Tag Archive "uno"

ਸਹੂਲਤਾਂ ਅਜ਼ਾਦੀ ਦਾ ਬਦਲ ਨਹੀਂ ਹੋ ਸਕਦੀਆਂ: ਕਸ਼ਮੀਰ ਦੇ ਮਾਮਲੇ ਚ ਸ. ਮਾਨ ਨੇ ਦਿੱਤੀ ਰੂਸ ਦੀ ਮਿਸਾਲ

“ਸੋਵੀਅਤ ਰੂਸ ਦੇ ਲੈਨਿਨ ਅਤੇ ਸਟਾਲਿਨ ਦੇ ਸਮੇਂ ਉਥੋਂ ਦੇ ਨਾਗਰਿਕਾਂ ਨੂੰ ਹਰ ਤਰ੍ਹਾਂ ਦੇ ਖਾਣ-ਪੀਣ, ਰਿਹਾਇਸ਼, ਨੌਕਰੀ, ਸਿਹਤ ਅਤੇ ਮੁਫਤ ਸੁਰੱਖਿਆ ਆਦਿ ਦਸਹੂਲਤਾਂ ਹਾਸਲ ਸਨ, ਪਰ ਫਿਰ ਵੀ ਸੋਵੀਅਤ ਰੂਸ ਦੇ ਰਾਜ ਵੱਖ ਹੋਣ ਲਈ ਬਾਗੀ ਹੋਏ ਅਤੇ ਸੋਵੀਅਤ ਰੂਸ ਟੁੱਟ ਗਿਆ।

ਮਨੁੱਖੀ ਤਸਕਰੀ ਵਿਰੁੱਧ ਸੰਯੁਕਤ ਰਾਸ਼ਟਰ ਦੇ ਪ੍ਰਾਜੈਕਟ ਲਈ ਚੋਣ ਪੰਜਾਬੀ ਗਾਇਕ ਸਤਿੰਦਰ ਸਰਤਾਜ ਦੀ ਚੋਣ

ਸੰਯੁਕਤ ਰਾਸ਼ਟਰ ਦੇ ਨਸ਼ਾ ਅਤੇ ਅਪਰਾਧ ਸ਼ਾਖਾ ਨੇ ਪੰਜਾਬੀ ਲੋਕ ਗਾਇਕ ਸਤਿੰਦਰ ਸਰਤਾਜ ਨੂੰ 'ਬਲਿਊ ਹਾਰਟ ਮੁਹਿੰਮ' ਲਈ ਚੁਣਿਆ ਹੈ, ਜੋ ਮਨੁੱਖੀ ਤਸਕਰੀ ਵਿਰੁੱਧ ਜਾਗਰੂਕਤਾ ਪ੍ਰਾਜੈਕਟ ਹੈ। ਸੰਗੀਤਕਾਰ ਏ ਆਰ ਰਹਿਮਾਨ ਅਤੇ ਗਾਇਕ ਸੋਨੂੰ ਨਿਗਮ ਸਮੇਤ ਦੁਨੀਆ ਭਰ 'ਚੋਂ 30 ਤੋਂ ਜ਼ਿਆਦਾ ਕਲਾਕਾਰ ਇਸ ਸਮਾਜਿਕ ਬੁਰਾਈ ਖਿਲਾਫ ਇਕੱਠੇ ਹੋਏ ਅਤੇ ਉਨ੍ਹਾਂ ਲੇਬਲ ਰਕਸ ਐਵੇਨਿਊ ਵਲੋਂ ਲਾਂਚ ਕੀਤੀ ਐਲਬਮ 'ਮਿਊਜ਼ਿਕ ਟੂ ਐਨਸਪਾਇਰ' ਜਾਰੀ ਕੀਤੀ।

ਪਾਕਿਸਤਾਨ ਨੇ ਆਪਣੇ ਅੰਦਰੂਨੀ ਮਾਮਲਿਆਂ ‘ਚ ਦਖਲਅੰਦਾਜ਼ੀ ਲਈ ਭਾਰਤ ਵਿਰੁੱਧ ਡੋਜ਼ੀਅਰ ਬਣਾਇਆ

ਪਾਕਿਸਤਾਨ ਨੇ ਆਪਣੇ ਅੰਦਰੁਨੀ ਮਾਮਲਿਆਂ 'ਚ ਭਾਰਤ ਦੀ ਦਖਲਅੰਦਾਜ਼ੀ ਵਿਰੁੱਧ ਇਕ ਡੋਜ਼ੀਅਰ ਤਿਆਰ ਕੀਤਾ ਜੋ ਕਿ ਸੰਯੁਕਤ ਰਾਸ਼ਟਰ ਦੇ ਨਵੇਂ ਸਕੱਤਰ ਅੰਟੋਨਿਓ ਗੁਟਰੇਸ ਨੂੰ ਸੌਂਪਿਆ ਜਾਵੇਗਾ।

