈ। ਪੰਜਾਬ ਦੀ ਸੱਭਿਆਚਾਰਕ ਪਛਾਣ ਨੂੰ ਵੀ 'ਦਸਤਾਰ' ਤੋਂ ਬਗ਼ੈਰ ਨਹੀਂ ਦੇਖਿਆ ਜਾ ਸਕਦਾ। ਫ਼ਾਰਸੀ ਭਾਸ਼ਾ ਦੇ ਸ਼ਬਦ ਦਸਤਾਰ ਦਾ ਅਰਥ ਹੈ 'ਪੱਗ' ਜਾਂ 'ਪਗੜੀ'। ਦਸਤਾਰ ਬੰਨ੍ਹਣ ਵਾਲੇ ਜਾਂ ਡਿਗਰੀ ਪ੍ਰਾਪਤ ਵਿਦਵਾਨ ਲਈ ਫ਼ਾਰਸੀ ਭਾਸ਼ਾ ਵਿਚ 'ਦਸਤਾਰਬੰਦ' ਸ਼ਬਦ ਦੀ ਵਰਤੋਂ ਕੀਤੀ ਮਿਲਦੀ ਹੈ।