‘ਚੰਗੀਆਂ-ਚੰਗੀਆਂ’ ਗੱਲਾਂ ਮਾਰਨ ਦਾ ਕਲੱਬ ਬਣ ਗਿਆ ਹੈ ਸੰਯੁਕਤ ਰਾਸ਼ਟਰ: ਡੋਨਲਡ ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਚੁਣੇ ਗਏ ਡੋਨਲਡ ਟਰੰਪ ਨੇ ਸੰਯੁਕਤ ਰਾਸ਼ਟਰ ਨੂੰ ਕਰੜੇ ਹੱਥੀਂ ਲੈਂਦਿਆਂ ਇਸ ਆਲਮੀ ਸੰਸਥਾ ਨੂੰ ‘ਲੋਕਾਂ ਲਈ ਗੱਲਾਂ ਮਾਰਨ ਅਤੇ ਚੰਗਾ ਸਮਾਂ ਬਿਤਾਉਣ ਵਾਲਾ ਕਲੱਬ ਦੱਸਿਆ ਹੈ’। ਟਰੰਪ ਨੇ ਟਵੀਟ ਕੀਤਾ, ‘ਯੂਐਨ ਬੇਹੱਦ ਸੰਭਾਵਨਾ ਭਰਭੂਰ ਸੰਸਥਾ ਹੈ ਪਰ ਮੌਜੂਦਾ ਸਮੇਂ ਇਹ ਮਹਿਜ਼ ਲੋਕਾਂ ਲਈ ਮਿਲਣ-ਗਿਲਣ, ਗੱਲਾਂ ਮਾਰਨ ਅਤੇ ਸੋਹਣਾ ਸਮਾਂ ਬਿਤਾਉਣ ਵਾਲਾ ਕਲੱਬ ਬਣ ਗਿਆ ਹੈ। ਇਹ ਬੇਹੱਦ ਨਿਰਾਸ਼ਾਜਨਕ ਹੈ।’

ਅਜ਼ਾਦ ਕਸ਼ਮੀਰ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਡਾ. ਅਮਰਜੀਤ ਸਿੰਘ ਨਾਲ ਕੀਤੀ ਮੁਲਾਕਾਤ

ਕਸ਼ਮੀਰੀਆਂ ਅਤੇ ਸਿੱਖ ਭਾਈਚਾਰੇ ਵਿਚਾਲੇ ਸਾਂਝ ਨੂੰ ਵਧਾਉਣ ਦੇ ਮੰਤਵ ਨਾਲ ਇੱਥੇ ਨਿਊਯਾਰਕ ਵਿਖੇ ਅਜ਼ਾਦ ਕਸ਼ਮੀਰ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਮੌਜੂਦਾ ਐਮ. ਐਲ. ਏ ਬੈਰਿਸਟਰ ਸੁਲਤਾਨ ਮਹਿਮੂਦ ਚੌਧਰੀ ਦੀ ਪ੍ਰਧਾਨਗੀ ਹੇਠ ਕਸ਼ਮੀਰੀ ਵਫਦ ਨੇ ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾ. ਅਮਰਜੀਤ ਸਿੰਘ, ਜਿਨਾਂ ਨਾਲ ਸਿੱਖ ਯੂਥ ਆਫ ਅਮਰੀਕਾ ਦੇ ਜਨਰਲ ਸਕੱਤਰ ਡਾ. ਰਣਜੀਤ ਸਿੰਘ ਮੌਜੂਦ ਸਨ, ਨਾਲ ਇੱਕ ਖਾਸ ਮੁਲਾਕਾਤ ਕੀਤੀ।

ਬੰਦੀ ਸਿੰਘਾਂ ਦੀ ਰਿਹਾਈ ਲਈ ਯੂ.ਐਨ. ਦੇ ਦਿੱਲੀ ਦਫਤਰ ਵਿਚ ਯਾਦ ਪੱਤਰ ਸੌਪਿਆ

ਬੰਦੀ ਸਿੰਘ ਰਿਹਾਈ ਸੰਘਰਸ਼ ਕਮੇਟੀ ਦੇ ਇਕ ਪੰਜ ਮੈਂਬਰੀ ਵਫਦ ਨੇ ਜੱਥੇਦਾਰ ਸੂਰਤ ਸਿੰਘ ਵੱਲੋਂ ਆਰੰਭੇ ਸੰਘਰਸ਼ ਨਾਲ ਸਬੰਧਿਤ ਬੰਦੀ ਸਿੰਘਾਂ ਦੀ ਰਿਹਾਈ ਲੲਦੇ ਮਾਮਲੇ ਅਤੇ ਭਾਈ ਸਤਵਿੰਦਰ ਸਿੰਘ ਭੋਲਾ ਦੇ ਕਤਲ ਦੇ ਸਬੰਧ 'ਚ ਜਾਂਚ ਜਲਦੀ ਤੇ ਤੇਜ਼ ਕਰਨ ਲਈ ਯੂ.ਐਨ. ਦੇ ਦਿੱਲੀ ਸਥਿਤੀ ਦਫਤਰ ਵਿਚ ਜਾ ਕੇ ਯਾਦ ਪੱਤਰ ਸੌਾਪਿਆ ਜਦ ਕਿ ਇਸ ਤੋਂ ਪਹਿਲਾਂ ਭਾਰਤ ਵਿਚ ਅਮਰੀਕੀ ਰਾਜਦੂਤ ਦੇ ਪ੍ਰਤੀਨਿਧ ਨੂੰ ਵੀ ਯਾਦ ਪੱਤਰ ਸੌਾਪਿਆ ਗਿਆ।

ਭਾਰਤ ਵਿੱਚ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਬਾਰੇ ਦਲ ਖਾਲਸਾ ਦੇ ਵਫਦ ਨੇ ਸੰਯੁਕਤ ਰਾਸ਼ਟਰ ਨੂੰ ਜਾਣੁ ਕਰਵਾਇਆ

ਸਿੱਖਾਂ ਦਾ ਇਕ ਵਫਦ ਦਲ ਖਾਲਸਾ ਦੀ ਅਗਵਾਈ ਹੇਠ ਸੰਯੁਕਤ ਰਾਸ਼ਟਰ ਸੰਗਠਨ ਜਨੇਵਾ ਵਿਖੇ ਮਨੁੱਖੀ ਅਧਿਕਾਰਾਂ ਦੇ ਹਾਈ ਕਮਿਸ਼ਨਰ ਦੇ ਦਫਤਰ ਦੇ ਅਧਿਕਾਰੀ ਨੂੰ ਮਿਲਿਆ।ਮਨੁੱਖੀ ਅਧਿਕਾਰ ਲਈ ਹਾਈ ਕਮਿਸ਼ਨਰ ਦੇ ਦਫਤਰ ਹਾਈ ਕਮਿਸ਼ਨਰ ਦੀ ਸੈਕਟਰੀ ਨਾਲ ਭਾਰਤ ਵਿਚ ਹੋ ਰਹੀ ਯੋਜਨਾਬੰਦ ਤਰੀਕੇ ਨਾਲ ਸਿੱਖਾਂ ਦੀ ਨਸਲਕੁਸ਼ੀ ਵਾਰੇ ਵਿਚਾਰਾਂ ਕੀਤੀਆਂ ਅਤੇ ਮੰਗ ਪੱਤਰ ਦਿੱਤਾ।

ਭਾਰਤ ਦਾ ਭੁੱਖਮਰੀ ਵਿੱਚ ਪਹਿਲਾ ਨੰਬਰ

ਸੰਯੁਕਤ ਰਾਸ਼ਟਰ ਦੀ ਸਾਲਾਨਾ ਰਿਪੋਰਟ ਅਨੁਸਾਰ ਭਾਰਤ ਭੁੱਖਮਰੀ ਦਾ ਸ਼ਿਕਾਰ ਲੋਕਾਂ ਦਾ ਦੁਨੀਆ 'ਚ ਸਭ ਤੋਂ ਵੱਡਾ ਘਰ ਹੈ। ਰਿਪੋਰਟ ਅਨੁਸਾਰ ਭਾਰਤ 'ਚ 19.46 ਕਰੋੜ ਲੋਕ ਭੁੱਖੇ ਸੌਾਦੇ ਹਨ। ਇਹ ਗਿਣਤੀ ਚੀਨ 'ਚ ਭੁੱਖਮਰੀ ਦਾ ਸ਼ਿਕਾਰ ਲੋਕਾਂ ਤੋਂ ਜ਼ਿਆਦਾ ਹੈ। ਇਸ ਮਾਮਲੇ 'ਚ ਚੀਨ ਦੂਜੇ ਨੰਬਰ 'ਤੇ ਹੈ।

ਭਾਰਤ ਨੇ ਸੰਸਾਰ ਵਿੱਚੋਂ ਮੌਤ ਦੀ ਸਜ਼ਾ ਖਤਮ ਕਰਨ ਦੇ ਮਤੇ ਵਿਰੁੱਧ ਸੰਯੁਕਤ ਰਾਸ਼ਟਰ ਵਿੱਚ ਵੋਟ ਪਾਈ

ਅੱਜ ਦੁਨੀਆਂ ਦੇ ਸਭ ਤੋਂ ਵੱਡੇ ਸਮਝੇ ਜਾਂਦੇ ਲੋਕਤੰਤਰ ਭਾਰਤ ਨੇ ਸੰਯੁਕਤ ਰਾਸ਼ਟਰ ਆਮ ਇਜਲਾਸ ਦੇ ਮੌਤ ਦੀ ਸਜਾ ਉਪਰ ਰੋਕ ਸਬੰਧੀ ਖਰੜਾ ਮਤੇ ਵਿਰੁੱਧ ਵੋਟ ਪਾਈ ਹੈ।